ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਕੈਬਨਿਟ ਨੇ ਮੈਡੀਕਲ ਡਿਵਾਈਸ ਸੈਕਟਰ ਲਈ ਨੀਤੀ ਨੂੰ ਪ੍ਰਵਾਨਗੀ ਦਿੱਤੀ


ਕਾਰਜ ਯੋਜਨਾ ਨੂੰ ਲਾਗੂ ਕਰਨ ਦੇ ਨਾਲ, ਸੈਕਟਰ ਦੀ ਸੰਭਾਵਨਾ ਨੂੰ ਵਰਤਣ ਲਈ ਛੇ ਰਣਨੀਤੀਆਂ ਤਿਆਰ ਕੀਤੀਆਂ ਗਈਆਂ

ਇਸ ਨੀਤੀ ਨਾਲ ਅਗਲੇ ਪੰਜ ਸਾਲਾਂ ਵਿੱਚ ਮੈਡੀਕਲ ਡਿਵਾਈਸ ਸੈਕਟਰ ਨੂੰ ਮੌਜੂਦਾ 11 ਬਿਲੀਅਨ ਡਾਲਰ ਤੋਂ ਵਧਾ ਕੇ 50 ਬਿਲੀਅਨ ਡਾਲਰ ਤੱਕ ਪਹੁੰਚਣ ਵਿੱਚ ਮਦਦ ਮਿਲਣ ਦੀ ਉਮੀਦ ਹੈ

Posted On: 26 APR 2023 7:35PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਅੱਜ ਰਾਸ਼ਟਰੀ ਮੈਡੀਕਲ ਉਪਕਰਣ ਨੀਤੀ, 2023 ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਭਾਰਤ ਵਿੱਚ ਮੈਡੀਕਲ ਉਪਕਰਣ ਸੈਕਟਰ ਭਾਰਤੀ ਸਿਹਤ ਸੰਭਾਲ਼ ਖੇਤਰ ਦਾ ਇੱਕ ਜ਼ਰੂਰੀ ਅਤੇ ਅਭਿੰਨ ਅੰਗ ਹੈ। ਭਾਰਤੀ ਮੈਡੀਕਲ ਉਪਕਰਣਾਂ ਦੇ ਸੈਕਟਰ ਦਾ ਯੋਗਦਾਨ ਹੋਰ ਵੀ ਪ੍ਰਮੁੱਖ ਹੋ ਗਿਆ ਹੈ ਕਿਉਂਕਿ ਭਾਰਤ ਨੇ ਵੈਂਟੀਲੇਟਰਾਂ, ਰੈਪਿਡ ਐਂਟੀਜੇਨ ਟੈਸਟ ਕਿੱਟਾਂ, ਰੀਅਲ-ਰਾਈਮ ਰਿਵਰਸ ਟ੍ਰਾਂਸਕ੍ਰਿਪਸ਼ਨ ਪੋਲੀਮੇਰੇਜ਼ ਚੇਨ ਰਿਐਕਸ਼ਨ (ਆਰਟੀ -ਪੀਸੀਆਰ) ਕਿੱਟਾਂ, ਇਨਫਰਾਰੈੱਡ (ਆਈਆਰ) ਥਰਮਾਮੀਟਰ, ਨਿੱਜੀ ਸੁਰੱਖਿਆ ਉਪਕਰਣ (ਪੀਪੀਈ) ਕਿੱਟਾਂ ਅਤੇ ਐੱਨ-95 ਮਾਸਕ ਜਿਹੀਆਂ ਮੈਡੀਕਲ ਡਿਵਾਈਸਿਸ ਅਤੇ ਡਾਇਗਨੌਸਟਿਕ ਕਿੱਟਾਂ ਦੇ ਵੱਡੇ ਪੱਧਰ ‘ਤੇ ਉਤਪਾਦਨ ਰਾਹੀਂ ਕੋਵਿਡ-19 ਮਹਾਮਾਰੀ ਵਿਰੁੱਧ ਘਰੇਲੂ ਅਤੇ ਗਲੋਬਲ ਲੜਾਈ ਦਾ ਸਮਰਥਨ ਕੀਤਾ ਹੈ। ਭਾਰਤ ਵਿੱਚ ਮੈਡੀਕਲ ਉਪਕਰਣਾਂ ਦਾ ਸੈਕਟਰ ਇੱਕ ਉੱਭਰਦਾ ਸੈਕਟਰ ਹੈ ਜੋ ਤੇਜ਼ੀ ਨਾਲ ਵਧ ਰਿਹਾ ਹੈ।  2020 ਵਿੱਚ ਭਾਰਤ ਵਿੱਚ ਮੈਡੀਕਲ ਡਿਵਾਈਸ ਸੈਕਟਰ ਦਾ ਮਾਰਕੀਟ ਆਕਾਰ 11 ਬਿਲੀਅਨ ਅਮਰੀਕੀ ਡਾਲਰ (ਲਗਭਗ 90,000 ਕਰੋੜ ਰੁਪਏ) ਹੋਣ ਦਾ ਅਨੁਮਾਨ ਹੈ ਅਤੇ ਵਰਲਡ ਮੈਡੀਕਲ ਡਿਵਾਈਸ ਮਾਰਕੀਟ ਦਾ 1.5 ਪ੍ਰਤੀਸ਼ਤ ਹੋਣ ਦੀ ਉਮੀਦ ਹੈ। ਭਾਰਤੀ ਮੈਡੀਕਲ ਉਪਕਰਣਾਂ ਦਾ ਸੈਕਟਰ ਵਿਕਾਸ ਦੇ ਰਾਹ ‘ਤੇ ਹੈ ਅਤੇ ਇਸ ਵਿੱਚ ਸਵੈ-ਨਿਰਭਰ ਬਣਨ ਅਤੇ ਗਲੋਬਲ ਸਿਹਤ ਸੰਭਾਲ਼ ਦੇ ਲਕਸ਼ ਵੱਲ ਯੋਗਦਾਨ ਪਾਉਣ ਦੀ ਅਪਾਰ ਸੰਭਾਵਨਾ ਹੈ। ਭਾਰਤ ਸਰਕਾਰ ਨੇ ਪਹਿਲਾਂ ਹੀ ਮੈਡੀਕਲ ਉਪਕਰਣਾਂ ਲਈ ਪੀਐੱਲਆਈ ਸਕੀਮ ਨੂੰ ਲਾਗੂ ਕਰਨ ਅਤੇ ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਤਮਿਲ ਨਾਡੂ ਅਤੇ ਉੱਤਰ ਪ੍ਰਦੇਸ਼ ਰਾਜਾਂ ਵਿੱਚ 4 ਮੈਡੀਕਲ ਡਿਵਾਈਸ ਪਾਰਕਾਂ ਦੀ ਸਥਾਪਨਾ ਲਈ ਸਹਾਇਤਾ ਸ਼ੁਰੂ ਕਰ ਦਿੱਤੀ ਹੈ। ਮੈਡੀਕਲ ਉਪਕਰਣਾਂ ਲਈ ਪੀਐੱਲਆਈ ਸਕੀਮ ਤਹਿਤ ਹੁਣ ਤੱਕ 1206 ਕਰੋੜ ਰੁਪਏ ਦੇ ਨਿਵੇਸ਼ ਨਾਲ ਕੁੱਲ 26 ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ ਅਤੇ ਇਸ ਵਿੱਚੋਂ ਹੁਣ ਤੱਕ 714 ਕਰੋੜ ਰੁਪਏ ਦਾ ਨਿਵੇਸ਼ ਕੀਤਾ ਜਾ ਚੁੱਕਾ ਹੈ। ਪੀਐੱਲਆਈ ਸਕੀਮ ਦੇ ਤਹਿਤ, 37 ਉਤਪਾਦਾਂ ਦਾ ਉਤਪਾਦਨ ਕਰਨ ਵਾਲੇ ਕੁੱਲ 14 ਪ੍ਰੋਜੈਕਟਾਂ ਨੂੰ ਚਾਲੂ ਕੀਤਾ ਗਿਆ ਹੈ ਅਤੇ ਅਤਿ-ਆਧੁਨਿਕ ਮੈਡੀਕਲ ਉਪਕਰਣਾਂ ਜਿਵੇਂ ਕਿ ਲੀਨੀਅਰ ਐਕਸਲੇਟਰ, ਐੱਮਆਰਆਈ ਸਕੈਨ, ਸੀਟੀ-ਸਕੈਨ, ਮੈਮੋਗ੍ਰਾਮ, ਸੀ-ਆਰਮ, ਐੱਮਆਰਆਈ ਕੋਇਲ, ਅਤਿ-ਆਧੁਨਿਕ ਐਕਸ-ਰੇ ਟਿਊਬਾਂ ਆਦਿ ਦਾ ਘਰੇਲੂ ਨਿਰਮਾਣ ਸ਼ੁਰੂ ਹੋ ਗਿਆ ਹੈ। ਬਾਕੀ ਬਚੇ 12 ਉਤਪਾਦਾਂ ਦਾ ਉਤਪਾਦਨ ਨੇੜਲੇ ਭਵਿੱਖ ਵਿੱਚ ਚਾਲੂ ਜਾਵੇਗਾ।   ਕੁੱਲ 26 ਪ੍ਰੋਜੈਕਟਾਂ ਵਿੱਚੋਂ ਪੰਜ ਪ੍ਰੋਜੈਕਟਾਂ ਨੂੰ ਹਾਲ ਹੀ ਵਿੱਚ ਸ਼੍ਰੇਣੀ ਬੀ ਦੇ ਤਹਿਤ, 87 ਉਤਪਾਦਾਂ/ਉਤਪਾਦਾਂ ਦੇ ਹਿੱਸਿਆਂ ਦੇ ਘਰੇਲੂ ਨਿਰਮਾਣ ਲਈ ਮਨਜ਼ੂਰੀ ਦਿੱਤੀ ਗਈ ਹੈ। 

 

ਇਨ੍ਹਾਂ ਉਪਾਵਾਂ ਦੇ ਅਧਾਰ ‘ਤੇ, ਇਸ ਵਿਕਾਸ ਨੂੰ ਤੇਜ਼ ਕਰਨ ਅਤੇ ਸੈਕਟਰ ਦੀ ਸੰਭਾਵਨਾ ਨੂੰ ਪੂਰਾ ਕਰਨ ਲਈ ਇੱਕ ਸੰਪੂਰਨ ਨੀਤੀ ਢਾਂਚਾ ਸਮੇਂ ਦੀ ਲੋੜ ਹੈ। ਜਦੋਂ ਕਿ ਸਰਕਾਰ ਦੇ ਵਿਭਿੰਨ ਵਿਭਾਗਾਂ ਨੇ ਇਸ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਪ੍ਰੋਗਰਾਮੈਟਿਕ ਦਖਲਅੰਦਾਜ਼ੀ ਕੀਤੀ ਹੈ, ਮੌਜੂਦਾ ਨੀਤੀ ਦਾ ਉਦੇਸ਼ ਇਸ ਸੈਕਟਰ ਦੇ ਵਿਕਾਸ ਲਈ ਇੱਕ ਤਾਲਮੇਲ ਵਾਲੇ ਢੰਗ ਨਾਲ ਫੋਕਸ ਖੇਤਰਾਂ ਦੇ ਇੱਕ ਵਿਆਪਕ ਸੈੱਟ ਨੂੰ ਲਾਗੂ ਕਰਨਾ ਹੈ। ਦੂਸਰਾ, ਸੈਕਟਰ ਦੀ ਵਿਵਿਧਤਾ ਅਤੇ ਬਹੁ-ਅਨੁਸ਼ਾਸਨੀ ਪ੍ਰਕਿਰਤੀ ਦੇ ਮੱਦੇਨਜ਼ਰ, ਨਿਯਮ, ਮੈਡੀਕਲ ਡਿਵਾਈਸ ਉਦਯੋਗ ਦੇ ਸਕਿੱਲਿੰਗ ਟ੍ਰੇਡ ਨੂੰ ਉਤਸ਼ਾਹਿਤ ਕਰਨ ਲਈ ਕੇਂਦਰ ਅਤੇ ਰਾਜ ਪੱਧਰਾਂ ‘ਤੇ ਸਰਕਾਰ ਦੇ ਕਈ ਵਿਭਾਗਾਂ ਵਿੱਚ ਫੈਲੇ ਹੋਏ ਹਨ। ਕਈ ਤਰ੍ਹਾਂ ਦੀਆਂ ਗਤੀਵਿਧੀਆਂ ਨੂੰ ਇਕਸਾਰ ਤਰੀਕੇ ਨਾਲ ਇਕੱਠੇ ਕੀਤੇ ਜਾਣ ਦੀ ਜ਼ਰੂਰਤ ਹੈ ਜੋ ਸਬੰਧਿਤ ਏਜੰਸੀਆਂ ਦੁਆਰਾ ਸੈਕਟਰ ਨੂੰ ਕੇਂਦਰਿਤ ਅਤੇ ਦਕਸ਼ ਸਹਾਇਤਾ ਪ੍ਰਦਾਨ ਕਰਨ ਦੇ ਨਾਲ-ਨਾਲ ਸੁਵਿਧਾ ਪ੍ਰਦਾਨ ਕਰਨਗੀਆਂ।

 ਨੈਸ਼ਨਲ ਮੈਡੀਕਲ ਡਿਵਾਈਸ ਪੋਲਿਸੀ, 2023 ਤੋਂ ਉਮੀਦ ਹੈ ਕਿ ਪਹੁੰਚ, ਸਮਰੱਥਾ, ਗੁਣਵੱਤਾ ਅਤੇ ਇਨੋਵੇਸ਼ਨ ਦੇ ਜਨ ਸਿਹਤ ਦੇ ਉਦੇਸ਼ਾਂ ਨੂੰ ਪੂਰਾ ਕਰਨ ਲਈ ਮੈਡੀਕਲ ਡਿਵਾਈਸ ਸੈਕਟਰ ਦੇ ਕ੍ਰਮਬੱਧ ਵਿਕਾਸ ਦੀ ਸੁਵਿਧਾ ਦਿੱਤੀ ਜਾਵੇਗੀ। ਇਸ ਸੈਕਟਰ ਤੋਂ ਉਮੀਦ ਹੈ ਕਿ ਉਹ ਆਪਣੀ ਪੂਰੀ ਸਮਰੱਥਾ ਦਾ ਅਹਿਸਾਸ ਕਰਾਏਗਾ, ਜਿਵੇਂ ਕਿ, ਇਨੋਵੇਸ਼ਨ ‘ਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ-ਨਾਲ ਮੈਨੂਫੈਕਚਰਿੰਗ ਲਈ ਇੱਕ ਸਮਰੱਥ ਈਕੋਸਿਸਟਮ ਦਾ ਨਿਰਮਾਣ ਕਰਨਾ, ਇੱਕ ਮਜ਼ਬੂਤ ਅਤੇ ਸੁਚਾਰੂ ਰੈਗੂਲੇਟਰੀ ਫਰੇਮਵਰਕ ਬਣਾਉਣਾ, ਟ੍ਰੇਨਿੰਗ ਅਤੇ ਸਮਰੱਥਾ ਨਿਰਮਾਣ ਪ੍ਰੋਗਰਾਮਾਂ ਵਿੱਚ ਸਹਾਇਤਾ ਪ੍ਰਦਾਨ ਕਰਨਾ ਅਤੇ ਉਦਯੋਗ ਦੀਆਂ ਜ਼ਰੂਰਤਾਂ ਦੇ ਅਨੁਸਾਰ ਪ੍ਰਤਿਭਾ ਅਤੇ ਕੌਸ਼ਲ ਸੰਪੰਨ ਸਰੋਤਾਂ ਲਈ ਉੱਚੇਰੀ ਸਿੱਖਿਆ ਨੂੰ ਉਤਸ਼ਾਹਿਤ ਕਰਨਾ। ਘਰੇਲੂ ਨਿਵੇਸ਼ ਅਤੇ ਮੈਡੀਕਲ ਉਪਕਰਣਾਂ ਦੇ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਸਰਕਾਰ ਦੇ ਆਤਮਨਿਰਭਰ ਭਾਰਤ ਅਤੇ ‘ਮੇਕ ਇਨ ਇੰਡੀਆ’ ਪ੍ਰੋਗਰਾਮਾਂ ਦੀ ਪੂਰਤੀ ਕਰਦਾ ਹੈ।

 

ਨੈਸ਼ਨਲ ਮੈਡੀਕਲ ਡਿਵਾਈਸ ਪੋਲਿਸੀ, 2023 ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ:

 

ਵਿਜ਼ਨ: ਮਰੀਜ਼-ਕੇਂਦ੍ਰਿਤ ਪਹੁੰਚ ਦੇ ਨਾਲ ਤੇਜ਼ ਵਿਕਾਸ ਮਾਰਗ ਅਤੇ ਅਗਲੇ 25 ਸਾਲਾਂ ਵਿੱਚ ਵਿਸਤ੍ਰਿਤ ਗਲੋਬਲ ਮਾਰਕੀਟ ਵਿੱਚ 10-12% ਹਿੱਸੇਦਾਰੀ ਪ੍ਰਾਪਤ ਕਰਕੇ ਮੈਡੀਕਲ ਉਪਕਰਣਾਂ ਦੇ ਨਿਰਮਾਣ ਅਤੇ ਇਨੋਵੇਸ਼ਨ ਵਿੱਚ ਗਲੋਬਲ ਲੀਡਰ ਵਜੋਂ ਉੱਭਰਨਾ। ਨੀਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਡੀਕਲ ਡਿਵਾਈਸ ਸੈਕਟਰ ਨੂੰ 2030 ਤੱਕ ਮੌਜੂਦਾ 11 ਬਿਲੀਅਨ ਡਾਲਰ ਤੋਂ 50 ਬਿਲੀਅਨ ਡਾਲਰ ਤੱਕ ਵਧਾਉਣ ਵਿੱਚ ਮਦਦ ਮਿਲੇਗੀ। ਮਿਸ਼ਨ: ਨੀਤੀ ਹੇਠ ਲਿਖੇ ਮਿਸ਼ਨਾਂ ਜਿਵੇਂ ਕਿ ਪਹੁੰਚ ਅਤੇ ਸਰਬਵਿਆਪਕਤਾ, ਸਮਰੱਥਾ, ਗੁਣਵੱਤਾ, ਰੋਗੀ ਕੇਂਦਰਿਤ ਅਤੇ ਗੁਣਵੱਤਾ ਦੇਖਭਾਲ਼, ਰੋਕਥਾਮ ਅਤੇ ਪ੍ਰਮੋਟਿਵ ਸਿਹਤ, ਸੁਰੱਖਿਆ, ਖੋਜ ਅਤੇ ਨਵੀਨਤਾ ਅਤੇ ਸਕਿੱਲਡ ਮਾਨਵ ਸ਼ਕਤੀ ਨੂੰ ਪ੍ਰਾਪਤ ਕਰਨ ਲਈ

ਮੈਡੀਕਲ ਡਿਵਾਈਸ ਸੈਕਟਰ ਦੇ ਤੇਜ਼ ਵਿਕਾਸ ਲਈ ਇੱਕ ਰੋਡਮੈਪ ਤਿਆਰ ਕਰਦੀ ਹੈ। ਮੈਡੀਕਲ ਡਿਵਾਈਸ ਸੈਕਟਰ ਨੂੰ ਉਤਸ਼ਾਹਿਤ ਕਰਨ ਲਈ ਰਣਨੀਤੀਆਂ: ਮੈਡੀਕਲ ਉਪਕਰਣਾਂ ਦੇ ਖੇਤਰ ਨੂੰ ਰਣਨੀਤੀਆਂ ਦੇ ਇੱਕ ਸਮੂਹ ਦੁਆਰਾ ਸੁਵਿਧਾ ਦਿੱਤੀ ਜਾ ਰਹੀ ਹੈ ਅਤੇ ਮਾਰਗਦਰਸ਼ਨ ਕੀਤਾ ਜਾ ਰਿਹਾ ਹੈ ਜੋ ਨੀਤੀ ਕਾਰਵਾਈ ਦੇ ਛੇ ਵਿਆਪਕ ਖੇਤਰਾਂ ਨੂੰ ਕਵਰ ਕਰੇਗਾ:

 

ਰੈਗੂਲੇਟਰੀ ਸਟ੍ਰੀਮਲਾਈਨਿੰਗ:

ਖੋਜ ਅਤੇ ਈਜ਼ ਆਵ੍ ਡੂਇੰਗ ਬਿਜ਼ਨਸ ਨੂੰ ਵਧਾਉਣ ਲਈ ਅਤੇ ਉਤਪਾਦ ਨਵੀਨਤਾ ਦੇ ਉਪਾਵਾਂ ਜਿਵੇਂ ਕਿ ਏਈਆਰਬੀ, ਮਾਇਟੀ (MeitY), ਡੀਏਐੱਚਡੀ, ਆਦਿ ਜਿਹੇ ਸਾਰੇ ਹਿਤਧਾਰਕ ਵਿਭਾਗਾਂ/ਸੰਸਥਾਵਾਂ ਨੂੰ ਸਹਿਯੋਗ ਦੇਣ ਵਾਲੇ ਮੈਡੀਕਲ ਡਿਵਾਈਸਾਂ ਦੇ ਲਾਈਸੈਂਸਿੰਗ ਲਈ ਸਿੰਗਲ ਵਿੰਡੋ ਕਲੀਅਰੈਂਸ ਸਿਸਟਮ ਦੀ ਸਿਰਜਣਾ ਨਾਲ ਮਰੀਜ਼ਾਂ ਦੀ ਸੁਰੱਖਿਆ ਨੂੰ ਸੰਤੁਲਿਤ ਕਰਨ ਲਈ, ਬੀਆਈਐੱਸ ਜਿਹੇ ਭਾਰਤੀ ਸਟੈਂਡਰਜ਼ ਦੀ ਭੂਮਿਕਾ ਨੂੰ ਵਧਾਉਣਾ ਅਤੇ ਇੱਕ ਅਨੁਕੂਲ ਕੀਮਤ ਨਿਯਮ ਤਿਆਰ ਕਰਨਾ, ਦਾ ਪਾਲਣ ਕੀਤਾ ਜਾਵੇਗਾ।

 

ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣਾ:

ਵੱਡੇ ਮੈਡੀਕਲ ਡਿਵਾਈਸ ਪਾਰਕਾਂ ਦੀ ਸਥਾਪਨਾ ਅਤੇ ਮਜ਼ਬੂਤੀ, ਰਾਸ਼ਟਰੀ ਉਦਯੋਗਿਕ ਕੋਰੀਡੋਰ ਪ੍ਰੋਗਰਾਮ ਅਤੇ ਪ੍ਰਸਤਾਵਿਤ ਰਾਸ਼ਟਰੀ ਲੌਜਿਸਟਿਕਸ ਨੀਤੀ 2021 ਪੀਐੱਮ ਗਤੀ ਸ਼ਕਤੀ ਦੇ ਦਾਇਰੇ ਦੇ ਅੰਦਰ ਸੰਭਾਵਿਤ ਲੌਜਿਸਟਿਕ ਕਨੈਕਟੀਵਿਟੀ ਦੇ ਨਾਲ ਆਰਥਿਕ ਜ਼ੋਨਾਂ ਦੇ ਨੇੜੇ ਵਿਸ਼ਵ ਪੱਧਰੀ ਸਾਂਝੇ ਬੁਨਿਆਦੀ ਢਾਂਚੇ ਨਾਲ ਲੈਸ ਕਲੱਸਟਰ ਅਤੇ ਮੈਡੀਕਲ ਡਿਵਾਈਸ ਉਦਯੋਗ ਦੇ ਨਾਲ ਬਿਹਤਰ ਏਕੀਕਰਣ ਅਤੇ ਰਾਜ ਸਰਕਾਰਾਂ ਅਤੇ ਉਦਯੋਗਾਂ ਨਾਲ ਬੈਕਵਰਡ ਏਕੀਕਰਣ ਕੀਤਾ ਜਾਵੇਗਾ।

 

ਆਰਐਂਡਡੀ ਅਤੇ ਇਨੋਵੇਸ਼ਨ ਦੀ ਸੁਵਿਧਾ:

ਨੀਤੀ ਭਾਰਤ ਵਿੱਚ ਆਰਐਂਡਡੀ ਨੂੰ ਉਤਸ਼ਾਹਿਤ ਕਰਨ ਅਤੇ ਭਾਰਤ ਵਿੱਚ ਫਾਰਮਾ-ਮੈਡਟੈੱਕ ਸੈਕਟਰ ਵਿੱਚ ਆਰਐਂਡਡੀ ਅਤੇ ਇਨੋਵੇਸ਼ਨ ਬਾਰੇ ਵਿਭਾਗ ਦੀ ਪ੍ਰਸਤਾਵਿਤ ਰਾਸ਼ਟਰੀ ਨੀਤੀ ਦੇ ਪੂਰਕ ਦੀ ਕਲਪਨਾ ਕਰਦੀ ਹੈ। ਇਸ ਦਾ ਉਦੇਸ਼ ਅਕਾਦਮਿਕ ਅਤੇ ਖੋਜ ਸੰਸਥਾਵਾਂ, ਇਨੋਵੇਸ਼ਨ ਸੈਂਟਰ, ਪਲੱਗ ਐਂਡ ਪਲੇ;  ਬੁਨਿਆਦੀ ਢਾਂਚੇ ਵਿੱਚ ਉੱਤਮਤਾ ਕੇਂਦਰ ਅਤੇ ਸਟਾਰਟ-ਅੱਪਸ ਨੂੰ ਸਮਰਥਨ ਦੇਣਾ ਵੀ ਹੈ।

 

ਸੈਕਟਰ ਵਿੱਚ ਨਿਵੇਸ਼ ਨੂੰ ਆਕਰਸ਼ਿਤ ਕਰਨਾ:

ਮੇਕ ਇਨ ਇੰਡੀਆ, ਆਯੁਸ਼ਮਾਨ ਭਾਰਤ ਪ੍ਰੋਗਰਾਮ, ਹੀਲ-ਇਨ-ਇੰਡੀਆ, ਸਟਾਰਟ-ਅੱਪਸ ਮਿਸ਼ਨ ਜਿਹੀਆਂ ਤਾਜ਼ਾ ਸਕੀਮਾਂ ਅਤੇ ਗਤੀਵਿਧੀਆਂ ਦੇ ਨਾਲ, ਨੀਤੀ ਪ੍ਰਾਈਵੇਟ ਨਿਵੇਸ਼, ਵੈਂਚਰ ਕੈਪੀਟਲ ਤੋਂ ਫੰਡਾਂ ਦੀ ਲੜੀ, ਅਤੇ ਪਬਲਿਕ-ਪ੍ਰਾਈਵੇਟ ਭਾਈਵਾਲੀ (ਪੀਪੀਪੀ) ਨੂੰ ਵੀ ਉਤਸ਼ਾਹਿਤ ਕਰਦੀ ਹੈ।

 ਮਾਨਵ ਸੰਸਾਧਨ ਵਿਕਾਸ:

*      ਵਿਗਿਆਨੀਆਂ, ਰੈਗੂਲੇਟਰਾਂ, ਹੈਲਥ ਮਾਹਿਰਾਂ, ਪ੍ਰਬੰਧਕਾਂ, ਤਕਨੀਸ਼ੀਅਨਾਂ ਆਦਿ ਜਿਹੀਆਂ ਵੈਲਿਊ ਚੇਤਨ ਵਿੱਚ ਸਕਿੱਲਡ ਕਾਰਜ ਸ਼ਕਤੀ ਦੀ ਨਿਰੰਤਰ ਸਪਲਾਈ ਕਰਨ ਲਈ, ਨੀਤੀ ਵਿੱਚ ਕਲਪਨਾ ਕੀਤੀ ਗਈ ਹੈ: ਮੈਡੀਕਲ ਡਿਵਾਈਸ ਸੈਕਟਰ ਵਿੱਚ ਪ੍ਰੋਫੈਸ਼ਨਲਾਂ ਦੀ ਸਕਿੱਲਿੰਗ, ਰੀ-ਸਕਿੱਲਿੰਗ ਅਤੇ ਅਪਸਕਿਲਿੰਗ ਲਈ, ਅਸੀਂ ਹੁਨਰ ਵਿਕਾਸ ਅਤੇ ਉੱਦਮਤਾ ਮੰਤਰਾਲੇ ਵਿੱਚ ਉਪਲਬਧ ਸਰੋਤਾਂ ਦਾ ਲਾਭ ਉਠਾ ਸਕਦੇ ਹਾਂ।

 

*      ਨੀਤੀ ਭਵਿੱਖ ਦੀਆਂ ਮੈਡੀਕਲ ਟੈਕਨੋਲੋਜੀਆਂ, ਹਾਈ-ਐਂਡ ਦੇ ਨਿਰਮਾਣ ਅਤੇ ਖੋਜ ਲਈ ਸਕਿੱਲਡ ਮਾਨਵ ਸ਼ਕਤੀ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ, ਭਵਿੱਖ ਲਈ ਤਿਆਰ ਮੈੱਡਟੈੱਕ ਮਾਨਵ ਸੰਸਾਧਨ ਪੈਦਾ ਕਰਨ ਅਤੇ ਸੈਕਟਰ ਦੀਆਂ ਵਿਕਸਿਤ ਲੋੜਾਂ ਨੂੰ ਪੂਰਾ ਕਰਨ ਲਈ ਮੌਜੂਦਾ ਸੰਸਥਾਵਾਂ ਵਿੱਚ ਮੈਡੀਕਲ ਉਪਕਰਣਾਂ ਲਈ ਸਮਰਪਿਤ ਬਹੁ-ਅਨੁਸ਼ਾਸਣੀ ਕੋਰਸਾਂ ਦਾ ਸਮਰਥਨ ਕਰੇਗੀ।

 

*      ਵਿਸ਼ਵ ਬਜ਼ਾਰ ਦੇ ਨਾਲ ਬਰਾਬਰ ਦੀ ਰਫ਼ਤਾਰ ਵਿੱਚ ਰਹਿਣ ਲਈ ਮੈਡੀਕਲ ਟੈਕਨੋਲੋਜੀਆਂ ਨੂੰ ਵਿਕਸਿਤ ਕਰਨ ਲਈ ਵਿਦੇਸ਼ੀ ਅਕਾਦਮਿਕ/ਉਦਯੋਗਿਕ ਸੰਸਥਾਵਾਂ ਨਾਲ ਸਾਂਝੇਦਾਰੀ ਵਿਕਸਿਤ ਕਰੇਗੀ।

 

ਬ੍ਰਾਂਡ ਪੋਜੀਸ਼ਨਿੰਗ ਅਤੇ ਜਾਗਰੂਕਤਾ ਸਿਰਜਣਾ:

*      ਨੀਤੀ ਵਿਭਾਗ ਦੇ ਅਧੀਨ ਸੈਕਟਰ ਲਈ ਇੱਕ ਸਮਰਪਿਤ ਨਿਰਯਾਤ ਪ੍ਰਮੋਸ਼ਨ ਕੌਂਸਲ ਦੀ ਸਿਰਜਣਾ ਦੀ ਕਲਪਨਾ ਕਰਦੀ ਹੈ ਜੋ ਵਿਭਿੰਨਮਾਰਕੀਟ ਪਹੁੰਚ ਮੁੱਦਿਆਂ ਨਾਲ ਨਜਿੱਠਣ ਲਈ ਸਮਰੱਥ ਹੋਵੇਗੀ।

 

*      ਮੈਨੂਫੈਕਚਰਿੰਗ ਅਤੇ ਸਕਿੱਲਿੰਗ ਸਿਸਟਮ ਦੇ ਸਰਵੋਤਮ ਗਲੋਬਲ ਵਿਵਹਾਰਾਂ ਤੋਂ ਸਿੱਖਣ ਲਈ ਅਧਿਐਨ ਅਤੇ ਪ੍ਰੋਜੈਕਟ ਸ਼ੁਰੂ ਕਰੇਗੀ ਤਾਂ ਜੋ ਭਾਰਤ ਵਿੱਚ ਅਜਿਹੇ ਸਫਲ ਮੋਡਲਾਂ ਨੂੰ ਅਨੁਕੂਲ ਬਣਾਉਣ ਦੀ ਸੰਭਾਵਨਾ ਦਾ ਪਤਾ ਲਗਾਇਆ ਜਾ ਸਕੇ।

 

*      ਗਿਆਨ ਨੂੰ ਸਾਂਝਾ ਕਰਨ ਅਤੇ ਪੂਰੇ ਸੈਕਟਰ ਵਿੱਚ ਮਜ਼ਬੂਤ ਨੈੱਟਵਰਕ ਬਣਾਉਣ ਲਈ ਵਿਭਿੰਨ ਹਿਤਧਾਰਕਾਂ ਨੂੰ ਇਕੱਠੇ ਕਰਨ ਲਈ ਹੋਰ ਫੋਰਮਾਂ ਨੂੰ ਉਤਸ਼ਾਹਿਤ ਕਰੇਗੀ।

 

ਨੀਤੀ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਮੈਡੀਕਲ ਡਿਵਾਈਸ ਉਦਯੋਗ ਨੂੰ ਇੱਕ ਪ੍ਰਤੀਯੋਗੀ, ਸਵੈ-ਨਿਰਭਰ, ਲਚੀਲੇ ਅਤੇ ਇਨੋਵੇਟਿਵ ਉਦਯੋਗ ਵਿੱਚ ਮਜ਼ਬੂਤ ਕਰਨ ਲਈ ਲੋੜੀਂਦਾ ਸਮਰਥਨ ਅਤੇ ਦਿਸ਼ਾ-ਨਿਰਦੇਸ਼ ਦਿੱਤੇ ਜਾਣਗੇ ਜੋ ਨਾ ਸਿਰਫ਼ ਭਾਰਤ ਬਲਕਿ ਦੁਨੀਆ ਦੀਆਂ ਸਿਹਤ ਸੰਭਾਲ਼ ਲੋੜਾਂ ਨੂੰ ਪੂਰਾ ਕਰਦਾ ਹੈ। ਨੈਸ਼ਨਲ ਮੈਡੀਕਲ ਡਿਵਾਈਸ ਪੋਲਿਸੀ, 2023 ਦਾ ਉਦੇਸ਼ ਮਰੀਜ਼ਾਂ ਦੀਆਂ ਵੱਧ ਰਹੀਆਂ ਸਿਹਤ ਸੰਭਾਲ਼ ਲੋੜਾਂ ਨੂੰ ਪੂਰਾ ਕਰਨ ਲਈ ਮਰੀਜ਼-ਕੇਂਦ੍ਰਿਤ ਪਹੁੰਚ ਨਾਲ ਮੈਡੀਕਲ ਉਪਕਰਣਾਂ ਦੇ ਸੈਕਟਰ ਨੂੰ ਵਿਕਾਸ ਦੇ ਤੇਜ਼ ਮਾਰਗ ‘ਤੇ ਲਿਆਉਣਾ ਹੈ।

 

***********

ਡੀਐੱਸ


(Release ID: 1920260) Visitor Counter : 199