ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਜੰਮੂ-ਕਸ਼ਮੀਰ ਮੂਲ ਦੇ ਲੰਦਨ ਸਥਿਤ ਸਮਾਜਿਕ ਸਮੂਹਾਂ ਅਤੇ ਵਿਦਿਆਰਥੀਆਂ ਦੇ ਨਾਲ ਇੱਕ ਵਿਸ਼ੇਸ਼ ਆਪਸੀ ਗੱਲਬਾਤ ਸਬੰਧੀ ਮੀਟਿੰਗ ਕੀਤੀ


ਜੰਮੂ-ਕਸ਼ਮੀਰ ਵਿੱਚ ਵਸੇ ਪਾਕਿਸਤਾਨੀ ਸ਼ਰਨਾਰਥੀਆਂ ਅਤੇ ਜੰਮੂ-ਕਸ਼ਮੀਰ ਦੀਆਂ ਧੀਆਂ ਜਿਨ੍ਹਾਂ ਨੂੰ ਨਾਗਰਿਕਤਾ ਅਤੇ ਸੰਪਤੀ ਦੇ ਆਪਣੇ ਸੰਵਿਧਾਨਕ ਅਧਿਕਾਰ ਤੋਂ ਵਾਂਝੇ ਕੀਤਾ ਗਿਆ ਸੀ ਨੂੰ, ਨਿਆਂ ਦਿਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇਤਿਹਾਸ ਵਿੱਚ ਯਾਦ ਕੀਤਾ ਜਾਵੇਗਾ: ਡਾ.ਜਿਤੇਂਦਰ ਸਿੰਘ


Posted On: 01 MAY 2023 3:46PM by PIB Chandigarh

ਵਰਤਮਾਨ ਵਿੱਚ ਯੂਨਾਈਟਿਡ ਕਿੰਗਡਮ (ਬ੍ਰਿਟੇਨ) ਦੀ 6 ਦਿਨਾਂ ਯਾਤਰਾ ਕਰ ਰਹੇ ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਲੰਦਨ ਸਥਿਤ ਜੰਮੂ ਅਤੇ ਕਸ਼ਮੀਰ ਮੂਲ ਦੇ ਲੰਦਨ  ਸਥਿਤ ਸਮਾਜਿਕ ਸਮੂਹਾਂ ਅਤੇ ਵਿਦਿਆਰਥੀਆਂ ਦੇ ਨਾਲ ਇੱਕ ਵਿਸ਼ੇਸ਼ ਆਪਸੀ ਗੱਲਬਾਤ ਸਬੰਧੀ ਮੀਟਿੰਗ ਕੀਤੀ।

ਲਗਭਗ ਇੱਕ ਘੰਟੇ ਤੱਕ ਚੱਲੀ ਇਸ ਮੀਟਿੰਗ ਵਿੱਚ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰ ਰਹੇ ਲੋਕ  ਵੱਖ-ਵੱਖ ਖੇਤਰਾਂ ਤੋਂ ਆਏ ਸਨ ਅਤੇ ਜਿਸ ਵਿੱਚ ਮੰਤਰੀ ਮਹੋਦਯ ਦਾ ਆਪਣਾ ਨਿੱਜੀ ਲੋਕਸਭਾ ਖੇਤਰ ਊਧਮਪੂਰ ਵੀ ਸ਼ਾਮਲ ਸੀ। ਇਸ ਮੀਟਿੰਗ ਵਿੱਚ ਲੰਦਨ ਵਿੱਚ ਜੰਮੂ-ਕਸ਼ਮੀਰ ਅਧੈਅਨ ਕੇਂਦਰ ਸ਼ਾਖਾ ਦੇ ਪ੍ਰਤੀਨਿਧੀ ਵੀ ਮੌਜੂਦ ਸਨ, ਜਿਨ੍ਹਾਂ ਦਾ ਮੁੱਖ ਦਫ਼ਤਰ ਨਵੀਂ ਦਿੱਲੀ ਵਿੱਚ ਹੈ। ਜੰਮੂ-ਕਸ਼ਮੀਰ ਦੇ ਡੋਗਰਾ ਸੰਗਠਨਾਂ ਦੇ ਮੈਂਬਰ ਅਤੇ ਕਸ਼ਮੀਰੀ ਪੰਡਿਤ ਕਾਰਕੁਨ ਸਮੂਹਾਂ ਦੇ ਮੈਂਬਰ ਵੀ ਇਸ ਮੀਟਿੰਗ ਵਿੱਚ ਮੌਜੂਦ ਸਨ। 

 

https://static.pib.gov.in/WriteReadData/userfiles/image/image001OIPU.jpg

 

ਡਾ. ਜਿਤੇਂਦਰ ਸਿੰਘ ਨੇ ਕੁਝ ਨਿਹਿਤ ਸਵਾਰਥਾਂ ਦੁਆਰਾ ਵਿਸ਼ੇਸ਼ ਤੌਰ ’ਤੇ ਜੰਮੂ-ਕਸ਼ਮੀਰ ਦੇ ਸੰਦਰਭ ਵਿੱਚ ਭਾਰਤ ਦੇ ਬਾਰੇ ਵਿੱਚ ਮਨਘੜਤ ਨਕਾਰਾਤਮਕ ਬਿਰਤਾਂਤ ਨੂੰ ਸਹੀ ਕਰਨ ਵਿੱਚ ਆਪਣਾ ਯੋਗਦਾਨ ਦੇਣ ਲਈ ਉਨ੍ਹਾਂ ਲੋਕਾਂ ਦੇ ਤਰੀਕੇ ਦੀ ਸ਼ਲਾਘਾ ਕੀਤੀ ਜੋ ਬ੍ਰਿਟੇਨ ਵਿੱਚ ਭਾਰਤ ਵਿਰੋਧੀ ਤਾਕਤਾਂ ਨੂੰ ਚੁਣੌਤੀ ਦੇਣ ਲਈ ਵੀ ਖੜ੍ਹੇ ਹੋਏ ਸਨ।

ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅਹੁਦਾ ਸੰਭਾਲਣ ਤੋਂ ਬਾਅਦ, ਉਨ੍ਹਾਂ ਨੇ ਅਤੀਤ ਦੀ ਅਜਿਹੀ ਕਈ ਗੜਬੜੀਆਂ ਨੂੰ ਠੀਕ ਕਰਨ ਦੀ ਮੰਗ ਕੀਤੀ ਸੀ, ਜੋ 1947 ਤੋਂ ਲਗਾਤਾਰ ਸ਼ਾਸਨ ਕਰ ਰਹੀ ਸਰਕਾਰਾਂ ਦੀ ਵਿਰਾਸਤ ਸੀ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਨੂੰ ਰਦ ਕਰਨ ਨਾਲ ਜੰਮੂ-ਕਸ਼ਮੀਰ ਦੇ ਲੋਕਾਂ ਵਿੱਚ ਦੇਸ਼ ਲਈ ਆਪਸੀ ਸਾਂਝ ਦੀ ਭਾਵਨਾ ਪੈਦਾ ਹੋਈ ਹੈ ਅਤੇ ਉਨ੍ਹਾਂ ਨੂੰ ਦੇਸ਼ ਦੇ ਬਾਕੀ ਹਿੱਸਿਆਂ ਵਿੱਚ ਆਪਣੇ ਹਮਰੁਤਬਾ ਨਾਗਰਿਕਾਂ ਦੇ ਬਰਾਬਰ ਅਧਿਕਾਰ ਮਿਲੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਵਸੇ ਪਾਕਿਸਤਾਨੀ ਸ਼ਰਨਾਰਥੀਆਂ ਅਤੇ ਜੰਮੂ-ਕਸ਼ਮੀਰ ਦੀ ਉਨ੍ਹਾਂ ਧੀਆਂ ਨੂੰ ਜੋ ਨਾਗਰਿਕਤਾ ਅਤੇ ਸੰਪਤੀ ਦੇ ਆਪਣੇ ਸੰਵਿਧਾਨਕ ਅਧਿਕਾਰਾਂ ਤੋਂ ਵਾਂਝੇ ਸਨ, ਨਿਆਂ ਦਿਵਾਉਣ ਲਈ ਪ੍ਰਧਾਨ ਮੰਤਰੀ ਮੋਦੀ ਨੂੰ ਇਤਿਹਾਸ ਵਿੱਚ ਯਾਦ ਰੱਖਿਆ ਜਾਵੇਗਾ।

ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੁਆਰਾ ਅਪਣਾਏ ਗਏ ਸੁਧਾਰਾਤਮਕ ਉਪਾਵਾਂ ਦੇ ਨਤੀਜੇ ਵਜੋਂ, ਭਾਰਤ ਦਾ ਸਨਮਾਨ ਦੁਨੀਆ ਭਰ ਵਿੱਚ ਵਧਿਆ ਹੈ ਅਤੇ ਜਿੱਥੋਂ ਤੱਕ ਜੰਮੂ ਅਤੇ ਕਸ਼ਮੀਰ ਬਾਰੇ ਵਿੱਚ ਭਾਰਤ ਦੀ ਸਥਿਤੀ ਦਾ ਸਬੰਧ ਹੈ, ਤਾਂ ਇਸ ਵਿੱਚ ਕੋਈ ਅਸਪਸ਼ਟਤਾ ਨਹੀਂ ਬਚੀ ਹੈ ਕਿ ਇਹ ਰਾਜ ਭਾਰਤ ਸੰਘ ਦਾ ਅਨਿੱਖੜਵਾਂ ਅੰਗ ਹੈ।

 

https://static.pib.gov.in/WriteReadData/userfiles/image/image002W5Q5.jpg

 

ਵਿਚਾਰ-ਵਟਾਂਦਰੇ ਦੌਰਾਨ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੇਕਰ ਤਤਕਾਲੀ ਪ੍ਰਧਾਨ ਮੰਤਰੀ ਜਵਾਹਰ ਲਾਲ ਨੇਹਰੂ ਨੇ ਤਤਕਾਲੀ ਗ੍ਰਹਿ ਮੰਤਰੀ ਸਰਦਾਰ ਪਟੇਲ ਨੂੰ ਜੰਮੂ-ਕਸ਼ਮੀਰ ਨੂੰ ਉਸੇ ਤਰ੍ਹਾਂ ਨਾਲ ਸੰਭਾਲਣ ਦੀ ਮਨਜ਼ੂਰੀ ਦਿੱਤੀ ਹੁੰਦੀ ਜਿਸ ਤਰ੍ਹਾਂ ਨਾਲ ਉਹ ਭਾਰਤ ਦੀਆਂ ਹੋਰ ਰਿਆਸਤਾਂ ਨੂੰ ਸੰਭਾਲ ਰਹੇ ਸਨ, ਤਾਂ ਅੱਜ ਜੰਮੂ-ਕਸ਼ਮੀਰ ਦਾ ਉਹ ਹਿੱਸਾ ਜੋ ਪਾਕਿਸਤਾਨ ਦੁਆਰਾ ਗੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ, ਇਸ ਸਮੇਂ ਭਾਰਤ ਦਾ ਹਿੱਸਾ ਹੁੰਦਾ ਅਤੇ ਪਾਕਿਸਤਾਨ ਅਧਿਕਾਰਤ ਜੰਮੂ-ਕਸ਼ਮੀਰ (ਪੀਓਕੇ) ਦਾ ਮੁੱਦਾ ਕਦੇ ਉਠਦਾ ਹੀ ਨਹੀਂ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਨਿਯੰਤਰਣ ਤੋਂ ਗੈਰ-ਕਾਨੂੰਨੀ ਤੌਰ ’ਤੇ ਕਬਜ਼ੇ ਵਾਲੇ ਜੰਮੂ-ਕਸ਼ਮੀਰ (ਪੀਓਕੇ) ਨੂੰ ਵਾਪਸ ਲੈਣ ਅਤੇ ਇਸ ਨੂੰ ਭਾਰਤ ਵਿੱਚ ਵਾਪਸ ਲਿਆਉਣ ਲਈ ਇੱਕ ਰਾਜਨੀਤਕ ਸਮੂਹ ਦੇ ਰੂਪ ਵਿੱਚ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਏਜੰਡੇ ਵਿੱਚ ਇਹ ਮੁੱਦਾ ਅਜੇ ਵੀ ਮੌਜੂਦ ਹੈ।

ਕੇਂਦਰ ਮੰਤਰੀ ਦੇ ਨਾਲ ਗੱਲਬਾਤ ਕਰਨ ਵਾਲੇ ਵੱਖ-ਵੱਖ ਸਮੂਹਾਂ ਨੇ ਉਨ੍ਹਾਂ ਨੂੰ ਹਾਲ ਹੀ ਵਿੱਚ ਭਾਰਤ ਵਿਰੋਧੀ ਤਾਕਤਾਂ ਦੇ ਵਿਰੁੱਧ ਸਾਰੇ ਭਾਰਤੀ ਸਮੂਹਾਂ ਨੂੰ ਇੱਕਜੁੱਟ ਕਰਨ ਲਈ ਉਨ੍ਹਾਂ ਦੁਆਰਾ ਕੀਤੀਆਂ ਗਈਆਂ ਗਤੀਵਿਧੀਆਂ ਬਾਰੇ ਵਿੱਚ ਅਪਡੇਟ ਕੀਤੀ ਗਈ ਜਾਣਕਾਰੀ ਦਿੱਤੀ। ਉਨ੍ਹਾਂ ਨੇ ਸਮੇਂ-ਸਮੇਂ ’ਤੇ ਹੋਣ ਵਾਲੇ ਸੈਮੀਨਾਰਾਂ ਅਤੇ ਇੰਟੇਲੇਕਚੁਅਲ ਮੀਟਸ ਤੋਂ ਇਲਾਵਾ ਬ੍ਰਿਟਿਸ਼ ਸੰਸਦ ਵਿੱਚ ਸੰਸਦ ਦੇ ਵੱਖ-ਵੱਖ ਮੈਂਬਰਾਂ ਦੇ ਨਾਲ ਹੋਈ ਆਪਣੀ ਗੱਲਬਾਤ ਬਾਰੇ ਵਿੱਚ ਸੰਖੇਪ ਜਾਣਕਾਰੀ ਦਿੱਤੀ। ਮੰਤਰੀ ਮਹੋਦਯ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣਾ ਬਿਰਤਾਂਤ (ਨੈਰੇਟਿਵ) ਵੀ ਤਿਆਰ ਕਰੀਏ ਤਾਕਿ ਸਾਡੇ ਵਿਰੋਧੀਆਂ ਦੁਆਰਾ ਬਣਾਏ ਗਏ ਝੂਠੇ ਨੈਰੇਟਿਵ ਦਾ ਬੋਲਬਾਲਾ ਨਾ ਹੋ ਸਕੇ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਵਿੱਚ ਦੁਨੀਆ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸੁਣਨ ਲਈ ਤਿਆਰ ਹੈ ਅਤੇ ਇਹ ਸੰਦੇਸ਼ ਕਿ ਕੋਈ ਵੀ ਭਾਰਤ ਦੀ ਅਖੰਡਤਾ ਅਤੇ ਪ੍ਰਭੂਸੱਤਾ ਨੂੰ ਨਾ ਤਾਂ ਚੁਣੌਤੀ ਦੇ ਸਕਦਾ ਹੈ ਅਤੇ ਨਾ ਹੀ ਨੁਕਸਾਨ ਪਹੁੰਚਾ ਸਕਦਾ ਹੈ, ਹੁਣ ਸਾਰਿਆਂ  ਕੋਲ ਜ਼ੋਰ-ਸ਼ੋਰ ਨਾਲ ਹੋਰ ਸਪਸ਼ਟ ਤੌਰ ’ਤੇ ਜਾਣਾ ਚਾਹੀਦਾ ਹੈ।

 

ਵੱਖ-ਵੱਖ ਸਮੂਹਾਂ ਦੇ ਪ੍ਰਤੀਨਿਧੀ ਲੰਦਨ ਵਿੱਚ ਮੰਤਰੀ ਮਹੋਦਯ ਦੇ ਬਹੁਤ ਧੰਨਵਾਦੀ ਸਨ ਕਿ ਉਨ੍ਹਾਂ ਨੇ ਆਪਣੇ  ਵਿਅਸਤ ਪ੍ਰੋਗਰਾਮ ਦੇ ਬਾਅਦ ਵੀ ਜੰਮੂ-ਕਸ਼ਮੀਰ ਦੇ ਨਾਗਰਿਕਾਂ ਦੇ ਨਾਲ ਬੈਠਣ  ਅਤੇ ਉਨ੍ਹਾਂ ਦੇ ਮੂਲ ਖੇਤਰਾਂ ਬਾਰੇ ਆਪਣੇ ਵਿਚਾਰ ਉਨ੍ਹਾਂ ਨਾਲ ਸਾਂਝੇ ਕਰਨ ਲਈ ਸਮਾਂ ਨਿਕਾਲਿਆ।

ਨਾਲ ਹੀ ਮੰਤਰੀ ਮਹੋਦਯ ਨੇ ਬ੍ਰਿਟੇਨ ਵਿੱਚ ਵਸੇ ਜੰਮੂ-ਕਸ਼ਮੀਰ ਦੇ ਜ਼ਿਆਦਾਤਰ ਲੋਕਾਂ ਦੁਆਰਾ ਵੱਖ-ਵੱਖ ਪੇਸ਼ੇਵਰਾਂ ਜਾਂ ਉਦਯੋਗਾਂ ਵਿੱਚ ਆਪਣੇ ਲਈ ਇੱਕ ਸਨਮਾਨਜਨਕ ਸਥਿਤੀ ਬਣਾਉਣ ਦੇ ਤਰੀਕੇ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਉਹ ਲੋਕ ਨਾ ਸਿਰਫ਼ ਉਸ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇ ਰਹੇ ਹਨ ਜਿੱਥੇ ਉਹ ਹੁਣ ਵਸੇ ਹਏ ਹਨ ਲੇਕਿਨ ਆਪਣੀ ਮਾਤ ਭੂਮੀ ਨੂੰ ਆਪਣੀ ਸੇਵਾਵਾਂ ਦੇਣ ਲਈ ਹਮੇਸ਼ਾ ਉਤਸੁਕ ਵੀ ਰਹਿੰਦੇ ਹਨ।

 

ਸਮੂਹਾਂ ਦੇ ਪ੍ਰਤੀਨਿਧੀਆਂ ਨੇ ਕਿਹਾ ਕਿ ਉਨ੍ਹਾਂ ਵਿੱਚ ਕੁਝ ਤਾਂ ਪਹਿਲਾਂ ਤੋਂ ਹੀ ਜੰਮੂ ਵਿੱਚ ਮੰਤਰੀ ਮਹੋਦਯ ਦੇ ਚੋਣ ਖੇਤਰ ਦੇ ਦਫ਼ਤਰ ਦੇ ਸੰਪਰਕ ਵਿੱਚ ਹਨ ਅਤੇ ਉਨ੍ਹਾਂ ਨੇ ਕਿਹਾ ਕਿ ਉਹ ਆਪਣੀ ਸੰਸਥਾਵਾਂ ਅਤੇ ਸਹਿਯੋਗ ਨੂੰ ਹੋਰ ਅੱਗੇ ਵਧਾਉਣਗੇ ਤਾਕਿ ਲੰਦਨ ਵਿੱਚ ਰਹਿੰਦੇ ਹੋਏ ਵੀ ਉਹ ਆਪਣੇ ਦੇਸ਼ ਦੇ ਨਾਗਰਿਕਾਂ ਅਤੇ ਭਾਈਚਾਰੇ ਲਈ ਨਿਰੰਤਰ ਉਪਯੋਗੀ ਬਣੇ ਰਹਿ ਸਕਣ।

ਡਾ. ਜਿਤੇਂਦਰ ਸਿੰਘ ਇਸ ਸਮੇਂ ਬ੍ਰਿਟੇਨ ਦੀ 6 ਦਿਨਾਂ ਯਾਤਰਾ ’ਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਇੱਕ ਉੱਚ ਪੱਧਰੀ ਅਧਿਕਾਰਤ ਭਾਰਤੀ ਪ੍ਰਤੀਨਿਧੀ ਮੰਡਲ ਦੀ ਅਗਵਾਈ ਕਰ ਰਹੇ ਹਨ।

*****

ਐੱਸਐੱਨਸੀ/ਐੱਸਐੱਮ



(Release ID: 1921370) Visitor Counter : 106