ਖਾਣ ਮੰਤਰਾਲਾ
ਸਟਾਰਟ-ਅੱਪ ਅਤੇ ਉਦਯੋਗ ਮਾਇਨਿੰਗ ਸੈਕਟਰ ਦੀਆਂ ਤਕਨੀਕੀ ਚੁਣੌਤੀਆਂ ਨੂੰ ਹੱਲ ਕਰਨ ਵਿੱਚ ਮਦਦ ਕਰ ਸਕਦੇ ਹਨ - ਮਾਇਨਜ਼ ਸਕੱਤਰ ਵਿਵੇਕ ਭਾਰਦਵਾਜ
ਖਣਨ ਮੰਤਰਾਲਾ ਆਈਆਈਟੀ ਬੰਬੇ ਦੇ ਸਹਿਯੋਗ ਨਾਲ ਮੁੰਬਈ ਵਿੱਚ ਮਾਈਨਿੰਗ ਸਟਾਰਟ-ਅੱਪ ਸੰਮੇਲਨ ਦਾ ਆਯੋਜਨ ਕਰੇਗਾ
Posted On:
11 MAY 2023 4:32PM by PIB Chandigarh
ਖਣਨ ਮੰਤਰਾਲੇ ਨੇ ਅੱਜ ਇੱਥੇ ਮਾਈਨਿੰਗ ਸਟਾਰਟ-ਅੱਪ ਸੰਮੇਲਨ ਦਾ ਲੋਗੋ ਜਾਰੀ ਕੀਤਾ। ਇਸ ਮੌਕੇ 'ਤੇ ਖਣਨ ਮੰਤਰਾਲੇ ਦੇ ਸਕੱਤਰ ਸ਼੍ਰੀ ਵਿਵੇਕ ਭਾਰਦਵਾਜ ਨੇ ਕਿਹਾ ਕਿ ਸਟਾਰਟ-ਅੱਪ ਦੇਸ਼ ਦੇ ਖਣਨ ਖੇਤਰ ਨੂੰ ਦਰਪੇਸ਼ ਤਕਨੀਕੀ ਚੁਣੌਤੀਆਂ ਨਾਲ ਨਜਿੱਠਣ ਲਈ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ ਅਤੇ ਇਹ ਖਣਨ ਸੈਕਟਰ ਦੇ ਵਿਕਾਸ ਲਈ ਇੱਕ ਸਿਹਤਮੰਦ ਈਕੋਸਿਸਟਮ ਲਈ ਰਾਹ ਪੱਧਰਾ ਕਰੇਗਾ। ਇਸ ਟੀਚੇ ਨੂੰ ਪ੍ਰਾਪਤ ਕਰਨ ਲਈ, ਖਣਨ ਮੰਤਰਾਲਾ 29 ਮਈ, 2023 ਨੂੰ ਆਈਆਈਟੀ, ਬੰਬੇ ਦੇ ਸਹਿਯੋਗ ਨਾਲ ਮੁੰਬਈ ਵਿੱਚ ਪਹਿਲਾ ਮਾਈਨਿੰਗ ਸਟਾਰਟ-ਅੱਪ ਸੰਮੇਲਨ ਆਯੋਜਿਤ ਕਰੇਗਾ। ਖਣਨ ਸਕੱਤਰ ਆਗਾਮੀ ਸੰਮੇਲਨ ਦੇ ਲੋਗੋ ਤੋਂ ਪਰਦਾ ਹਟਾਉਣ ਤੋਂ ਬਾਅਦ ਮੀਡੀਆ ਨੂੰ ਸੰਬੋਧਨ ਕਰ ਰਹੇ ਸਨ। ਸ਼੍ਰੀ ਭਾਰਦਵਾਜ ਨੇ ਅੱਗੇ ਕਿਹਾ ਕਿ ਸੰਮੇਲਨ ਵਿੱਚ 150 ਤੋਂ ਵੱਧ ਸਟਾਰਟ-ਅੱਪ ਅਤੇ 20 ਪ੍ਰਮੁੱਖ ਉਦਯੋਗ ਹਿੱਸਾ ਲੈਣਗੇ।
ਖਾਣਾਂ ਬਾਰੇ ਮੰਤਰਾਲਾ "ਆਤਮਨਿਰਭਰ ਭਾਰਤ" ਦੇ ਵਿਜ਼ਨ ਨੂੰ ਪੂਰਾ ਕਰਨ ਲਈ ਖਣਿਜਾਂ ਦੀ ਖੋਜ ਅਤੇ ਖਣਨ ਵਿੱਚ ਉਤਪਾਦਕਤਾ ਅਤੇ ਨਵੀਨਤਾ ਨੂੰ ਉਤਸ਼ਾਹਿਤ ਕਰ ਰਿਹਾ ਹੈ। ਸਕੱਤਰ ਨੇ ਅੱਗੇ ਕਿਹਾ ਕਿ ਦੇਸ਼ ਵਿੱਚ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਸਟਾਰਟ-ਅੱਪ ਈਕੋਸਿਸਟਮ ਹੋਣ ਦੇ ਨਾਲ, ਖਣਨ ਖੇਤਰ ਵਿੱਚ ਚੁਣੌਤੀਆਂ ਨੂੰ ਹੱਲ ਕਰਨ ਲਈ ਸਟਾਰਟ-ਅਪਸ ਨੂੰ ਸ਼ਾਮਲ ਕਰਨ, ਖੋਜ ਅਤੇ ਮਾਈਨਿੰਗ ਵਿੱਚ ਨਵੀਆਂ ਤਕਨੀਕਾਂ ਦਾ ਲਾਭ ਉਠਾ ਕੇ ਮਾਈਨਿੰਗ ਉਦਯੋਗ ਲਈ ਪ੍ਰਕਿਰਿਆ ਨੂੰ ਸਰਲ ਬਣਾਉਣ ਅਤੇ ਇਸ ਤਰ੍ਹਾਂ ਦੇਸ਼ ਦੇ ਖਣਿਜ ਉਤਪਾਦਨ ਨੂੰ ਵਧਾਉਣ ਦੀ ਗੁੰਜਾਇਸ਼ ਹੈ।
ਖੋਜ, ਵਰਚੁਅਲ ਰਿਐਲਿਟੀ, ਆਟੋਮੇਸ਼ਨ, ਡਰੋਨ ਤਕਨਾਲੋਜੀ, ਕੰਸਲਟੈਂਸੀ ਆਦਿ ਦੇ ਖੇਤਰਾਂ ਵਿੱਚ ਸਟਾਰਟ-ਅੱਪ ਆਈਆਈਟੀ, ਬੰਬੇ, ਪਵਈ ਵਿੱਚ ਆਯੋਜਿਤ ਹੋਣ ਵਾਲੇ ਸੰਮੇਲਨ ਵਿੱਚ ਹਿੱਸਾ ਲੈਣਗੇ।
ਸੰਮੇਲਨ ਮੁੱਖ ਤੌਰ 'ਤੇ ਨਵੀਨਤਾ ਅਤੇ ਤਕਨੀਕਾਂ 'ਤੇ ਧਿਆਨ ਕੇਂਦਰਤ ਕਰੇਗਾ, ਜੋ ਪ੍ਰਦਰਸ਼ਨ, ਸੁਰੱਖਿਆ ਅਤੇ ਖਣਨ ਅਤੇ ਧਾਤੂ ਵਿਗਿਆਨ ਦੇ ਖੇਤਰ ਵਿੱਚ ਖੁਦਮੁਖਤਿਆਰੀ ਬਣਾਉਣ ਵਿੱਚ ਸਹਾਇਤਾ ਅਤੇ ਸੁਧਾਰ ਕਰਨਗੀਆਂ। ਈਵੈਂਟ ਦੌਰਾਨ, ਖਾਣਾਂ ਬਾਰੇ ਮੰਤਰਾਲਾ ਮਾਈਨਿੰਗ ਅਤੇ ਧਾਤੂ ਵਿਗਿਆਨ ਦੇ ਖੇਤਰ ਵਿੱਚ ਸਟਾਰਟ-ਅੱਪਸ ਨਾਲ ਗੱਲਬਾਤ ਕਰੇਗਾ ਅਤੇ ਕਿਵੇਂ ਵੱਖ-ਵੱਖ ਤਕਨਾਲੋਜੀਆਂ ਨਾਲ ਲੈਸ ਇਹ ਸਟਾਰਟ-ਅੱਪ ਖਣਨ ਖੇਤਰ ਦੀਆਂ ਗਤੀਵਿਧੀਆਂ ਵਿੱਚ ਯੋਗਦਾਨ ਪਾ ਸਕਦੇ ਹਨ ਅਤੇ ਖੋਜ ਅਤੇ ਖਣਨ ਦੀ ਸਮਰੱਥਾ ਨੂੰ ਵਧਾ ਸਕਦੇ ਹਨ ਅਤੇ ਮਾਈਨਿੰਗ ਉਦਯੋਗ ਵਿੱਚ ਉਤਪਾਦਨ ਨੂੰ ਵਧਾ ਸਕਦੇ ਹਨ।
ਇਹ ਸੰਮੇਲਨ ਖਣਿਜ ਖੋਜ ਖੇਤਰ ਦੇ ਪ੍ਰਮੁੱਖ ਉਦਯੋਗਾਂ, ਵਿੱਤੀ ਸੰਸਥਾਵਾਂ ਅਤੇ ਬੈਂਕਾਂ ਨਾਲ ਗੱਲਬਾਤ 'ਤੇ ਵੀ ਧਿਆਨ ਕੇਂਦਰਿਤ ਕਰੇਗਾ। ਖੋਜ, ਵਰਚੁਅਲ ਰਿਐਲਿਟੀ, ਆਟੋਮੇਸ਼ਨ, ਡਰੋਨ ਤਕਨਾਲੋਜੀ, ਕੰਸਲਟੈਂਸੀ ਆਦਿ ਦੇ ਖੇਤਰਾਂ ਵਿੱਚ ਕੰਮ ਕਰ ਰਹੇ ਵਿਦਿਆਰਥੀ ਅਤੇ ਨੌਜਵਾਨ ਪੇਸ਼ੇਵਰ ਵੀ ਇਸ ਸਮਾਗਮ ਤੋਂ ਲਾਭ ਪ੍ਰਾਪਤ ਕਰਨਗੇ।
****
ਏਐੱਲ/ਏਕੇਐੱਨ/ਆਰਕੇਪੀ
(Release ID: 1924389)
Visitor Counter : 110