ਪੁਲਾੜ ਵਿਭਾਗ

ਔਫ-ਦੀ-ਸ਼ੈਲਫ ਕੰਪੋਨੈਂਟਸ ਤੋਂ ਵਿਕਸਿਤ ਨਵੇਂ ਘੱਟ ਕੀਮਤ ਵਾਲੇ ਸਟਾਰ ਸੈਂਸਰ ਦਾ ਪਹਿਲਾ ਟੈਸਟ ਲਾਂਚ ਸਫ਼ਲਤਾਪੂਰਵਕ ਆਯੋਜਿਤ ਕੀਤਾ ਗਿਆ

Posted On: 01 MAY 2023 5:02PM by PIB Chandigarh

 

ਔਫ-ਦੀ-ਸ਼ੈਲਫ ਕੰਪੋਨੈਂਟਸ ਤੋਂ ਖਗੋਲ ਵਿਗਿਆਨਿਕਾਂ ਦੁਆਰਾ ਵਿਕਸਿਤ ਇੱਕ ਨਵਾਂ ਘੱਟ ਕੀਮਤ ਵਾਲਾ ਸਟਾਰ ਸੈਂਸਰ ਹਾਲ ਹੀ ਵਿੱਚ ਇਸਰੋ ਦੁਆਰਾ ਪੀਐੱਸਐੱਲਵੀ ਸੀ-55 ’ਤੇ ਲਾਂਚ ਕੀਤਾ ਗਿਆ ਸੀ। ਆਪਣੇ ਪਹਿਲੇ ਸਪੇਸ ਟੈਸਟਿੰਗ ਵਿੱਚ ਪੀਐੱਸਐੱਲਵੀ ਔਰਬਿਟਲ ਐਕਸਪੇਰੀਮੈਂਟਲ ਮੋਡੀਊਲ (ਪੀਓਈਐੱਮ) ’ਤੇ ਸਥਾਪਿਤ ਸੈਂਸਰ ਚੰਗਾ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਸ਼ੁਰੂਆਤੀ ਡਾਟਾ ਨੇ ਹੁਣ ਇਸ ਦੀ ਰੂਪ ਰੇਖਾ ਅਤੇ ਇਸ ਦੇ ਕਾਰਜ ਨੂੰ ਵੀ  ਪ੍ਰਮਾਣਿਤ ਕਰ ਦਿੱਤਾ ਹੈ।

ਵਿਗਿਆਨ ਅਤੇ ਟੈਕਨੋਲੋਜੀ ਵਿਭਾਗ (ਡੀਐੱਸਟੀ) ਦੀ ਇੱਕ ਖੁਦਮੁਖਤਿਆਰ ਸੰਸਥਾ, ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ (ਆਈਆਈਏ) ਦੁਆਰਾ ਵਿਕਸਿਤ ਸਟਾਰਬੈਰੀਸੈਂਸ ਪੇਲੋਡ 22 ਅਪ੍ਰੈਲ ਨੂੰ ਲਾਂਚ ਕੀਤਾ ਗਿਆ ਸੀ। ਇਹ ਅਭਿਨਵ ਘੱਟ ਕੀਮਤ ਵਾਲਾ ਸੈਂਸਰ, ਜਿਸ ਦਾ ਡਿਜ਼ਾਇਨ ਜਲਦੀ ਤੋਂ ਇਹ ਗਣਨਾ ਕਰਨ ਲਈ ਕੀਤਾ ਗਿਆ ਹੈ ਕਿ ਸੈਟੇਲਾਈਟ ਕਿੱਥੇ ਇਸ਼ਾਰਾ ਕਰ ਰਿਹਾ ਹੈ, ਇਸ ਦਾ ਪਹਿਲੀ ਵਾਰ ਸਪੇਸ ਵਿੱਚ ਟੈਸਟ ਕੀਤਾ ਜਾ ਰਿਹਾ ਹੈ। ਸੰਸਥਾ ਦੇ ਸਪੇਸ ਪੇਲੋਡਸ ਗਰੁੱਪ ਦੇ ਖਗੋਲ ਵਿਗਿਆਨਿਕਾਂ ਨੇ ਐਲਾਨ ਕੀਤਾ ਹੈ ਕਿ ਸਟਾਰਬੈਰੀਸੈਂਸ ਨੇ ਨਾ ਸਿਰਫ਼ ਸਪੇਸ ਵਿੱਚ ਕਠੋਰ ਸਥਿਤੀਆਂ ਦਾ ਸਾਹਮਣਾ ਕੀਤਾ ਹੈ ਬਲਕਿ ਉਮੀਦ ਅਨੁਸਾਰ ਕੰਮ ਕਰ ਰਿਹਾ ਹੈ, ਸ਼ੁਰੂਆਤੀ ਡਾਟਾ ਇਹ ਵੀ ਦਰਸਾਉਂਦਾ ਹੈ ਕਿ ਇਹ (ਪੁਆਇੰਟਿੰਗ ਡਾਇਰੈਕਸ਼ਨ) ਪੁਆਇੰਟਿੰਗ ਦਿਸ਼ਾ ਦੀ ਗਣਨਾ ਕਰਨ ਦੇ ਯੋਗ ਹੈ।

ਕਿਸੇ ਵੀ ਸਪੇਸ ਮਿਸ਼ਨ ਲਈ ਇਹ ਜਾਣਨਾ ਮਹੱਤਵਪੂਰਣ ਹੈ ਕਿ ਕਿਸੇ ਵੀ ਸਮੇਂ ਸੈਟੇਲਾਈਟ ਨੂੰ ਕਿੱਥੇ ਇਸ਼ਾਰਾ ਕੀਤਾ ਜਾ ਰਿਹਾ ਹੈ। ਜਿੱਥੇ ਅਜਿਹਾ ਕਰਨ ਦੇ ਕਈ ਤਰੀਕੇ ਹਨ, ਇੱਕ ਸਟਾਰ ਸੈਂਸਰ ਕਿਸੇ ਸਪੇਸਕ੍ਰਾਫਟ ਸਪੇਸ ਯਾਨ ਦੀ ਸਥਿਤੀ ਬਾਰੇ ਸਭ ਤੋਂ ਸਹੀ ਜਾਣਕਾਰੀ ਪ੍ਰਦਾਨ ਕਰਦਾ ਹੈ। ਆਈਆਈਏ ਵਿੱਚ ਸਪੇਸ ਪੇਲੋਡਸ ਗਰੁੱਪ ਦੁਆਰਾ ਡਿਜ਼ਾਇਨ ਕੀਤਾ ਗਿਆ ਸਟਾਰਟ ਸੈਂਸਰ ਸਪੇਸ ਵਿੱਚ ਆਪਣੇ ਦ੍ਰਿਸ਼ ਦੇ ਖੇਤਰ ਵਿੱਚ ਸਿਤਾਰਿਆਂ ਦੀ ਪਹਿਚਾਣ ਕਰਨ ਦੁਆਰਾ ਸਪੇਸ ਵਿੱਚ ਆਪਣੇ ਪੁਆਇੰਟਿੰਗ ਡਾਇਰੈਕਸ਼ਨ ਨੂੰ ਪ੍ਰਾਪਤ ਕਰਨ ਦੇ ਯੋਗ ਹੈ। ਪ੍ਰੋਜੈਕਟ ਦੇ ਤਕਨੀਕੀ ਪ੍ਰਮੁੱਖ ਅਤੇ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ ਦੇ ਪੀਐੱਚਡੀ ਵਿਦਿਆਰਥੀ ਭਰਤ ਚੰਦਰ ਨੇ ਕਿਹਾ, “ਇਸ ਪੇਲੋਡ ਦਾ ਨਿਰਮਾਣ ਮਸ਼ਹੂਰ ਮਿਨੀ ਕੰਪਿਊਟਰ ਸਪੀਚਬੈਰੀ ਪੀ ਦੇ ਆਲੇ-ਦੁਆਲੇ ਕੀਤਾ ਗਿਆ ਹੈ ਅਤੇ ਇਲੈਕਟ੍ਰੋਨਿਕਸ ਅਤੇ ਸੌਫਟਵੇਅਰ ਨੂੰ ਇਨ-ਹਾਊਸ ਡਿਜ਼ਾਇਨ ਕੀਤਾ ਗਿਆ ਸੀ।” ਉਨ੍ਹਾਂ ਨੇ ਕਿਹਾ, “ਇਸ ਪੇਲੋਡ ਦਾ ਲਾਭ ਇਹ ਹੈ ਕਿ ਇਹ ਕਿਫਾਇਤੀ, ਨਿਰਮਾਣ ਵਿੱਚ ਸਰਲ ਹੈ ਅਤੇ ਵੱਖ-ਵੱਖ ਤਰ੍ਹਾਂ ਦੇ ਸੈਟੇਲਾਈਟਾਂ ’ਤੇ ਇਸ ਨੂੰ ਤਾਇਨਾਤ ਕੀਤਾ ਜਾ ਸਕਦਾ ਹੈ।”

ਸਟਾਰਬੈਰੀਸੈਂਸ ਪ੍ਰੋਜੈਕਟ ਦੇ ਪ੍ਰਧਾਨ ਜਾਂਚਕਰਤਾ ਰੇਖੇਸ਼ ਮੋਹਨ ਨੇ ਕਿਹਾ, “ਸਟਾਰਬੈਰੀਸੈਂਸ ਨੂੰ ਇਸਰੋ ਔਰਬਿਟਲ ਐਕਸਪੇਰਿਮੈਂਟਲ ਮੌਡੀਊਲ (ਪੀਓਈਈਐੱਮ) 'ਤੇ ਸਥਾਪਿਤ ਕੀਤਾ ਗਿਆ ਸੀ, ਜੋ ਸਾਡੇ ਪੇਲੋਡ ਨੂੰ ਪ੍ਰਚਾਲਨ ਲਈ ਇੱਕ ਸਥਿਰ ਪਲੈਟਫਾਰਮ ਪ੍ਰਦਾਨ ਕਰਦਾ ਹੈ। ਪੀਓਈਐੱਮ ਇਸਰੋ ਦੀ ਇੱਕ ਵਿਲੱਖਣ ਪਹਿਲ ਹੈ ਜੋ ਵਿਗਿਆਨਿਕ ਪ੍ਰਯੋਗਾਂ ਨੂੰ ਕਰਨ ਲਈ ਪੀਐੱਸਐੱਲਵੀ ਦੇ ਚੌਥੇ ਪੜਾਅ ਦਾ ਉਪਯੋਗ ਇੱਕ ਔਰਬਿਟਲ ਪਲੈਟਫਾਰਮ ਦੇ ਰੂਪ ਵਿੱਚ ਕਰਦਾ ਹੈ। ਇਹ ਸਪੇਸ ਵਿੱਚ ਅਲਪ ਮਿਆਦ ਦੇ ਵਿਗਿਆਨਿਕ ਪ੍ਰਯੋਗ ਕਰਨ ਦਾ ਇੱਕ ਉਤਕ੍ਰਿਸ਼ਟ ਮੌਕਾ ਹੈ।”

ਇਸ ਦਾ ਪ੍ਰਾਇਮਰੀ ਉਦੇਸ਼ ਸਪੇਸ ਵਿੱਚ ਇਸ ਦੀ ਬਚਾਅ ਅਤੇ ਕਾਰਗੁਜ਼ਾਰੀ ਦਾ ਮੁਲਾਂਕਣ ਕਰਨਾ ਸੀ। ਆਈਆਈਏ ਦੇ ਸਾਬਕਾ ਵਿਜ਼ਿਟਿੰਗ ਵਿਗਿਆਨਿਕ ਅਤੇ ਸਟਾਰਬੈਰੀਸੈਂਸ ਟੀਮ ਦੇ ਮੈਂਬਰ ਬਿਨੁਕੁਮਾਰ ਨੇ ਕਿਹਾ, “ਉਡਾਣ ਯੋਗਤਾ ਜਾਂਚ ਪੁਲਾੜ ਵਿਗਿਆਨ ਐੱਮਜੀਕੇ ਮੈਨਨ ਪ੍ਰਯੋਗਸ਼ਾਲਾ ਵਿੱਚ ਕੀਤਾ ਗਿਆ ਸੀ, ਜੋ ਹੋਸਕੋਟੇ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ ਕ੍ਰੇਸਟਸ ਕੈਂਪਸ ਵਿੱਚ ਸਥਿਤ ਹੈ। ਸਾਡੇ ਵੇਣੂ ਬਾਪੂ ਵੇਧਸ਼ਾਲਾ ਵਿੱਚ ਸਕਾਈ ਇਮੇਜ਼ਿੰਗ ਨਿਰੀਖਣ ਕੀਤੇ ਗਏ।” ਟੀਮ ਦੇ ਇੱਕ ਪੀਐੱਚਡੀ ਵਿਦਿਆਰਥੀ ਸ਼ੁਭਮ ਘਾਟੁਲ ਨੇ ਕਿਹਾ, “ਲਾਂਚ ਤੋਂ ਬਾਅਦ ਦੇ ਦਿਨਾਂ ਵਿੱਚ ਅਸੀਂ ਪੁਸ਼ਟੀ ਕੀਤੀ ਹੈ ਕਿ ਸਟਾਰਬੈਰੀਸੈਂਸ ਸਪੇਸ ਵਿੱਚ ਉਮੀਦ ਦੇ ਅਨੁਸਾਰ ਪ੍ਰਦਰਸ਼ਨ ਕਰ ਰਿਹਾ ਹੈ।”

ਸਟਾਰਬੈਰੀਸੈਂਸ ਦਾ ਮੁੱਖ ਕੰਮ ਦ੍ਰਿਸ਼ਟੀਕੋਣ ਦੇ ਖੇਤਰ ਵੱਚ ਚਿੱਤਰ ਬਣਾਉਣਾ, ਇਸ ਦੇ ਦੁਆਰਾ ਦੇਖੇ ਜਾਣ ਵਾਲੇ ਸਿਤਾਰਿਆਂ ਦੀ ਸਹੀ ਪਹਿਚਾਣ ਕਰਨਾ ਅਤੇ ਪੁਆਇੰਟਿੰਗ ਦਿਸ਼ਾ ਦੀ ਗਣਨਾ ਕਰਨਾ ਹੈ। ਟੀਮ ਦੀ ਇੱਕ ਪੀਐੱਚਡੀ ਵਿਦਿਆਰਥਣ ਸ਼ੁਭਾਂਗੀ ਜੈਨ ਨੇ ਕਿਹਾ, “ਸ਼ੁਰੂਆਤੀ ਡਾਟਾ ਦੇ ਵਿਸ਼ਲੇਸ਼ਣ ਨੇ ਪੁਸ਼ਟੀ ਕੀਤੀ ਹੈ ਕਿ ਇਮੇਜਿੰਗ ਉਪਕਰਣ ਉਮੀਦ ਅਨੁਸਾਰ ਕੰਮ ਕਰਦੇ ਹਨ, ਅਤੇ ਔਨਬੋਰਡ ਸੌਫਟਵੇਅਰ ਪੁਆਇੰਟਿੰਗ ਦਿਸ਼ਾ ਦੀ ਗਣਨਾ ਕਰਨ ਦੇ ਯੋਗ ਹੈ।” ਟੀਮ ਦੇ ਇੱਕ ਇਲੈਕਟ੍ਰੋਨਿਕਸ ਇੰਜੀਨੀਅਰ ਮਹੇਸ਼ ਬਾਬੂ ਨੇ ਕਿਹਾ, “ਪੋਲੋਡ ਨਾਲ ਪ੍ਰਾਪਤ ਅਕਸ਼ਾਂ ਦਾ ਉਪਯੋਗ ਕਰਦੇ ਹੋਏ ਅਸੀਂ ਅੰਤਰਰਾਸ਼ਟਰੀ ਡਾਟਾਬੇਸ ਤੋਂ ਡਾਟਾ ਦੀ ਤੁਲਨਾ ਕਰਕੇ ਇਸ ਦੀ ਸ਼ੁੱਧਤਾ ਦੀ ਪੁਸ਼ਟੀ ਕਰ ਰਹੇ ਹਨ।”

ਰੇਖੇਸ਼ ਮੋਹਨ ਨੇ ਕਿਹਾ, “ਪੀਐੱਸਐੱਲਵੀ ਟੀਮ ਦੇ ਨਾਲ ਕੰਮ ਕਰਨਾ ਪੂਰੀ ਟੀਮ ਲਈ ਸਿੱਖਣ ਦਾ ਇੱਕ ਬਹੁਤ ਚੰਗਾ ਅਨੁਭਵ ਸੀ। ਇਸ ਸਫ਼ਲ ਉੱਦਮ ਵਿੱਚ ਇਨ ਸਪੇਸ ਦਾ ਮਾਰਗਦਰਸ਼ਨ ਅਤੇ ਸਹਾਇਤਾ ਵੀ ਅਨਮੋਲ ਸੀ।” ਟੀਮ ਵਿੱਚ ਮਾਰਗਰੀਟਾ ਸਫੋਨੋਵਾ (ਡੀਐੱਸਟੀ ਵੂਮੈਨ-ਸਾਇੰਟਿਸਟ) ਅਤੇ ਜੰਯਤ ਮੂਰਤੀ (ਵਿਜ਼ਿਟਿੰਗ ਪ੍ਰੋਫੈਸਰ) ਵੀ ਸ਼ਾਮਲ ਸਨ।

https://static.pib.gov.in/WriteReadData/userfiles/image/image001620G.jpg

 

 ਸਟਾਰਬੈਰੀਸੈਂਸ ਦੇ ਇੰਜੀਨੀਅਰਿੰਗ ਮਾਡਲ ਦੇ ਨਾਲ ਇੰਡੀਅਨ ਇੰਸਟੀਟਿਊਟ ਆਵ੍ ਐਸਟ੍ਰੋਫਿਜ਼ਿਕਸ ਵਿਖੇ ਸਪੇਸ ਪੋਲੋਡ ਗਰੁੱਪ ਦੇ ਟੀਮ ਮੈਂਬਰ

https://static.pib.gov.in/WriteReadData/userfiles/image/image002FGBV.jpg

ਸਟਾਰਬੈਰੀਸੈਂਸ ਤੋਂ ਇੱਕ ਨਮੂਨਾ ਚਿੱਤਰ। ਇਹ ਚਿੱਤਰ ਇਨਵਰਟੇਡ ਹੈ ਅਤੇ ਇਸ ਲਈ ਚਿੱਟੇ ਬੈਕਗ੍ਰਾਊਂਡ ’ਤੇ ਤਾਰੇ ਕਾਲੇ ਦਿਖਾਈ ਦਿੰਦੇ ਹਨ। ਲਾਲ ਚੱਕਰ ਉਨ੍ਹਾਂ ਸਿਤਾਰਿਆਂ ਦੀ ਸਥਿਤੀ ਨੂੰ ਚਿੰਨ੍ਹਿਤ ਕਰਦੇ ਹਨ ਜਿਨ੍ਹਾਂ ਦੀ ਤੁਲਨਾ ਬਾਹਰੀ ਡੇਟਾਬੇਸ ਨਾਲ ਕੀਤੀ ਗਈ ਸੀ।

<><><><><>

ਐੱਸਐੱਨਸੀ/ਪੀਕੇ/ਐੱਚ/ਐੱਨ



(Release ID: 1921405) Visitor Counter : 111