ਇਸਪਾਤ ਮੰਤਰਾਲਾ
azadi ka amrit mahotsav g20-india-2023

‘ਸਟੀਲ ਉਦਯੋਗ ਵਿੱਚ ਆਟੋਮੇਸ਼ਨ ਸਮੇਂ ਦੀ ਮੰਗ ਹੈ-ਨੈਸ਼ਨਲ ਸਟੀਲ ਨਿਗਮ ਲਿਮਿਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ


ਨੈਸ਼ਨਲ ਸਟੀਲ ਨਿਗਮ ਲਿਮਿਟਿਡ ਨੇ “ਓਪਨ ਚੈਲੇਂਜ ਪ੍ਰੋਗਰਾਮ (ਓਸੀਪੀ) 2.0ֹ’ ਦੀ ਸ਼ੁਰੂਆਤ ਕੀਤੀ

Posted On: 11 MAY 2023 7:13PM by PIB Chandigarh

ਨੈਸ਼ਨਲ ਸਟੀਲ ਨਿਗਮ ਲਿਮਿਟਿਡ (ਆਰਆਈਐੱਨਐੱਲ) ਵਿੱਚ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਨੈਸ਼ਨਲ ਸਟੀਲ ਨਿਗਮ ਲਿਮਿਟਿਡ ਦੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਅਤੁਲ ਭੱਟ ਨੇ ਅੱਜ ਔਨਲਾਈਨ ‘ਓਪਨ ਚੈਲੇਂਜ ਪ੍ਰੋਗਰਾਮ 2.0’ ਦੀ ਸ਼ੁਰੂਆਤ ਕੀਤੀ। ਇਹ ਪ੍ਰੋਗਰਾਮ ਓਪਨ ਚੈਲੇਂਜ ਪ੍ਰੋਗਰਾਮ (ਓਸੀਪੀ) ਪ੍ਰੋਗਰਾਮਾਂ ਦੀ ਲੜੀ ਵਿੱਚ ਦੂਸਰਾ ਪ੍ਰੋਗਰਾਮ ਹੈ ਜਿਸ ਨੂੰ ਕਲਪਤਰੂ-ਸੀਓਈ (ਉੱਦਮਤਾ ਕੇਂਦਰ) ਦੁਆਰਾ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਓਪਨ ਚੈਲੇਂਜ ਪ੍ਰੋਗਰਾਮ ਉਦਯੋਗ 4.0 ਟੈਕਨੋਲੋਜੀਆਂ ਦੇ ਖੇਤਰ ਵਿੱਚ ਸਟਾਰਟਅੱਪਸ ਦੀ ਚੋਣ ਕਰਨ ਲਈ ਹੈ।

 

 “ਸ਼੍ਰੀ ਅਤੁਲ ਭੱਟ ਨੇ ਇਸ ਮੌਕੇ ’ਤੇ ਆਪਣੇ ਸੰਬੋਧਨ ਵਿੱਚ ਕਿਹਾ, “ਸਟੀਲ ਉਦਯੋਗ ਵਿੱਚ ਆਟੋਮੇਸ਼ਨ ਸਮੇਂ ਦੀ ਜ਼ਰੂਰਤ ਹੈ ਅਤੇ ਆਟੋਮੇਸ਼ਨ ਅਤੇ ਰੋਬੋਟਿਕਸ ਦੇ ਵਿਕਾਸ ਦੀ ਸੰਭਾਵਨਾਵਾਂ ਬਹੁਤ ਵਧ ਹਨ।” ਸ਼੍ਰੀ ਅਤੁਲ ਭੱਟ ਨੇ ਕਿਹਾ, “ਸਟਾਰਟਅੱਪਸ ਦੁਆਰਾ ਵਿਕਸਿਤ ਉਪਕਰਣ ਨੈਸ਼ਨਲ ਸਟੀਲ ਨਿਗਮ ਲਿਮਿਟਿਡ (ਆਰਆਈਐੱਨਐੱਲ) ਦੁਆਰਾ ਕੀਤੇ ਗਏ ਨਿਵੇਸ਼ ’ਤੇ ਬਹੁਤ ਤੇਜ਼ੀ ਨਾਲ ਰਿਟਰਨ ਦੇਣਗੇ ਕਿਉਂਕਿ ਉਹ ਊਰਜਾ ਬਚਤ ਵਿੱਚ ਮਦਦ ਕਰਦੇ ਹਨ ਅਤੇ ਪ੍ਰਕਿਰਿਆ ਨੂੰ ਸੁਰੱਖਿਅਤ ਢੰਗ ਨਾਲ ਚਲਾਉਣ ਵਿੱਚ ਮਦਦ ਕਰਨਗੇ।”

ਉਦਯੋਗ 4.0 ’ਤੇ ਪ੍ਰੋਜੈਕਟ, ਸੀਓਈ (ਉਤਕ੍ਰਿਸ਼ਟਤਾ ਕੇਂਦਰ), ਐੱਸਟੀਪੀਆਈ (ਭਾਰਤ ਦਾ ਸਾਫਟਵੇਅਰ ਟੈਕਨੋਲੋਜੀ ਪਾਰਕ), ਐੱਮਈਆਈਟੀਵਾਈ (ਇਲੈਕਟ੍ਰੋਨਿਕਸ ਅਤੇ ਸੂਚਨਾ ਟੈਕਨੋਲੋਜੀ ਮੰਤਰਾਲੇ), ਨੈਸ਼ਨਲ ਸਟੀਲ ਨਿਗਮ ਲਿਮਿਟਿਡ (ਆਰਆਈਐੱਨਐੱਲ) ਅਤੇ ਆਂਧਰਾ ਪ੍ਰਦੇਸ਼ ਰਾਜ ਸਰਕਾਰ ਦੁਆਰਾ ਸੰਯੁਕਤ ਤੌਰ ’ਤੇ ਲਿਆ ਜਾ ਰਿਹਾ ਹੈ। ਇਸ ਨਾਲ ਉਦਯੋਗ 4.0 ਟੈਕਨੋਲੋਜੀਆਂ ਦੇ ਖੇਤਰ ਵਿੱਚ ਭਾਰਤ ਨੂੰ ‘ਆਤਮਨਿਰਭਰ’ ਬਣਾਉਣ ਦੀ ਉਮੀਦ ਹੈ।

ਸੀਓਈ  (ਉਤਕ੍ਰਿਸ਼ਟਤਾ ਕੇਂਦਰ) ਵਿੱਚ ਇੱਕ ਆਈਆਈਓਟੀ (ਇੰਡਸਟਰੀਅਲ ਇੰਟਰਨੈੱਟ ਆਵ੍ ਥਿੰਗਜ਼ )ਲੈਬ, ਆਰਟੀਫਿਸ਼ੀਅਲ ਇੰਟੈਲੀਜੈਂਸ (ਏਆਈ) ਅਤੇ ਮਸ਼ੀਨ ਲਰਨਿੰਗ (ਐੱਮਐੱਲ) ਅਤੇ ਏਆਰ ਐਂਡ ਵੀਆਰ (ਔਗਮੈਂਟੇਡ ਰਿਐਲਿਟੀ ਅਤੇ ਵਰਚੁਅਲ ਰਿਐਲਟੀ) ਲੈਬ ਦੇ ਨਾਲ ਇੱਕ ਇੰਡਸਟ੍ਰੀਅਲ ਆਟੋਮੇਸ਼ਨ ਲੈਬ ਹੋਵੇਗੀ। ਇਸ ਵਿੱਚ ਰੋਬੋਟਿਕਸ ਅਤੇ ਡਰੋਨ ਦੇ ਨਾਲ ਲੈਬ ਅਤੇ ਰੋਬੋਟਿਕਸ ਅਤੇ 3ਡੀ ਪ੍ਰਿਟਿੰਗ ਦੇ ਨਾਲ ਤੀਸਰੀ ਉਦਯੋਗਿਕ ਆਟੋਮੇਸ਼ਨ ਲੈਬ ਦੇ ਨਾਲ ਇੱਕ ਹੋਰ ਇੰਡਸਟ੍ਰੀਅਲ ਆਟੋਮੇਸ਼ਨ ਵੀ ਹੋਵੇਗਾ।

ਸੀਓਈ (ਉਤਕ੍ਰਿਸ਼ਟਤਾ ਕੇਂਦਰ) 5 ਵਰ੍ਹਿਆਂ ਦੀ ਮਿਆਦ ਵਿੱਚ ਲਗਭਗ 175 ਸਟਾਰਟਅੱਪਸ ਕੰਪਨੀਆਂ ਨੂੰ ਇਨਕਿਊਬੇਟ ਕਰੇਗਾ। 50 ਸਟਾਰਟਅੱਪਸ ਕੰਪਨੀਆਂ ਨੂੰ ਫਿਜ਼ੀਕਲ ਮੋਡ ਵਿੱਚ ਅਤੇ 125 ਕੰਪਨੀਆਂ ਨੂੰ ਵਰਚੁਅਲ ਮੋਡ ਵਿੱਚ ਇਨਕਿਊਬੇਟ ਕੀਤਾ ਜਾਵੇਗਾ।

ਸਟਾਰਟਅੱਪਸ ਕੰਪਨੀਆਂ ਉਦਯੋਗ ਦੇ ਸਲਾਹਾਕਾਰਾਂ ਦੇ ਨਾਲ ਨੈਸ਼ਨਲ ਸਟੀਲ ਨਿਗਮ ਲਿਮਿਟਿਡ (ਆਰਆਈਐੱਨਐੱਲ) ਅਤੇ ਹੋਰ ਉਦਯੋਗਾਂ ਜਿਵੇਂ ਹਿੰਦੁਸਤਾਨ ਪੈਟ੍ਰੋਲੀਅਮ ਕਾਰਪੋਰੇਸ਼ਨ ਲਿਮਿਟਿਡ (ਐੱਚਪੀਸੀਐੱਲ), ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਲਿਮਿਟਿਡ (ਐੱਨਟੀਪੀਸੀ), ਭਾਭਾ ਪਰਮਾਣੂ ਖੋਜ ਕੇਂਦਰ (ਬੀਏਆਰਸੀ), ਐੱਚਐੱਸਵਾਈ ਅਤੇ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਿਟਿਡ (ਬੀਐੱਚਈਐੱਲ) ਵਰਗੀਆਂ ਕੰਪਨੀਆਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਖੋਜਣ ਦੇ ਬਾਰੇ ਵਿੱਚ ਕੰਮ ਕਰਨਗੀਆਂ।

ਸ਼੍ਰੀ ਸੀਵੀਡੀ ਰਾਮ ਪ੍ਰਸਾਦ ਅਤੇ ਡਾ. ਸੁਰੇਸ਼ ਬਾਥਾ ਨੇ ਦੱਸਿਆ ਕਿ ਕਿਵੇਂ ਭਾਰਤ ਦੇ ਸਾਫਟਵੇਅਰ ਟੈਕਨੋਲੋਜੀ ਪਾਰਕ (ਐੱਸਟੀਪੀਆਈ) ਅਤੇ ਭਾਰਤ ਦੇ ਸਾਫਟਵੇਅਰ ਟੈਕਨੋਲੋਜੀ ਪਾਰਕ ਐੱਸੀਟੀਪੀਆਈਐੱਨਈਐਕਸਟੀ ਆਪਣੇ ਉੱਦਮਤਾ ਕੇਂਦਰ ਅਤੇ ਐੱਨਜੀਆਈਐੱਸ (ਨੈਕਸਟ ਜਨਰੇਸ਼ਨ ਇਨਕਿਊਬੇਸ਼ਨ ਸਕੀਮਾਂ) ਦੇ ਰਾਹੀਂ ਸਟਾਰਟਅੱਪਸ ਨੂੰ ਵਧਣ ਲਈ ਉਤਸ਼ਾਹਿਤ ਕਰ ਰਹੇ ਹਨ।

ਐੱਮਾਜ਼ੋਨ ਵੈੱਬ ਸਰਵਿਸਿਸ (ਏਡਬਲਿਊਐੱਸ) ਦੀ ਪ੍ਰੋਗਰਾਮ ਮੈਨੇਜਰ ਸ਼੍ਰੀਮਤੀ ਵਿਸ਼ਾਲੀ ਸਾਗਰ ਨੇ ਦੱਸਿਆ ਕਿ ਕਿਵੇਂ ਐੱਮਾਜ਼ੋਨ ਵੈੱਬ ਸਰਵਿਸਸ ਸਟਾਰਟਅੱਪਸ ਨੂੰ ਐੱਮਾਜ਼ੋਨ ਵੈੱਬ ਸਰਵਿਸਿਸ ਦਾ ਉਪਯੋਗ ਕਰਕੇ ਉਤਪਾਦਾਂ/ਸਮਾਧਾਨਾਂ ਨੂੰ ਵਿਕਸਿਤ ਕਰਨ ਵਿੱਚ ਮਦਦ ਕਰ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਉਹ ਸਟਾਰਟਅੱਪਸ ਦੇ ਨਾਲ ਕੰਮ ਕਰਨ ਅਤੇ ਉਨ੍ਹਾਂ ਨੂੰ ਵੈਲਿਊ ਪ੍ਰਦਾਨ ਕਰਨ ਨੂੰ ਲੈ ਕੇ ਬਹੁਤ ਉਤਸ਼ਾਹੀ ਹਨ।

ਪ੍ਰੋਗਰਾਮ ਵਿੱਚ ਸ਼੍ਰੀ ਏ.ਕੇ.ਬਾਗਚੀ, ਡਾਇਰੈਕਟਰ (ਪ੍ਰੋਜੈਕਟ) ਅਤੇ ਵਾਧੂ ਚਾਰਜ ਡਾਇਰੈਕਟਰ (ਉਪਰੇਸ਼ਨਜ਼) ਨੈਸ਼ਨਲ ਸਟੀਲ ਨਿਗਮ ਲਿਮਿਟਿਡ (ਆਰਆਈਐੱਨਐੱਲ) ਅਤੇ ਪੀਐੱਮਜੀ-ਕਲਪਤਰੂ ਦੇ ਮੈਂਬਰ, ਸ਼੍ਰੀ ਸੀਵੀਡੀ ਰਾਮਪ੍ਰਸਾਦ, ਭਾਰਤ ਦੇ ਸਾਫਟਵੇਅਰ ਟੈਕਨੋਲੋਜੀ ਪਾਰਕ (ਐੱਸਟੀਪੀਆਈ) ਹੈਦਰਾਬਾਦ ਦੇ ਡਾਇਰੈਕਟਰ ਅਤੇ ਮੁੱਖ ਸੰਚਾਲਨ ਅਧਿਕਾਰੀ (ਸੀਓਓ) ਐੱਸਟੀਪੀਆਈਐੱਨਐਕਸਟੀ, ਡਾ. ਸੁਰੇਸ਼ ਬਾਥਾ, ਵਧੀਕ ਡਾਇਰੈਕਟਰ ਅਤੇ ਪ੍ਰਭਾਰੀ ਅਧਿਕਾਰੀ, ਐੱਸਟੀਪੀਆਈ ਵਿਸ਼ਾਖਾਪਟਨਮ ਵੀ ਸ਼ਾਮਲ ਸਨ।

****

ਏਐੱਲ/ਏਕੇਐੱਨ



(Release ID: 1923712) Visitor Counter : 108


Read this release in: English , Urdu , Hindi