ਗ੍ਰਹਿ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵੀਂ ਦਿੱਲੀ ਨਗਰ ਕੌਂਸਲ (ਐੱਨਡੀਐੱਮਸੀ)ਦੇ 4400 ਕਰਮਚਾਰੀਆਂ ਨੂੰ ਰੈਗੂਲਰ ਕਰਨ 'ਤੇ ਨਿਯੁਕਤੀ ਪੱਤਰ ਵੰਡੇ ਗਏ ਅਤੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।


ਮੋਦੀ ਜੀ ਨੇ ਕਈ ਖੇਤਰਾਂ ਤੋਂ ਅਨਿਸ਼ਚਿਤਤਾਵਾਂ ਸਮਾਪਤ ਕਰ ਕੇ ਲੋਕਾਂ ਦੇ ਜੀਵਨ ਨੂੰ ਸੁਗਮ ਬਣਾਇਆ ਹੈ, ਇਸ ਲਈ ਦੇਸ਼ ਦਾ ਹਰ ਬਜ਼ੁਰਗ, ਬੱਚਾ ਅਤੇ ਨੌਜਵਾਨ ਇਹੀ ਕਹਿੰਦਾ ਹੈ ਕਿ ਮੋਦੀ ਹੈ ਤੋਂ ਮੁਮਕਿਨ ਹੈ

ਮੋਦੀ ਜੀ ਦੇ ਇਸ ਫ਼ੈਸਲੇ ਦੇ ਕਾਰਨ ਅੱਜ ਸਮਾਜ ਦੇ ਪਿੱਛੜੇ ਵਰਗ ਦੇ ਲੋਕਾਂ ਨੂੰ ਗੌਰਵ, ਸਨਮਾਨ ਅਤੇ ਭਵਿੱਖ ਦੀ ਸੁਨਿਸ਼ਚਿਤਤਾ ਵੀ ਪ੍ਰਾਪਤ ਹੋਈ ਹੈ

ਪ੍ਰਧਾਨ ਮੰਤਰੀ ਮੋਦੀ ਜੀ ਨੇ ਕੇਂਦਰ ਸਰਕਾਰ ਦੇ ਹਰ ਮੰਤਰਾਲੇ ਵਿੱਚ ਨੌਕਰੀਆਂ ਦੀਆਂ ਸ਼ਰਤਾਂ ਅਤੇ ਭਰਤੀ ਨਿਯਮਾਂ ਵਿੱਚ ਸਮੇਂ ਅਨੁਕੂਲ ਬਦਲਾਵਾਂ (ਤਬਦੀਲੀਆਂ) ’ਤੇ ਬਹੁਤ ਜ਼ੋਰ ਦਿੱਤਾ ਹੈ

ਪ੍ਰਧਾਨ ਮੰਤਰੀ ਮੋਦੀ ਜੀ ਕਈ ਖੇਤਰਾਂ ਵਿੱਚ ਵਿਕਾਸ ਦੀ ਨੀਂਹ ਰੱਖਣ ਵਾਲੇ ਵਿਅਕਤੀ ਹਨ, ਮੋਦੀ ਜੀ ਦੀ ਪ੍ਰਭਾਵਸ਼ਾਲੀ ਸ਼ਹਿਰੀ ਵਿਕਾਸ ਦੀ ਨੀਤੀ ਦੇ ਕਾਰਨ ਅੱਜ ਦੇਸ਼ ਦੇ ਸ਼ਹਿਰ ਬਦਲ ਰਹੇ ਹਨ

2014 ਤੋਂ ਪਹਿਲਾਂ ਅਰਬਨ ਡਿਵੈਲਪਮੈਂਟ ਦੇ ਖੇਤਰ ਵਿੱਚ ਸਰਕਾਰ ਦੀ ਕੋਈ ਨੀਤੀ ਹੀ ਨਹੀਂ ਸੀ, ਪਰ 2014 ਤੋਂ ਬਾਅਦ ਮੋਦੀ ਜੀ ਨੇ ਹਰ ਖੇਤਰ ਵਿੱਚ ਵਿਕਾਸ ਕਰਨ ਲਈ ਅੱਗੇ ਵਧ ਕੇ ਜ਼ਿੰਮੇਵਾਰੀ ਉਠਾਈ ਅਤੇ ਵਿਸਤ੍ਰਿਤ, ਨਤੀਜਾ-ਮੁਖੀ ਅਤੇ ਏਕੀਕ੍ਰਿਤ ਅਰਬਨ ਡਿਵੈਲਪਮੈਂਟ ਦੀ ਨੀਤੀ ਬਣਾਈ

ਮੋਦੀ ਜੀ ਦੀ ਸ਼ਹਿਰੀ ਵਿਕਾਸ ਦੀਆਂ ਨੀਤੀਆਂ ਦੇ 5 ਥੰਮ੍ਹ: ਗਵਰਨੇਸ, ਇੰਫਰਾਸਟ੍ਰਕਚਰ ਦਾ ਕਾਯਾਕਲਪ, ਸਵੱਛਤਾ, ਸ਼ਹਿਰੀ ਗਰੀਬਾਂ ਦੀ ਭਲਾਈ ਅਤੇ ਸ਼ਹਿਰਾਂ ਵਿਚਕਾਰ ਹੈਲਦੀ ਕੰਪੀਟੀਸ਼ਨ (Healthy Competition) ਨੂੰ ਉਤਸ਼ਾਹਿਤ ਕਰਨਾ

Posted On: 03 MAY 2023 8:10PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ਨਵੀਂ ਦਿੱਲੀ ਨਗਰ ਕੌਂਸਲ (ਐੱਨਡੀਐੱਮਸੀ) ਦੇ 4400 ਕਰਮਚਾਰੀਆਂ ਨੂੰ ਰੈਗੂਲਰ ਕਰਨ 'ਤੇ ਨਿਯੁਕਤੀ ਪੱਤਰ ਵੰਡੇ।

https://static.pib.gov.in/WriteReadData/userfiles/image/image001SZ1K.jpg

ਸ਼੍ਰੀ ਅਮਿਤ ਸ਼ਾਹ ਨੇ ਵੱਖ-ਵੱਖ ਪ੍ਰੋਜੈਕਟਾਂ ਦਾ ਉਦਘਾਟਨ ਵੀ ਕੀਤਾ। ਇਸ ਮੌਕੇ ’ਤੇ ਦਿੱਲੀ ਦੇ ਉਪ ਰਾਜਪਾਲ (ਲੈਫਟੀਨੈਂਟ ਗਵਰਨਰ) ਸ਼੍ਰੀ ਵਿਨੈ ਕੁਮਾਰ ਸਕਸੈਨਾ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀਮਤੀ ਮੀਨਾਕਸ਼ੀ ਲੇਖੀ ਅਤੇ ਕੇਂਦਰੀ ਗ੍ਰਹਿ ਸਕੱਤਰ ਸਮੇਤ ਹੋਰ ਪਤਵੰਤੇ ਮੌਜੂਦ ਸਨ।

https://static.pib.gov.in/WriteReadData/userfiles/image/image0029HGC.jpg

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੇ ਫ਼ੈਸਲੇ ਲੈਣ ਦੀ ਆਪਣੀ ਸਮਰੱਥਾ ਦੇ ਕਾਰਨ ਕਈ ਖੇਤਰਾਂ ਵਿੱਚ ਅਨਿਸ਼ਚਿਤਤਾਵਾਂ ਦਾ ਅੰਤ ਕਰਨ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ ਅਤੇ ਉਸ ਦਾ ਇੱਕ ਮਹੱਤਵਪੂਰਣ ਉਦਾਹਰਣ ਅੱਜ ਦਾ ਇਹ ਪ੍ਰੋਗਰਾਮ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ ਦਾ ਹਰ ਬਜ਼ੁਰਗ, ਬੱਚਾ, ਨੌਜਵਾਨ ਇਹੀ ਕਹਿੰਦਾ ਹੈ ਕਿ ਮੋਦੀ ਹੈ ਤੋਂ ਮੁਮਕਿਨ ਹੈ।

ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਖ਼ੁਦ ਭਾਰਤ ਸਰਕਾਰ ਦੇ ਹਰ ਮੰਤਰਾਲੇ ਵਿੱਚ ਨੌਕਰੀਆਂ ਦੀਆਂ ਸ਼ਰਤਾਂ ਅਤੇ ਭਰਤੀ ਦੇ ਨਿਯਮਾਂ ਵਿੱਚ ਸਮੇਂ ਅਨੁਕੂਲ ਤਬਦੀਲੀਆਂ ’ਤੇ ਬਹੁਤ ਜ਼ੋਰ ਦਿੱਤਾ ਹੈ ਅਤੇ ਉਸੇ ਦਾ ਨਤੀਜਾ ਹੈ ਕਿ ਅੱਜ ਇਕ ਮਾਇਨੇ ਵਿੱਚ ਸਿਰਫ਼ 4400 ਕਰਮਚਾਰੀਆਂ ਲਈ ਹੀ ਨਹੀਂ ਬਲਕਿ ਆਉਣ ਵਾਲੇ ਸਮੇਂ ਵਿੱਚ ਕਈ ਕਰਮਚਾਰੀਆਂ ਲਈ ਵੀ ਸੁਵਿਧਾਵਾਂ ਦੇਣ ਦਾ ਕੰਮ ਮੋਦੀ ਜੀ ਨੇ ਕੀਤਾ ਹੈ।

https://static.pib.gov.in/WriteReadData/userfiles/image/image003Y894.jpg

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੇ ਇਸ ਫ਼ੈਸਲੇ ਦੇ ਕਾਰਨ ਅੱਜ ਸਮਾਜ ਦੇ ਪਿੱਛੜੇ ਵਰਗ ਦੇ ਲੋਕਾਂ ਨੂੰ ਗੌਰਵ, ਸਨਮਾਨ ਅਤੇ ਭਵਿੱਖ ਦੀਆਂ ਸੁਨਿਸ਼ਚਿਤਤਾਵਾਂ ਵੀ ਪ੍ਰਾਪਤ ਹੋਈਆਂ ਹਨ। ਉਨ੍ਹਾਂ ਨੇ ਕਿਹਾ ਕਿ ਆਜ਼ਾਦੀ ਕੇ ਅੰਮ੍ਰਿਤ ਮਹੋਤਸਵ ਵਿੱਚ ਅੱਜ ਜਦੋਂ ਭਾਰਤ G-20 ਦੀ ਪ੍ਰਧਾਨਗੀ ਕਰ ਰਿਹਾ ਹੈ, ਉਸ ਸਮੇਂ ਤੁਹਾਡਾ ਵਧਿਆ ਹੋਇਆ ਉਤਸ਼ਾਹ ਦਿੱਲੀ ਨੂੰ ਸੰਵਾਰਨ ਵਿੱਚ  ਬਹੁਤ ਕੰਮ ਆਏਗਾ।

ਸ਼੍ਰੀ ਸ਼ਾਹ ਨੇ ਕਿਹਾ ਕਿ ਐੱਨਡੀਐੱਮਸੀ (NDMC) ਦਾ ਖੇਤਰ ਬਹੁਤ ਮਹੱਤਵਪੂਰਣ ਹੈ ਕਿਉਂਕਿ ਇੱਥੇ ਦੇਸ਼ ਦੀਆਂ ਨੀਤੀਆਂ ਦਾ ਨਿਰਧਾਰਣ ਹੁੰਦਾ ਹੈ, ਵਿਦੇਸ਼ੀ ਮਹਿਮਾਨ ਆਉਂਦੇ ਹਨ ਅਤੇ ਪੂਰੇ ਵਿਸ਼ਵ ਵਿੱਚ ਭਾਰਤ ਦੇ ਸੰਦੇਸ਼ ਅਤੇ ਸੁਗੰਧ ਨੂੰ ਫੈਲਾਉਣ ਲਈ ਇਹ ਖੇਤਰ ਬਹੁਤ ਮਹੱਤਵਪੂਰਣ ਹੈ। ਉਨ੍ਹਾਂ ਨੇ ਕਿਹਾ ਕਿ ਐੱਨਡੀਐੱਮਸੀ (NDMC) ਦੇ 43 ਵਰਗ ਕਿਲੋਮੀਟਰ ਖੇਤਰ ਵਿੱਚ ਲੱਖਾਂ ਲੋਕਾਂ ਲਈ ਬੁਨਿਆਦੀ ਸੁਵਿਧਾਵਾਂ ਪ੍ਰਦਾਨ ਕਰਨਾ ਐੱਨਡੀਐੱਮਸੀ ਦੀ ਜ਼ਿੰਮੇਦਾਰੀ ਹੈ।

https://static.pib.gov.in/WriteReadData/userfiles/image/image0046W4X.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਐੱਨਡੀਐੱਮਸੀ (NDMC) ਦਾ ਕੰਮ ਦੇਸ਼ ਭਰ ਦੀ ਆਪਣੀ ਹਮਰੁਤਬਾ ਇਕਾਈਆਂ ਵਿੱਚ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ ਅਤੇ AA+ ਕ੍ਰੈਡਿਟ ਰੇਟਿੰਗ ਦੇ ਨਾਲ ਆਰਥਿਕ ਤੌਰ ’ਤੇ ਵੀ ਐੱਨਡੀਐੱਮਸੀ (NDMC) ਆਤਮ ਨਿਰਭਰ ਹੈ। ਇਸ ਦਾ ਵਿਕਾਸ ਮਿਨੀਮਮ ਇਕਲੌਜਿਕਲ ਇਮਪੈਕਟ ਦੇ ਨਾਲ ਕਰਨ ਲਈ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ।

ਉਨ੍ਹਾਂ ਨੇ ਕਿਹਾ ਕਿ ਐੱਨਡੀਐੱਮਸੀ (NDMC) ਦੇ 13,000 ਕਰਮਯੋਗੀਆਂ ਦੀ ਇਸ ਟੀਮ ਵਿੱਚ 4400 ਲੋਕ ਅੱਜ ਅਧਿਕਾਰਤ ਤੌਰ ’ਤੇ ਜੁੜ ਗਏ ਹਨ, ਉਸ ਨਾਲ ਇਹ ਪਰਿਵਾਰ ਵੱਡਾ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ 4400 ਕਰਮਯੋਗੀਆਂ ਦੀ  ਪਹਿਚਾਣ ਨਾਮ ਤੋਂ ਜ਼ਿਆਦਾ ਕੰਮ ਨਾਲ ਹੁੰਦੀ ਹੈ। ਚਾਹੇ ਸਫ਼ਾਈ ਹੋਵੇ, ਖੇਤਰ ਨੂੰ ਹਰਾ-ਭਰਾ ਬਣਾਉਣਾ ਹੋਵੇ, ਨਿਰਵਿਘਨ ਬਿਜਲੀ ਸਪਲਾਈ ਹੋਵੇ, ਹਰ ਵਾਹਾਵਾਹੀ ਦੇ ਮੂਲ ਵਿੱਚ ਇਨ੍ਹਾਂ 4400 ਕਰਮਚਾਰੀਆਂ ਦਾ ਪਸੀਨਾ ਅਤੇ ਐੱਨਡੀਐੱਮਸੀ ਦੇ ਪ੍ਰਤੀ ਇਨ੍ਹਾਂ ਦੀ ਨਿਸ਼ਠਾ ਅਤੇ ਮਿਹਨਤ ਦਿਖਾਈ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਤੱਕ ਇਨ੍ਹਾਂ ਲੋਕਾਂ ਨੂੰ ਆਪਣੀ ਮਿਹਨਤ ਨਾਲ ਨਾਮ ਮਿਲਿਆ ਸੀ ਪਰ ਅੱਜ ਮੋਦੀ ਜੀ ਨੇ ਇਨ੍ਹਾਂ ਨੂੰ ਨਾਮ ਦੇ ਨਾਲ ਸਨਮਾਨ ਅਤੇ ਸੁਰੱਖਿਆ ਵੀ ਦਿੱਤੀ ਹੈ।

 

https://static.pib.gov.in/WriteReadData/userfiles/image/image005FNM8.jpg

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਭਰਤੀ ਦੇ ਨਿਯਮਾਂ ਵਿੱਚ ਜ਼ਰੂਰੀ ਬਦਲਾਅ ਕਰਨੇ ਅਤੇ ਇਨ੍ਹਾਂ ਲੋਕਾਂ ਨੂੰ ਰੈਗੂਲਰ ਕਰਨ ਵਿੱਚ ਆ ਰਹੀ ਐਡਮਿਨਿਸਟਰੇਟਿਵ ਰੁਕਾਵਟਾਂ ਨੂੰ ਦੂਰ ਕਰਨ ਵਿੱਚ ਗ੍ਰਹਿ ਮੰਤਰਾਲੇ ਦੇ ਅਧਿਕਾਰੀਆਂ ਅਤੇ  ਡੀਓਪੀਟੀ  ਨੇ ਬਹੁਤ ਵੱਡੀ ਭੂਮਿਕਾ ਨਿਭਾਈ ਹੈ। ਉਨ੍ਹਾਂ ਨੇ ਕਿਹਾ ਕਿ ਲਗਭਗ 900 ਵਾਧੂ ਅਸਾਮੀਆਂ ਦੀਆਂ ਸਿਰਜਣਾ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ 4400 ਲੋਕਾਂ ਨੂੰ ਰੈਗੂਲਰ ਕੀਤਾ ਜਾ ਸਕਦਾ ਹੈ।

ਉਨ੍ਹਾਂ ਨੇ ਕਿਹਾ ਕਿ ਰੈਗੂਲਰ ਹੋਣ ਤੋਂ ਬਾਅਦ ਔਸਤਨ 32000 ਰੂਪਏ ਦੀ ਤਨਖਾਹ ਸੁਨਿਸ਼ਚਿਤ ਹੋ ਜਾਵੇਗੀ ਅਤੇ ਕੁਝ ਲੋਕਾਂ ਨੂੰ ਇਸ ਤੋਂ ਉੱਪਰ ਦਾ ਲੈਵਲ ਵੀ ਮਿਲੇਗਾ, ਐੱਨਡੀਐੱਮਸੀ ਦੀ ਕੈਸਲੈਸ ਹੈਲਥ ਸਕੀਮ, ਐੱਲਟੀਸੀ, ਤਰੱਕੀ ਦੇ ਮੌਕੇ ਅਤੇ ਐੱਨਡੀਐੱਮਸੀ ਦੇ ਸਰਕਾਰੀ ਘਰਾਂ ’ਤੇ ਵੀ ਇਨ੍ਹਾਂ ਦਾ ਅਧਿਕਾਰ ਸੁਨਿਸ਼ਚਿਤ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਾਰੇ ਲੋਕ ਇਨ੍ਹਾਂ ਸੁਵਿਧਾਵਾਂ ਦੇ ਹੱਕਦਾਰ ਕਾਫ਼ੀ ਪਹਿਲਾਂ ਤੋਂ ਸਨ ਪਰ ਮੋਦੀ ਜੀ ਦੇ ਇਸ ਫ਼ੈਸਲੇ ਕਾਰਨ ਇਨ੍ਹਾਂ ਨੂੰ ਆਪਣਾ ਹੱਕ ਅੱਜ ਮਿਲ ਰਿਹਾ ਹੈ।

https://static.pib.gov.in/WriteReadData/userfiles/image/image006XD1L.jpg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਅੱਜ ਪੁਸ਼ਪ ਵਿਹਾਰ ਹਾਊਸਿੰਗ ਕੰਪਲੈਕਸ ਵਿੱਚ 120 ਨਵੇਂ ਫਲੈਟਾਂ ਦਾ ਵੀ ਉਦਘਾਟਨ ਹੋ ਰਿਹਾ ਹੈ। ਇਸ ਤੋਂ ਇਲਾਵਾ ਰਣਜੀਤ ਸਿੰਘ ਫਲਾਈਓਵਰ ਦਾ ਅਪਗ੍ਰੇਡੇਸ਼ਨ ਅਤੇ ਸੁੰਦਰੀਕਰਨ ਵੀ ਹੋ ਰਿਹਾ ਹੈ। ਉਨ੍ਹਾਂ ਨੇ ਕਿਹ ਕਿ ਪ੍ਰਧਾਨ ਮੰਤਰੀ ਮੋਦੀ ਜੀ ਕਈ ਖੇਤਰਾਂ ਵਿੱਚ ਵਿਕਾਸ ਦੀ ਨੀਂਹ ਰੱਖਣ ਵਾਲੇ ਵਿਅਕਤੀ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ 2014 ਤੋਂ ਪਹਿਲਾਂ ਅਰਬਨ ਡਿਵੈਲਪਮੈਂਟ ਦੇ ਖੇਤਰ ਵਿੱਚ ਸਰਕਾਰ ਦੀ ਕੋਈ ਨੀਤੀ ਹੀ ਨਹੀਂ ਸੀ, ਹਾਲਾਂਕਿ 2014 ਤੋਂ ਬਾਅਦ ਮੋਦੀ ਜੀ ਨੇ ਹਰ ਖੇਤਰ ਵਿੱਚ ਵਿਕਾਸ ਕਰਨ ਲਈ ਅੱਗੇ ਵਧ ਕੇ ਜ਼ਿੰਮੇਵਾਰੀ ਉਠਾਈ ਅਤੇ ਵਿਆਪਕ, ਨਤੀਜਾ-ਮੁੱਖੀ ਅਤੇ ਏਕੀਕ੍ਰਿਤ ਅਰਬਨ ਡਿਵੈਲਪਮੈਂਟ ਦੀ ਨੀਤੀ ਬਣਾਈ, ਜੋ 5 ਥੰਮ੍ਹਾਂ ’ਤੇ ਅਧਾਰਿਤ ਹੈ, ਜਿਸ ਦੇ ਤਹਿਤ ਸ਼ਹਿਰ ਦੇ ਗਵਰਨੈਂਸ ਨੂੰ ਸੁਧਾਰਣ ਦਾ ਬੀੜਾ ਉਠਾਇਆ, ਈ-ਗਵਰਨੈਂਸ, ਸਮਾਰਟ ਸਿਟੀ ਮਿਸ਼ਨ, ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਅਤੇ ਸੀਸੀਟੀਵੀ ਨੈੱਟਵਰਕ ਦੇ ਮਾਧਿਅਮ ਤੋਂ ਸ਼ਹਿਰ ਦੇ ਸ਼ਾਸਨ ਨੂੰ ਸੁਧਾਰਣ ਦਾ ਕੰਮ ਕੀਤਾ। ਇਸ ਦੇ ਨਾਲ ਹੀ ਸ਼ਹਿਰ ਦੇ ਇੰਫ੍ਰਾਸਟ੍ਰਕਚਰ ਵਿੱਚ ਵੀ ਕਈ ਯੋਜਨਾਵਾਂ ਦੇ ਅਧੀਨ ਭਾਰਤ ਸਰਕਾਰ ਨੇ ਕਈ ਬਦਲਾਅ ਕੀਤੇ, ਜਿਵੇਂ, ਅੰਮ੍ਰਿਤ ਮਿਸ਼ਨ, ਰੇਰਾ ਐਕਟ, ਮੈਟਰੋ ਨੈੱਟਵਰਕ ਅਤੇ ਇਲੈਕਟ੍ਰਿਕ ਬਸਾਂ ਰਾਹੀਂ ਸ਼ਹਿਰਾਂ ਦੇ ਇੰਫ੍ਰਾਸਟ੍ਰਕਚਰ ਅਤੇ ਵਾਤਾਵਰਣ ਵਿੱਚ ਬਦਲਾਅ ਦੇਖਣ ਨੂੰ ਮਿਲਿਆ ਹੈ।

ਉਨ੍ਹਾਂ ਨੇ ਕਿਹਾ ਕਿ ਸ਼ਹਿਰ ਦੀ ਸਵੱਛਤਾ ’ਤੇ ਵੀ ਧਿਆਨ ਦਿੱਤਾ ਗਿਆ, ਗ੍ਰੀਨ ਐਨਰਜੀ, ਸਵੱਛ ਭਾਰਤ ਅਭਿਯਾਨ ਅਤੇ ਜਨਤਕ ਪਖਾਨਿਆਂ ਦਾ ਨਿਰਮਾਣ, ਕਲੀਨ ਐਨਰਜੀ, ਸੋਲਰ ਰੂਫ਼ਟਾਪ ਅਤੇ ਐੱਲਈਡੀ ਲਾਈਟਾਂ ਰਾਹੀਂ ਸ਼ਹਿਰ ਦੀ ਸਵੱਛਤਾ ਨੂੰ ਸੰਬੋਧਿਤ ਕਰਨ ਦਾ ਕੰਮ ਨਰੇਂਦਰ ਮੋਦੀ ਸਰਕਾਰ ਨੇ ਕੀਤਾ।

ਸ਼੍ਰੀ ਸ਼ਾਹ ਨੇ ਕਿਹਾ ਕਿ ਸ਼ਹਿਰੀ ਗ਼ਰੀਬਾਂ ਦੀ ਭਲਾਈ ਲਈ ਲਗਭਗ 1 ਕਰੋੜ 50 ਲੱਖ ਸ਼ਹਿਰੀ ਗ਼ਰੀਬਾਂ ਲਈ ਘਰ ਬਣਾਉਣ ਦਾ ਕੰਮ ਕੀਤਾ, ਪ੍ਰਧਾਨ ਮੰਤਰੀ ਸਵਾਨਿਧੀ ਯੋਜਨਾ ਰਾਹੀਂ ਸਟਰੀਟ ਵੈਂਡਰਾਂ ਨੂੰ ਆਤਮਨਿਰਭਰ ਬਣਾਉਣ ਦਾ ਕੰਮ ਕੀਤਾ ਅਤੇ ਡਿਜ਼ੀਟਲ ਲੈਣ-ਦੇਣ ਰਾਹੀਂ ਉਨ੍ਹਾਂ ਨੂੰ ਅਸਾਨੀ ਨਾਲ ਬੈਂਕਿੰਗ ਸੁਵਿਧਾਵਾਂ ਮਿਲ ਸਕਣ,

ਇਸ ਤਰ੍ਹਾਂ ਦਾ ਕੰਮ ਕੀਤਾ ਅਤੇ ਰਾਜਾਂ ਅਤੇ ਸ਼ਹਿਰਾਂ ਦਰਮਿਆਨ ਇੱਕ ਸਿਹਤਮੰਦ ਮੁਕਾਬਲੇ ਨੂੰ ਵਧਾਉਣ ਲਈ ਵੀ ਕੰਮ ਕੀਤਾ।

https://static.pib.gov.in/WriteReadData/userfiles/image/image007NCF0.jpg

 

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਮੋਦੀ ਜੀ ਦੀ ਪ੍ਰਭਾਵਸ਼ਾਲੀ ਸ਼ਹਿਰੀ ਵਿਕਾਸ ਨੀਤੀ ਦੇ ਕਾਰਨ ਅੱਜ ਦੇਸ਼ ਦੇ ਸ਼ਹਿਰ ਬਦਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਐੱਨਡੀਐੱਮਸੀ ਨੂੰ ਹੋਰ ਮਜ਼ਬੂਤ ਕਰਨਾ ਹੈ, ਸੇਵਾਵਾਂ ਨੂੰ ਖਾਸ ਅਤੇ ਵਿਸਤ੍ਰਿਤ ਬਣਾਉਣਾ ਹੈ ਅਤੇ ਸਵੱਛਤਾ ਨੂੰ ਪਰਮ ਧਰਮ ਮੰਨ ਕੇ ਪੂਰੇ ਐੱਨਡੀਐੱਮਸੀ ਖੇਤਰ ਵਿੱਚ ਸਵੱਛਤਾ ਦੇ ਸੰਸਕਾਰ ਨੂੰ ਪ੍ਰਗਟ ਕਰਨਾ ਹੈ । ਸ਼੍ਰੀ ਸ਼ਾਹ ਨੇ ਕਿਹਾ ਕਿ ਅੱਜ ਮੋਦੀ ਜੀ ਦੇ ਇੱਕ ਮਹੱਤਵਪੂਰਣ ਫ਼ੈਸਲੇ ਦੇ ਕਾਰਨ 4400 ਕਰਮਚਾਰੀਆਂ ਦੇ ਜੀਵਨ ਵਿੱਚ ਉਤਸ਼ਾਹ, ਉਮੰਗ ਅਤੇ ਨਵੀਂ ਆਸ ਦੀ ਕਿਰਨ ਆਈ ਹੈ।

*****

ਆਰਕੇ/ਏਵਾਈ/ਏਕੇਐੱਸ/ਏਐੱਸ



(Release ID: 1921924) Visitor Counter : 89


Read this release in: English , Urdu , Marathi , Hindi