ਉਪ ਰਾਸ਼ਟਰਪਤੀ ਸਕੱਤਰੇਤ

ਮਨ ਕੀ ਬਾਤ ਇੰਡੀਆ@100 ਦੀ ਨੀਂਹ ਹੈ: ਉਪ ਰਾਸ਼ਟਰਪਤੀ


ਮਨ ਕੀ ਬਾਤ ਨੇ ਸਥਾਨਕ ਕਲਾਵਾਂ ਅਤੇ ਕਾਰੀਗਰਾਂ ਲਈ ਇੱਕ ਮਾਰਕੀਟ ਸਪੇਸ ਤਿਆਰ ਕੀਤਾ ਹੈ ਅਤੇ ਉੱਤਰ ਪੂਰਬ ਅਤੇ ਹੋਰ ਰਾਜਾਂ ਦੇ ਸੱਭਿਆਚਾਰ ਨੂੰ ਪ੍ਰਸਿੱਧ ਕੀਤਾ ਹੈ: ਉਪ ਰਾਸ਼ਟਰਪਤੀ

'ਮਨ ਕੀ ਬਾਤ' ਰਾਹੀਂ ਪ੍ਰਧਾਨ ਮੰਤਰੀ ਦੇ ਸੰਬੋਧਨ ਰਾਸ਼ਟਰ ਲਈ ਸਕਾਰਾਤਮਕਤਾ ਦਾ ਪ੍ਰਤੀਕ ਹਨ: ਉਪ ਰਾਸ਼ਟਰਪਤੀ

ਉਪ ਰਾਸ਼ਟਰਪਤੀ ਨੇ 'ਮਨ ਕੀ ਬਾਤ @100' ਸੰਮੇਲਨ ਦਾ ਉਦਘਾਟਨ ਕੀਤਾ, ਇਸ ਮੌਕੇ 'ਤੇ ਦੋ ਕਿਤਾਬਾਂ ਰਿਲੀਜ਼ ਕੀਤੀਆਂ

Posted On: 26 APR 2023 3:05PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਅੱਜ ਕਿਹਾ ਕਿ ਜਿਵੇਂ ਹੀ ਪ੍ਰੋਗਰਾਮ 'ਮਨ ਕੀ ਬਾਤ' ਆਪਣਾ 100ਵਾਂ ਐਪੀਸੋਡ ਪੂਰਾ ਕਰਦਾ ਹੈ, ਇਹ 'ਇੰਡੀਆ@100' ਦੀ ਨੀਂਹ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਜਦੋਂ 2047 ਵਿੱਚ ਆਪਣੇ ਸ਼ਤਾਬਦੀ ਸਮਾਗਮ ਮਨਾਏਗਾ ਤਾਂ ਦੁਨੀਆ ਵਿੱਚ ਸਿਖਰ ’ਤੇ ਹੋਵੇਗਾ।

 

ਨਵੀਂ ਦਿੱਲੀ ਵਿੱਚ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਆਯੋਜਿਤ ਰਾਸ਼ਟਰੀ ਸੰਮੇਲਨ 'ਮਨ ਕੀ ਬਾਤ @ 100' ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਧਨਖੜ ਨੇ ਕਿਹਾ ਕਿ ਮਨ ਕੀ ਬਾਤ ਦੇਸ਼ ਦੇ ਕੋਨੇ-ਕੋਨੇ ਵਿੱਚ ਪਹੁੰਚ ਚੁੱਕੀ ਹੈ ਅਤੇ ਪਹੁੰਚ ਅਤੇ ਪ੍ਰਸਿੱਧੀ ਵਿੱਚ ਬੇਮਿਸਾਲ ਹੈ। ਉਨ੍ਹਾਂ ਸਥਾਨਕ ਕਲਾ ਅਤੇ ਕਾਰੀਗਰਾਂ ਨੂੰ ਪਹਿਚਾਣ ਅਤੇ ਬ੍ਰਾਂਡ ਵੈਲਿਊ ਦੇਣ ਅਤੇ ਉਨ੍ਹਾਂ ਲਈ ਇੱਕ ਮਾਰਕੀਟ ਸਪੇਸ ਪੈਦਾ ਕਰਨ ਲਈ ਵੀ ਪ੍ਰੋਗਰਾਮ ਨੂੰ ਕ੍ਰੈਡਿਟ ਦਿੱਤਾ।

 

ਉਪ ਰਾਸ਼ਟਰਪਤੀ ਨੇ ਕਿਹਾ ਕਿ 'ਮਨ ਕੀ ਬਾਤ' ਨੇ ਸਰਕਾਰ ਦੀਆਂ ਪ੍ਰਮੁੱਖ ਪਹਿਲਾਂ ਜਿਵੇਂ ਕਿ ਸਵੱਛ ਭਾਰਤ, ਬੇਟੀ ਬਚਾਓ ਬੇਟੀ ਪੜ੍ਹਾਓ, ਨੂੰ ਵੱਡਾ ਹੁਲਾਰਾ ਦਿੱਤਾ ਅਤੇ ਉਨ੍ਹਾਂ ਨੂੰ ਜਨ ਅੰਦੋਲਨਾਂ ਵਿੱਚ ਬਦਲ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਸ਼ੋਅ 'ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਕੋਵਿਡ ਮਹਾਮਾਰੀ ਦੇ ਦੌਰਾਨ ਰਾਸ਼ਟਰ ਲਈ 'ਸਕਾਰਾਤਮਕਤਾ ਦੀ ਰੋਸ਼ਨੀ' ਸਨ।

 

ਪ੍ਰੋਗਰਾਮ ਦੇ 100ਵੇਂ ਐਪੀਸੋਡ (30 ਅਪ੍ਰੈਲ 2023 ਨੂੰ ਪ੍ਰਸਾਰਿਤ ਕੀਤੇ ਜਾਣ ਵਾਲੇ) ਨੂੰ ਇੱਕ ਇਤਿਹਾਸਕ ਮੀਲ ਪੱਥਰ ਵਜੋਂ ਨੋਟ ਕਰਦੇ ਹੋਏ, ਸ਼੍ਰੀ ਧਨਖੜ ਨੇ ਉੱਤਰ ਪੂਰਬ ਅਤੇ ਹੋਰ ਰਾਜਾਂ ਦੇ ਸੱਭਿਆਚਾਰ ਅਤੇ ਤਿਉਹਾਰਾਂ ਨੂੰ ਪ੍ਰਸਿੱਧ ਬਣਾਉਣ ਅਤੇ ਮੁੱਖ ਧਾਰਾ ਵਿੱਚ ਲਿਆਉਣ ਲਈ ਇੱਕ ਪ੍ਰਭਾਵਸ਼ਾਲੀ ਪਲੇਟਫਾਰਮ ਵਜੋਂ ਸੇਵਾ ਕਰਨ ਲਈ ਪ੍ਰੋਗਰਾਮ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ, 'ਮਨ ਕੀ ਬਾਤ, ਅਸਲ ਵਿੱਚ, ਸਾਡੀ ਸਭਿਅਤਾ ਦੀ ਭਾਵਨਾ ਦਾ ਪ੍ਰਤੀਬਿੰਬ ਹੈ'।

 

ਸਾਰਿਆਂ ਨੂੰ ਦੇਸ਼ ਦੀਆਂ ਪ੍ਰਾਪਤੀਆਂ 'ਤੇ ਮਾਣ ਕਰਨ ਦਾ ਸੱਦਾ ਦਿੰਦੇ ਹੋਏ, ਉਪ ਰਾਸ਼ਟਰਪਤੀ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਨੂੰ 'ਰਾਸ਼ਟਰ ਨੂੰ ਹਮੇਸ਼ਾ ਪਹਿਲੇ' ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦੀ ਕਹਾਣੀ 'ਨਾਰੀ ਸ਼ਕਤੀ' ਦੁਆਰਾ ਵੀ ਰੇਖਾਂਕਿਤ ਕੀਤੀ ਗਈ ਹੈ, ਜਿਸ ਦੀ ਮਿਸਾਲ ਭਾਰਤ ਦੇ ਰਾਸ਼ਟਰਪਤੀ ਵਜੋਂ ਇੱਕ ਕਬਾਇਲੀ ਔਰਤ ਦੀ ਚੋਣ ਵਿੱਚ ਦਿੱਤੀ ਗਈ ਹੈ।  ਉਨ੍ਹਾਂ ਵਿਭਿੰਨ ਕਲਿਆਣਕਾਰੀ ਪਹਿਲਾਂ ਜਿਵੇਂ ਕਿ ਪ੍ਰਤੱਖ ਲਾਭ ਤਬਾਦਲੇ, ਪ੍ਰਧਾਨ ਮੰਤਰੀ ਉੱਜਵਲਾ ਯੋਜਨਾ, ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਅਤੇ ਹੋਰਨਾਂ ਨੂੰ ਦੇਸ਼ ਵਿੱਚ ਸਮਾਜਿਕ-ਆਰਥਿਕ ਸਥਿਤੀ ਵਿੱਚ ਪੈਰਾਡਾਈਮ ਤਬਦੀਲੀ ਦੇ ਸੰਕੇਤ ਵਜੋਂ ਨੋਟ ਕੀਤਾ।

 

ਸਮਾਗਮ ਦੌਰਾਨ, ਸ਼੍ਰੀ ਧਨਖੜ ਨੇ ਕੌਫੀ ਟੇਬਲ ਬੁੱਕ 'ਮਾਈ ਡੀਅਰ ਫੈਲੋ ਸਿਟੀਜ਼ਨਸ...' ਰਿਲੀਜ਼ ਕੀਤੀ। ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੁਆਰਾ ਲਿਆਂਦੀ ਗਈ ਇਹ ਪੁਸਤਕ 100 ਤੋਂ ਵੱਧ ਪ੍ਰੇਰਣਾਦਾਇਕ ਕਹਾਣੀਆਂ ਦੀ ਝਲਕ ਪੇਸ਼ ਕਰਦੀ ਹੈ, ਜਿਨ੍ਹਾਂ ਦਾ ਰੇਡੀਓ ਪ੍ਰੋਗਰਾਮ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਜ਼ਿਕਰ ਕੀਤਾ ਗਿਆ ਹੈ।  ਉਨ੍ਹਾਂ ਪ੍ਰਸਾਰ ਭਾਰਤੀ ਦੇ ਸਾਬਕਾ ਸੀਈਓ, ਸ਼੍ਰੀ ਸ਼ਸ਼ੀ ਸ਼ੇਖਰ ਵੇਮਪਤੀ ਦੁਆਰਾ ਲਿਖੀ ਇੱਕ ਪੁਸਤਕ “ਕੁਲੈਕਟਿਵ ਸਪਿਰਿਟ, ਕੰਕਰੀਟ ਐਕਸ਼ਨ” ਵੀ ਰਿਲੀਜ਼ ਕੀਤੀ, ਜੋ ਕਿ ਰਾਸ਼ਟਰ ਉੱਤੇ ‘ਮਨ ਕੀ ਬਾਤ’ ਪ੍ਰੋਗਰਾਮ ਦੇ ਪ੍ਰਭਾਵ ਦਾ ਵਰਣਨ ਕਰਦੀ ਹੈ।

 

ਉਦਘਾਟਨ ਮੌਕੇ ਉਪ ਰਾਸ਼ਟਰਪਤੀ ਦੇ ਨਾਲ ਸੂਚਨਾ ਅਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ, ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਸ਼੍ਰੀ ਅਪੂਰਵ ਚੰਦਰਾ, ਪ੍ਰਸਾਰ ਭਾਰਤੀ ਦੇ ਸੀਈਓ ਸ਼੍ਰੀ ਗੌਰਵ ਦਿਵੇਦੀ ਵੀ ਮੌਜੂਦ ਸਨ। ਇਸ ਮੌਕੇ ਸੁਸ਼੍ਰੀ ਕਿਰਨ ਬੇਦੀ, ਸ਼੍ਰੀ ਆਮਿਰ ਖਾਨ, ਸੁਸ਼੍ਰੀ ਰਵੀਨਾ ਟੰਡਨ, ਸ਼੍ਰੀ ਰਿੱਕੀ ਕੇਜ, ਸੁਸ਼੍ਰੀ ਨਿਖਤ ਜ਼ਰੀਨ ਜਿਹੀਆਂ ਉੱਘੀਆਂ ਸ਼ਖਸੀਅਤਾਂ ਅਤੇ ਉਦਘਾਟਨ ਤੋਂ ਬਾਅਦ ਹੋਣ ਵਾਲੇ ਵੱਖ-ਵੱਖ ਸੈਸ਼ਨਾਂ ਦੇ ਪੈਨਲਿਸਟ ਵੀ ਮੌਜੂਦ ਸਨ। "ਮਨ ਕੀ ਬਾਤ" ਦੇ ਵੱਖ-ਵੱਖ ਐਪੀਸੋਡਾਂ ਵਿੱਚ ਪ੍ਰਧਾਨ ਮੰਤਰੀ ਦੁਆਰਾ ਜ਼ਿਕਰ ਕੀਤੇ ਗਏ ਦੇਸ਼ ਦੇ ਵਿਭਿੰਨ ਹਿੱਸਿਆਂ ਤੋਂ ਲਗਭਗ 100 ਸਤਿਕਾਰਤ ਨਾਗਰਿਕਾਂ ਨੇ ਵੀ ਇਸ ਸਮਾਗਮ ਵਿੱਚ ਹਿੱਸਾ ਲਿਆ।

 

  ********* 


ਐੱਮਐੱਸ/ਆਰਕੇ



(Release ID: 1920122) Visitor Counter : 90