ਵਣਜ ਤੇ ਉਦਯੋਗ ਮੰਤਰਾਲਾ

ਵਪਾਰ ਸਿਰਫ਼ ਅੰਕੜਿਆਂ ਦਾ ਵਿਸ਼ਾ ਨਹੀਂ, ਬਲਕਿ ਸਬੰਧਾਂ, ਸਾਂਝੇਦਾਰੀ, ਸਹਿਯੋਗ, ਲਰਨਿੰਗ, ਟੈਕਨੋਲੋਜੀ ਅਤੇ ਇਨੋਵੇਸ਼ਨ ਨਿਰਮਾਣ ਦੇ ਬਾਰੇ ਵਿੱਚ ਹੈ: ਸ਼੍ਰੀ ਗੋਇਲ


ਵੈਲਿਊ ਚੇਨ ਵਿੱਚ ਸਾਰੇ ਹਿੱਤਧਾਰਕਾਂ ਨੂੰ ਸਮ੍ਰਿੱਧ ਬਣਾਉਣ ਲਈ ਵਿਸ਼ਵ ਭਰ ਦੇ ਲੋਕਾਂ ਲਈ ਸਾਂਝੀ ਸਮ੍ਰਿੱਧੀ ’ਤੇ ਧਿਆਨ ਦੇਣ: ਸ਼੍ਰੀ ਗੋਇਲ

ਭਾਰਤੀ ਵਪਾਰ ਗੁਣਵੱਤਾ, ਸਕੇਲ, ਡਿਜ਼ਾਈਨ, ਪੈਕੇਜਿੰਗ ਆਦਿ ’ਤੇ ਫੋਕਸ ਕਰਨਾ ਚਾਹੀਦਾ ਤਾਕਿ ਕੈਨੇਡਾ ਵਿੱਚ ਉਪਭੋਗਤਾਵਾਂ ਅਤੇ ਕਾਰੋਬਾਰਾਂ ਦਾ ਵਿਸ਼ਵਾਸ ਹਾਸਲ ਕੀਤਾ ਜਾ ਸਕੇ: ਸ਼੍ਰੀ ਗੋਇਲ

‘ਵਰਲਡ ਫੂਡ ਇੰਡੀਆ’ ਭਾਰਤ ਦਾ ਸਰਵਸ਼੍ਰੇਸ਼ਠ ਦਿਖਾਵੇਗਾ ਅਤੇ ਵਿਸ਼ਵ ਭਰ ਦੇ ਕਾਰੋਬਾਰਾਂ ਦੇ ਨਾਲ ਕਰੇਗਾ: ਸ਼੍ਰੀ ਗੋਇਲ

ਖੁਰਾਕ ਉਦਯੋਗ ਸਰਕਾਰ ਅਤੇ ਇੰਡਸਟਰੀ ਦਾ ਫੋਕਸ ਖੇਤਰ ਹੈ ਕਿਉਂਕਿ ਇਹ ਸਿੱਧੇ ਖੇਤੀਬਾੜੀ ਨੂੰ ਪ੍ਰਭਾਵਿਤ ਕਰਦਾ ਹੈ ਅਤੇ ਕਿਸਾਨ ਪਰਿਵਾਰਾਂ ਲਈ ਬਿਹਤਰ ਜੀਵਨ ਲਿਆਉਂਦਾ ਹੈ: ਸ਼੍ਰੀ ਗੋਇਲ

Posted On: 11 MAY 2023 2:13PM by PIB Chandigarh

ਕੇਂਦਰੀ  ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਟੈਕਸਟਾਈਲ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਵਪਾਰ ਸਿਰਫ਼ ਅੰਕੜਿਆਂ ਦਾ ਵਿਸ਼ਾ ਨਹੀਂ ਹੈ, ਬਲਕਿ ਸਬੰਧਾਂ ਦੇ ਨਿਰਮਾਣ, ਸਾਂਝੇਦਾਰੀ, ਸਹਿਯੋਗ, ਲਰਨਿੰਗ, ਟੈਕਨੋਲੋਜੀ ਅਤੇ ਇਨੋਵੇਸ਼ਨ ਦੇ ਬਾਰੇ ਵਿੱਚ ਹੈ। ਕੈਨੇਡਾ ਦੇ ਟੋਰਾਂਟੋ ਵਿੱਚ ਕੱਲ੍ਹ ਐੱਸਆਈਏਐੱਲ-2023 ਤੋਂ ਵੱਖ ਭਾਰਤੀ ਕੰਪਨੀਆਂ ਅਤੇ ਕੈਨੇਡਾ ਦੇ ਆਯਾਤਕਾਂ ਦੇ ਨਾਲ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਸੈਕਟਰ ਲਈ ਵਪਾਰ ਅਤੇ ਨਿਵੇਸ਼ ਪ੍ਰੋਤਸਾਹਨ ਸਮਾਗਮ ਦੌਰਾਨ ਮੰਤਰੀ ਮਹੋਦਯ ਨੇ ਕਿਹਾ ਕਿ ਵਿਸ਼ਵ ਭਰ ਦੇ ਲੋਕਾਂ ਦੀ ਸਾਂਝੀ ਸਮ੍ਰਿੱਧੀ ’ਤੇ ਧਿਆਨ ਕੇਂਦ੍ਰਿਤ ਕੀਤਾ ਜਾਣਾ ਚਾਹੀਦਾ ਹੈ, ਜਿਸ ਨਾਲ ਵੈਲਿਊ ਚੇਨ ਦੇ ਸਾਰੇ ਹਿੱਤਧਾਰਕ ਸਮ੍ਰਿੱਧ ਹੋ ਸਕਣ।

ਸ਼੍ਰੀ ਗੋਇਲ ਨੇ ਕਿਹਾ ਕਿ ਇਹ ਕੈਨੇਡਾ-ਭਾਰਤ ਸਾਂਝੇਦਾਰੀ ਦਾ ਜਸ਼ਨ ਮਨਾਉਣ ਦਾ ਇੱਕ ਮੌਕਾ ਹੈ ਅਤੇ ਦੋਵਾਂ ਦੇਸ਼ਾਂ ਦੇ ਦਰਮਿਆਨ ਵਪਾਰ ਅਤੇ ਸਹਿਯੋਗ ਦੇ ਵਿਸਤਾਰ ਵਿੱਚ ਵਾਧੇ ਦੀ ਵੱਡੀਆਂ ਸੰਭਾਵਨਾਵਾਂ ਹਨ। ਉਨ੍ਹਾਂ ਨੇ ਕਿਹਾ ਕਿ ਖੁਰਾਕ ਉਤਪਾਦਾਂ ਦਾ ਮੁੱਲ ਜੋੜਨਾ ਪ੍ਰਾਥਮਿਕਤਾ ਵਾਲਾ ਖੇਤਰ ਹੈ। ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤੀ ਕਾਰੋਬਾਰਾਂ ਨੰ ਗੁਣਵੱਤਾ, ਸਕੇਲ, ਡਿਜ਼ਾਈਨ, ਪੈਕੇਜਿੰਗ ਆਦਿ ’ਤੇ ਫੋਕਸ ਕਰਨਾ ਚਾਹੀਦਾ ਹੈ ਤਾਕਿ ਕੈਨੇਡਾ ਵਿੱਚ ਉਪਭੋਗਤਾਵਾਂ ਅਤੇ ਕਾਰੋਬਾਰਾਂ ਦਾ ਵਿਸ਼ਵਾਸ ਹਾਸਲ ਕੀਤਾ ਜਾ ਸਕੇ।

ਮੰਤਰੀ ਮਹੋਦਯ ਨੇ ਐੱਸਆਈਏਐੱਲ-2023 ਵਿੱਚ ਭਾਰਤੀ ਕੰਪਨੀਆਂ ਦੀ ਹਿੱਸੇਦਾਰੀ ਦੀ ਸ਼ਲਾਘਾ ਕੀਤੀ। ਇਸ ਵਿੱਚ ਵਿਸ਼ਵ ਦੇ ਸਾਹਮਣੇ ਇੰਡੀਆ ਨੂੰ ਸ਼ੋਕੇਸ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਅੱਗੇ ਦੀਆਂ ਚੁਣੌਤੀਆਂ ਵਿੱਚ ਭਾਰਤ ਜਾਂ ਵਿਦੇਸ਼ ਵਿੱਚ ਭੋਜਨ ਉਦਯੋਗ ਵਿੱਚ ਇੱਕ ਵਿਸ਼ਾਲ ਟ੍ਰੇਡ ਸ਼ੋਅ ਆਯੋਜਿਤ ਕਰਨਾ ਹੈ, ਜੋ ਮਹਾਦ੍ਵੀਪਾ ਵਿੱਚ ਸਾਡੇ ਦੁਆਰਾ ਪੇਸ਼ ਕੀਤੇ ਜਾਣ ਵਾਲੇ ਵਧੀਆ ਦਿੱਖਣ। ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਐੱਸਆਈਏਐੱਲ-2023 ਨੇ ਖੁਰਾਕ ਉਦਯੋਗ ਦੇ ਉਤਪਾਦਨ ਦੀ ਗੁਣਵੱਤਾ ਅਤੇ ਮਾਰਕੀਟਿੰਗ ਕੌਸ਼ਲ ਨੂੰ ਸੁਧਾਰਨ ਦਾ ਮੌਕਾ ਪ੍ਰਦਾਨ ਕੀਤਾ। ਸ਼੍ਰੀ ਗੋਇਲ ਨੇ ਕਿਹਾ ਕਿ ਨਵੰਬਰ 2023 ਵਿੱਚ ‘ਵਰਲਡ ਫੂਡ ਇੰਡੀਆ’ ਇੱਕ ਅਜਿਹੇ ਪਲੈਟਫਾਰਮ ਵਜੋਂ ਕੰਮ ਕਰ ਸਕਦਾ ਹੈ ਜੋ ਭਾਰਤ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕਰੇ ਅਤੇ ਵਿਸ਼ਵ ਭਰ ਦੇ ਕਾਰੋਬਾਰਾਂ ਨਾਲ ਸਹਿਯੋਗ ਕਰੇ। ਉਨ੍ਹਾਂ ਨੇ ਕਿਹਾ ਕਿ ਜੀ-20 ਦੇ ਪ੍ਰਧਾਨ ਦੇ ਤੌਰ ’ਤੇ ਪਹੁੰਚ ਪ੍ਰੋਗਰਾਮ ਦੇ ਹਿੱਸੇ ਵਜੋਂ ਸਰਕਾਰ ਅਤੇ ਕਾਰੋਬਾਰਾਂ ਨੂੰ ਇਸ ਸਬੰਧ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਯਾਸ ਕਰਨ ਦੀ ਜ਼ਰੂਰਤ ਹੈ।

ਉਨ੍ਹਾਂ ਨੇ ਕਿਹਾ ਕਿ ਖੁਰਾਕ ਉਦਯੋਗ ਇੱਕ ਉੱਚ ਪੱਧਰੀ, ਉੱਚ ਮੁਨਾਫ਼ਾ, ਉੱਚ ਵਿਕਾਸ ਵਾਲਾ ਸਨਰਾਇਜ਼ ਖੇਤਰ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਕਾਰੋਬਾਰਾਂ ਦਾ ਇੱਕ ਫੋਕਸ ਖੇਤਰ ਹੈ ਕਿਉਂਕਿ ਇਹ ਕਿਸਾਨਾਂ ਦੇ ਉਤਪਾਦਾਂ ਵਿੱਚ ਮੁੱਲ ਜੋੜ ਕੇ ਅਤੇ ਫਸਲਾਂ, ਫਲਾਂ, ਸਬਜ਼ੀਆਂ ਦੀ ਵਿਭਿੰਨਤਾ ਨੂੰ ਪ੍ਰੋਤਸਾਹਿਤ ਕਰ ਕੇ ਭਾਰਤ ਵਿੱਚ ਖੇਤੀਬਾੜੀ ਨੂੰ ਪ੍ਰਤੱਖ ਤੌਰ ’ਤੇ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਵਿਕਾਸ ਕਹਾਣੀ ਵਿੱਚ ਇਸ ਉਦਯੋਗ ਦਾ ਬਹੁਤ ਵੱਡਾ ਅਤੇ ਕੀਮਤੀ ਯੋਗਦਾਨ ਹੈ ਕਿਉਂਕਿ ਇਹ ਖੇਤੀ ਅਤੇ ਖੇਤੀਬਾੜੀ ਨਾਲ ਜੁੜੀ ਆਜੀਵਿਕਾ ਦੇ ਸਰੋਤਾਂ ਵਿੱਚ ਲੱਗੇ ਪਰਿਵਾਰਾਂ ਲਈ ਬਿਹਤਰ ਜੀਵਨ ਲਿਆਉਂਦਾ ਹੈ।

ਮੰਤਰੀ ਮਹੋਦਯ ਨੇ ਕਿਹਾ ਕਿ ਇਸ ਖੇਤਰ ਵਿੱਚ ਭਾਰਤ-ਕੈਨੇਡਾ ਦੇ ਦੋ-ਪੱਖੀ ਵਪਾਰ ਵਿੱਚ ਕਈ ਗੁਣਾ ਵਾਧੇ ਦੀਆਂ ਸੰਭਾਵਨਾਵਾਂ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਖੁਰਾਕ ਉਦਯੋਗ ਕੈਨੇਡਾ ਵਿੱਚ ਭਾਰਤ ਦੇ ਸਭ ਤੋਂ ਵਧੀਆ ਨੂੰ ਲਿਆਉਣ ਵਿੱਚ ਸਮਰੱਥ ਰਿਹਾ ਹੈ ਅਤੇ ਕੈਨੇਡਾ ਵਿੱਚ ਆਪਣੇ ਕਾਰੋਬਾਰਾਂ ਦੇ ਵਿਸਤਾਰ ਵਿੱਚ ਸਰਕਾਰ ਦੁਆਰਾ ਪ੍ਰੋਤਸਾਹਨ ਦਾ ਵਾਅਦਾ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਅਧਾਰਿਤ ਉਤਪਾਦਾਂ, ਖਾਣ-ਪੀਣ ਵਾਲੀਆਂ ਵਸਤਾਂ, ਖੁਰਾਕ ਉਤਪਾਦਾਂ ਸਮੁੰਦਰੀ ਉਤਪਾਦਾਂ ਆਦਿ ਦਾ ਭਾਰਤ ਤੋਂ ਨਿਰਯਾਤ ਵਧ ਰਿਹਾ ਹੈ, ਲੇਕਿਨ ਇਨ੍ਹਾਂ ਉਤਪਾਦਾਂ ਦੇ ਹੋਰ ਜ਼ਿਆਦਾ ਨਿਰਯਾਤ ਦੀ ਭਾਰੀ ਸੰਭਾਵਨਾਵਾਂ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਅਤੇ ਵਿਸ਼ਵ ਵਿੱਚ ਉਪਭੋਗਤਾਵਾਂ ਦੇ ਦਰਮਿਆਨ ਮੋਟੇ ਅਨਾਜ ਲੋਕਪ੍ਰਿਯ ਹੋ ਰਹੇ ਹਨ, ਵਿਸ਼ੇਸ਼ ਤੌਰ ’ਤੇ ਨੌਜਵਾਨਾਂ ਵਿੱਚ ਮੋਟੇ ਅਨਾਜ ਦੇ ਪੌਸ਼ਟਿਕ ਅਤੇ ਸਿਹਤ ਲਾਭਾਂ  ਨੂੰ ਉਜਾਗਰ ਕਰਨਾ ਮਹੱਤਵਪੂਰਨ ਹੈ, ਜਿਨ੍ਹਾਂ ਨੂੰ ਹਾਈ ਐਨਰਜੀ ਅਤੇ ਹਾਈ ਪ੍ਰੋਟੀਨ ਭੋਜਨ ਦੀ ਜ਼ਰੂਰਤ ਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਮੋਟੇ ਅਨਾਜ ਭਾਰਤੀ ਖੁਰਾਕ ਉਦਯੋਗ ਨੂੰ ਉਤਸ਼ਾਹਿਤ ਕਰਨ ਲਈ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ। ਮੰਤਰੀ ਮਹੋਦਯ ਨੇ ਪ੍ਰੋਗਰਾਮ ਵਿੱਚ ਮੋਟੇ ਅਨਾਜ ਪਰੋਸੇ ਜਾਣ ਦੀ ਪ੍ਰਸ਼ੰਸਾ ਕੀਤੀ।

ਕੱਲ੍ਹ ਕੈਨੇਡਾ ਦੇ ਟੋਰਾਂਟੋ ਵਿੱਚ ਕੈਨੇਡਾ ਦੀਆਂ ਕੰਪਨੀਆਂ ਦੇ ਨਾਲ ਇੱਕ ਹੋਰ ਮੀਟਿੰਗ ਵਿੱਚ ਸ਼੍ਰੀ ਪੀਯੂਸ਼ ਗੋਇਲ ਨੇ ਕੈਨੇਡਾ ਦੇ ਲੋਕਾਂ ਅਤੇ ਕਾਰੋਬਾਰੀਆਂ ਨੂੰ ਭਾਰਤ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਜਿਸ ਭਾਰਤ ਦਾ ਦੌਰਾ ਕਰਨਗੇ, ਉਹ ਅਸਲ ਵਿੱਚ ਇੱਕ ਨਵਾਂ ਭਾਰਤ ਹੈ। ਮੰਤਰੀ ਮਹੋਦਯ ਨੇ ਉਨ੍ਹਾਂ ਨੂੰ ਭਾਰਤ ਦੀ ਜੀ-20 ਪ੍ਰਧਾਨਗੀ ਵਿੱਚ ਦੇਸ਼ ਭਰ ਵਿੱਚ ਆਯੋਜਿਤ ਕੀਤੇ ਜਾ ਰਹੇ ਬੀ-20 ਸੈਸ਼ਨਾਂ ਅਤੇ ਖੇਤਰੀ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਕੈਨੇਡਾ ਦੀਆਂ ਕੰਪਨੀਆਂ ਨੂੰ ਭਾਰਤ ਵਿੱਚ ਬੋਰਡ ਮੀਟਿੰਗ ਕਰਨ ਲਈ ਵੀ ਪ੍ਰੋਤਸਾਹਿਤ ਕੀਤਾ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨਾ ਸਿਰਫ ਸਭ ਤੋਂ ਤੇਜੀ ਨਾਲ ਵਧਦੀ ਵੱਡੀ ਅਰਥਵਿਵਸਥਾ ਹੈ, ਬਲਕਿ ਨਿਰੰਤਰ ਵਧਦੀ ਅਰਥਵਿਵਸਥਾ ਵੀ ਹੈ। ਉਨ੍ਹਾਂ ਨੇ ਕਿਹਾ ਕਿ ਅਗਲੇ 25 ਵਰ੍ਹਿਆਂ ਵਿੱਚ ਭਾਰਤ ਇੱਕ ਅਰਥਵਿਵਸਥਾ ਦੇ ਰੂਪ ਵਿੱਚ ਵਿਕਸਿਤ ਹੋ ਰਿਹਾ ਹੈ, ਉਨ੍ਹਾਂ ਨੇ ਕੈਨੇਡਾ ਦੇ ਕਾਰੋਬਾਰਾਂ ਨੂੰ ਭਾਰਤ ਦੀ ਵਿਕਾਸ ਯਾਤਰਾ ਦਾ ਹਿੱਸਾ ਬਣਨ ਲਈ ਸੱਦਾ ਦਿੱਤਾ।

************

ਏਡੀ/ਵੀਐੱਨ



(Release ID: 1923716) Visitor Counter : 75


Read this release in: English , Urdu , Hindi , Telugu