ਰੱਖਿਆ ਮੰਤਰਾਲਾ
azadi ka amrit mahotsav

ਭਾਰਤੀ ਤੱਟ ਰੱਖਿਅਕ ਅਤੇ ਕੋਰੀਆਈ ਤੱਟ ਰੱਖਿਅਕ ਦਰਮਿਆਨ 11ਵੀਂ ਉੱਚ ਪੱਧਰੀ ਮੀਟਿੰਗ (ਐੱਚਐੱਲਐੱਮ) ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ

Posted On: 25 APR 2023 7:17PM by PIB Chandigarh

ਭਾਰਤੀ ਤੱਟ ਰੱਖਿਅਕ ਅਤੇ ਕੋਰੀਆਈ ਤੱਟ ਰੱਖਿਅਕ ਦਰਮਿਆਨ 11ਵੀਂ ਉੱਚ ਪੱਧਰੀ ਮੀਟਿੰਗ (ਐੱਚਐੱਲਐੱਮ) ਅੱਜ 25 ਅਪ੍ਰੈਲ,2023 ਨੂੰ ਨਵੀਂ ਦਿੱਲੀ ਵਿੱਚ ਆਯੋਜਿਤ ਕੀਤੀ ਗਈ। ਕੋਰੀਆਈ ਤੱਟ ਰੱਖਿਅਕ (ਕੇਸੀਜੀ) ਬਲ ਦੇ ਕਮਿਸ਼ਨਰ ਜਨਰਲ ਕਿਮ ਜੋਂਗ ਵੁੱਕ ਦੀ ਅਗਵਾਈ ਵਿੱਚ ਕੋਰੀਆਈ ਤੱਟ ਰੱਖਿਅਕ ਦੇ ਸੱਤ ਮੈਂਬਰੀ ਪ੍ਰਤੀਨਿਧੀ ਮੰਡਲ ਨੇ ਭਾਰਤੀ ਤੱਟ ਰੱਖਿਅਕ ਬਲ ਦੇ ਕਾਰਜਕਾਰੀ ਡਾਇਰੈਕਟਰ ਜਰਨਲ ਵਧੀਕ ਡਾਇਰੈਕਟਰ ਜਨਰਲ ਰਾਕੇਸ਼ ਪਾਲ ਦੀ ਪ੍ਰਧਾਨਗੀ ਵਿੱਚ ਭਾਰਤੀ ਤੱਟ ਰੱਖਿਅਕ ਬਲ ਦੀ ਟੀਮ ਨਾਲ ਮੀਟਿੰਗ ਕੀਤੀ। ਦੋਵਾਂ ਧਿਰਾਂ ਨੇ ਸਰਬੋਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕਰਨ, ਸੰਯੁਕਤ ਅਭਿਆਸ ਆਯੋਜਿਤ ਕਰਨ ਅਤੇ ਸਿਖਲਾਈ ਦੇ ਖੇਤਰ ਵਿੱਚ ਸਹਿਯੋਗ ਵਧਾਉਣ ਦੇ ਉਦੇਸ਼ ਨਾਲ ਸਹਿਮਤੀ ਪੱਤਰ ਦੇ ਪ੍ਰਾਵਧਾਨਾਂ ਦੇ ਅਨੁਸਾਰ ਮੌਜੂਦਾ ਸਬੰਧਾਂ ਨੂੰ ਹੋਰ ਸਸ਼ਕਤ ਕਰਨ ਦੇ ਤੌਰ-ਤਰੀਕਿਆਂ ’ਤੇ ਚਰਚਾ ਕੀਤੀ।

ਵਰ੍ਹੇ 2006 ਵਿੱਚ ਹਸਤਾਖਰ ਸਹਿਮਤੀ ਪੱਤਰ (ਐੱਮਓਯੂ) ਦੇ ਪ੍ਰਾਵਧਾਨਾਂ ਦੇ ਤਹਿਤ ਦੋਵਾਂ ਤੱਟ ਰੱਖਿਅਕਾਂ ਦਰਮਿਆਨ ਉੱਚ ਪੱਧਰੀ ਮੀਟਿੰਗ (ਐੱਚਐੱਲਐੱਮ) ਆਯੋਜਿਤ ਕੀਤੀ ਜਾ ਰਹੀ ਹੈ। ਉੱਚ ਪੱਧਰੀ ਮੀਟਿੰਗ ਸਮੁੰਦਰੀ ਖੋਜ ਅਤੇ ਬਚਾਓ (ਐੱਮ-ਐੱਸਏਆਰ), ਸਮੁੰਦਰੀ ਪ੍ਰਦੂਸ਼ਨ ’ਤੇ ਕਾਰਵਾਈ (ਐੱਮਪੀਆਰ) ਅਤੇ ਮੈਰੀਟਾਈਮ ਲਾਅ ਇਨਫੋਰਸਮੈਂਟ (ਐੱਮਐੱਲਈ) ਦੇ ਖੇਤਰਾਂ ਵਿੱਚ ਆਪਰੇਸ਼ਨਲ ਪੱਧਰ ’ਤੇ ਵਿਚਾਰ-ਵਟਾਂਦਰਾ ਅਤੇ ਸਮਰੱਥਾ ਨਿਰਮਾਣ ਨੂੰ ਵਿਸਤਾਰ ਦੇਣ ’ਤੇ ਕੇਂਦ੍ਰਿਤ ਹੈ।

************

ਏਬੀਬੀ/ਐੱਸਆਰ/ਜੀਸੀ


(Release ID: 1920123) Visitor Counter : 112


Read this release in: English , Urdu , Hindi