ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਇਹ ਭਾਰਤ ਦੇ ਸਟਾਰਟਅੱਪਸ, ਇਨੋਵੇਟਰਸ ਅਤੇ ਸਮੁੱਚੇ ਤੌਰ ’ਤੇ ਵਿਗਿਆਨਿਕ ਭਾਈਚਾਰੇ ਲਈ ਸਭ ਤੋਂ ਵਧੀਆ ਸਮਾਂ ਹੈ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ, ਪ੍ਰਤਿਭਾ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕ ਅਤੇ ਇਨੋਵੇਟਿਵ ਪ੍ਰਵਿਰਤੀ ਦਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕਰ ਰਹੇ ਹਨ
Posted On:
09 MAY 2023 1:35PM by PIB Chandigarh
ਕੇਂਦਰੀ ਵਿਗਿਆਨ,ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਭਾਰਤ ਦੇ ਸਟਾਰਟਅੱਪਸ, ਇਨੋਵੇਟਰਸ ਅਤੇ ਸਮੁੱਚੇ ਤੌਰ ’ਤੇ ਵਿਗਿਆਨਿਕ ਭਾਈਚਾਰੇ ਲਈ ਸਭ ਤੋਂ ਵਧੀਆ ਹੈ, ਕਿਉਂਕਿ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਉਨ੍ਹਾਂ ਨੂੰ ਉਨ੍ਹਾਂ ਦੀ ਸਮਰੱਥਾ, ਪ੍ਰਤਿਭਾ ਦੇ ਨਾਲ-ਨਾਲ ਉਨ੍ਹਾਂ ਦੀ ਰਚਨਾਤਮਕ ਅਤੇ ਇਨੋਵੇਟਿਵ ਪ੍ਰਵਿਰਤੀ ਦਾ ਸਰਵੋਤਮ ਪ੍ਰਦਰਸ਼ਨ ਕਰਨ ਲਈ ਇੱਕ ਸਮਰੱਥ ਵਾਤਾਵਰਣ ਪ੍ਰਦਾਨ ਕਰ ਰਹੀ ਹੈ।
ਅੱਜ ਇੱਥੇ ਨਵੀਂ ਦਿੱਲੀ ਵਿੱਚ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੇ ਅਧੀਨ ਪੇਸ਼ੇਵਰ ਸੰਸਥਾਵਾਂ ਦੇ ਸਾਰੇ ਡਾਇਰੈਕਟਰਾਂ ਅਤੇ ਪ੍ਰਧਾਨਾਂ ਦਾ ਸੁਆਗਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਸੀਂ ਅਜਿਹੇ ਸਮੇਂ ਵਿੱਚ ਮਿਲ ਰਹੇ ਹਾਂ ਜਦੋਂ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਵਿਗਿਆਨ, ਟੈਕਨੋਲੋਜੀ ਅਤੇ ਇਨੋਵੇਸ਼ਨ ਨੂੰ ਵਿਸ਼ੇਸ਼ ਹੁਲਾਰਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਪਿਛਲੇ 9 ਵਰ੍ਹਿਆਂ ਵਿੱਚ ਦੇਸ਼ ਨੇ ਪ੍ਰਧਾਨ ਮੰਤਰੀ ਦੀ ਯੋਗ ਅਗਵਾਈ ਦੇ ਕਾਰਨ ਵਿਗਿਆਨ ਅਤੇ ਟੈਕਨੋਲੋਜੀ ਦੇ ਹਰ ਖੇਤਰ ਵਿੱਚ ਤੇਜ਼ੀ ਨਾਲ ਪ੍ਰਗਤੀ ਕੀਤੀ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਪਰਿਵਾਰ ਦੇ 16 ਖੋਜ ਸੰਸਥਾਵਾਂ ਕਈ ਦ੍ਰਿਸ਼ਟੀਕੋਣਾਂ ਤੋਂ ਇੱਕ ਬਹੁਤ ਹੀ ਵਿਸ਼ੇਸ਼ ਸਮੂਹ ਬਣਾਉਂਦੀਆਂ ਹਨ । ਇਨ੍ਹਾਂ ਵਿੱਚ ਕੁਝ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਖੋਜ ਸੰਸਥਾਵਾਂ ਵਿੱਚੋਂ ਹਨ (ਸਭ ਤੋਂ ਪੁਰਾਣੀਆਂ ਸਮੇਤ) ਜੋ ਕੁਝ ਉੱਘੇ ਵਿਗਿਆਨਿਕਾਂ-ਮਹੇਂਦਰ ਲਾਲ ਸਰਕਾਰ, ਸੀਵੀ ਰਮਨ, ਜੇਸੀ ਬੋਸ, ਬੀਰਬਲ ਸਾਹਨੀ ਅਤੇ ਡੀਐਨ ਵਾਡੀਆ ਜਿਹੇ ਵਿਅਕਤੀਆਂ ਦੁਆਰਾ ਸ਼ੁਰੂ ਕੀਤੀਆਂ ਗਈਆਂ ਸਨ। ਕੁਝ ਸੰਸਥਾਵਾਂ ਬਹੁਤ ਪੁਰਾਣੀਆਂ ਅਤੇ ਕੀਮਤੀ ਵਿਗਿਆਨਿਕ ਡਾਟਾ ਦੇ ਅਜਾਇਬ ਘਰ ਦੇ ਰੂਪ ਵਿੱਚ, ਇਸੇ ਤਰ੍ਹਾਂ ਕੁਝ ਖਗੋਲ ਵਿਗਿਆਨ ਅਤੇ ਖਗੋਲ ਭੌਤਿਕ ਵਿਗਿਆਨ, ਜਿਓਮੈਗਨੇਟਿਜਮ, ਉੱਨਤ ਸਮੱਗਰੀ, ਅਤੇ ਨੈਨੋ ਸਾਇੰਸ ਅਤੇ ਟੈਕਨੋਲੋਜੀ ਵਰਗੇ ਖਾਸ ਖੇਤਰਾਂ ਵਿੱਚ ਰਾਸ਼ਟਰ ਦੀ ਅਗਵਾਈ ਕਰਦੇ ਹਨ। ਜੀਐੱਸਟੀ ਪਰਿਵਾਰ ਵਿੱਚ ਜ਼ਿਆਦਾਤਰ ਖੋਜ ਸੰਸਥਾਵਾਂ ਬੁਨਿਆਦੀ ਖੋਜ ਸੰਸਥਾਵਾਂ ਹਨ।
ਇੱਕ ਮਾਤਰ ਅਪਵਾਦ ਸ਼੍ਰੀ ਚਿੱਤਰਾ ਤੀਰੁਨਾਲ ਆਯੁਰਵਿਗਿਆਨ ਅਤੇ ਟੈਕਨੋਲੋਜੀ ਸੰਸਥਾ (ਐੱਸਸੀਟੀਆਈਐੱਮਐੱਸਟੀ)-ਤ੍ਰੀਵੇਂਦਰਮ ਅਤੇ ਇਨਟਰਨੈਸ਼ਨਲ ਐਡਵਾਂਸਡ ਰਿਸਰਚ ਸੈਂਟਰ ਫੌਰ ਪਾਊਡਰ ਮੇਟਲਰਜੀ ਐਂਡ ਨਿਊ ਮੈਟੇਰੀਅਲਜ਼ (ਏਆਰਸੀਆਈ)-ਹੈਦਰਾਬਾਦ ਹਨ। ਐੱਸਸੀਟੀਆਈਐੱਮਐੱਸਟੀ-ਤ੍ਰਿਵੇਂਦਰਮ ਸਵਦੇਸ਼ੀ ਬਾਇਓਮੈਡੀਕਲ ਡਿਵਾਇਸ ਡਿਵੈਲਪਮੈਂਟ ਦੇ ਖੇਤਰ ਵਿੱਚ ਰਾਸ਼ਟਰ ਅੱਗੇ ਹੈ ਜਿਸਨੇ ਵੱਡੀ ਸੰਖਿਆ ਵਿੱਚ ਸਾਰੇ ਨਾਗਰਿਕਾਂ ਲਈ ਸਿਹਤ ਸੰਭਾਲ ਦੀ ਲਾਗਤ ਵਿੱਚ ਕਮੀ ਕਰਨ ਵਿੱਚ ਸਹਾਇਤਾ ਕੀਤੀ ਹੈ।
ਮੰਤਰੀ ਮਹੋਦਯ ਨੇ ਯਾਦ ਕੀਤਾ ਕਿ ਕੋਵਿਡ-19 ਮਹਾਮਾਰੀ ਦੇ ਹਾਲਾਤ ਵਿੱਚ, ਐੱਸਸੀਟੀਆਈਐੱਮਐੱਸਟੀ ਨੇ ਕਈ ਉਤਪਾਦਾਂ ਦੇ ਨਾਲ ਆਉਣ ਲਈ ਇੱਕ ਫਾਸਟ ਟ੍ਰੈਕ ਵਿਧੀ ਵਿਕਸਿਤ ਕੀਤੀ ਸੀ, ਜਿਨ੍ਹਾਂ ਵਿੱਚੋਂ ਕੁਝ ਦਾ ਪਹਿਲਾਂ ਹੀ ਵਪਾਰੀਕਰਣ ਕੀਤਾ ਜਾ ਚੁੱਕਾ ਹੈ ਅਤੇ ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਉਨ੍ਹਾਂ ਦਾ ਉਪਯੋਗ ਕੀਤਾ ਜਾਣਾ ਸ਼ੁਰੂ ਹੋ ਗਿਆ ਹੈ। ਏਆਰਸੀਆਈ-ਹੈਦਰਾਬਾਦ ਨੇ ਉੱਨਤ ਸਮੱਗਰੀ ਦੇ ਖੇਤਰ ਵਿੱਚ ਇੱਕ ਪ੍ਰਮੁੱਖ ਟੈਕਨੋਲੋਜੀ ਵਿਕਾਸ ਅਤੇ ਟ੍ਰਾਂਸਫਰ ਸੰਸਥਾ ਦੇ ਰੂਪ ਵਿੱਚ ਆਪਣੇ ਲੀ ਇੱਕ ਵਿਸ਼ੇਸ਼ ਸਥਾਨ ਬਣਾਇਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਖੋਜ ਸੰਸਥਾਵਾਂ ਦੇ ਕੋਲ ਖੋਜ ਪ੍ਰਕਾਸ਼ਨਾਂ ਅਤੇ ਉਨ੍ਹਾਂ ਦੇ ਵਿਗਿਆਨਿਕਾਂ ਅਤੇ ਉਨ੍ਹਾਂ ਦੀ ਮਿਹਨਤ ਦੁਆਰਾ ਹਾਸਲ ਪੁਰਸਕਾਰਾਂ ਅਤੇ ਸਨਮਾਨਾਂ ਦਾ ਇੱਕ ਪ੍ਰਭਾਵਸ਼ਾਲੀ ਪੋਰਟਫੋਲੀਓ ਹੈ।
ਉਨ੍ਹਾਂ ਨੇ ਕਿਹਾ ਕਿ 3 ਵਿਸ਼ੇਸ਼ ਗਿਆਨ ਸੰਸਥਾਵਾਂ ਅਤੇ ਵਿਗਿਆਨ ਤੇ ਟੈਕਨੋਲੋਜੀ (ਐੱਸ ਐਂਡ ਟੀ) ਸੇਵਾ ਸੰਗਠਨ-ਟੀਆਈਐੱਫਏਸੀ, ਨੈਕਟਰ ਅਤੇ ਐੱਨਆਈਐੱਫ-ਆਪਣੇ ਤਰੀਕੇ ਨਾਲ ਵਿਲੱਖਣ ਹਨ। ਟੈਕਨੋਲੋਜੀ ਸੂਚਨਾ, ਪੂਰਵ-ਅਨੁਮਾਨ ਅਤੇ ਮੁਲਾਂਕਣ ਪਰਿਸ਼ਦ (ਟੈਕਨੋਲੋਜੀ, ਫੋਰਕਾਸਟਿੰਗ ਐਂਡ ਐਸੇਸਮੈਂਟ ਕੌਂਸਲ - ਟੀਆਈਐੱਫਏਸੀ) ਸਾਰੇ ਹਿੱਤਧਾਰਕਾਂ ਨੂੰ ਸ਼ਾਮਲ ਕਰਦੇ ਹੋਏ ਇੱਕ ਬਹੁਤ ਹੀ ਢਾਂਚਾਗਤ ਫਾਰਮੈਟ ਵਿੱਚ ਵੱਖ-ਵੱਖ ਖੇਤਰਾਂ ਵਿੱਚ ਟੈਕਨੋਲੋਜੀ ਪੂਰਵ-ਅਨੁਮਾਨ ਦਾ ਦ੍ਰਿਸ਼ਟੀਕੋਣ ਰੱਖਦਾ ਹੈ ਅਤੇ ਇਸ ਨੇ ਦੇਸ਼ ਭਰ ਵਿੱਚ ਟੈਕਨੋਲੋਜੀ ਵਿਕਾਸ ਅਤੇ ਪ੍ਰਸਾਰ ਦੇ ਨਵੇਂ ਉਪਕਰਣਾਂ ਨੂੰ ਵੀ ਉਤਸ਼ਾਹਿਤ ਕੀਤਾ ਹੈ। ਟੀਆਈਐੱਫਏਸੀ ਦੁਆਰਾ 2035 ਦਾ ਟੈਕਨੋਲੋਜੀ ਵਿਜ਼ਨ ਡਾਕੂਮੈਂਟ ਇਸ ਦੀ ਮਹੱਤਵਪੂਰਣ ਉਪਲਬਧੀਆਂ ਵਿੱਚੋਂ ਇੱਕ ਹੈ। ਉੱਤਰ ਪੂਰਬੀ ਰਾਜਾਂ ਲਈ ਵਿਸ਼ੇਸ਼ ਸਮੱਸਿਆਵਾਂ ਦਾ ਸਮਾਧਾਨ ਖੋਜਣ ਲਈ ਉੱਤਰ ਪੂਰਬੀ ਟੈਕਨੋਲੋਜੀ ਐਪਲੀਕੇਸ਼ਨ ਅਤੇ ਐਕਸਟੈਂਸ਼ਨ ਸੈਂਟਰ (ਨਾਰਥ ਇਸਟ ਸੈਂਟਰ ਫੌਰ ਟੈਕਨੋਲੋਜੀ ਐਪਲੀਕੇਸ਼ਨ ਐਂਡ ਰੀਚ-ਨੈਕਟਰ-ਐੱਨਈਸੀਟੀਏਆਰ) ਟੈਕਨੋਲੋਜੀ ਦੀ ਸੋਰਸਿੰਗ ਵਿੱਚ ਵਿਲੱਖਣ ਹੈ। ਨੈਸ਼ਨਲ ਇਨੋਵੇਸ਼ਨ ਫਾਊਂਡੇਸ਼ਨ ਐੱਨਆਈਐੱਫ ਇੱਕ ਵਿਲੱਖਣ ਸੰਸਥਾ ਹੈ ਜੋ ਜ਼ਮੀਨੀ ਪੱਧਰ ਦੀਆਂ ਇਨੋਵੇਸ਼ਨਾਂ ਦੀ ਖੋਜ ਕਰਦੀਆਂ ਹਨ ਅਤੇ ਉਨ੍ਹਾਂ ਨੂੰ ਵਿਹਾਰਕ, ਟੈਕਨੋਲੋਜੀ ਸਮਰਥਿਤ ਉਤਪਾਦਾਂ ਜਾਂ ਪ੍ਰਕਿਰਿਆਵਾਂ ਵਿੱਚ ਵਿਕਸਿਤ ਕਰਨ ਵਿੱਚ ਸਹਾਇਤਾ ਕਰਦੀ ਹੈ।
ਡਾ. ਜਿਤੇਂਦਰ ਸਿੰਘ ਨੇ ਜ਼ਿਕਰ ਕੀਤਾ ਕਿ ਦੇਸ਼ ਦੇ ਸਾਰੇ 5 ਪ੍ਰਮੁੱਖ ਵਿਗਿਆਨ ਅਤੇ ਇੰਜੀਨੀਅਰਿੰਗ ਪੇਸ਼ੇਵਰ ਸੰਸਥਾਵਾਂ, ਅਰਥਾਤ-ਇੰਡੀਅਨ ਨੈਸ਼ਨਲ ਸਾਇੰਸ ਐਕਾਡਮੀ (ਆਈਐੱਨਐੱਸਏ) –ਦਿੱਲੀ, ਇੰਡੀਅਨ ਅਕੈਡਮੀ ਆਵ੍ ਸਾਇੰਸਿਜ਼ (ਆਈਏਐੱਸ) - ਬੰਗਲੌਰ, ਨੈਸ਼ਨਲ ਅਕੈਡਮੀ ਆਵ੍ ਸਾਇੰਸਿਜ਼, ਭਾਰਤ (ਨੈਸ਼ਨਲ ਅਕੈਡਮੀ ਆਵ੍ ਸਾਇੰਸ ਇੰਡੀਆ - ਐੱਨਏਐੱਸਆਈ) – ਇਲਾਹਾਬਾਦ, ਇੰਡੀਅਨ ਨੈਸ਼ਨਲ ਅਕੈਡਮੀ ਆਵ੍ ਇੰਜੀਨੀਅਰਿੰਗ (ਇੰਡੀਅਨ ਨੈਸ਼ਨਲ ਅਕੈਡਮੀ ਆਵ੍ ਇੰਜੀਨੀਅਰਿੰਗ -ਆਈਐੱਨਏਈ) - ਦਿੱਲੀ ਅਤੇ ਭਾਰਤੀ ਵਿਗਿਆਨ ਕਾਂਗਰਸ ਸੰਸਥਾ (ਇੰਡੀਅਨ ਸਾਇੰਸ ਕਾਂਗਰਸ ਐਸੋਸੀਏਸ਼ਨ -ਆਈਐਸਸੀਏ)-ਕੋਲਕਾਤਾ ਡੀਐਸਟੀ ਪਰਿਵਾਰ ਨਾਲ ਸਬੰਧਿਤ ਹਨ।ਇਨ੍ਹਾਂ ਵਿੱਚੋਂ ਜ਼ਿਆਦਾਤਰ ਉੱਘੇ ਵਿਗਿਆਨਿਕਾਂ ਅਤੇ ਵਿਅਕਤੀਆਂ ਦੁਆਰਾ ਸਥਾਪਿਤ ਬਹੁਤ ਪੁਰਾਣੀਆਂ ਸੰਸਥਾਵਾਂ ਹਨ, ਜਿਨ੍ਹਾਂ ਵਿੱਚ ਭਾਰਤ ਵਿਗਿਆਨ ਕਾਂਗਰਸ ਐਸੋਸੀਏਸ਼ਨ ਵੀ ਸ਼ਾਮਲ ਹੈ, ਜੋ ਇੱਕ ਸਦੀ ਤੋਂ ਵੀ ਵਧ ਪੁਰਾਣੀ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਹਾਲ ਹੀ ਵਿੱਚ, ਪ੍ਰਧਾਨ ਮੰਤਰੀ ਮੋਦੀ ਦੀ ਪ੍ਰਧਾਨਗੀ ਵਿੱਚ ਕੇਂਦਰੀ ਮੰਤਰੀ ਮੰਡਲ ਨੇ ਕੁਆਂਟਮ ਵਿੱਚ ਵਿਗਿਆਨਿਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਵਿੱਚ ਸਹਾਇਤਾ ਲਈ ਰਾਸ਼ਟਰੀ ਕੁਆਂਟਮ ਮਿਸ਼ਨ (ਐੱਨਕਿਊਐੱਮ) ਨੂੰ ਮਨਜ਼ੂਰੀ ਦਿੱਤੀ ਹੈ। ਇਸ ਨੂੰ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੁਆਰਾ ਲਾਗੂ ਕੀਤਾ ਜਾਵੇਗਾ। 2023-2031 ਲਈ ਯੋਜਨਾਬੱਧ ਮਿਸ਼ਨ ਦਾ ਉਦੇਸ਼ ਵਿਗਿਆਨਿਕ ਅਤੇ ਉਦਯੋਗਿਕ ਖੋਜ ਅਤੇ ਵਿਕਾਸ ਨੂੰ ਬੀਜਣ, ਪੋਸ਼ਣ ਅਤੇ ਮਾਪਣ ਦੇ ਨਾਲ-ਨਾਲ ਕੁਆਂਟਮ ਟੈਕਨੋਲੋਜੀ (ਕਿਊਟੀ) ਵਿੱਚ ਇੱਕ ਜੀਵੰਤ ਅਤੇ ਇਨੋਵੇਟਿਵ ਈਕੋਸਿਸਟਮ ਤਿਆਰ ਕਰਨਾ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਬਣਾਵਟੀ ਗਿਆਨ (ਏਆਈ) ਦੇ ਖੇਤਰ ਵਿੱਚੋਂ ਕੁਝ ਸੰਸਥਾਵਾਂ ਕੁਆਂਟਮ ਟੈਕਨੋਲੋਜੀ ਦੇ ਵਿਭਿੰਨ ਪਹਿਲੂਆਂ ਜਿਹੇ ਇੰਡੀਅਨ ਐਸੋਸੀਏਸ਼ਨ ਫੌਰ ਦ ਕਲਟੀਵੇਸ਼ਨ ਆਵ੍ ਸਾਇੰਸੇਜ (ਆਈਏਸੀਐੱਸ), ਬੋਸ ਇੰਸਟੀਟਿਊਟ, ਵਿਗਿਆਨ ਅਤੇ ਟੈਕਨੋਲੋਜੀ ਇੰਸਟੀਚਿਊਟ ਆਵ੍ ਹਾਇਰ ਸਟੱਡੀਜ਼ ਨੇ ਜੀਵਿਤ ਸੈੱਲਾਂ ਵਿੱਚ ਪਰਮਾਣੂ ਹਾਈਡ੍ਰੋਜਨ ਪਰਆਕਸਾਈਡ ਦਾ ਪਤਾ ਲਗਾਉਣ ਲਈ ਵਿਕਸਿਤ ਕਾਰਬਨ ਕੁਆਂਟਮ-ਅਧਾਰਿਤ ਇਮੇਜਿੰਗ ਅਤੇ ਡਿਟੇਕਸ਼ਨ ਪ੍ਰੋਬ ਦੇ ਖੇਤਰ ਵਿੱਚ ਕੰਮ ਕਰ ਰਹੇ ਹਨ, ਜਦਕਿ ਖੇਤਰੀ ਖੋਜ ਸੰਸਥਾਵਾਂ (ਆਰਆਰਆਈ) ਐੱਸ.ਐੱਨ.ਬੋਸ ਨੈਸ਼ਨਲ ਸੈਂਟਰ ਫੌਰ ਬੇਸਿਕ ਸਾਇੰਸੇਜ਼ (ਐੱਸਐੱਨਬੀਐੱਨਸੀਬੀਐੱਸ) ਵਿੱਚ ਕੁਆਂਟਮ ਸੰਚਾਰ ਟੈਕਨੋਲੋਜੀਆਂ ਦੇ ਵਿਕਾਸ ਲਈ ਵਰਕਸ਼ਾਪਾਂ ਦਾ ਇੱਕ ਗਰੁੱਪ ਸਭ ਤੋਂ ਅੱਗੇ ਹੈ ਅਤੇ ਉਹ ਭਵਿੱਖ ਦੀ ਊਰਜਾ ਸਟੋਰੇਜ਼ ਟੈਕਨੋਲੋਜੀ ਲਈ ਕੁਆਂਟਮ ਉਲਝਣ (ਐਂਟੈਂਗਲਮੈਂਟ) ਦਾ ਉਪਯੋਗ ਕਰ ਰਿਹਾ ਹੈ।
ਏਆਈ ਅੰਤਰਰਾਸ਼ਟਰੀ ਪ੍ਰੋਗਰਾਮਾਂ ਅਰਥਾਤ ਥਰਟੀ ਮੀਟਰ ਟੈਲੀਸਕੋਪ (ਟੀਐੱਮਟੀ), ਆਦਿਤਿਆ-ਐੱਲ1 ਮਿਸ਼ਨ, ਮੌਨਾਕੇ ਸਪੈਕਟ੍ਰੋਸਕੋਪਿਕ ਐਕਸਪਲੋਰਰ ਅਤੇ ਅਗਲੀ ਪੀੜ੍ਹੀ ਦੇ ਅਲਟਰਾਵਾਇਲਟ ਸਪੇਸ ਮਿਸ਼ਨ ਜਿਹੇ ਹੋਰ ਦੇਸ਼ਾਂ ਦੇ ਨਾਲ ਸਹਿਯੋਗ ਵਿੱਚ ਵੀ ਸ਼ਾਮਲ ਹਨ।
ਬਣਾਵਟੀ ਗਿਆਨ (ਏਆਈ) ਨੇ ਉਭਰਦੀ ਟੈਕਨੋਲੋਜੀਆਂ ਵਿਚ ਸਟਾਰਟਅੱਪਸ ਦੇ ਨਾਲ-ਨਾਲ ਗਰਾਸਰੂਟ ਇਨੋਵੇਟਰਸ ਦਾ ਸਮਰਥਨ ਕਰਨ ਦਾ ਬੀੜਾ ਉਠਾਇਆ ਹੈ। ਏਆਈ ਵਿੱਚ, ਸ਼੍ਰੀ ਚਿੱਤਰਾ ਤਿਰੂਨਲ ਇੰਸਟੀਟਿਊਟ ਫੌਰ ਮੈਡੀਕਲ ਸਾਇੰਸਜ਼ ਐਂਡ ਟੈਕਨੋਲੋਜੀ, ਤ੍ਰਿਵੇਂਦਰਮ ਨੇ ਨੈਸ਼ਨਲ ਇੰਸਟੀਟਿਊਟ ਰੈਂਕਿੰਗ ਫਰੇਮਵਰਕ ਵਿੱਚ ਮੈਡੀਕਲ ਸ਼੍ਰੇਣੀ ਦੇ ਤਹਿਤ 9ਵਾਂ ਸਥਾਨ ਪ੍ਰਾਪਤ ਕੀਤਾ ਹੈ।
ਤਕਨੀਕੀ ਖੋਜ ਕੇਂਦਰਾਂ ਬਾਰੇ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਹ ਪ੍ਰੋਗਰਾਮ ਭਾਰਤ ਦੇ ਮਾਨਯੋਗ ਵਿੱਤ ਮੰਤਰੀ ਦੁਆਰਾ ਵਿੱਤੀ ਵਰ੍ਹੇ 2014-15 ਵਿੱਚ ਆਪਣੇ ਬਜਟ ਭਾਸ਼ਣ ਵਿੱਚ ਕੀਤੇ ਗਏ ਬਜਟ ਐਲਾਨਾਂ ਦੀ ਪਾਲਣਾ ਵਜੋਂ ਸ਼ੁਰੂ ਕੀਤਾ ਗਿਆ ਸੀ। 5 ਡੀਐੱਸਟੀ ਸੰਸਥਾਵਾਂ ਵਿੱਚ ਵਧੇਰੇ ਆਰਥਿਕ ਅਤੇ ਸਮਾਜਿਕ ਲਾਭ ਲਈ ਉਤਪਾਦਾਂ ਅਤੇ ਪ੍ਰਕਿਰਿਆਵਾਂ ਵਿੱਚ ਖੋਜ ਦੇ ਅਨੁਵਾਦ ਨੂੰ ਪ੍ਰਾਪਤ ਕਰਨ ਲਈ ਵਿਗਿਆਨਿਕਾਂ, ਉੱਦਮੀਆਂ ਅਤੇ ਵਪਾਰਕ ਭਾਈਚਾਰੇ ਨੂੰ ਤਕਨੀਕੀ-ਕਾਨੂੰਨੀ-ਵਪਾਰਕ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਮਿਸ਼ਨ ਦੇ ਨਾਲ 467 ਕਰੋੜ ਰੁਪਏ ਦੀ ਕੁੱਲ ਲਾਗਤ ਨਾਲ ਵਿੱਤੀ ਵਰ੍ਹੇ 2015-16 ਦੌਰਾਨ ਸ਼੍ਰੀ ਚਿੱਤਰਾ ਤੀਰੁਨਲ ਇੰਸਟੀਟਿਊਟ ਫੌਰ ਮੈਡੀਕਲ ਸਾਇੰਸਜ਼ ਐਂਡ ਟੈਕਨਾਲੋਜੀ (ਐੱਸਸੀਟੀਆਈਐੱਮਐੱਸਟੀ), ), ਤਿਰੂਵਨੰਤਪੁਰਮ; ਪਾਊਡਰ ਧਾਤੂ ਅਤੇ ਨਵੀਂ ਸਮੱਗਰੀ ਲਈ ਅੰਤਰਰਾਸ਼ਟਰੀ ਉੱਨਤ ਖੋਜ ਕੇਂਦਰ (ਏਆਰਸੀਆਈ), ਹੈਦਰਾਬਾਦ; ਜਵਾਹਰ ਲਾਲ ਨੇਹਰੂ ਸੈਂਟਰ ਫੌਰ ਐਡਵਾਂਸਡ ਸਾਇੰਟਿਫਿਕ ਰਿਸਰਚ (ਜੇਐੱਨਸੀਏਐੱਸਆਰ), ਬੰਗਲੁਰੂ; ਇੰਡੀਅਨ ਐਸੋਸੀਏਸ਼ਨ ਫੌਰ ਦ ਕਲਟੀਵੇਸ਼ਨ ਆਵ੍ ਸਾਇੰਸ (ਆਈਏਸੀਐੱਸ), ਕੋਲਕਾਤਾ; ਅਤੇ ਐੱਸ,ਐੱਨ. ਬੋਸ ਨੈਸ਼ਨਲ ਸੈਂਟਰ ਫੌਰ ਬੇਸਿਕ ਸਾਇੰਸੇਜ਼, ਕੋਲਕਾਤਾ ਵਿੱਚ ਪੰਜ ਤਕਨੀਕੀ ਖੋਜ ਕੇਂਦਰਾਂ (ਟੀਆਰਸੀ) ਦੀ ਸਥਾਪਨਾ ਕੀਤੀ ਗਈ ਸੀ।
ਮੰਤਰੀ ਮਹੋਦਯ ਨੇ ਸਾਰੀਆਂ ਖੋਜ ਅਤੇ ਵਿਕਾਸ ਸੰਸਥਾਵਾਂ ਨੂੰ ਆਪਸੀ ਸਹਿਯੋਗ ਕਰਦੇ ਹੋਏ ਕੰਮ ਕਰਨ ਦੀ ਅਪੀਲ ਕੀਤੀ ਤਾਕਿ ਡੀਐੱਸਟੀ ਸੰਸਥਾਵਾਂ ਅਤੇ ਮਨੁੱਖੀ ਸ਼ਕਤੀ ਦਾ ਬਿਹਤਰ ਉਪਯੋਗ ਕਰ ਸਕੇ ਅਤੇ ਅੰਮ੍ਰਿਤ ਕਾਲ ਲਈ ਸੰਸ਼ੋਧਿਤ ਸ਼ਾਸਨ ਆਦੇਸ਼ (ਮੈਂਡੇਟ) ਬਾਰੇ ਸੋਚ ਸਕੇ।
*********
ਐੱਸਐੱਨਸੀ/ਐੱਸਐੱਮ
(Release ID: 1923294)
Visitor Counter : 110