ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਜੀ7 ਸਿਹਤ ਮੰਤਰੀ ਪੱਧਰੀ ਮੀਟਿੰਗ


ਡਾ. ਮਨਸੁੱਖ ਮਾਂਡਵੀਯਾ ਨੇ ਹੈਲਥ ਇਨੇਵੇਸ਼ਨ ‘ਤੇ ਜੀ7 ਸਿਹਤ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਿਤ ਕੀਤਾ

ਟੈਕਨੋਲੋਜੀ ਅਤੇ ਡਿਜੀਟਲ ਸਿਹਤ ਉਪਕਰਣਾਂ ਦਾ ਉਪਯੋਗ ਇੱਕ ਸਮਰੱਥਕਰਤਾ ਅਤੇ ਬਰਾਬਰੀ ਲਿਆਉਣ ਵਾਲਾ ਹੈ, ਜੋ ਮਜ਼ਬੂਤ ਸਿਹਤ ਸੇਵਾ ਵੰਡ ਅਤੇ ਯੂਨੀਵਰਸਲ ਹੈਲਥ ਕਵਰੇਜ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ : ਡਾ. ਮਨਸੁੱਖ ਮਾਂਡਵੀਯਾ

‘‘ਵਿਸ਼ੇਸ਼ ਰੂਪ ਨਾਲ ਹੇਠਲੇ ਅਤੇ ਮੱਧਮ-ਆਮਦਨ ਵਾਲੇ ਦੇਸ਼ਾਂ ਵਿੱਚ ਡਿਜੀਟਲ ਸੁਵਿਧਾਵਾਂ ਦੀਆਂ ਕਮੀਆਂ ਨੂੰ ਦੂਰ ਕਰਨ ਲਈ ਇੱਕ ਸਮਰੱਥ ਢਾਂਚੇ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਹੈ’’

Posted On: 14 MAY 2023 2:20PM by PIB Chandigarh

ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁੱਖ ਮਾਂਡਵੀਯਾ ਨੇ ਅੱਜ ਜਪਾਨ ਦੇ ਨਾਗਾਸਾਕੀ ਵਿੱਚ ਹੈਲਥ ਇਨੋਵੇਸ਼ਨ ‘ਤੇ ਜੀ7 ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ। ਇਹ ਮੀਟਿੰਗ ਯੂਨੀਵਰਸਲ ਹੈਲਥ ਕਵਰੇਜ਼ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਡਿਜੀਟਲ ਸਿਹਤ ਜਿਹੀਆਂ ਇਨੋਵੇਸ਼ਨ ਦੀਆਂ ਪ੍ਰਾਥਮਿਕਤਾਵਾਂ, ਲਾਗੂਕਰਨ ਅਤੇ ਉਪਯੋਗ ‘ਤੇ ਚਰਚਾ ਕਰਨ ਲਈ ਆਯੋਜਿਤ ਕੀਤੀ ਗਈ ਸੀ। ਇਸ ਮੀਟਿੰਗ ਵਿੱਚ ਜੀ7 ਮੈਂਬਰ ਦੇਸ਼ਾਂ ਅਤੇ ਸੱਦੇ ਗਏ ‘‘ਆਊਟਰੀਚ 4’’ ਰਾਸ਼ਟਰਾਂ-ਭਾਰਤ, ਇੰਡੋਨੇਸ਼ੀਆ, ਵਿਅਤਨਾਮ ਅਤੇ ਥਾਈਲੈਂਡ ਦੇ ਸਿਹਤ ਮੰਤਰੀਆਂ ਨੇ ਹਿੱਸਾ ਲਿਆ।

ਇਸ ਮੌਕੇ ‘ਤੇ ਡਾ. ਮਾਂਡਵੀਯਾ ਨੇ ਕਿਹਾ, ‘‘ਟੈਕਨੋਲੋਜੀ ਅਤੇ ਡਿਜੀਟਲ ਸਿਹਤ ਉਪਕਰਣਾਂ ਦਾ ਉਪਯੋਗ ਇੱਕ ਸਮਰੱਥਕਰਤਾ ਅਤੇ ਇਕਸਾਰਤਾ ਲਿਆਉਣ ਵਾਲੇ ਦੇ ਰੂਪ ਵਿੱਚ ਹੈ, ਜੋ ਮਜ਼ਬੂਤ ਸਿਹਤ ਸੇਵਾ ਵੰਡ ਅਤੇ ਯੂਨੀਵਰਸਲ ਹੈਲਥ ਕਵਰੇਜ਼ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰ ਸਕਦਾ ਹੈ। ਕੋਵਿਡ-19 ਮਹਾਮਾਰੀ ਨੇ ਸਿਹਤ ਸੇਵਾ ਵੰਡ ਵਿੱਚ ਟੈਕਨੋਲੋਜੀ ਦੇ ਉਪਯੋਗ ਨੂੰ ਅੱਗੇ ਵਧਾਇਆ ਹੈ ਅਤੇ ਵਿਸ਼ੇਸ਼ ਤੌਰ ‘ਤੇ ਹੇਠਲੇ ਅਤੇ ਮੱਧਮ ਆਮਦਨ ਵਾਲੇ ਦੇਸ਼ਾਂ ਵਿੱਚ ਡਿਜੀਟਲ ਕਮੀਆਂ ਨੂੰ ਦੂਰ ਕਰਨ ਲਈ ਇੱਕ ਸਮਰੱਥ ਢਾਂਚੇ ‘ਤੇ ਧਿਆਨ ਕੇਂਦ੍ਰਿਤ ਕਰਨ ਦੀ ਜ਼ਰੂਰਤ ਨੂੰ ਰੇਖਾਂਕਿਤ ਕੀਤਾ ਹੈ।’’ 

 

ਕੇਂਦਰੀ ਮੰਤਰੀ ਨੇ ਅੱਗੇ ਡਿਜੀਟਲ ਸਿਹਤ ਦੇ ਖੇਤਰ ਵਿੱਚ ਭਾਰਤ ਦੀਆਂ ਉਪਲਬਧੀਆਂ ਨੂੰ ਰੇਖਾਂਕਿਤ ਕੀਤਾ। ਡਾ. ਮਨਸੁੱਖ ਮਾਂਡਵੀਯਾ ਨੇ ਕਿਹਾ, ‘‘ਭਾਰਤ ਦੇ ਕੋਵਿਡ-19 ਟੀਕਾ ਵੰਡ ਮੰਚ ਕੋ-ਵਿਨ ਨੇ ਪੂਰੇ ਦੇਸ਼ ਵਿੱਚ ਟੀਕਿਆਂ ਦੀਆਂ 220 ਕਰੋੜ ਤੋਂ ਵਧ ਖੁਰਾਕਾਂ ਨੂੰ ਲਗਾਏ ਜਾਣ ਦੀ ਨਿਗਰਾਨੀ ਕੀਤੀ ਹੈ ਅਤੇ ਨਾ ਕੇਵਲ ਕੋਲਡ ਚੇਨ ਪ੍ਰਬੰਧਨ ਦੀ ਨਿਗਰਾਨੀ ਕੀਤੀ ਹੈ, ਬਲਕਿ ਇੱਕ ਕਿਊਆਰ ਕੋਡ ਅਧਾਰਿਤ ਡਿਜੀਟਲ ਟੀਕਾ ਪ੍ਰਮਾਣ ਪੱਤਰ ਪ੍ਰਦਾਨ ਕਰਨ ਤੋਂ ਇਲਾਵਾ ਟੀਕੇ ਲਗਾਏ ਜਾਣ ਸਮੇਂ ਨਾਗਰਿਕਾਂ ਅਤੇ ਟੀਕਾਕਰਣਕਰਤਾਵਾਂ ਨੂੰ ਸੁਵਿਧਾ ਵੀ ਪ੍ਰਦਾਨ ਕੀਤੀ ਹੈ।’’ ਉਨ੍ਹਾਂ ਨੇ ਅੱਗੇ ਕਿਹਾ, ‘‘ਇਸੇ ਤਰ੍ਹਾਂ ਰਾਸ਼ਟਰੀ ਟੈਲੀਮੈਡੀਸਨ ਪਲੈਟਫਾਰਮ-ਈ-ਸੰਜੀਵਨੀ, ਜਿਸ ਨੂੰ ਮਹਾਮਾਰੀ ਦੌਰਾਨ ਲਾਂਚ ਕੀਤਾ ਗਿਆ ਸੀ, ਦੇ ਜ਼ਰੀਏ ਪਹਿਲਾਂ ਹੀ 11.5 ਕਰੋੜ  ਤੋਂ ਵਧ ਦੀ ਸੰਖਿਆ ਵਿੱਚ ਨਾਗਰਿਕਾਂ ਨੂੰ ਮੁਫ਼ਤ ਸਲਾਹ ਪ੍ਰਦਾਨ ਕੀਤੀ ਗਈ ਹੈ, ਜਿਸ ਨਾਲ ਇਹ ਵਿਸ਼ਵ ਦਾ ਸਭ ਨਾਲੋਂ ਵੱਡਾ ਟੈਲੀਮੈਡੀਸਨ ਮੰਚ ਬਣ ਗਿਆ ਹੈ।’’

ਕੇਂਦਰੀ ਮੰਤਰੀ ਨੇ ਨਵੇਂ ਅਤੇ ਵਿਕਸਿਤ ਉਪਕਰਣਾਂ ਤੋਂ ਪ੍ਰਾਪਤ ਹੋਣ ਵਾਲੇ ਲਾਭ ਲੈਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਡਾ. ਮਾਂਡਵੀਯਾ ਨੇ ਰੇਖਾਂਕਿਤ ਕੀਤਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ, ਸਮਾਰਟ ਵਿਯਰੇਬਲਸ ਅਤੇ ਬਿੱਗ ਡਾਟਾ ਐਨਾਲੀਟਿਕਸ ਜਿਹੇ ਉਪਕਰਣ ਸਟੀਕ ਦਵਾਈ, ਨਿਜੀ ਸਿਹਤ ਸੇਵਾ, ਜੀਨੋਮਿਕਸ ਅਤੇ ਕਲੀਨਿਕਲ ਡਿਸੀਜਨ ਸਪੋਰਟ ਪ੍ਰਣਾਲੀ ਵਿੱਚ ਸਹਾਇਤਾ ਕਰ ਸਕਦੇ ਹਨ, ਜਿਸ ਨਾਲ ਸਹੀ ਸਮੇਂ ‘ਤੇ ਸਹੀ ਵਿਅਕਤੀ ਦਾ ਸਹੀ ਇਲਾਜ ਸੁਨਿਸ਼ਚਿਤ ਹੋ ਸਕੇ। ਉਨ੍ਹਾਂ ਨੇ ਇਨ੍ਹਾਂ ਤਕਨੀਕੀ ਉਪਕਰਣਾਂ ਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਇਸ ਤੋਂ ਇਲਾਵਾ ਸਿਹਤ ਮੰਤਰੀ ਨੇ ਕਿਹਾ, ‘‘ਭਾਰਤ ਨੇ ਪਹਿਲੇ ਹੀ ਡਿਜੀਟਲ ਜਨਤਕ ਵਸਤੂਆਂ ਦੇ ਰੂਪ ਵਿੱਚ ਵਿਸ਼ਵ ਨੂੰ ਅਜਿਹੇ ਸਾਰੇ ਡਿਜੀਟਲ ਉਪਕਰਣ ਮੁਫ਼ਤ ਉਪਲਬਧ ਕਰਵਾਉਣ ਦਾ ਨੀਤੀਗਤ ਫੈਸਲਾ ਲਿਆ ਹੈ।’’

 

ਕੇਂਦਰੀ ਮੰਤਰੀ ਨੇ ਅੱਗੇ ਕਿਹਾ ਕਿ ਭਾਰਤ ਦੀ ਜੀ20 ਪ੍ਰਧਾਨਗੀ ਨੇ ਡਿਜੀਟਲ ਸਿਹਤ ਨੂੰ ਇੱਕ ਵਿਸ਼ੇਸ ਪ੍ਰਾਥਮਿਕਤਾ ਦੇ ਰੂਪ ਵਿੱਚ ਸਾਹਮਣੇ ਲਿਆਂਦਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਹੈੱਡਕੁਆਟਰ (ਮੁੱਖ ਦਫ਼ਤਰ) ਵਿੱਚ ਡਿਜੀਟਲ ਸਿਹਤ ‘ਤੇ ਆਲਮੀ ਪਹਿਲ ਦੇ ਰੂਪ ਵਿੱਚ ਪੂਰੇ ਵਿਸ਼ਵ ਦੇ ਸਾਰੀਆਂ ਡਿਜੀਟਲ ਪਹਿਲਾਂ ਦੇ ਕਨਵਰਜੈਂਸ ਮਕੈਨਿਜ਼ਮ (ਸਮਿਲਨ ਵਿਧੀ ਦਾ) ਦਾ ਪ੍ਰਸਤਾਵ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਨੈੱਟਵਰਕ-ਆਵ੍-ਨੈੱਟਵਰਕ ਦ੍ਰਿਸ਼ਟੀਕੋਣ ਦੇ ਨਾਲ ਇਹ ਪਹਿਲ ਆਲਮੀ ਡਿਜੀਟਲ ਕਮੀਆਂ ਨੂੰ ਦੂਰ ਕਰਨ ਵਿੱਚ ਮਹੱਤਵਪੂਰਣ ਹੋਵੇਗੀ। ਡਾ. ਮਾਂਡਵੀਯਾ ਨੇ ਇਸ ਸਬੰਧ ਵਿੱਚ ਪ੍ਰਸਤਾਵਿਤ ਪਹਿਲ ਦੇ ਲਈ ਜੀ7 ਦੇਸ਼ਾਂ ਨੂੰ ਸਮਰਥਨ ਦੀ ਬੇਨਤੀ ਕੀਤੀ।

****

ਐੱਮਵੀ/ਐੱਚਐੱਨ 

ਐੱਚਐੱਫਡਬਲਿਊ/ਐੱਚਐੱਫਐੱਮ ਜੀ7 ਹੈਲਥ ਇਨੋਵੇਸ਼ਨ ‘ਤੇ ਮੀਟਿੰਗ/ 14thMay2023/2


(Release ID: 1924249) Visitor Counter : 116