ਰੱਖਿਆ ਮੰਤਰਾਲਾ
ਭਾਰਤੀ ਵਾਯੂ ਸੈਨਾ ਦੇ "ਆਈਏਐੱਫ ਦਾ ਲੌਜਿਸਟਿਕਸ ਸੈਮੀਨਾਰ-ਲੋਜਿਸੇਮ 23 ਦਾ ਆਯੋਜਨ
Posted On:
16 MAY 2023 5:05PM by PIB Chandigarh
ਭਾਰਤੀ ਵਾਯੂ ਸੈਨਾ ਦੇ ਨੈਸ਼ਨਲ ਲੌਜਿਸਟਿਕਸ ਮੈਨੇਜਮੈਂਟ ਸੈਮੀਨਾਰ, ਲੋਜਿਸੇਮ–23 ਦਾ ਆਯੋਜਨ 16 ਮਈ 2023 ਨੂੰ ਏਐੱਫ ਆਡੀਟੋਰੀਅਮ, ਨਵੀਂ ਦਿੱਲੀ ਵਿੱਚ ਕੀਤਾ ਗਿਆ, ਜਿਸ ਦਾ ਵਿਸ਼ਾ ‘ਰੁਕਾਵਟਾਂ ਨੂੰ ਦੂਰ ਕਰਦੇ ਹੋਏ ਰਸਦ ਸਮਰੱਥਾਵਾਂ ਨੂੰ ਵਧਾਉਣ ਦੇ ਲਈ ਉੱਭਰਦੀ ਗਲੋਬਲ ਸਪਲਾਈ ਚੇਨ ਦਾ ਲਾਭ ਉਠਾਉਣਾ’ ਸੀ। ਵਾਯੂ ਸੈਨਾ ਪ੍ਰਮੁੱਖ, ਏਅਰ ਚੀਫ਼ ਮਾਰਸ਼ਲ ਵੀ ਆਰ ਚੌਧਰੀ ਨੇ ਇਸ ਸੈਮੀਨਾਰ ਦਾ ਉਦਘਾਟਨ ਕੀਤਾ ਅਤੇ ਇਸ ਵਿੱਚ ਆਪਣਾ ਮੁੱਖ ਭਾਸ਼ਣ ਦਿੱਤਾ।
ਵਾਯੂ ਸੈਨਾ ਪ੍ਰਮੁੱਖ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਗਲੋਬਲ ਸਪਲਾਈ ਚੇਨਸ ਤੇਜ਼ੀ ਨਾਲ ਜਟਿਲ ਹੁੰਦੀਆਂ ਜਾ ਰਹੀਆਂ ਹਨ ਲੇਕਿਨ ਪਰਸਪਰ ਰੂਪ ਨਾਲ ਜੁੜੀਆਂ ਹੋਈਆਂ ਹਨ, ਜੋ ਅੰਤਰਰਾਸ਼ਟਰੀ ਵਪਾਰ ਦੇ ਖਰੜੇ ਅਤੇ ਟੈਕਨੋਲੋਜੀਆਂ ਦੀ ਪ੍ਰਗਤੀ ਤੋਂ ਪ੍ਰੇਰਿਤ ਹਨ। ਰੱਖਿਆ ਖੇਤਰ ਵਿੱਚ ਵੀ ਇਸ ਪ੍ਰਵਿਰਤੀ ਦਾ ਅਪਵਾਦ ਨਹੀਂ ਹੈ। ਭਾਰਤੀ ਵਾਯੂ ਸੈਨਾ ਆਪਣੀ ਲੜਾਕੂ ਸਮਰੱਥਾ ਨੂੰ ਸਰਬਸ਼੍ਰੇਸ਼ਠ ਪੱਧਰ ’ਤੇ ਬਣਾਏ ਰੱਖਣ ਦੇ ਲਈ ਮਹੱਤਵਪੂਰਨ ਹਿੱਸਿਆਂ, ਉਪਕਰਣਾਂ ਅਤੇ ਸੇਵਾਵਾਂ ਦੀ ਸਪਲਾਈ ਕਰਨ ਦੇ ਲਈ ਗਲੋਬਲ ਸਪਲਾਈ ਚੇਨਸ ’ਤੇ ਬਹੁਤ ਜ਼ਿਆਦਾ ਨਿਰਭਰ ਕਰਦੀ ਹੈ। ਹਾਲ ਦੇ ਦਿਨਾਂ ਵਿੱਚ ਵਿਸ਼ਵ ਨੇ ਕੋਵਿਡ-19 ਮਹਾਮਾਰੀ, ਰੂਸ-ਯੂਕ੍ਰੇਨ ਸੰਘਰਸ਼, ਵਪਾਰਕ ਰੁਕਾਵਟਾਂ, ਟੈਰਿਫ ਯੁੱਧਾਂ, ਵਾਤਾਵਰਣ ਅਨੁਪਾਲਨ ਨੀਤੀਆਂ ਜਿਹੇ ਕਈ ਅਤੇ ਵਿਭਿੰਨ ਰੁਕਾਵਟਾਂ ਦਾ ਸਾਹਮਣਾ ਕੀਤਾ ਹੈ।
ਇਸ ਪ੍ਰਕਾਰ ਦੀਆਂ ਘਟਨਾਵਾਂ ਨੇ ਰੁਕਾਵਟਾਂ ਦੇ ਲਈ ਸਪਲਾਈ ਚੇਨਸ ਦੀਆਂ ਸਮੱਸਿਆਵਾਂ ਨੂੰ ਉਜਾਗਰ ਕੀਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਡਿਜੀਟਲਕਰਣ , ਸਵੈ-ਚਾਲਨ ਅਤੇ ਡੇਟਾ ਐਨਾਲਿਟਿਕਸ ਜਿਹੇ ਉੱਭਰਦੇ ਰੁਝਾਨਾਂ ਦਾ ਲਾਭ ਉਠਾਉਂਦੇ ਹੋਏ ਇਸ ਪ੍ਰਕਾਰ ਦੇ ਰੁਕਾਵਟਾਂ ਨੂੰ ਘੱਟ ਕਰਨ ਦੇ ਲਈ ਭਾਰਤੀ ਵਾਯੂ ਸੈਨਾ ਦੀਆਂ ਰਸਦ ਸਮਰੱਥਾਵਾਂ ਨੂੰ ਵਧਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਵਿਸ਼ਵਾਸ ਹੈ ਕਿ ਸੈਮੀਨਾਰ ਦੇ ਅਦਾਨ-ਪ੍ਰਦਾਨ ਕੀਤੇ ਗਏ ਵਿਚਾਰ-ਵਟਾਂਦਰੇ, ਚਰਚਾ ਅਤੇ ਗੱਲਬਾਤ ਕਿਸੇ ਵੀ ਵਿਘਨਕਾਰੀ ਵਾਤਾਵਰਣ ਨੂੰ ਸਹੀ ਰੂਪ ਨਾਲ ਸਮਝਣ ਵਿੱਚ ਸਹਾਇਤਾ ਪ੍ਰਦਾਨ ਕਰਨਗੇ।
ਸੈਮੀਨਾਰ ਦੇ ਦੌਰਾਨ, ਪ੍ਰਮੁੱਖ ਬੁਲਾਰਿਆਂ ਨੇ ਤਿੰਨ ਸੈਸ਼ਨਾਂ ਵਿੱਚ ਸੈਮੀਨਾਰ ਦੇ ਵਿਸ਼ਿਆਂ ਨਾਲ ਸਬੰਧਿਤ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਅਤੇ ਚਰਚਾ ਕੀਤੀ। ਚਰਚਾ ਵਿੱਚ ਘਰੇਲੂ ਹਵਾਬਾਜ਼ੀ ਉਦਯੋਗ ਦੇ ਭਵਿੱਖ ਦੀਆਂ ਸੰਭਾਵਨਾਵਾਂ, ਸਪਲਾਈ ਚੇਨ ਪ੍ਰਬੰਧਨ ਅਤੇ ਭੰਡਾਰਣ ਵਿੱਚ ਆਧੁਨਿਕ ਰੁਝਾਨ ਅਤੇ ਜੀਈਐੱਮ ਦੇ ਜ਼ਰੀਏ ਜਨਤਕ ਖਰੀਦ ਪਹਿਲ ਨੂੰ ਸ਼ਾਮਲ ਕੀਤਾ ਗਿਆ। ਸੈਮੀਨਾਰ ਵਿੱਚ ਨਾਗਰਿਕ ਅਤੇ ਸੈਨਾ ਰਸਦ ਦੇ ਦਰਮਿਆਨ ਵਿਚਾਰਾਂ ਦਾ ਅਦਾਨ-ਪ੍ਰਦਾਨ ਦੇ ਲਈ ਇੱਕ ਆਦਰਸ਼ ਮੰਚ ਸਥਾਪਿਤ ਕੀਤਾ ਗਿਆ ਅਤੇ ਆਧੁਨਿਕ ਟੈਕਨੋਲੋਜੀਆਂ ਅਤੇ ਆਲਮੀ ਰੁਝਾਨਾਂ ਦੇ ਅਧਾਰ ਸਪਲਾਈ ਚੇਨ ਦੀਆਂ ਜ਼ਰੂਰਤਾਂ ਦੀ ਪੂਰਤੀ ਕਰਨ ਦੇ ਲਈ ਭਾਰਤੀ ਵਾਯੂ ਸੈਨਾ ਦੀ ਸਹਾਇਤਾ ਕਰਨ ਦੀ ਸੰਭਾਵਨਾ ਵਿਅਕਤ ਕੀਤੀ ਗਈ। ਇਸ ਸੈਮੀਨਾਰ ਦਾ ਪੈਨ-ਆਈਏਐੱਫ ਵਿੱਚ ਵਿੱਚ ਸਿੱਧਾ ਪ੍ਰਸਾਰਣ ਵੀ ਕੀਤਾ ਗਿਆ।
************
ਏਬੀਬੀ/ਆਈਐੱਨ/ਐੱਸਐੱਮ
(Release ID: 1924835)
Visitor Counter : 97