ਸੂਚਨਾ ਤੇ ਪ੍ਰਸਾਰਣ ਮੰਤਰਾਲਾ
azadi ka amrit mahotsav

“ਮਨ ਕੀ ਬਾਤ” ਨੇ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਅਤੇ ਪਰੰਪਰਾ ਵਿੱਚ ਸਾਧਾਰਣ ਲੋਕਾਂ ਦੀ ਰੁਚੀ ਨੂੰ ਮੁੜ-ਸੁਰਜੀਤ ਕੀਤਾ ਹੈ


‘ਮਨ ਕੀ ਬਾਤ @100’ ‘ਤੇ ਇੱਕ ਦਿਨ ਦੀ ਨੈਸ਼ਨਲ ਕਾਨਫਰੰਸ ਦੇ ਦੌਰਾਨ ‘ਵਿਰਾਸਤ ਦਾ ਉੱਥਾਨ’ ‘ਤੇ ਦੂਸਰਾ ਸੈਸ਼ਨ ਆਯੋਜਿਤ ਕੀਤਾ ਗਿਆ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਸੱਭਿਆਚਾਰ, ਪਰੰਪਰਾ, ਲੋਕ ਕਲਾ ਅਤੇ ਵਾਤਾਵਰਣ ਵਿੱਚ ਰੁਚੀ ਨੂੰ ਮੁੜ-ਸੁਰਜੀਤ ਕਰਦੇ ਹੋਏ ਲੋਕਾਂ ਦੇ ਦੈਨਿਕ ਵਿਸ਼ਿਆਂ ‘ਤੇ ਚਰਚਾ ਕੀਤੀ

‘ਮਨ ਕੀ ਬਾਤ’ ਇੱਕ ਅਸਾਧਾਰਣ ਪਹਿਲ ਹੈ ਜੋ ਸਾਨੂੰ ਸਾਡੀਆਂ ਜੜਾਂ ਦੇ ਵੱਲ ਵਾਪਸ ਲੈ ਜਾਂਦੀ ਹੈ: ਭਾਰਤ ਦੇ ਸਭ ਤੋਂ ਪਸੰਦੀਦਾ ਕਥਾਕਾਰ ਨੀਲੇਸ਼ ਮਿਸ਼ਰਾ

Posted On: 26 APR 2023 4:57PM by PIB Chandigarh

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਸੰਬੋਧਨ ਅਤੇ ਅਤਿਅੰਤ ਲੋਕਪ੍ਰਿਯ ਰੇਡੀਓ ਪ੍ਰੋਗਰਾਮ “ਮਨ ਕੀ ਬਾਤ” ਵਿੱਚ ਲੋਕਾਂ ਦੇ ਨਾਲ ਉਨ੍ਹਾਂ ਦੀ ਗੱਲਬਾਤ ਨੇ ਭਾਰਤ ਦੇ ਸਮ੍ਰਿੱਧ ਸੱਭਿਆਚਾਰ ਤੇ ਪਰੰਪਰਾ ਵਿੱਚ ਸਾਧਾਰਣ ਜਨ ਦੀ ਰੁਚੀ ਨੂੰ ਮੁੜ-ਸੁਰਜੀਤ ਕੀਤਾ ਹੈ। ਅੱਜ ਨਵੀਂ ਦਿੱਲੀ ਵਿੱਚ ਮਨ ਕੀ ਬਾਤ @100 ‘ਤੇ ਇੱਕ ਦਿਨ ਦੀ ਨੈਸ਼ਨਲ ਕਾਨਫਰੰਸ ਦੇ ਦੌਰਾਨ ‘ਵਿਰਾਸਤ ਦਾ ਉੱਥਾਨ’ ‘ਤੇ ਦੂਸਰੇ ਸੈਸ਼ਨ ਵਿੱਚ ਹਿੱਸਾ ਲੈਣ ਵਾਲੇ ਪ੍ਰਤਿਸ਼ਠਿਤ ਪੈਨਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਪਹਿਲ ਜ਼ਮੀਨੀ ਪੱਧਰ ‘ਤੇ ਲੋਕਾਂ ਨੂੰ ਪਹਿਚਾਣ ਦਿੰਦੀ ਹੈ।

ਰੇਡੀਓ ਸ਼ੋਅ ਦੇ ਮੇਜ਼ਬਾਨ ਅਤੇ ਕਥਾਕਾਰ ਨੀਲੇਸ਼ ਮਿਸ਼ਰਾ ਨੇ ਚਰਚਾ ਸ਼ੁਰੂ ਕਰਦੇ ਹੋਏ ਬੱਚਿਆਂ ਦੇ ਨਾਲ ਜਨਜਾਤੀ ਖੇਤਰ ਵਿੱਚ ਆਪਣੀ ਯਾਤਰਾ, ਵਣ ਭੂਮੀ ਨਾਲ ਜੁੜੇ ਲੋਕਾਂ ਦੇ ਨਾਲ ਆਪਣੀਆਂ ਮੁਲਾਕਾਤਾਂ ਅਤੇ ਉਨ੍ਹਾਂ ਦੀ ਖੋਜ ਬਾਰੇ ਦੱਸਿਆ ਕਿ ਕਿਸ ਤਰ੍ਹਾਂ ਜਨਜਾਤੀ ਲੋਕ ਆਪਣੇ ਦੈਨਿਕ ਜੀਵਨ ਵਿੱਚ ਵਿਰਾਸਤ ਦੇ ਨਾਲ ਰਹਿ ਰਹੇ ਹਨ। ਭਾਰਤ ਦੇ ਸਭ ਤੋਂ ਵਧ ਪਸੰਦੀਦਾ ਕਥਾਕਾਰ ਅਤੇ ਬਿਗ ਐੱਫਐੱਮ ਦੇ ‘ਯਾਦੋਂ ਕਾ ਇਡੀਅਟ ਬੌਕਸ’ ਸ਼ੋਅ ਦੇ ਮੇਜ਼ਬਾਨ ਮਿਸ਼ਰਾ ਨੇ ਕਿਹਾ ਕਿ ਮਨ ਕੀ ਬਾਤ ਇੱਕ ਅਸਾਧਾਰਣ ਪਹਿਲ ਹੈ, ਜੋ ਸਾਨੂੰ ਸਾਡੀਆਂ ਜੜਾਂ ਦੇ ਵੱਲ ਵਾਪਸ ਲੈ ਜਾਂਦੀ ਹੈ।

 

ਸੇਵ ਚੀਟੇ ਲੁਈ ਮੂਵਮੈਂਟ ਦੇ ਜਨਰਲ ਸਕੱਤਰ ਵਾਤਾਵਰਣਵਾਦੀ ਰੋਚਮਲਿਯਾਨਾ ਨੇ ਮਿਜ਼ੋਰਮ ਵਿੱਚ ਚੀਟੇ ਲੁਈ ਨਦੀ ਨੂੰ ਮੁੜ-ਸੁਰਜੀਤ ਕਰਨ ਦੇ ਆਪਣੇ ਅਭਿਯਾਨ ਬਾਰੇ ਗੱਲ ਕੀਤੀ, ਜੋ ਰਾਜ ਦੀ ਰਾਜਧਾਨੀ ਆਈਜ਼ੋਲ ਤੋਂ ਗੁਜਰਦੀ ਹੈ। ਉਨ੍ਹਾਂ ਨੇ ਨਦੀ ਨਿਕਾਵਾਂ ਦੇ ਸਮੁੱਚੇ ਦ੍ਰਿਸ਼ਟੀਕੋਣ ਨੂੰ ਬੇਨਤੀ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ 2022 ਵਿੱਚ ਮਨ ਕੀ ਬਾਤ ਦੇ 90ਵੇਂ ਐਪੀਸੋਡ ਵਿੱਚ ਅਭਿਯਾਨ ਦੀ ਸਫ਼ਲਤਾ ‘ਤੇ ਚਾਨਣਾ ਪਾਇਆ ਸੀ। ਉਨ੍ਹਾਂ ਨੇ ਕਿਹਾ, “ਪ੍ਰਧਾਨ ਮੰਤਰੀ ਦੇ ਸ਼ਬਦ ਲੋਕਾਂ ਨੂੰ ਸਾਡੀ ਨਦੀ ਪ੍ਰਣਾਲੀ ਦੀ ਸੰਭਾਲ਼ ਕਰਨ ਅਤੇ ਉਨ੍ਹਾਂ ਨੂੰ ਵਾਤਾਵਰਣੀ ਵਿਗਾੜ ਤੋਂ ਬਚਾਉਣ ਦੇ ਲਈ ਪ੍ਰੇਰਿਤ ਕਰਨਗੇ।”

 “ਚਿੜੀਆਂ ਨੂੰ ਬਚਾਓ” ਅਭਿਯਾਨ ਚਲਾਉਣ ਵਾਲੇ ਵਾਤਾਵਰਣ ਸੰਭਾਲ਼ਵਾਦੀ, ਜਗਤ ਕਿੰਖਾਬਵਾਲਾ ਨੇ ਕਿਹਾ ਕਿ ਅਸੀਂ ਵਿਕਾਸ ਦੀ ਅਨਦੇਖੀ ਨਹੀਂ ਕਰ ਸਕਦੇ, ਲੇਕਿਨ ਸਾਨੂੰ ਅਰਥਵਿਵਸਥਾ ਅਤੇ ਵਾਤਾਵਰਣ ਦੋਨਾਂ ਨੂੰ ਨਾਲ ਲੈ ਕੇ ਚਲਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਜਦੋਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ 2017 ਵਿੱਚ ‘ਚਿੜੀਆਂ ਨੂੰ ਬਚਾਓ’ (ਸੇਵ ਦ ਸਪੈਰੋਅ) ਅਭਿਯਾਨ ਨੂੰ ਛੁਇਆ ਤਾਂ ਪ੍ਰੋਗਰਾਮ ਬਾਰੇ ਜਾਗਰੂਕਤਾ ਵਧੀ ਅਤੇ ਇੱਥੇ ਤੱਕ ਕਿ ਅਮਰੀਕਾ ਤੇ ਹੋਰ ਦੇਸ਼ਾਂ ਦੇ ਵਾਤਾਵਰਣ ਕਾਰਜਕਰਤਾ ਵੀ ਇਸ ਵਿੱਚ ਸ਼ਾਮਲ ਹੋ ਗਏ। ਸਪੈਰੋਮੈਨ ਦੇ ਨਾਮ ਨਾਲ ਪ੍ਰਸਿੱਧ ਉਨ੍ਹਾਂ ਨੇ ਕਿਹਾ ਕਿ ਚਿੜੀਆਂ ਮਾਨਵ ਬਸਤੀਆਂ ਦੇ ਪਾਸ ਰਹਿੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮਨੁੱਖ ਲਾਭ ਦੇ ਲਈ ਕੰਮ ਕਰਨ ਵਾਲੀ ਇਕੱਲੀ ਪ੍ਰਜਾਤੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਇਸ ਪ੍ਰਿਥਵੀ ਦੇ ਮਾਲਕ ਨਹੀਂ ਹਾਂ।

ਤਿੰਨ ਬਾਰ ਦੇ ਗ੍ਰੇਮੀ ਪੁਰਸਕਾਰ ਜੇਤੂ ਸੰਗੀਤਕਾਰ ਅਤੇ ਵਾਤਾਵਰਣਵਾਦੀ ਰਿਕੀ ਕੇਜ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਮਨ ਕੀ ਬਾਤ ਐਪੀਸੋਡ ਵਿੱਚ ਪਦਮ ਪੁਰਸਕਾਰਾਂ ਨਾਲ ਸਨਮਾਨਤ ਜਨਜਾਤੀ ਸੰਗੀਤਕਾਰਾਂ ਬਾਰੇ ਗੱਲ ਕੀਤੀ ਅਤੇ ਅਗਲੇ ਐਪੀਸੋਡ ਵਿੱਚ ਪ੍ਰਧਾਨ ਮੰਤਰੀ ਨੇ ਸੁਰਸਿੰਗਾਰ ਖਿਡਾਰੀ ਜੋਏਦੀਪ ਮੁਖਰਜੀ ਅਤੇ  ਮੈਂਡੋਲਿਨ ਐਕਸਪੋਨੈਂਟ ਉੱਪਾਲਪੁ ਸ੍ਰੀਨਿਵਾਸ ਜਿਹੇ ਕਲਾਕਾਰਾਂ ਦਾ ਜ਼ਿਕਰ ਕੀਤਾ, ਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ, “ਇਨ੍ਹਾਂ ਉਪਕਰਣਾਂ ਵਿੱਚ ਨਵੀਂ ਜਾਨ ਫੂੰਕ ਦਿੱਤੀ ਹੈ।” ਉਨ੍ਹਾਂ ਨੇ ਕਿਹਾ ਕਿ ਮਨ ਕੀ ਬਾਤ ਦੇ ਨਾਲ ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਜਨਮੇ ਲੋਕ ਸੰਗੀਤ ਦੇ ਸਰੂਪਾਂ ਨੂੰ ਮੁੱਖਧਾਰਾ ਵਿੱਚ ਲਿਆ ਦਿੱਤਾ ਹੈ।

ਭਰਤਨਾਟਯਮ ਐਕਸਪੋਨੈਂਟ ਅਤੇ ਅਭਿਨੇਤ੍ਰੀ ਸ਼ੋਬਨਾ ਚੰਦ੍ਰਕੁਮਾਰ ਨੇ ਕਿਹਾ ਕਿ ਆਈਟੀ ਕੌਸ਼ਲ ਸਹਿਤ ਭਾਰਤ ਦੇ ਵਿਕਾਸ ਦੀ ਕਹਾਣੀ ਸੁਣਾਉਂਦੇ ਹੋਏ ਸਾਨੂੰ ਆਪਣੇ ਸੱਭਿਆਚਾਰ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਵਿਧ ਲੋਕਾਂ ਅਤੇ ਸੱਭਿਆਚਾਰ ਨਾਲ ਭਰਿਆ ਵਿਸ਼ਾਲ ਦੇਸ਼ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੂੰ ਪੋਸ਼ਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਦੱਸਿਆ ਕਿ ਤੰਜਾਵੁਰ ਮੰਦਿਰ ਦੀ ਉਨ੍ਹਾਂ ਦੀ ਯਾਤਰਾ ਦੇ ਦੌਰਾਨ ਛੱਤ ਦੀਆਂ ਉਚਾਈਆਂ ‘ਤੇ ਚਿੱਤਰਕਾਰੀ ਨੂੰ ਤੋੜਿਆ ਹੋਇਆ ਦੇਖ ਕੇ ਦੁਖ ਹੋਇਆ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਮਨ ਕੀ ਬਾਤ ਪ੍ਰੋਗਰਾਮ ਲੋਕਾਂ ਨੂੰ ਸਾਡੀ ਵਿਰਾਸਤ ਸਥਲਾਂ ਦੀ ਯਾਤਰਾ ਕਰਨ ਅਤੇ ਉਨ੍ਹਾਂ ਦੀ ਸੰਭਾਲ਼ ਕਰਨ ਦੇ ਲਈ ਪ੍ਰੇਰਿਤ ਕਰਦਾ ਰਿਹਾ ਹੈ।

ਪੱਤਰਕਾਰ ਅਤੇ ਟੀਵੀ ਨਿਊਜ਼ ਐਂਕਰ ਪਲਕੀ ਸ਼ਰਮਾ ਨੇ ਕਿਹਾ ਕਿ ਸੱਭਿਆਚਾਰ ਨੂੰ ਮਹਾਸ਼ਕਤੀ ਦੇ ਲਈ ਮੁਦਰਾ ਦੇ ਰੂਪ ਵਿੱਚ ਦੇਖਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਹੁਣ ਵੀ ਭਾਰਤ ਨੂੰ ਸਪੇਰਿਆਂ ਦੀ ਭੂਮੀ ਦੇ ਰੂਪ ਵਿੱਚ ਦੇਖਦਾ ਹੈ ਅਤੇ ਸਾਨੂੰ ਆਪਣੇ ਸਮ੍ਰਿੱਧ ਸੱਭਿਆਚਾਰ ਤੇ ਸਮਾਰਕਾਂ ਬਾਰੇ ਵਧੇਰੇ ਗੱਲ ਕਰਦੇ ਹੋਏ ਟੈਕਨੋਲੋਜੀ ਅਤੇ ਪੁਲਾੜ ਰਿਸਰਚ ਵਿੱਚ ਆਪਣੀ ਉਭਰਦੀ ਸਫ਼ਲਤਾ ‘ਤੇ ਧਿਆਨ ਕੇਂਦ੍ਰਿਤ ਕਰਨਾ ਚਾਹੀਦਾ ਹੈ।

ਸਿਡ ਕੇ ਨਾਮ ਨਾਲ ਪ੍ਰਸਿੱਧ ਟੀਵੀ ਅਤੇ ਆਰ ਜੇ ਸਿਧਾਰਥ ਕੰਨਨ ਨੇ ਕਿਹਾ ਕਿ ਮਨ ਕੀ ਬਾਤ ਨਾਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਰੇਡੀਓ ਦੀ ਤਾਕਤ ਸਾਬਤ ਕੀਤੀ ਹੈ, ਇੱਕ ਮਿੱਤਰ ਅਤੇ ਵੱਡੇ ਭਾਈ ਦੀ ਤਰ੍ਹਾਂ ਦੇਸ਼ ਦੀ ਜਨਤਾ ਨਾਲ ਗੱਲ ਕੀਤੀ ਹੈ। ਔਸਕਰ ਵਿੱਚ ਭਾਰਤੀ ਸੰਗੀਤ ਦੀ ਹਾਲ ਦੀ ਸਫ਼ਲਤਾ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ‘ਭਾਰਤ, ਭਾਰਤ ਦੀ ਕਹਾਣੀ ਸੁਣਾਉਣਾ ਚਾਹੁੰਦਾ ਹੈ।’

ਸੈਸ਼ਨ ਦਾ ਸਮਾਪਨ ਕਰਦੇ ਹੋਏ, ਸ਼੍ਰੀ ਨੀਲੇਸ਼ ਮਿਸ਼ਰਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮੋਟੇ ਅਨਾਜਾਂ (ਮਿਲੇਟਸ) ਵਿੱਚ ਲੋਕਾਂ ਦੀ ਰੁਚੀ ਨੂੰ ਮੁੜ-ਸੁਰਜੀਤ ਕੀਤਾ। ਉਨ੍ਹਾਂ ਨੇ ਕਿਹਾ ਕਿ ਅਸੀਂ ਵਰ੍ਹਿਆਂ ਤੱਕ ਮੋਟੇ ਅਨਾਜਾਂ (ਮਿਲੇਟਸ) ਦੀ ਅਨਦੇਖੀ ਕੀਤੀ, ਜਦਕਿ ਪੱਛਮ ਨੇ ਇਸ ਨੂੰ ਸੁਪਰ ਫੂਡ ਕਿਹਾ, ਤਦੇ ਸਾਡੇ ਭੋਜਨ ਦੇ ਸੁਆਦ ‘ਤੇ ਮੋਟੇ ਅਨਾਜ ਦੇ ਪ੍ਰਤੀ ਜਨੂਨ ਨੇ ਜੋਸ਼ ਦਾ ਰੂਪ ਲਿਆ।

 “ਮਨ ਕੀ ਬਾਤ” ਬਹੁਤ ਜ਼ਿਆਦਾ ਲੋਕਪ੍ਰਿਯ ਪ੍ਰੋਗਰਾਮ ਹੈ, ਜਿਸ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਲੋਕਾਂ ਨੂੰ ਸੰਬੋਧਿਤ ਕਰਦੇ ਹਨ ਅਤੇ ਸਮਕਾਲੀਨ ਵਿਸ਼ਿਆਂ ‘ਤੇ ਲੋਕਾਂ ਨਾਲ ਗੱਲਬਾਤ ਕਰਦੇ ਹਨ। 3 ਅਕਤੂਬਰ, 2014 ਨੂੰ ਆਪਣੀ ਸ਼ੁਰੂਆਤ ਦੇ ਬਾਅਦ ਤੋਂ ਇਸ ਪ੍ਰੋਗਰਾਮ ਨੇ 26 ਮਾਰਚ, 2023 ਤੱਕ ਕੁੱਲ 99 ਐਪੀਸੋਡ ਨੂੰ ਕਵਰ ਕੀਤਾ ਹੈ।

 

****

ਪੀਕੇ


(Release ID: 1920254) Visitor Counter : 91


Read this release in: Hindi , Marathi , Urdu , English