ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ
ਆਉਣ ਵਾਲੇ ਦਿਨਾਂ ਵਿੱਚ ਦਿੱਲੀ ਦੀ ਸਮੁੱਚੀ ਵਾਯੂ ਗੁਣਵੱਤਾ ਵਿੱਚ ਸੁਧਾਰ ਦੀ ਉਮੀਦ ਹੈ
Posted On:
16 MAY 2023 5:49PM by PIB Chandigarh
ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੀ ਦੈਨਿਕ ਵਾਯੂ ਗੁਣਵੱਤਾ ਸੂਚਕਾਂਕ (ਏਕਿਊਆਈ) ਬੁਲੇਟਿਨ ਦੇ ਅਨੁਸਾਰ ਅੱਜ ਸ਼ਾਮ 4 ਵਜੇ, ਦਿੱਲੀ ਦੀ ਸਮੁੱਚੀ ਵਾਯੂ ਗੁਣਵੱਤਾ ਸੂਚਕਾਂਕ (ਏਕਿਊਆਈ) 254 ਦਰਜ ਕੀਤੀ ਗਈ, ਜਦੋ ਕਿ 15.05.2023 ਨੰ ਸ਼ਾਮ 4 ਵਜੇ ਇਹ 162 ਸੀ, ਯਾਨੀ ਸੂਚਕਾਂਕ ਵਿੱਚ 92 ਅੰਕਾਂ ਦਾ ਵਾਧਾ ਹੋਇਆ। ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਵਾਯੂ ਗੁਣਵੱਤਾ ਪ੍ਰਬੰਧਨ ਆਯੋਗ (ਸੀਏਕਿਊਐੱਮ)ਦੀ ਸ਼੍ਰੇਣੀਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀਆਰਏਪੀ) ਦੇ ਤਹਿਤ ਕਾਰਵਾਈ ਸ਼ੁਰੂ ਕਰਨ ਦੇ ਲਈ ਉਪ-ਸਮਿਤੀ ਨੇ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਵਰਤਮਾਨ ਵਾਯੂ ਗੁਣਵੱਤਾ ਪਰਿਦ੍ਰਿਸ਼ ਦਾ ਜਾਇਜ਼ਾ ਲੈਣ ਅਤੇ ਤਕਨੀਕੀ ਮੁਲਾਂਕਣ ਕਰਨ ਦੇ ਲਈ ਅੱਜ ਬੈਠਕ ਕੀਤੀ। ਨਾਲ ਹੀ ਨਾਲ ਭਾਰਤੀ ਊਸ਼ਣ ਕੰਡੀ ਮੌਸਮ ਵਿਗਿਆਨ ਸੰਸਥਾਨ (ਆਈਆਈਟੀਐੱਮ) ਭਾਰਤੀ ਮੌਸਮ ਵਿਭਾਗ (ਆਈਐੱਮਡੀ) ਦੁਆਰਾ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੀ ਸਮੁੱਚੀ ਵਾਯੂ ਗੁਣਵੱਤਾ ਨਾਲ ਸਬੰਧਿਤ ਮਾਹਰਾਂ ਦੇ ਸੁਝਾਅ ਵੀ ਪੇਸ਼ ਕੀਤੇ ਗਏ।
ਇਸ ਖੇਤਰ ਵਿੱਚ ਵਾਯੂ ਗੁਣਵੱਤਾ ਪਰਿਦ੍ਰਿਸ਼ ਦੀ ਸਮੀਖਿਆ ਕਰਦੇ ਹੋਏ, ਭਾਰਤੀ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਦੁਆਰਾ ਸੂਚਿਤ ਕੀਤਾ ਗਿਆ ਕਿ, “16.05.2023 ਦੀ ਸਵੇਰ ਤੋਂ ਹਰਿਆਣਾ ਅਤੇ ਦਿੱਲੀ ਵਿੱਚ ਚੱਲਣ ਵਾਲੀਆਂ ਤੇਜ਼ ਹਵਾਵਾਂ ਦੇ ਕਾਰਨ ਥੂੜ ਕਣਾਂ ਦੀ ਘਣਤਾ ਵਿੱਚ ਕਾਫੀ ਵਾਧਾ ਹੋਇਆ ਹੈ। ਇਹ ਹਵਾਵਾਂ ਉੱਤਰ-ਪੱਛਮ/ਪੱਛਮੀ ਦਿਸ਼ਾਵਾਂ ਤੋਂ ਚਲੀਆਂ ਅਤੇ ਔਸਤਨ ਹਵਾ ਦੀ ਗਤੀ 06 ਤੋਂ 18 ਕਿਲੋਮੀਟਰ ਪ੍ਰਤੀ ਘੰਟੇ ਸੀ, ਨਾਲ ਹੀ ਤੇਜ਼ ਹਵਾਵਾਂ (ਹਵਾ ਦੀ ਗਤੀ 30-40 ਕਿਲੋਮੀਟਰ ਪ੍ਰਤੀ ਘੰਟਾ) ਵੀ ਚਲੀਆਂ ਸਨ। ਸਵੇਰੇ 4 ਵਜੇ ਸ਼ਾਮ 10 ਕਣਾਂ ਦੀ ਘਣਤਾ 141 ਮਾਈਕ੍ਰੋ-ਜੀ/ਐੱਮ3 ਸੀ ਅਤੇ ਸਵੇਰੇ 7 ਵਜੇ ਇਹ ਵਧ ਕੇ 796 ਮਾਈਕ੍ਰੋ-ਜੀ/ਐੱਮ3 ਹੋ ਗਈ। ਤੇਜ਼ ਹਵਾਵਾਂ 16.05.2023 ਅਤੇ 17.05.2023 ਨੂੰ ਜਾਰੀ ਰਹਿਣ ਦੀ ਸੰਭਾਵਨਾ ਹੈ।”
ਸ਼੍ਰੇਣੀਬੱਧ ਪ੍ਰਤੀਕਿਰਿਆ ਕਾਰਜ ਯੋਜਨਾ (ਜੀਆਰਏਪੀ) ਦੀ ਉਪ-ਸਮਿਤੀ ਨੇ ਇਸ ’ਤੇ ਵਿਚਾਰ ਕਰਦੇ ਹੋਏ, ਵਾਯੂ ਗੁਣਵੱਤਾ ਪਰਿਦ੍ਰਿਸ਼ ਦੀ ਵਿਆਪਕ ਸਮੀਖਿਆ ਕਰਨ ਦੇ ਬਾਅਦ ਇਸ ਨੂੰ ਇੱਕ ਅਸਾਧਾਰਣ ਪ੍ਰਸੰਗਿਕ ਘਟਨਾ ਦੇ ਰੂਪ ਵਿੱਚ ਰੇਖਾਂਕਿਤ ਕੀਤਾ ਹੈ ਜਿਸ ਦੇ ਕਾਰਨ ਪੂਰੀ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਵਿੱਚ ਪਰਿਵੇਸ਼ੀ ਵਾਯੂ ਵਿੱਚ ਧੂੜ ਦਾ ਲਗਾਤਾਰ ਫੈਲਾਅ ਹੋਇਆ ਹੈ ਅਤੇ 1-2 ਦਿਨ ਵਿੱਚ ਸੁਧਾਰ ਹੋਣ ਦੀ ਸੰਭਾਵਨਾ ਹੈ। 18.05.2023 ਨੂੰ ਵਰਖਾ ਦੀ ਵੀ ਸੰਭਾਵਨਾ ਹੈ।
ਉਪ-ਸਮਿਤੀ ਆਉਣ ਵਾਲੇ ਦਿਨਾਂ ਵਿੱਚ ਸਥਿਤੀ ’ਤੇ ਕੜੀ ਸਖ਼ਤ ਨਜ਼ਰ ਰੱਖੇਗੀ ਅਤੇ ਇਸ ਦੇ ਅਨੁਸਾਰ ਦਿੱਲੀ-ਰਾਸ਼ਟਰੀ ਰਾਜਧਾਨੀ ਖੇਤਰ (ਐੱਨਸੀਆਰ) ਦੇ ਵਾਯੂ ਗੁਣਵੱਤਾ ਪਰਿਦ੍ਰਿਸ਼ ਦੀ ਸਮੀਖਿਆ ਕਰੇਗੀ।
***
ਐੱਮਜੇਪੀਐੱਸ
(Release ID: 1924857)
Visitor Counter : 142