ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੈਬਨਿਟ ਨੇ ਅਸਿਸਟਿਵ ਟੈਕਨੋਲੋਜੀ 'ਤੇ ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਰਮਿਆਨ ਪ੍ਰੋਜੈਕਟ ਸਹਿਯੋਗ ਸਮਝੌਤੇ 'ਤੇ ਹਸਤਾਖਰ ਕਰਨ ਨੂੰ ਪ੍ਰਵਾਨਗੀ ਦਿੱਤੀ

प्रविष्टि तिथि: 17 MAY 2023 4:13PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਸਿਹਤ ਖੋਜ ਵਿਭਾਗ (ਡੀਐੱਚਆਰ) ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦਰਮਿਆਨ ਪ੍ਰੋਜੈਕਟ ਸਹਿਯੋਗ ਸਮਝੌਤੇ 'ਤੇ ਹਸਤਾਖਰ ਕਰਨ ਬਾਰੇ ਜਾਣੂ ਕਰਵਾਇਆ ਗਿਆ ਤਾਂ ਜੋ ਮੁੱਖ ਤੌਰ 'ਤੇ ਖੋਜ, ਇਨੋਵੇਸ਼ਨ, ਅਤੇ ਸਮਰੱਥਾ ਨਿਰਮਾਣ ਰਾਹੀਂ ਕਿਫਾਇਤੀ ਅਸਿਸਟਿਵ ਟੈਕਨੋਲੋਜੀ ਤੱਕ ਪਹੁੰਚ ਨੂੰ ਉਤਸ਼ਾਹਿਤ ਕੀਤਾ ਜਾ ਸਕੇ।

 

ਪ੍ਰੋਜੈਕਟ ਸਹਿਯੋਗ ਸਮਝੌਤੇ ‘ਤੇ (ਪੀਸੀਏ), ਡਬਲਿਊਐੱਚਓ ਦੁਆਰਾ 10.10.2022 ਨੂੰ ਅਤੇ ਸਿਹਤ ਖੋਜ ਵਿਭਾਗ (ਡੀਐੱਚਆਰਦੁਆਰਾ 18.10.2022 ਨੂੰ ਹਸਤਾਖਰ ਕੀਤੇ ਗਏ ਸੀ।

ਇਸ ਸਹਿਯੋਗ ਦਾ ਉਦੇਸ਼ ਅਸਿਸਟਿਵ ਟੈਕਨੋਲੋਜੀ ਤੱਕ ਪਹੁੰਚ ਵੱਲ ਵਿਸ਼ਵਵਿਆਪੀ ਧਿਆਨ ਖਿੱਚਣਖੋਜ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰਨ ਅਤੇ ਢੁਕਵੇਂ ਟ੍ਰੇਨਿੰਗ ਪ੍ਰੋਗਰਾਮਾਂ ਨੂੰ ਵਿਕਸਿਤ ਅਤੇ ਪ੍ਰਸਾਰਿਤ ਕਰਨ ਵੱਲ ਕੰਮ ਕਰਨਾ ਹੈ।

 

****

ਡੀਐੱਸ/ਐੱਸਕੇ


(रिलीज़ आईडी: 1924841) आगंतुक पटल : 159
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Gujarati , Telugu , Malayalam