ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵੀਯਾ ਨੇ ਜਪਾਨੀ ਫਾਰਮਾਂ ਕੰਪਨੀਆਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ


ਭਾਰਤ ਨੂੰ ਇੱਕ ਆਲਮੀ ਦਵਾ ਕੇਂਦਰ ਦੇ ਰੂਪ ਵਿੱਚ ਮਾਨਤਾ ਪ੍ਰਾਪਤ ਹੈ, ਇਸ ਨਾਲ ਜੁੜੇ ਉਦਯੋਗ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੀ ਭਰੋਸੇਮੰਦ ਸਪਲਾਈ ਦੇ ਰੂਪ ਵਿੱਚ ਸੇਵਾ ਕਰਕੇ ਵਿਸ਼ਵ ਭਰ ਵਿੱਚ ਆਲਮੀ ਸਿਹਤ ਨਤੀਜਿਆਂ ਵਿੱਚ ਸੁਧਾਰ ਲਿਆਉਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾ ਰਹੇ ਹਨ: ਡਾ. ਮਾਂਡਵੀਯਾ

ਭਾਰਤੀ ਦਵਾ ਉਦਯੋਗ (ਇੰਡੀਅਨ ਫਾਰਮਾਸਿਊਟੀਕਲ ਇੰਡਸਟਰੀ) ਵਿੱਚ 3,000 ਦਵਾਈ ਕੰਪਨੀਆਂ ਅਤੇ 10,500 ਨਿਰਮਾਣ ਇਕਾਈਆਂ (ਮੈਨੂਫੈਕਚਰਿੰਗ ਯੂਨਿਟਸ) ਦਾ ਨੈੱਟਵਰਕ ਸ਼ਾਮਲ ਹੈ, ਇਸ ਦੇ 2030 ਤੱਕ 130 ਬਿਲੀਅਨ ਅਮਰੀਕਾ ਡਾਲਰ ਤੱਕ ਪਹੁੰਚਣ ਦਾ ਅਨੁਮਾਣ ਹੈ

Posted On: 15 MAY 2023 4:37PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵੀਯਾ ਨੇ ਅੱਜ ਟੋਕਯੋ ਦੇ ਭਾਰਤੀ ਦੂਤਾਵਾਸ ਵਿੱਚ ਜਪਾਨੀ ਫਾਰਮਾ ਕੰਪਨੀਆਂ ਦੇ ਪ੍ਰਤੀਨਿਧੀਆਂ ਅਤੇ ਜਪਾਨ ਫਾਰਮਾਸਿਊਟੀਕਲ ਮੈਨੂਫੈਕਚਰ੍ਰਸ ਐਸੋਸੀਏਸ਼ਨ (ਜੋਪੀਐੱਮਏ) ਦੇ ਮੈਂਬਰਾਂ ਨਾਲ ਗੱਲਬਾਤ ਕੀਤੀ। ਜੇਪੀਐੱਮਏ ਸ਼੍ਰੀ ਜੁਨਿਚੀ ਸ਼ਿਰਾਇਸ਼ੀ ਅਤੇ ਜੇਪੀਐੱਮਏ ਦੇ ਪ੍ਰਬੰਧਕ ਡਾ. ਨਾਕਾਗਾਵਾ ਵੀ ਚਰਚਾ ਵਿੱਚ ਮੌਜੂਦ ਸਨ।

 

ਸਭਾ ਨੂੰ ਸੰਬੋਧਨ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ ‘‘ਭਾਰਤ ਦੀ ਪਹਿਚਾਣ ਇੱਕ ਆਲਮੀ ਦਵਾ ਕੇਂਦਰ ਦੇ ਰੂਪ ਵਿੱਚ ਹੈ। ਇਸ ਨਾਲ ਜੁੜੇ ਉਦਯੋਗ ਸਸਤੀਆਂ ਅਤੇ ਉੱਚ ਗੁਣਵੱਤਾ ਵਾਲੀਆਂ ਦਵਾਈਆਂ ਦੇ ਭਰੋਸੇਮੰਦ ਸਪਲਾਈ ਦੇ ਰੂਪ ਵਿੱਚ ਸੇਵਾ ਕਰਕੇ ਦੁਨੀਆ ਭਰ ਵਿੱਚ ਸਿਹਤ ਨਤੀਜਿਆਂ ਵਿੱਚ ਸੁਧਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।’’ ਸ਼੍ਰੀ ਮਾਂਡਵੀਯਾ ਨੇ ਕਿਹਾ ਕਿ ‘‘ਭਾਰਤ ਨੇ ਆਲਮੀ ਵੈਕਸੀਨ ਸਪਲਾਈ ਦਾ ਲਗਭਗ 60 ਪ੍ਰਤੀਸ਼ਤ ਅਤੇ ਜੈਨੇਰਿਕ ਨਿਰਯਾਤ ਦਾ 20-22 ਪ੍ਰਤੀਸ਼ਤ ਪ੍ਰਦਾਨ ਕਰਕੇ ਆਲਮੀ ਪਹੁੰਚ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਕੋਵਿਡ-19 ਮਹਾਮਾਰੀ ਦੇ ਖਿਲਾਫ ਲੜਾਈ ਵਿੱਚ, ਭਾਰਤ ਨੇ ਲਗਭਗ 185 ਦੇਸ਼ਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਕੀਤੀ ਹੈ।

 

ਕੇਂਦਰੀ ਸਿਹਤ ਮੰਤਰੀ ਨੇ ਕਿਹਾ ਕਿ ਭਾਰਤੀ ਦਵਾਈ ਉਦਯੋਗ ਨੇ ਮੁੱਖ ਰੂਪ ਨਾਲ ਜੈਨੇਰਿਕ ਦਵਾਈਆਂ ਦੇ ਨਿਰਮਾਣ, ਥੋਕ ਦਵਾਈਆਂ ਦੇ ਨਿਰਯਾਤ ਅਤੇ ਦਵਾਈ ਸਮੱਗਰੀ ਦੀ ਸਪਲਾਈ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਭਾਰਤੀ ਦਵਾਈ ਉਦਯੋਗ ਵਿੱਚ 3,000 ਦਵਾਈ ਕੰਪਨੀਆਂ ਅਤੇ 10,500 ਨਿਰਮਾਣ ਇਕਾਈਆਂ (ਮੈਨੂਫੈਕਚਰਿੰਗ ਯੂਨਿਟਸ) ਦਾ ਨੈੱਟਵਰਕ ਸ਼ਾਮਲ ਹੈ। ਇਸ ਦੇ 2030 ਤੱਕ 130 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਣ ਦਾ ਅਨੁਮਾਨ  ਹੈ। ਉਨ੍ਹਾਂ ਨੇ ਦੱਸਿਆ ਕਿ ‘‘ਫਾਰਮਾਸਿਊਟੀਕਲ ਨਿਰਮਾਣ ਲਈ ਇੱਕ ਮਜ਼ਬੂਤ ਈਕੋਸਿਸਟਮ ਬਣਾਉਣ ਲਈ 3 ਬਲਕ ਡ੍ਰਗ ਪਾਰਕਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਫਾਰਮਾਸਿਊਟੀਕਲ ਖੇਤਰ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਲਈ, ਭਾਰਤ ਸਰਕਾਰ ਨੇ ਛੇ ਨੈਸ਼ਨਲ ਇੰਸਟੀਟਿਊਟ ਆਵ੍ ਫਾਰਮਾਸਿਊਟੀਕਲ ਐਜੂਕੇਸ਼ਨ ਐਂਡ ਰਿਸਰਚ ਸੰਸਥਾਵਾਂ ਦੀ ਸਥਾਪਨਾ ਕੀਤੀ ਹੈ। ਸਾਲ 2019 ਵਿੱਚ, ਨਵੀਆਂ ਦਵਾਈਆਂ ਅਤੇ ਕਲੀਨਿਕਲ ਟ੍ਰਾਇਲ ਨਿਯਮ ਆਉਣ ਨਾਲ ਕਲੀਨਿਕਲ ਟ੍ਰਾਇਲ ਦੇ ਖੇਤਰ ਦੇ ਵਿਕਾਸ ਵਿੱਚ ਵੱਡਾ ਯੋਗਦਾਨ ਹੋਇਆ ਹੈ, ਇਸ ਨਾਲ ਕਈ ਲੋਕਾਂ ਨੇ ਭਾਰਤ ਨੂੰ ਆਲਮੀ ਕਲੀਨਿਕਲ ਟ੍ਰਾਇਲਸ ਲਈ ਪ੍ਰਮੁੱਖ ਸਥਲ ਦੇ ਰੂਪ ਵਿੱਚ ਚੁਣਿਆ ਹੈ।

ਜਪਾਨੀ ਕੰਪਨੀਆਂ ਨੂੰ ਭਾਰਤੀ ਬਜ਼ਾਰ ਵਿੱਚ ਵਧਦੇ ਮੌਕਿਆਂ ਦਾ ਲਾਭ ਲੈਣ ਲਈ ਪ੍ਰੋਤਸਾਹਿਤ ਕਰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ “ਭਾਰਤ ਵਿੱਚ ਦਵਾਈ ਫਾਰਮਾਸਿਊਟੀਕਲ ਉਦਯੋਗ ਵਿਦੇਸ਼ੀ ਕੰਪਨੀਆਂ ਤੋਂ ਬਹੁਤ ਅਧਿਕ ਨਿਵੇਸ਼ ਨੂੰ ਆਕਰਸ਼ਿਤ ਕਰ ਰਿਹਾ ਹੈ ਅਤੇ ਸਾਂਝੇਦਾਰੀ ਤੇ ਸਹਿਯੋਗ ਦੀਆਂ ਸੰਭਾਵਨਾਵਾਂ ਦੇਖ ਰਿਹਾ ਹੈ। ਇਸ ਨੇ ਆਲਮੀ ਦਵਾਈ ਕੰਪਨੀਆਂ ਲਈ ਭਾਰਤੀ ਬਜ਼ਾਰ ਵਿੱਚ ਦਾਖਲ ਹੋਣ ਲਈ ਰੋਮਾਂਚਕ ਅਵਸਰ ਖੋਲ੍ਹੇ ਹਨ। ਨਵੀਂ ਉਤਪਾਦਨ ਲਿੰਕ ਪ੍ਰੋਤਸਾਹਨ (ਪੀਐੱਲਆਈ) ਯੋਜਨਾਵਾਂ ਦੇ ਨਿਰਮਾਤਾਵਾਂ ਨੂੰ ਆਲਮੀ ਬਜ਼ਾਰ ਵਿੱਚ ਦਵਾਈਆਂ ਦੀ ਸਪਲਾਈ ਕਰਨ ਦੇ ਉਦੇਸ਼ ਨਾਲ ਭਾਰਤ ਵਿੱਚ ਦਵਾਈਆਂ ਦਾ ਉਤਪਾਦਨ ਕਰਨ ਲਈ ਪ੍ਰੋਤਸਾਹਿਤ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਪੱਧਰ 'ਤੇ ਬਾਇਓ-ਫਾਰਮਾਸਿਊਟੀਕਲਸ ਦੇ ਖੇਤਰ ਵਿੱਚ ਰਿਸਰਚ ਅਤੇ ਇਨੋਵੇਸ਼ਨ ਜੀਵਨ ਵਿਗਿਆਨ ਦੇ ਖੇਤਰ ਵਿੱਚ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਖਾਸ ਤੌਰ 'ਤੇ ਬਾਇਓਲੋਜੀ ਅਤੇ ਬਾਇਓਸਿਮੀਲਰ (ਜੈਨਰਿਕ ਦਵਾਈਆਂ ਦੀ ਤਰ੍ਹਾਂ ਹੀ  ਬਾਇਓਸਿਮੀਲਰਸ ਵੀ ਮੂਲ ਬਾਇਓ-ਥੈਰੇਪਿਊਟਿਕ ਦਵਾਈਆਂ ਦਾ ਸਸਤਾ ਸੰਸਕਰਣ ਹੁੰਦਾ ਹੈ, ਜਦਕਿ ਇਨ੍ਹਾਂ ਦੀ ਪ੍ਰਭਾਵਸ਼ੀਲਤਾ ਬਰਾਬਰ ਹੁੰਦੀ ਹੈ) ਦੀ ਪ੍ਰਭਾਵ ਵੀ ਵਧ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ "ਭਾਰਤ ਵਿੱਚ, ਬਾਇਓ-ਫਾਰਮਾਸਿਊਟੀਕਲ ਸੈਕਟਰ ਨੇ 50 ਪ੍ਰਤੀਸ਼ਤ ਦੀ ਪ੍ਰਭਾਵਸ਼ਾਲੀ 5-ਸਾਲ ਦੀ ਮਿਸ਼ਰਿਤ ਸਾਲਾਨਾ ਵਿਕਾਸ ਦਰ (ਸੀਏਜੀਆਰ) ਪ੍ਰਾਪਤ ਕੀਤੀ ਹੈ ਅਤੇ ਇਸ ਦੇ ਹੋਰ ਵੀ ਤੇਜ਼ੀ ਨਾਲ ਵਧਣ ਦੀ ਉਮੀਦ ਹੈ।"

 

ਭਾਰਤੀ ਰਵਾਇਤੀ ਦਵਾਈਆਂ ਦੀ ਵਧਦੀ ਮੰਗ ਬਾਰੇ ਜਾਣਕਾਰੀ ਦਿੰਦੇ ਹੋਏ, ਡਾ. ਮਾਂਡਵੀਯਾ ਨੇ ਕਿਹਾ ਕਿ "ਸਰਕਾਰ ਨੇ ਪਰੰਪਰਾਗਤ ਦਵਾਈਆਂ ਅਤੇ ਫਾਈਟੋ-ਫਾਰਮਾਸਿਊਟੀਕਲਸ ਨੂੰ ਮੁੱਖ ਧਾਰਾ ਦੀਆਂ ਜਨਤਕ ਪ੍ਰਥਾਵਾਂ ਨਾਲ ਜੋੜਨ ਦੇ ਯਤਨ ਸ਼ੁਰੂ ਕੀਤੇ ਹਨ। ਭਾਰਤ ਦੀ ਸਮ੍ਰਿੱਧ ਜੈਵ ਵਿਭਿੰਨਤਾ ਅਤੇ ਬਨਸਪਤੀ ਅਤੇ ਜੀਵ-ਜੰਤੂਆਂ ਦੀ ਭਰਪੂਰਤਾ ਦੇ ਨਾਲ, ਗਲੋਬਲ ਵੈਲਿਊ ਚੇਨ ਵਿੱਚ ਫਾਈਟੋਫਾਰਮਾਸਿਊਟੀਕਲ ਉਤਪਾਦਾਂ ਨੂੰ ਸ਼ਾਮਲ ਕਰਨ ਲਈ ਅਪਾਰ ਸਮਰੱਥਾ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ, ‘‘ਇਨ੍ਹਾਂ ਦਵਾਈਆਂ ਲਈ ਆਲਮੀ ਮਾਨਤਾ ਹਾਸਲ ਕਰਨ ਲਈ ਖੋਜ ਅਤੇ ਵਿਕਾਸ ਤੇ ਇਨੋਵੇਸ਼ਨ ਨੂੰ ਮਜ਼ਬੂਤ ਕਰਨਾ ਬਹੁਤ ਮਹੱਤਵਪੂਰਨ ਹੈ। ਡਾ. ਮਾਂਡਵੀਯਾ ਨੇ ਉੱਭਰ ਰਹੇ ਨਵੀਨਤਾਕਾਰੀ ਇਲਾਜ ਅਤੇ ਟੈਕਨੋਲੌਜੀਆਂ ਜਿਹੀ ਸਟੀਕ ਚਿਕਿਤਸਾ, ਸੈੱਲ ਅਤੇ ਜੀਨ ਥੈਰੇਪੀ, ਜੈਵਿਕ ਉਤਪਾਦਾਂ ਅਤੇ ਡਿਜੀਟਲ ਉਪਕਰਣਾਂ ਦੇ ਉਪਯੋਗ ਵਿੱਚ ਰਿਸਰਚ ਅਤੇ ਇਨੋਵੇਸ਼ਨ ‘ਤੇ ਜਪਾਨ ਨੂੰ ਸਹਿਯੋਗ ਦੇ ਲਈ ਸੱਦਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਰਿਸਰਚ ਅਤੇ ਇਨੋਵੇਸ਼ਨ ‘ਤੇ ਇਸ ਪ੍ਰਕਾਰ ਦੇ ਸਹਿਯੋਗ ਨਾਲ ਨਵੀਨਤਾਕਾਰੀ ਇਲਾਜ ਵਿਕਲਪਾਂ ਦੀ ਘਰੇਲੂ ਉਪਲਬਧਤਾ ਅਤੇ ਸਮਰੱਥਾ ਨੂੰ ਵਧਾਉਣ ਵਿੱਚ ਮਦਦ ਮਿਲੇਗੀ।

 

ਸਿਹਤ ਮੰਤਰਾਲੇ ਦੇ ਸੰਯੁਕਤ ਸਕੱਤਰ ਸ਼੍ਰੀ ਵਿਸ਼ਾਲ ਚੌਹਾਨ,  ਦਾਇਚੀ ਸੈਂਕਿਯੋ ਕੰਪਨੀ ਲਿਮਿਟਿਡ ਦੇ ਪ੍ਰਤੀਨਿਧੀ ਨਿਰਦੇਸ਼ਕ, ਕਾਰਜਕਾਰੀ ਚੇਅਰਮੈਨ ਅਤੇ ਸੀਈਓ ਸ਼੍ਰੀ ਸੁਨਾਓ ਮਨਾਬੇ, ਚੁਗਈ ਫਾਰਮਾਸਿਊਟੀਕਲ ਕੰਪਨੀ ਲਿਮਿਟਿਡ ਦੇ ਪ੍ਰਤੀਨਿਧੀ ਨਿਰਦੇਸ਼ਕ, ਪ੍ਰਧਾਨ ਅਤੇ ਸੀਈਓ ਡਾ. ਓਸਾਮੂ ਓਕੁਡਾ, ਮੇਜੀ ਸੇਕਾ ਫਾਰਮਾ ਕੰਪਨੀ ਲਿਮਿਟਿਡ ਦੇ ਪ੍ਰਧਾਨ ਸ਼੍ਰੀ ਦਾਇਕੀਚਿਰੋ ਕੋਬਾਯਾਸ਼ੀ, ਓਤਸੁਕਾ ਕੈਮੀਕਲ ਕੰਪਨੀ ਲਿਮਿਟਿਡ ਦੇ ਪ੍ਰਧਾਨ ਅਤੇ ਪ੍ਰਤੀਨਿਧੀ ਨਿਰਦੇਸ਼ਕ ਸ਼੍ਰੀ ਹਿਰੋਯੋਸ਼ੀ ਤੋਸਾ ਅਤੇ ਕੇਂਦਰ ਸਰਕਾਰ ਦੇ ਅਧਿਕਾਰੀ ਵੀ ਮੀਟਿੰਗ ਵਿੱਚ ਮੌਜੂਦ ਸਨ।

****

ਐੱਮਵੀ 

HFW/HFM- Interaction with Japanese Pharma Cos/15th May 2023/2



(Release ID: 1924516) Visitor Counter : 90