ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ “ਮਿਸ਼ਨ ਕਰਮਯੋਗੀ” ਨੇ ਵਿਸ਼ੇਸ਼ ਤੌਰ ’ਤੇ ਸਿਵਲ ਕਰਮਚਾਰੀਆਂ ਦੇ ਲਾਭ ਲਈ ਸਮਰੱਥਾ ਨਿਰਮਾਣ ਦੀ ਪ੍ਰਕਿਰਿਆ ਨੂੰ ਸੰਸਥਾਗਤ ਰੂਪ ਦਿੱਤਾ ਸੀ

Posted On: 02 MAY 2023 5:54PM by PIB Chandigarh

 

ਕੇਂਦਰੀ ਰਾਜ ਮੰਤਰੀ (ਸੁਤੰਤਰ ਚਾਰਜ) ਵਿਗਿਆਨ ਅਤੇ ਟੈਕਨੋਲੋਜੀ; ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ ,ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਸ਼ੁਰੂ ਕੀਤੇ ਗਏ “ਮਿਸ਼ਨ ਕਰਮਯੋਗੀ” ਨੇ ਵਰ੍ਹੇ 2047 ਦੀ ਸੇਂਚੂਰੀ ਇੰਡੀਆ ਨੂੰ ਅਕਾਰ ਦੇਣ ਦੇ ਉਦੇਸ਼ ਨਾਲ, ਵਿਸ਼ੇਸ਼ ਤੌਰ ’ਤੇ ਸਿਵਲ ਕਰਮਚਾਰੀਆਂ ਦੇ ਲਾਭ ਲਈ ਸਮਰੱਥਾ ਨਿਰਮਾਣ ਦੀ ਪ੍ਰਕਿਰਿਆ ਨੂੰ ਸੰਸਥਾਗਤ ਰੂਪ ਦਿੱਤਾ ਸੀ।

 

ਡਾ. ਜਿਤੇਂਦਰ ਸਿੰਘ ਨੇ ਏਕੀਕ੍ਰਿਤ ਸਰਕਾਰੀ ਆਨਲਾਈਨ  ਟ੍ਰੇਨਿੰਗ (ਆਈਜੀਓਟੀ) ਕਰਮਸ਼ਾਲਾ 2023- ਇੱਕ ਸਲਾਹਕਾਰ ਵਰਕਸ਼ਾਪ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਨਵੇਂ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਅਤੇ ਉਸ ਦੀਆਂ ਆਕਾਂਸ਼ਾਵਾਂ ਨੂੰ ਪੂਰਾ ਕਰਨ ਲਈ ਪ੍ਰਸ਼ਾਸਨ ਵਿੱਚ “ਸ਼ਾਸਨ” ਤੋਂ “ਭੂਮਿਕਾ” ਵਿੱਚ ਬਦਲਾਅ ਦੀ ਜ਼ਰੂਰੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਪੂਰੇ ਸੰਕਲਪ ਨੇ ਸ਼ਾਸਨ ਨੂੰ ਨਵੀਂ ਸੰਸਕ੍ਰਿਤੀ ਪ੍ਰਦਾਨ ਕਰਨ ਦੀ ਕੋਸ਼ਿਸ਼ ਕੀਤੀ ਹੈ।

https://static.pib.gov.in/WriteReadData/userfiles/image/image001DN8F.jpg

ਮੰਤਰੀ ਮਹੋਦਯ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਇੱਕ ਉੱਨਤ ਸਿਵਲ ਸੇਵਾ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਵਿਜ਼ਨ ਲਈ ਵੱਚਨਬੱਧ ਹੈ ਜੋ ਇੱਕ ਵਿਕਸਿਤ ਭਾਰਤ ਲਈ ਮਾਰਗ ਪ੍ਰਸ਼ਸਤ ਕਰੇਗਾ। ਉਨ੍ਹਾਂ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਇੱਕ ਅਜਿਹੇ ਪ੍ਰਸ਼ਾਸਨ ਨੂੰ ਅਕਾਰ ਦੇਣ ਵਿੱਚ ਪਰਿਵਤਨਕਾਰੀ ਭੂਮਿਕਾ ਨਿਭਾ ਰਿਹਾ ਹੈ ਜੋ ਚੁਸਤ, ਜਵਾਬਦੇਹ, ਪ੍ਰਭਾਵਸ਼ਾਲੀ ਅਤੇ ਲੋਕਾਂ ਦੀ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਬਿਹਤਰ ਢੰਗ ਨਾਲ ਲੈਸ ਅਤੇ ਪ੍ਰਭਾਵੀ ਹੋਣ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਤੇਜ਼ੀ ਨਾਲ ਵਿਕਸਿਤ ਹੋ ਰਹੀ ਦੁਨੀਆ ਵਿੱਚ ਉੱਚ ਗੁਣਵੱਤਾ ਵਾਲੀ ਜਨਤਕ ਸੇਵਾ ਪ੍ਰਦਾਨ ਕਰਨ ਲਈ ਜ਼ਰੂਰੀ ਕੌਸ਼ਲ, ਗਿਆਨ ਅਤੇ ਸਮੱਰਥਾਵਾਂ ਨੂੰ ਪ੍ਰਾਪਤ ਕਰਨ ਲਈ ਸਿਵਲ ਕਰਮਚਾਰੀਆਂ ਨੂੰ ਸਮਰਥ ਕਰਨ ਲਈ ਇੱਕ ਵਿਆਪਕ ਪ੍ਰੋਗਰਾਮ ਵਜੋਂ ਤਿਆਰ ਕੀਤੇ ਗਏ, ਮਿਸ਼ਨ ਕਰਮਯੋਗੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਸਮਰੱਥਾ ਨਿਰਮਾਣ ਆਯੋਗ ਦੀ ਅਗਵਾਈ ਵਿੱਚ ਮਾਹਿਰਾਂ ਦੇ ਅਧੀਨ ਪ੍ਰਮੁੱਖ ਪ੍ਰਗਤੀ ਕੀਤੀ ਹੈ।

ਕਾਰਮਿਕ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੀ ਸਕੱਤਰ ਸ਼੍ਰੀਮਤੀ ਰਾਧਾ ਚੌਹਾਨ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦੀ ਸ਼ੁਰੂਆਤ ਦੇ ਬਾਅਦ ਤੋਂ ਸਿਖਲਾਈ ਅਤੇ ਸਮਰੱਥਾ ਨਿਰਮਾਣ ਦੇ ਪ੍ਰਤੀ ਮਾਨਸਿਕਤਾ ਬਦਲ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਿਸ ਪਲ ਸਾਡੇ ਕੋਲ ਰਾਜਨੀਤਕ ਅਗਵਾਈ ਦੁਆਰਾ ਨਿਰਧਾਰਿਤ ਇੱਕ ਸਪਸ਼ਟ ਦ੍ਰਿਸ਼ਟੀਕੋਣ ਸੀ, ਸਿਵਲ ਕਰਮਚਾਰੀਆਂ ਦੇ ਅੰਦਰ ਨਤੀਜੇ ਦੇਣ ਦੀ ਇੱਛਾ ਸਕ੍ਰਿਅ ਹੋ ਗਈ ਸੀ।

 

https://static.pib.gov.in/WriteReadData/userfiles/image/image002JOLA.jpg

ਸਮਰੱਥਾ ਨਿਰਮਾਣ ਆਯੋਗ (ਸੀਬੀਸੀ) ਦੇ ਚੇਅਰਮੈਨ ਆਦਿਲ ਜ਼ੈਨੁਲਭਾਈ ਨੇ ਕਿਹਾ ਕਿ ਮਿਸ਼ਨ ਕਰਮਯੋਗੀ ਦੇ ਅਧੀਨ ਦੋ ਸੰਸਥਾਵਾਂ ਹਨ ਜਿਨ੍ਹਾਂ ਨੂੰ ਮਿਸ਼ਨ ਕਰਮਯੋਗੀ ਕੰਮ ਕਰਨ ਲਈ ਸੌਂਪਿਆ ਗਿਆ ਹੈ,ਅਰਥਾਤ ਕਰਮਯੋਗੀ ਭਾਰਤ ਅਤੇ ਸਮਰੱਥਾ ਨਿਰਮਾਣ ਆਯੋਗ, ਜੋ ਸਾਰੇ ਸਿਵਲ ਕਰਮਚਾਰੀਆਂ ਲਈ ਸਿੱਖਣ ਵਿੱਚ ਤੇਜ਼ੀ ਲਿਆਉਣ ਲਈ ਮਿਲ ਕੇ ਕੰਮ ਕਰ ਰਹੇ ਹਨ। ਉਨ੍ਹਾਂ ਨੇ ਸਮਰੱਥਾ ਨਿਰਮਾਣ ਆਯੋਗ ਦੁਆਰਾ ਕੀਤੇ ਗਏ ਕੰਮਾਂ ਬਾਰੇ ਵਿਸਤਾਰ ਨਾਲ ਦੱਸਿਆ।

ਕਰਮਯੋਗੀ ਭਾਰਤ ਦੇ ਚੇਅਰਮੈਨ ਐੱਸ ਰਾਮਾਦੁਰਈ ਨੇ ਕਿਹਾ ਕਿ ਏਕੀਕ੍ਰਿਤ ਸਰਕਾਰੀ ਆਨਲਾਈਨ  ਟ੍ਰੇਨਿੰਗ (ਆਈਜੀਓਟੀ) ਕਰਮਯੋਗੀ ਪਲੈਟਫਾਰਮ, ਕਰਮਯੋਗੀ ਭਾਰਤ ਦੁਆਰਾ ਪ੍ਰਬੰਧਿਤ ਅਤੇ ਸੰਚਾਲਿਤ ਹੈ- ਕਾਰਮਿਕ ਅਤੇ ਸਿਖਲਾਈ ਵਿਭਾਗ (ਡੀਓਪੀਟੀ) ਦੇ ਅਧੀਨ ਸਥਾਪਿਤ ਇੱਕ ਐੱਸਪੀਵੀ, ਸਮੱਗਰੀ  ਪ੍ਰਦਾਤਾ ਦੀ ਇੱਕ ਕਿਸਮ ਦੁਆਰਾ ਪੇਸ਼ ਕੀਤੇ ਗਏ 400 ਤੋਂ ਵਧ ਕੋਰਸਾਂ ਰਾਹੀਂ ਸਿਵਲ ਕਰਮਚਾਰੀਆਂ ਨੂੰ ਅਤਿਆਧੁਨਿਕ ਡਿਜ਼ੀਟਲ ਸਿਖਲਾਈ ਦਾ ਅਨੁਭਵ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਾਰੇ ਪੱਧਰਾਂ ’ਤੇ ਸਰਕਾਰੀ ਅਧਿਕਾਰੀਆਂ ਦੀ ਸਿੱਖਣ ਦੀ ਜ਼ਰੂਰਤਾਂ ਦੇ ਸਮਰਥਨ ਵਿੱਚ, ਵਿਭਿੰਨ ਹੱਬ, ਜਿਵੇਂ-

ਡਿਸਕਸ਼ਨ ਹੱਬ, ਆਯੋਜਨ ਕੇਂਦਰ ਅਤੇ ਨੈੱਟਵਰਕ ਕੇਂਦਰ ਵੀ ਅਸਲ ਵਿੱਚ ਇੰਟਰਐਕਟਿਵ ਅਨੁਭਵ ਲਈ ਉਪਲਬਧ ਕਰਾਏ ਗਏ ਹਨ, ਜਿਸ ਨਾਲ ਸਮੁੱਚੇ ਪ੍ਰੋਫੈਸ਼ਨਲ ਅਤੇ ਵਿਅਕਤੀਗਤ ਵਿਕਾਸ ਨੂੰ ਉਤਸ਼ਾਹਿਤ ਕਰਨ ਵਿੱਚ ਮਦਦ ਮਿਲਦੀ ਹੈ।

 

https://static.pib.gov.in/WriteReadData/userfiles/image/image0035VCM.jpg

ਸਾਰੇ ਸਿੱਖਿਆਰਥੀਆਂ ਨੂੰ ਉਨ੍ਹਾਂ ਦੇ ਕੌਸ਼ਲ, ਗਿਆਨ ਅਤੇ ਕੁਸ਼ਲਤਾ ਵਿੱਚ ਵਾਧਾ ਕਰਨ ਦੇ ਉਦੇਸ਼ ਨਾਲ ਕਦੇ ਵੀ, ਕਿੱਥੇ ਵੀ, ਅਤੇ ਕਿਸੇ ਵੀ ਡਿਵਾਈਸ ’ਤੇ ਉੱਚ ਗੁਣਵੱਤਾ ਵਾਲੇ ਸਿੱਖਲਾਈ ਦੇ ਸਰੋਤ ਪ੍ਰਦਾਨ ਕਰਨ ਤੋਂ ਇਲਾਵਾ, ਏਕੀਕ੍ਰਿਤ ਸਰਕਾਰੀ ਆਨਲਾਈਨ  ਸਿਖਲਾਈ (ਆਈਜੀਓਟੀ) ਪੋਰਟਲ ਸਵੈ-ਰਫ਼ਤਾਰ, ਨਿਰੰਤਰ ਸਿੱਖਣ ਦੀ ਸੰਸਕ੍ਰਿਤੀ ਨੂੰ ਪ੍ਰੋਤਸਾਹਨ ਦੇਣਾ ਅਤੇ ਸਰਕਾਰੀ ਅਧਿਕਾਰੀਆਂ ਦਰਮਿਆਨ ਗਿਆਨ-ਸਾਂਝਾ ਕਰਨ ਦੇ ਰਾਹੀਂ ਭਾਈਚਾਰੇ ਦੀ ਭਾਵਨਾ ਵੀ ਪੈਦਾ ਕਰਨਾ ਚਾਹੁੰਦੇ ਹਨ।

 

ਸਾਰੇ ਉਪਭੋਗਤਾਵਾਂ ਲਈ ਮੋਬਾਈਲ ਸਿੱਖਣ ਨੂੰ ਸਮਰੱਥ ਕਰਨ ਲਈ, ਏਕੀਕ੍ਰਿਤ ਸਰਕਾਰੀ ਆਨਲਾਈਨ  ਸਿਖਲਾਈ (ਆਈਜੀਓਟੀ) ਕਰਮਯੋਗੀ ਐਪ ਨੂੰ ਐਂਡਰਾਇਡ (ਦਸੰਬਰ, 2022 ਵਿੱਚ) ਅਤੇ ਆਈਓਐੱਸ (ਜਨਵਰੀ, 2023 ਵਿੱਚ) ਪਲੈਟਫਾਰਮ ਲਈ ਸ਼ੁਰੂ ਕੀਤਾ ਗਿਆ ਸੀ। ਐਪ ਨੇ ਪਿਛਲੇ ਕੁਝ ਮਹੀਨਿਆਂ ਵਿੱਚ ਸਿੱਖਿਆਰਥੀਆਂ ਵਿੱਚ ਉਤਸ਼ਾਹਜਨਕ ਵਾਧਾ ਦਰਜ਼ ਕੀਤਾ ਹੈ।

ਮੰਤਰੀ ਮਹੋਦਯ ਨੇ ਏਕੀਕ੍ਰਿਤ ਸਰਕਾਰੀ ਆਨਲਾਈਨ  ਟ੍ਰੇਨਿੰਗ (ਆਈਜੀਓਟੀ) ਕਰਮਯੋਗੀ ਪਲੈਟਫਾਰਮ ’ਤੇ ਨਵੀਂ ਸੁਵਿਧਾਵਾਂ ਜਿਵੇਂ ਸਰਵੇ ਟੂਲ, ਐਂਡ-ਔਫ-ਕੋਰਸ ਅਸੈਸਮੈਂਟ ਅਤੇ ਡੈਸ਼ਬੋਰਡ ਦਾ ਉਦਘਾਟਨ ਕੀਤਾ, ਜਿਨ੍ਹਾਂ ਤੋਂ ਏਕੀਕ੍ਰਿਤ ਸਰਕਾਰੀ ਆਨਲਾਈਨ  ਟ੍ਰੇਨਿੰਗ (ਆਈਜੀਓਟੀ) ਨੂੰ ਉਤਕ੍ਰਿਸ਼ਟਤਾ ਦੇ ਪਲੈਟਫਾਰਮ ਦੇ ਰੂਪ ਵਿੱਚ ਆਕਾਰ ਦੇਣ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਣ ਦੀ ਆਸ਼ਾ ਹੈ। ਨਵੀਆਂ ਵਿਸ਼ੇਸ਼ਤਾਵਾਂ ਬਿਹਤਰ ਸਿੱਖਿਅਕ-ਪੱਧਰ ਦੀ ਨਿਗਰਾਨੀ ਅਤੇ ਮੁਲਾਂਕਣ ਲਈ ਵੀ ਆਗਿਆ ਦੇਵੇਗੀ।

ਡਾ. ਜਿਤੇਂਦਰ ਸਿੰਘ ਨੇ ਏਕੀਕ੍ਰਿਤ ਸਰਕਾਰੀ ਆਨਲਾਈਨ  ਟ੍ਰੇਨਿੰਗ (ਆਈਜੀਓਟੀ) ਕਰਮਯੋਗੀ ਪਲੈਟਫਾਰਮ ਵਿੱਚ ਸਕ੍ਰਿਅ ਰੂਪ ਨਾਲ ਹਿੱਸਾ ਲੈਣ ਵਾਲੇ ਸਿਖਰ ਦੇ ਸਿੱਖਿਆਰਥੀਆਂ ਅਤੇ ਸਿਖਰ ਦੇ ਮੰਤਰਾਲਿਆਂ/ਵਿਭਾਗਾਂ ਨੂੰ ਵੀ ਸਨਮਾਨਿਤ ਕੀਤਾ।

https://static.pib.gov.in/WriteReadData/userfiles/image/image004VPJI.jpg

ਮੰਤਰੀ ਮਹੋਦਯ ਨੇ ਕਿਹਾ ਕਿ ਜੀਵਨ ਜੀਣ ਵਿੱਚ ਸੁਗਮਤਾ ਅਤੇ ਕਾਰੋਬਾਰ ਕਰਨ ਵਿੱਚ ਸੁਗਮਤਾ ਦੇ ਮਾਮਲੇ ਵਿੱਚ ਵੱਡੇ ਕਦਮ ਉਠਾਉਣ ਦਾ ਟੀਚਾ ਰੱਖਦੇ ਹੋਏ 1.4 ਬਿਲੀਅਨ ਲੋਕ ਇੱਕ ਅਜਿਹੇ ਸਟੀਲ-ਫ੍ਰੇਮ ’ਤੇ ਭਰੋਸਾ ਕਰਨਗੇ ਜੋ ਸਮਾਰਟ, ਸਮਰੱਥ, ਭਵਿੱਖ ਲਈ ਤਿਆਰ ਅਤੇ ਨਾਗਰਿਕਾਂ ਦੇ ਅਨੁਕੂਲ ਹੈ ਕਿਉਂਕਿ ਭਾਰਤ ਅੰਮ੍ਰਿਤ ਕਾਲ ਵਿੱਚ ਪ੍ਰਵੇਸ਼ ਕਰ ਚੁੱਕਾ ਹੈ। ਉਨ੍ਹਾਂ ਨੇ ਆਪਣੇ ਸੰਬੋਧਨ ਨੂੰ  ਸਮਾਪਤ ਕਰਦੇ ਹੋਏ ਕਿਹਾ ਕਿ 'ਵਿਕਸਿਤ ਭਾਰਤ' ਦੇ ਨਿਰਮਾਤਾ ਵਜੋਂ, ਅਸੀਂ  ਮਿਸ਼ਨ ਕਰਮਯੋਗੀ ਰਾਹੀਂ ਪਾਲਣ ਪੋਸ਼ਣ ਅਤੇ ਏਕੀਕ੍ਰਿਤ ਸਰਕਾਰੀ ਆਨਲਾਈਨ  ਸਿਖਲਾਈ (IGOT) ਮੰਚ ਦੇ ਮਾਧਿਅਮ ਤੋਂ ਸਸ਼ਕਤ, ਸਾਡੇ ਰਾਸ਼ਟਰ ਦੀ ਲੰਬਾਈ ਅਤੇ ਚੌੜਾਈ ਰਾਹੀਂ ਚੰਗਾ ਪ੍ਰਸ਼ਾਸਨ ਪ੍ਰਦਾਨ ਕਰਨ ਲਈ ਸਸ਼ਕਤ ਸਿਵਲ ਕਰਮਚਾਰੀਆਂ ਦੀ ਇੱਕ ਨਵੀਂ ਪੀੜ੍ਹੀ ਵਿੱਚ ਆਪਣਾ ਵਿਸ਼ਵਾਸ ਦੋਹਰਾਉਂਦੇ ਹਾਂ।

ਕਰਮਯੋਗੀ ਭਾਰਤ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਭਿਸ਼ੇਕ ਸਿੰਘ, ਸਕੱਤਰ, ਦੂਰਸੰਚਾਰ ਵਿਭਾਗ, ਸਕੱਤਰ, ਪੋਰਟ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰਾਲੇ,ਡਾਇਰੈਕਟਰ ਜਨਰਲ, ਇੰਡੋ ਤਿੱਬਤੀਅਨ ਬਾਰਡਰ ਫੋਰਸ, ਸ਼੍ਰੀ ਹੇਮਾਂਗ ਜਾਨੀ, ਸਕੱਤਰ ਸਮਰੱਥਾ ਨਿਰਮਾਣ ਆਯੋਗ, ਪ੍ਰੋਫੈਸਰ ਆਰ. ਬਾਲਾਸੁਬਰਾਮਣੀਅਮ, ਮੈਂਬਰ ਸਮਰੱਥਾ ਨਿਰਮਾਣ ਕਮਿਸ਼ਨ, ਸ਼੍ਰੀ ਪੰਕਜ ਬਾਂਸਲ, ਮੈਂਬਰ, ਐੱਸਪੀਵੀ, ਸ਼੍ਰੀ ਐੱਸ ਡੀ ਸ਼ਰਮਾ, ਸੰਯੁਕਤ ਸਕੱਤਰ, ਪਰਸੋਨਲ ਅਤੇ ਸਿਖਲਾਈ ਵਿਭਾਗ ਅਤੇ ਹੋਰ ਸੀਨੀਅਰ ਅਧਿਕਾਰੀ, ਵਿਸ਼ੇਸ਼ ਪੈਨਲਲਿਸਟ, ਨੋਡਲ ਅਫਸਰ ਅਤੇ ਭਾਰਤ ਸਰਕਾਰ ਦੇ ਮੰਤਰਾਲਿਆਂ ਅਤੇ ਵਿਭਾਗਾਂ ਦੇ ਨਾਮਜ਼ਦ ਵਿਅਕਤੀ , ਕੇਂਦਰੀ ਸਿਖਲਾਈ ਸੰਸਥਾਵਾਂ ਅਤੇ ਪ੍ਰਬੰਧਕੀ ਸਿਖਲਾਈ ਸੰਸਥਾਵਾਂ ਦੇ ਪ੍ਰਮੁੱਖ ਅਤੇ ਪ੍ਰਤੀਨਿਧੀ ਵਿਚਾਰ-ਵਟਾਂਦਰੇ ਵਿੱਚ ਸ਼ਾਮਲ ਹੋਏ।

*****

ਐੱਸਐੱਨਸੀ/ਪੀਕੇ/ਐੱਸਐੱਮ



(Release ID: 1921846) Visitor Counter : 100


Read this release in: English , Urdu , Hindi , Tamil , Telugu