ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਟੈਕਨੋਲੋਜੀ ਪ੍ਰੇਰਿਤ ਗਵਰਨੈਂਸ ਮੋਦੀ ਸਰਕਾਰ ਦੇ 9 ਵਰ੍ਹਿਆਂ ਦੀ ਪਹਿਚਾਣ ਰਹੀ ਹੈ: ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ
ਐੱਲਬੀਐੱਸਐੱਨਏਏ, ਮਸੂਰੀ ਵਿੱਚ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਨੂੰ ਸੰਬੋਧਿਤ ਕੀਤਾ
Posted On:
09 MAY 2023 12:58PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫ਼ਤਰ ਵਿੱਚ ਰਾਜ ਮੰਤਰੀ, ਪਰਸੋਨਲ, ਲੋਕ ਸ਼ਿਕਾਇਤਾਂ, ਪੈਂਸ਼ਨ, ਪਰਮਾਣੂ ਊਰਜਾ ਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਟੈਕਨੋਲੋਜੀ ਪ੍ਰੇਰਿਤ ਗਵਰਨੈਂਸ ਮੋਦੀ ਸਰਕਾਰ ਦੇ 9 ਵਰ੍ਹਿਆਂ ਦੀ ਪਹਿਚਾਣ ਰਹੀ ਹੈ।
ਮੰਤਰੀ ਮਹੋਦਯ ਨੇ ਮਸੂਰੀ ਸਥਿਤ ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨੀਸਟ੍ਰੇਸ਼ਨ (ਐੱਲਬੀਐੱਸਐੱਨਏਏ) ਵਿੱਚ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀਆਂ ਦੇ ਲਈ ਮਿਡ-ਕਰੀਅਰ ਟ੍ਰੇਨਿੰਗ ਪ੍ਰੋਗਰਾਮ ਵਿੱਚ ਪ੍ਰਤੀਭਾਗੀਆਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਬਾਅਦ ਪ੍ਰਧਾਨ ਮੰਤਰੀ ਨੇ ‘ਮੈਕਸਿਮਮ ਗਵਰਨੈਂਸ, ਮਿਨੀਮਮ ਗਵਰਨਮੈਂਟ’ ਦਾ ਮੰਤਰ ਦਿੱਤਾ ਅਤੇ ਇਸ ਮੰਤਰ ਨੂੰ ਸੰਭਵ ਬਣਾਉਣ ਦੇ ਲਈ ਉਨ੍ਹਾਂ ਨੇ ਟੈਕਨੋਲੋਜੀ ਦੇ ਵਧਦੇ ਉਪਯੋਗ ਨੂੰ ਲਗਾਤਾਰ ਅੱਗੇ ਵਧਾਇਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਇੱਕ ਤਰਫ਼ ਸਵੈ-ਪ੍ਰਮਾਣਿਕਤਾ ਜਾਂ ਇੰਟਰਵਿਊ ਨੂੰ ਸਮਾਪਤ ਕਰਦੇ ਹੋਏ ਗਵਰਨੈਂਸ ਨੂੰ ਅਸਾਨ ਬਣਾ ਕੇ ਜੀਵਨ ਨੂੰ ਸਹਿਜ ਬਣਾਉਣ ਦਾ ਪ੍ਰਯਤਨ ਕੀਤਾ, ਉੱਥੇ ਹੀ ਦੂਸਰੀ ਤਰਫ਼ ਸਰਕਾਰ, ਅਧਿਕਾਰੀਆਂ ਦੇ ਲਈ ਵਾਤਾਵਰਣ ਨੂੰ ਅਸਾਨ ਬਣਾਉਣ ਜਾਂ ਕੰਮ ਕਰਨ ਵਿੱਚ ਸਹਿਜਤਾ ਦਾ ਮਾਹੌਲ ਬਣਾਉਣ ਦਾ ਵੀ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਨੇ ਉਦਾਹਰਣ ਦੇ ਤੌਰ ‘ਤੇ ਭ੍ਰਿਸ਼ਟਾਚਾਰ ਰੋਕ ਐਕਟ, 1988 ਦਾ ਜ਼ਿਕਰ ਕੀਤਾ, ਜਿਸ ਨੂੰ ਮੋਦੀ ਸਰਕਾਰ ਨੇ 2018 ਵਿੱਚ 30 ਸਾਲ ਬਾਅਦ ਸੰਸ਼ੋਧਿਤ ਕੀਤਾ। ਇਸ ਦਾ ਉਦੇਸ਼ ਸੀ ਕਿ ਰਿਸ਼ਵਤ ਲੈਣ ਦੇ ਨਾਲ-ਨਾਲ ਰਿਸ਼ਵਤ ਦੇਣ ਦੇ ਕੰਮ ਨੂੰ ਵੀ ਅਪਰਾਧ ਐਲਾਣ ਕੀਤਾ ਜਾ ਸਕੇ ਅਤੇ ਵਿਅਕਤੀਆਂ ਦੇ ਨਾਲ-ਨਾਲ ਕਾਰਪੋਰੇਟ ਸੰਸਥਾਵਾਂ ਦੁਆਰਾ ਕੀਤੇ ਗਏ ਇਸ ਤਰ੍ਹਾਂ ਦੇ ਕਾਰਜਾਂ ਨਾਲ ਨਿਪਟਣ ਦੇ ਲਈ ਇੱਕ ਪ੍ਰਭਾਵੀ ਨਿਵਾਰਕ ਵਿਵਸਥਾ ਕੀਤੀ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅਧਿਕਾਰੀਆਂ ਦੇ ਅਣਉਚਿਤ ਸ਼ੋਸ਼ਣ ਤੋਂ ਬਚਿਆ ਜਾ ਸਕਦਾ ਹੈ।
ਇਸੇ ਪ੍ਰਕਾਰ, ਅਧਿਕਾਰੀਆਂ ਨੂੰ ਉਨ੍ਹਾਂ ਦੀ ਭੂਮਿਕਾ ਬਾਰੇ ਹੋਰ ਜ਼ਿਆਦਾ ਆਸਵੰਦ ਕਰਨ ਦੇ ਲਈ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਅਤੇ ਆਈਜੀਓਟੀ ਮੰਚ ਸ਼ੁਰੂ ਕੀਤਾ ਗਿਆ ਸੀ, ਤਾਕਿ ਨਵਾਂ ਕਾਰਜਭਾਰ ਸੰਭਾਲਣ ਵਾਲਾ ਕੋਈ ਵੀ ਅਧਿਕਾਰੀ ਨਵੇਂ ਕਾਰਜਭਾਰ ਦੇ ਲਈ ਆਪਣੇ ਅੰਦਰ ਅੰਤਰਨਿਰਹਿਤ ਸਮਰੱਥਾ ਦਾ ਨਿਰਮਾਣ ਕਰਨ ਵਿੱਚ ਸਮਰੱਥ ਹੋ ਸਕੇ। ਇਸ ਦੇ ਨਾਲ, ਪਹਿਲੀ ਵਾਰ ਸਬੰਧਿਤ ਕੈਡਰ ਵਿੱਚ ਜਾਣ ਤੋਂ ਪਹਿਲਾਂ ਸਹਾਇਕ ਸਕੱਤਰਾਂ ਦਾ 3 ਮਹੀਨੇ ਦਾ ਕਾਰਜਕਾਲ ਸ਼ੁਰੂ ਕੀਤਾ ਗਿਆ ਹੈ। ਇਸ ਤਰ੍ਹਾਂ, ਤੁਹਾਡੇ ਕੋਲ ਕੇਂਦਰ ਸਰਕਾਰ ਦੀਆਂ ਪ੍ਰਾਥਮਿਕਤਾਵਾਂ ਨੂੰ ਜਾਣਨ ਤੇ ਸਲਾਹਕਾਰਾਂ ਨੂੰ ਤਿਆਰ ਕਰਨ ਦਾ ਅਵਸਰ ਹੈ।
ਡਾ. ਜਿਤੇਂਦਰ ਸਿੰਘ ਨੇ ਟੈਕਨੋਲੋਜੀ ਪ੍ਰੇਰਿਤ ਗਵਰਨੈਂਸ ਦੀ ਅੱਗੇ ਦੀਆਂ ਪਹਿਲਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਖ਼ਾਹਿਸ਼ੀ ਜ਼ਿਲ੍ਹਾ ਇਸੇ ਤਰ੍ਹਾਂ ਦਾ ਇੱਕ ਹੋਰ ਪ੍ਰਯੋਗ ਸੀ, ਜਿੱਥੇ ਸਰਕਾਰ ਨੇ ਵਿਗਿਆਨਿਕ ਅਧਾਰ ‘ਤੇ ਸੂਚਕਾਂਕ ਤੈਅ ਕੀਤੇ। ਸਾਡੇ ਕੋਲ ਇੱਕ ਡੈਸ਼ਬੋਰਡ ਹੈ ਜੋ ਵਾਸਤਵਿਕ ਸਮੇਂ ਵਿੱਚ ਅੱਪਡੇਟ ਕੀਤਾ ਜਾਂਦਾ ਹੈ ਅਤੇ ਨਿਰੰਤਰ ਤੌਰ ‘ਤੇ ਮੁਕਾਬਲਾਤਮਕ ਹੋ ਰਹੀ ਹੈ ਅਤੇ ਪੂਰੀ ਤਰ੍ਹਾਂ ਉਦੇਸ਼ਪੂਰਨ ਹੈ।
ਇੱਕ ਹੋਰ ਪ੍ਰਮੁੱਖ ਪਹਿਚਾਣ ਸ਼ਿਕਾਇਤ ਨਿਵਾਰਣ ਹੈ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪਾਰਦਰਸ਼ਿਤਾ ਅਤੇ ਜ਼ਿੰਮੇਵਾਰੀ ਦੇ ਮਾਪਦੰਡਾਂ ਵਿੱਚ ਸ਼ਿਕਾਇਤ ਨਿਵਾਰਣ ਵਿਵਸਥਾ ਇੱਕ ਹੈ। ਜਦੋਂ ਅਸੀਂ ਸੀਪੀਜੀਆਰਏਐੱਮਐੱਸ ਲਾਗੂ ਕੀਤਾ ਸੀ, 2014 ਵਿੱਚ ਸਾਡੇ ਕੋਲ ਹਰੇਕ ਵਰ੍ਹੇ ਦੇਸ਼ ਭਰ ਵਿੱਚ ਲਗਭਗ 2 ਲੱਖ ਸ਼ਿਕਾਇਤਾਂ ਦਰਜ ਕੀਤੀਆਂ ਜਾ ਰਹੀਆਂ ਸਨ, ਅੱਜ ਸਾਡੇ ਕੋਲ ਲਗਭਗ 20 ਲੱਖ, 10 ਗੁਣਾ ਅਧਿਕ ਹਨ। ਇਹ ਸ਼ਿਕਾਇਤ ਨਿਵਾਰਣ ਵਿੱਚ ਲੋਕਾਂ ਦੇ ਵਧਦੇ ਵਿਸ਼ਵਾਸ ਦਾ ਪਰਿਣਾਮ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਨਾਗਰਿਕਾਂ ਦੀ ਭਾਗੀਦਾਰੀ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ ਅਤੇ ਇਸ ਦਾ ਵਿਸ਼ੇਸ਼ ਉਦਾਹਰਣ ਸਵਾਮਿਤਵ (SVAMITVA) ਯੋਜਨਾ ਹੈ। ਇਹ ਡ੍ਰੋਨ ਟੈਕਨੋਲੋਜੀ ਦੇ ਉਪਯੋਗ ਨਾਲ ਜ਼ਮੀਨ ਦੀ ਮੈਪਿੰਗ ਕਰਕੇ ਅਤੇ ਸੰਪਤੀ ਦੇ ਮਾਲਕਾਂ ਨੂੰ ਕਾਨੂੰਨੀ ਸਵਾਮਿਤਵ ਕਾਰਡ (ਸੰਪਤੀ ਕਾਰਡ/ਅਧਿਕਾਰ ਪੱਤਰ) ਜਾਰੀ ਕਰਨ ਦੇ ਨਾਲ ਪਿੰਡ ਦੇ ਘਰੇਲੂ ਮਾਲਕਾਂ ਨੂੰ ‘ਅਧਿਕਾਰਾਂ ਦਾ ਰਿਕਾਰਡ’ ਪ੍ਰਦਾਨ ਕਰਕੇ ਗ੍ਰਾਮੀਣ ਆਬਾਦੀ ਖੇਤਰਾਂ ਵਿੱਚ ਸੰਪਤੀ ਦੇ ਸਪਸ਼ਟ ਸਵਾਮਿਤਵ ਦੀ ਸਥਾਪਨਾ ਦੀ ਦਿਸ਼ਾ ਵਿੱਚ ਸੁਧਾਰ ਦਾ ਕਦਮ ਹੈ।
ਮੰਤਰੀ ਮਹੋਦਯ ਨੇ ਡਿਜੀਟਲ ਪਰਿਵਰਤਨ ਦੀ ਚਰਚਾ ਕਰਦੇ ਹੋਏ ਕਿਹਾ ਕਿ ਈ-ਆਫਿਸ ਸੰਸਕਰਣ 7.0 ਨੂੰ ਫਰਵਰੀ 2023 ਦੇ ਅੰਤ ਤੱਕ ਕੇਂਦਰੀ ਸਕੱਤਰੇਤ ਦੇ ਸਾਰੇ 75 ਮੰਤਰਾਲਿਆਂ/ਵਿਭਾਗਾਂ ਵਿੱਚ ਅਪਣਾਇਆ ਗਿਆ ਹੈ। ਇਹ ਸ਼ਲਾਘਾਯੋਗ ਉਪਲਬਧੀ ਹੈ ਕਿ ਕੇਂਦਰੀ ਸਕੱਤਰੇਤ ਵਿੱਚ ਸਾਰੀਆਂ ਫਾਈਲਾਂ ਵਿੱਚ 89.6 ਪ੍ਰਤੀਸ਼ਤ ਨੂੰ ਈ-ਫਾਈਲ ਦੇ ਰੂਪ ਵਿੱਚ ਪ੍ਰੋਸੈੱਸ ਕੀਤਾ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੁਣ ਆਉਣ ਵਾਲੇ 25 ਵਰ੍ਹਿਆਂ ਵਿੱਚ ਚੁਣੌਤੀ ਇਹ ਹੋਵੇਗੀ ਕਿ ਟੈਕਨੋਲੋਜੀ ਅਤੇ ਮਨੁੱਖੀ (ਹਿਊਮਨ) ਇੰਟਰਫੇਸ ਦੇ ਵਿੱਚ ਸਭ ਤੋਂ ਅਧਿਕ ਸੰਤੁਲਨ ਕਿਵੇਂ ਬਣਾਇਆ ਜਾਵੇ ਅਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਹਿਊਮਨ ਇੰਟੈਲੀਜੈਂਸ ਦੇ ਵਿੱਚ ਸੰਤੁਲਨ ਕਿਵੇਂ ਬਣਾਇਆ ਜਾਵੇ, ਤਾਕਿ ਦੋਨਾਂ ਨੂੰ ਮਿਲਾ ਕੇ ਸਭ ਤੋਂ ਉੱਤਮ ਪਰਿਣਾਮ ਪ੍ਰਾਪਤ ਕੀਤੇ ਜਾ ਸਕਣ।
ਮੰਤਰੀ ਮਹੋਦਯ ਨੇ ਕਿਹਾ ਕਿ ਇਸ ਸੀਮਾ ਤੱਕ ਅਕਾਦਮੀ ਦੀ ਇੱਕ ਮਹੱਤਵਪੂਰਨ ਭੂਮਿਕਾ ਹੈ ਕਿਉਂਕਿ ਇਸ ਦੇ ਕੋਲ ਯੁਵਾ ਅਧਿਕਾਰੀਆਂ ਨੂੰ ਟ੍ਰੇਂਡ ਕਰਨ ਦਾ ਆਦੇਸ਼ ਹੈ, ਜੋ ਅਗਲੇ 25 ਵਰ੍ਹਿਆਂ ਤੱਕ ਐਕਟਿਵ ਸਰਵਿਸ ਵਿੱਚ ਰਹਿਣਗੇ ਅਤੇ ਉਨ੍ਹਾਂ ਨੂੰ 2047 ਵਿੱਚ ਸੁਤੰਤਰਤਾ ਦੇ 100 ਵਰ੍ਹੇ ਮਨਾਉਣ ਦਾ ਅਵਸਰ ਮਿਲੇਗਾ, ਜਦੋਂ ਉਹ ਭਾਰਤ ਸਰਕਾਰ ਵਿੱਚ ਸੀਨੀਅਰ ਅਹੁਦਿਆਂ ‘ਤੇ ਹੋਣਗੇ।
ਲਾਲ ਬਹਾਦੁਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਵ੍ ਐਡਮਿਨੀਸਟ੍ਰੇਸ਼ਨ (ਐੱਲਬੀਐੱਸਐੱਨਏਏ) ਦੇ ਡਾਇਰੈਕਟਰ ਸ਼੍ਰੀ ਕੇ ਸ੍ਰੀਨਿਵਾਸ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਅਕੈਡਮੀ ਮਿਸ਼ਨ ਕਰਮਯੋਗੀ ਦਾ ਅਨੁਪਾਲਨ ਕਰਨ ਵਾਲੀ ਬਣ ਗਈ ਹੈ।
*****
ਐੱਸਐੱਨਸੀ/ਐੱਸਐੱਮ
(Release ID: 1923210)
Visitor Counter : 151