ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਨਸ਼ਾ ਮੁਕਤ ਭਾਰਤ ਅਭਿਯਾਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਵਿਆਪਕ ਬਣਾਉਣ ਲਈ ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਆਰਟ ਆਵ੍ ਲਿਵਿੰਗ ਦਰਮਿਆਨ ਨਸ਼ਾ ਮੁਕਤ ਭਾਰਤ ਅਭਿਆਨ-ਐੱਮਓਯੂ (ਸਹਿਮਤੀ ਪੱਤਰ) ’ਤੇ ਹਸਤਾਖਰ ਕੀਤੇ ਗਏ
ਨਸ਼ਾ ਮੁਕਤ ਭਾਰਤ ਅਭਿਯਾਨ ਵਰਤਮਾਨ ਵਿੱਚ ਦੇਸ਼ ਦੇ 372 ਜ਼ਿਲ੍ਹਿਆਂ ਵਿੱਚ ਚਲ ਰਿਹਾ ਹੈ
ਨਸ਼ਾ ਮੁਕਤ ਭਾਰਤ ਅਭਿਯਾਨ ਦੇ ਤਹਿਤ ਧਾਰਮਿਕ/ਅਧਿਆਤਮਿਕ ਸੰਗਠਨਾਂ ਦੁਆਰਾ ਵੱਖ-ਵੱਖ ਗਤੀਵਿਧੀਆਂ ਨੂੰ ਕਰਨ ਲਈ ਇੱਕ ਵਿਸ਼ੇਸ਼ ਪਹਿਲ
‘ਨਸ਼ਾ ਮੁਕਤ ਭਾਰਤ ਅਤੇ ਨਸ਼ਾ ਮੁਕਤ ਦੁਨੀਆ ’ਤੇ ਜ਼ੋਰ’ ਮੰਤਰੀ
प्रविष्टि तिथि:
26 APR 2023 6:31PM by PIB Chandigarh
ਨਸ਼ਾ ਮੁਕਤ ਭਾਰਤ ਅਭਿਯਾਨ ਨੂੰ ਵਧੇਰੇ ਪ੍ਰਭਾਵਸ਼ਾਲੀ ਅਤੇ ਵਿਆਪਕ ਬਣਾਉਣ ਲਈ ਅੱਜ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਅਤੇ ਆਰਟ ਆਵ੍ ਲਿਵਿੰਗ ਦਰਮਿਆਨ ਨਸ਼ਾ ਮੁਕਤ ਭਾਰਤ ਅਭਿਯਾਨ-ਐੱਮਓਯੂ (ਸਹਿਮਤੀ ਪੱਤਰ) ’ਤੇ ਹਸਤਾਖਰ ਕੀਤੇ ਗਏ। ਡਾ. ਬੀ.ਆਰ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਨਵੀਂ ਦਿੱਲੀ ਵਿੱਚ ਅੱਜ ਆਯੋਜਿਤ ਇੱਕ ਸਮਾਰੋਹ ਵਿੱਚ ਕੇਂਦਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ. ਵੀਰੇਂਦਰ ਕੁਮਾਰ ਅਤੇ ਆਰਟ ਆਵ੍ ਲਿਵਿੰਗ ਦੇ ਗੁਰੂਦੇਵ ਸ਼੍ਰੀ ਸ਼੍ਰੀ ਰਵੀ ਸ਼ੰਕਰ ਜੀ ਦੀ ਮੌਜੂਦਗੀ ਵਿੱਚ ਇਸ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ ਗਏ। ਇਸ ਮੌਕੇ ’ਤੇ ਆਰਟ ਆਵ੍ ਲਿਵਿੰਗ ਪ੍ਰਬੰਧਨ ਦੇ ਸੀਨੀਅਰ ਮੈਂਬਰ ਸ਼੍ਰੀ ਸੌਰਭ ਗਰਗ, ਸਕੱਤਰ, ਸ਼੍ਰੀ ਸੁਰੇਂਦਰ ਸਿੰਘ, ਐਡੀਸ਼ਨਲ ਸਕੱਤਰ, ਸ਼੍ਰੀਮਤੀ ਰਾਧਿਕਾ ਚੱਕ੍ਰਵਰਤੀ, ਸੰਯੁਕਤ ਸਕੱਤਰ ਅਤੇ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੇ ਹੋਰ ਸੀਨੀਅਰ ਅਧਿਆਰੀ ਵੀ ਮੌਜੂਦ ਸਨ।

ਇਸ ਮੌਕੇ ’ਤੇ ਬੋਲਦਿਆਂ ਹੋਏ ਕੇਂਦਰੀ ਮੰਤਰੀ ਡਾ. ਵੀਰੇਂਦਰ ਕੁਮਾਰ ਨੇ ਕਿਹਾ ਕਿ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਵਿਭਾਗ ਦੇ ਨੌਜਵਾਨਾਂ, ਮਹਿਲਾਵਾਂ, ਵਿਦਿਆਰਥੀਆਂ ਆਦਿ ਵਿੱਚ ਨਸ਼ਾ ਮੁਕਤ ਭਾਰਤ ਅਭਿਯਾਨ ਦੇ ਸੰਦੇਸ਼ ਨੂੰ ਫੈਲਾਉਣ ਲਈ ਆਰਟ ਆਵ੍ ਲਿਵਿੰਗ ਦੇ ਨਾਲ ਇੱਕ ਸਹਿਮਤੀ ਪੱਤਰ ’ਤੇ ਹਸਤਾਖਰ ਕੀਤੇ। ਇਸ ਸਹਿਮਤੀ ਪੱਤਰ ’ਤੇ ਹਸਤਾਖਰ ਦੇ ਨਾਲ, ਨਸ਼ਾ ਮੁਕਤ ਭਾਰਤ ਅਭਿਯਾਨ ਨੂੰ ਡ੍ਰਗ ਸੈਂਸਿਟਿਵ ਇੰਡੀਆ ਹਾਸਲ ਕਰਨ ਦੀ ਦਿਸ਼ਾ ਵਿੱਚ ਹੁਲਾਰਾ ਮਿਲੇਗਾ। ਨਸ਼ੀਲੇ ਪਦਾਰਥਾਂ ਦੀ ਮੰਗ ਦੇ ਖ਼ਤਰੇ ਨੂੰ ਰੋਕਣ ਲਈ, ਸਮਾਜਿਕ ਨਿਆਂ ਮੰਤਰਾਲਾ ਅਤੇ ਸਸ਼ਕਤੀਕਰਣ ਮੰਤਰਾਲਾ, ਭਾਰਤ ਸਰਕਾਰ ਨਸ਼ੀਲੇ ਪਦਾਰਥਾਂ ਦੀ ਮੰਗ ਵਿੱਚ ਕਮੀ ਲਈ ਰਾਸ਼ਟਰੀ ਕਾਰਜ ਯੋਜਨਾ ਲਾਗੂ ਕਰ ਰਿਹਾ ਹੈ।

ਮੰਤਰੀ ਨੇ ਕਿਹਾ ਕਿ ਇਹ ਇੱਕ ਵਿਆਪਕ ਯੋਜਨਾ ਹੈ ਜਿਸ ਦੇ ਤਹਿਤ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ (ਯੂਟੀ) ਪ੍ਰਸ਼ਾਸਨਾਂ ਨੂੰ ਰੋਕਥਾਮ ਸਿੱਖਿਆ ਅਤੇ ਜਾਗਰੂਕਤਾ ਸਿਰਜਣ, ਸਮਰੱਥਾ ਨਿਰਮਾਣ, ਕੌਸ਼ਲ ਵਿਕਾਸ, ਵੋਕੇਂਸ਼ਨਲ ਟ੍ਰੇਨਿੰਗ ਅਤੇ ਐਕਸ-ਡ੍ਰਗ-ਐਡਿਕਟ ਵਾਲਿਆਂ ਦੀ ਆਜੀਵਿਕਾ ਸਹਾਇਤਾ ਲਈ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ।

ਮੰਤਰਾਲੇ ਨੇ ਅਭਿਲਾਸ਼ੀ (ਉਤਸ਼ਾਹੀ) ਨਸ਼ਾ ਮੁਕਤ ਭਾਰਤ ਅਭਿਯਾਨ (ਐੱਨਐੱਮਬੀਏ) ਸ਼ੁਰੂ ਕੀਤਾ ਹੈ ਜੋ ਵਰਤਮਾਨ ਵਿੱਚ 8,000 ਮਾਸਟਰ ਵਲੰਟੀਅਰਾਂ ਦੁਆਰਾ ਸੰਚਾਲਿਤ ਹੈ ਅਤੇ 372 ਚੋਣਵੇਂ ਜ਼ਿਲ੍ਹਿਆਂ ਵਿੱਚ ਅਭਿਯਾਨ ਗਤੀਵਿਧੀਆਂ ਦੀ ਅਗਵਾਈ ਕਰਨ ਲਈ ਚੁਣਿਆ ਅਤੇ ਟ੍ਰੇਂਡ ਕੀਤਾ ਗਿਆ ਹੈ। 3.13 ਕਰੋੜ ਤੋਂ ਵਧ ਨੌਜਵਾਨਾਂ ਨੇ ਅਭਿਯਾਨ ਦੀ ਗਤੀਵਿਧੀਆਂ ਵਿੱਚ ਸਰਗਰਮੀ ਨਾਲ ਹਿੱਸਾ ਲਿਆ ਹੈ ਅਤੇ ਇਸ ਦਾ ਪ੍ਰਸਾਰ ਕੀਤਾ ਹੈ। ਨਸ਼ੀਲੇ ਪਦਾਰਥਾਂ ਦੇ ਉਪਯੋਗ ਦੇ ਖ਼ਿਲਾਫ ਜ਼ਮੀਨੀ ਸੰਦੇਸ਼। ਲਗਭਗ 4,000 ਤੋਂ ਵਧ ਯੁਵਾ ਮੰਡਲ, ਐੱਨਵਾਈਕੇਐੱਸ ਅਤੇ ਐੱਨਐੱਸਐੱਸ ਵਾਲੰਟੀਅਰ, ਯੁਵਾ ਮੰਡਲ ਵੀ ਅਭਿਯਾਨ ਨਾਲ ਜੁੜੇ ਹਨ। ਆਂਗਣਵਾੜੀ ਅਤੇ ਆਸ਼ਾ ਵਰਕਰਾਂ, ਏਐੱਨਐੱਮ, ਮਹਿਲਾ ਮੰਡਲਾਂ ਅਤੇ ਮਹਿਲਾ ਐੱਸਐੱਚਜੀ ਰਾਹੀਂ ਇੱਕ ਵੱਡੇ ਭਾਈਚਾਰੇ ਤੱਕ ਪਹੁੰਚਣ ਵਿੱਚ 2.09 ਕਰੋੜ ਤੋਂ ਵਧ ਮਹਿਲਾਵਾਂ ਦਾ ਯੋਗਦਾਨ ਵੀ ਮਹੱਤਵਪੂਰਣ ਰਿਹਾ ਹੈ।
***************
ਐੱਮਜੀ/ਆਰਐੱਨਐੱਮ/ਆਰਕੇ/ਪੀਡੀ
(रिलीज़ आईडी: 1920264)
आगंतुक पटल : 158