ਬਿਜਲੀ ਮੰਤਰਾਲਾ
ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਨੇ ਸੁਬਨਸਿਰੀ ਲੋਅਰ ਪ੍ਰੋਜੈਕਟ ਇਕਾਈ ਦਾ ਦੌਰਾ ਕੀਤਾ; ਸੀਨੀਅਰ ਅਧਿਕਾਰੀਆਂ ਦੇ ਨਾਲ ਕਾਰਜ ਪ੍ਰਗਤੀ ਦੀ ਸਮੀਖਿਆ ਕੀਤੀ
Posted On:
12 MAY 2023 7:08PM by PIB Chandigarh
ਕੇਂਦਰੀ ਬਿਜਲੀ ਅਤੇ ਭਾਰੀ ਉਦਯੋਗ ਰਾਜ ਮੰਤਰੀ ਮਾਣਯੋਗ ਸ਼੍ਰੀ ਕ੍ਰਿਸ਼ਣ ਪਾਲ ਗੁਰਜਰ ਨੇ 11 ਮਈ ਅਤੇ 12 ਮਈ, 2023 ਨੂੰ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੀ 2000 ਮੈਗਾਵਾਟ ਸੁਬਨਸਿਰੀ ਲੋਅਰ ਪ੍ਰੋਜੈਕਟ ਇਕਾਈ ਦਾ ਦੌਰਾ ਕੀਤਾ।
ਮਾਣਯੋਗ ਕੇਂਦਰੀ ਮੰਤਰੀ ਨੇ ਇਸ ਯਾਤਰਾ ਦੌਰਾਨ, ਸਥਾਨਕ ਵਿਧਾਇਕ ਲੀਕਾਬਾਲੀ (ਏਆਰ.ਪੀ) ਸ਼੍ਰੀ ਕਾਰਦੋ ਨਈਗਯੋਰ (Sh Kardo Nyigyor) ਦੇ ਨਾਲ 400 ਕੇਵੀ ਪੋਥੇਡ ਯਾਰਡ ਦਾ ਉਦਘਾਟਨ ਕੀਤਾ। (ਜੋ ਬਿਜਲੀ ਨਿਕਾਸੀ ਲਈ 400 ਕੇਵੀ ਟ੍ਰਾਂਸਮਿਸ਼ਨ ਲਾਈਨਾਂ ਦੇ ਜ਼ਰੀਏ ਬਿਸ਼ਵਨਾਥ ਚਰੀਆਲੀ ਐੱਚਵੀਡੀਸੀ ਸਬ-ਸਟੇਸ਼ਨ ਨਾਲ ਜੁੜਿਆ ਹੋਇਆ ਹੈ)।
ਸ਼੍ਰੀ ਗੁਰਜਰ ਅਤੇ ਹੋਰ ਪਤਵੰਤਿਆਂ ਨੇ ਪ੍ਰੋਜੈਕਟ ਨਾਲ ਸਬੰਧਿਤ ਵਿਭਿੰਨ ਕਾਰਜ ਸਥਲਾਂ ਦਾ ਦੌਰਾ ਕੀਤਾ ਅਤੇ ਵਰਤਮਾਨ ਸਮੇਂ ਚਲ ਰਹੀਆਂ ਨਿਰਮਾਣ ਗਤੀਵਿਧੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਪ੍ਰਾਪਤ ਕੀਤੀ। ਇਸ ਦੌਰਾਨ ਈਡੀ-ਐੱਸਐੱਲਐੱਚਈਪੀ ਸ਼੍ਰੀ ਵਿਪਿਨ ਗੁਪਤਾ ਨੇ ਇਸ ਪ੍ਰੋਜੈਕਟ ਦੀਆਂ ਕਾਰਜ ਗਤੀਵਿਧੀਆਂ ਬਾਰੇ ਜਾਣੂ ਕਰਵਾਇਆ। ਇਸ ਪ੍ਰੋਜੈਕਟ ਵਿੱਚ ਸ਼ਾਮਲ ਪ੍ਰਮੁੱਖ ਨਿਰਮਾਣ ਠੇਕੇਦਾਰਾਂ ਦੇ ਪ੍ਰਤੀਨਿਧੀਆਂ ਨੇ ਵੀ ਵੱਖ-ਵੱਖ ਖੇਤਰਾਂ ‘ਤੇ ਵਿਭਿੰਨ ਕਾਰਜਕ੍ਰਮਾਂ ਦੀ ਸੰਖਿਆ ਬਾਰੇ ਸੂਚਨਾ ਦਿੱਤੀ।
ਬਾਅਦ ਵਿੱਚ, ਮਾਣਯੋਗ ਕੇਂਦਰੀ ਬਿਜਲੀ ਰਾਜ ਮੰਤਰੀ ਨੇ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀਆਂ ਦੇ ਨਾਲ ਇੱਕ ਸਮੀਖਿਆ ਬੈਠਕ ਵੀ ਕੀਤੀ, ਜਿਸ ਵਿੱਚ ਸੁਬਨਸਿਰੀ ਲੋਅਰ ਹਾਈਡ੍ਰਇਲੈਕਟ੍ਰਿਕ ਪ੍ਰੋਜੈਕਟ ਦੇ ਪ੍ਰਮੁੱਖ (ਹੈੱਡ) ਦੁਆਰਾ ਸਾਰੇ ਕੰਮਾਂ ਦੀ ਮੌਜੂਦਾ ਸਥਿਤੀ ‘ਤੇ ਸੰਖੇਪ ਪੇਸ਼ਕਾਰੀ ਦਿੱਤੀ ਗਈ। ਮਾਣਯੋਗ ਮੰਤਰੀ ਨੇ ਪ੍ਰੋਜੈਕਟ ਵਿੱਚ ਸ਼ਾਮਲ ਟੀਮ ਦੀ ਸਖ਼ਤ ਮਿਹਨਤ ਅਤੇ ਹੁਣ ਤੱਕ ਹੋਈ ਤਰੱਕੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਾਰਿਆਂ ਨੂੰ ਇਸ ਵੱਕਾਰੀ ਪ੍ਰੋਜੈਕਟ ਨੂੰ ਸਮੇਂ ਸਿਰ ਪੂਰਾ ਕਰਨ ਲਈ ਆਪਣੀ ਸਰਬਸ਼੍ਰੇਸ਼ਠ ਕੋਸ਼ਿਸ਼ ਕਰਨ ਦੀ ਅਪੀਲ ਕੀਤੀ, ਕਿਉਂਕਿ ਇਹ ਪ੍ਰੋਜੈਕਟ ਨਿਸ਼ਚਿਤ ਤੌਰ ‘ਤੇ ਇਸ ਖੇਤਰ ਦੇ ਸਮਾਜਿਕ –ਆਰਥਿਕ ਅਤੇ ਢਾਂਚਾਗਤ ਵਿਕਾਸ ਨੂੰ ਹੁਲਾਰਾ ਦੇਵੇਗਾ। ਉਨ੍ਹਾਂ ਨੇ ਰਾਸ਼ਟਰ ਦੇ ਵਿਕਾਸ ਲਈ ਨਵਿਆਉਣਯੋਗ ਊਰਜਾ ਦੇ ਮਹੱਤਵ ‘ਤੇ ਧਿਆਨ ਕੇਂਦ੍ਰਿਤ ਕਰਨ ‘ਤੇ ਵੀ ਜ਼ੋਰ ਦਿੱਤਾ।
ਇਸ ਤੋਂ ਇਲਾਵਾ, ਮਾਣਯੋਗ ਕੇਂਦਰੀ ਮੰਤਰੀ ਨੇ ਸੁਬਨਸਿਰੀ ਬੇਸਿਨ ਵਿਖੇ ਨੈਸ਼ਨਲ ਹਾਈਡ੍ਰੋਇਲੈਕਟ੍ਰਿਕ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੂੰ ਵੰਡੇ ਗਏ ਹੋਰ ਪ੍ਰੋਜੈਕਟਸ ਅਰਥਾਤ (ਭਾਵ) ਸੁਬਨਸਿਰੀ ਮਿਡਲ ਐੱਚਈਪੀ (ਕਾਮਲੇ) ਸੁਬਨਸਿਰੀ ਅਪਰ ਐੱਚਈਪੀ ਬਾਰੇ ਵੀ ਵਿਸਤਾਰ ਨਾਲ ਚਰਚਾ ਕੀਤੀ ਅਤੇ ਐੱਨਐੱਚਪੀਸੀ ਨੂੰ ਉਨ੍ਹਾਂ ਸਾਰੇ ਪ੍ਰੋਜੈਕਟਾਂ ਵਿੱਚ ਤੁਰੰਤ ਗਤੀਵਿਧੀਆਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਮਾਣਯੋਗ ਮੰਤਰੀ ਮਹੋਦਯ ਨੇ ਇਸ ਕੰਮ ਵਿਚ ਭਾਰਤ ਦੀ ਤਰਫੋਂ ਹਰ ਤਰ੍ਹਾਂ ਦਾ ਸਮਰਥਨ ਅਤੇ ਸਹਿਯੋਗ ਦੇਣ ਦਾ ਭਰੋਸਾ ਦਿੱਤਾ।
*****
ਏਐੱਮ
(Release ID: 1924252)
Visitor Counter : 133