ਰੱਖਿਆ ਮੰਤਰਾਲਾ
ਭਾਰਤ 28 ਅਪ੍ਰੈਲ ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ
Posted On:
25 APR 2023 7:16PM by PIB Chandigarh
ਭਾਰਤ 2023 ਵਿੱਚ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਚੇਅਰ ਵਜੋਂ ਨਵੀਂ ਦਿੱਲੀ ਵਿੱਚ 28 ਅਪ੍ਰੈਲ 2023 ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਮੈਂਬਰ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੀ ਮੇਜ਼ਬਾਨੀ ਕਰੇਗਾ। ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) 2001 ਵਿੱਚ ਸਥਾਪਿਤ ਇੱਕ ਅੰਤਰ ਸਰਕਾਰੀ ਸੰਗਠਨ ਹੈ। ਸ਼ੰਘਾਈ ਸਹਿਯੋਗ ਸੰਗਠਨ ਦੀ ਮੈਂਬਰਸ਼ਿਪ ਵਿੱਚ ਭਾਰਤ ਦੇਇਲਾਵਾ ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਜ਼ਾਕਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹਨ। ਮੈਂਬਰ ਦੇਸ਼ਾਂ ਦੇ ਇਲਾਵਾ, ਦੋ ਔਬਜਰਵਰ ਦੇਸ਼ ਬੈਲਾਰੂਸ ਅਤੇ ਈਰਾਨ ਵੀ 28 ਅਪ੍ਰੈਲ 2023 ਨੂੰ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਵਿੱਚ ਹਿੱਸਾ ਲੈਣਗੇ।
ਰੱਖਿਆ ਮੰਤਰੀ ਹੋਰ ਮੁੱਦਿਆਂ ਦੇ ਇਲਾਵਾ ਖੇਤਰੀ ਸ਼ਾਂਤੀ ਅਤੇ ਸੁਰੱਖਿਆ, ਸ਼ੰਘਾਈ ਸਹਿਯੋਗ ਸੰਗਠਨ ਦੇ ਅੰਦਰ ਆਂਤਕਵਾਦ ਵਿਰੋਧੀ ਪ੍ਰਯਾਸਾਂ ਅਤੇ ਇੱਕ ਪ੍ਰਭਾਵੀ ਬਹੁਪੱਖੀਵਾਦ ਨਾਲ ਸਬੰਧਿਤ ਮੁੱਦਿਆਂ ’ਤੇ ਚਰਚਾ ਕਰਨਗੇ।
ਸਾਲ 2023 ਵਿੱਚ ਭਾਰਤ ਦੀ ਸ਼ੰਘਾਈ ਸਹਿਯੋਗ ਸੰਗਠਨ ਦੀ ਪ੍ਰਧਾਨਗੀ ਦਾ ਵਿਸ਼ਾ ‘ਸ਼ੰਘਾਈ ਸਹਿਯੋਗ ਸੰਗਠਨ ਨੂੰ ਸੁਰੱਖਿਅਤ ਕਰਨਾ’ ਹੈ। ਭਾਰਤ ਇਸ ਖੇਤਰ ਵਿੱਚ ਬਹੁ-ਪੱਖੀ, ਰਾਜਨੀਤਕ, ਸੁਰੱਖਿਆ, ਆਰਥਿਕ ਅਤੇ ਲੋਕਾਂ-ਤੋਂ-ਲੋਕਾਂ ਦੇ ਸੰਪਰਕ ਨੂੰ ਪ੍ਰੋਤਸਾਹਨ ਦੇਣ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਨੂੰ ਵਿਸ਼ੇਸ਼ ਮਹੱਤਵ ਦਿੰਦਾ ਹੈ। ਸ਼ੰਘਾਈ ਸਹਿਯੋਗ ਸੰਗਠਨ ਦੇ ਨਾਲ ਚੱਲ ਰਹੇ ਸੰਪਰਕ ਨੇ ਭਾਰਤ ਨੂੰ ਉਸ ਖੇਤਰ ਦੇ ਦੇਸ਼ਾਂ ਦੇ ਨਾਲ ਆਪਣੇ ਸਬੰਧਾਂ ਨੂੰ ਪ੍ਰੋਤਸਾਹਨ ਦੇਣ ਵਿੱਚ ਸਹਾਇਤਾ ਕੀਤੀ ਹੈ ਜਿਸ ਦੇ ਨਾਲ ਭਾਰਤ ਨੇ ਸੱਭਿਆਚਾਰਕ ਸਬੰਧ ਸਾਂਝੇ ਕੀਤੇ ਹਨ, ਅਤੇ ਇਸ ਨੂੰ ਭਾਰਤ ਦਾ ਵਿਸਤ੍ਰਿਤ ਗੁਆਂਢ ਮੰਨਿਆ ਜਾਂਦਾ ਹੈ।
ਸ਼ੰਘਾਈ ਸਹਿਯੋਗ ਸੰਗਠਨ ਮੈਂਬਰ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ, ਅੰਦਰੂਨੀ ਮਾਮਲਿਆਂ ਵਿੱਚ ਦਖਲਅੰਦਾਜ਼ੀ ਨਾ ਕਰਨ, ਸਾਰੇ ਮੈਂਬਰ ਦੇਸ਼ਾਂ ਦੀ ਸਮਾਨਤਾ ਅਤੇ ਉਨ੍ਹਾਂ ਵਿੱਚੋਂ ਹਰੇਕ ਦੀ ਰਾਏ ਲਈ ਆਪਸੀ ਸਮਝ ਅਤੇ ਸਨਮਾਨ ਦੇ ਸਿਧਾਤਾਂ ਦੇ ਅਧਾਰ ’ਤੇ ਆਪਣੀ ਨੀਤੀ ਦਾ ਪਾਲਣ ਕਰਦਾ ਹੈ।
ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਸ਼ੰਘਾਈ ਸਹਿਯੋਗ ਸੰਗਠਨ ਦੇ ਰੱਖਿਆ ਮੰਤਰੀਆਂ ਦੀ ਮੀਟਿੰਗ ਦੌਰਾਨ ਹਿੱਸਾ ਲੈਣ ਵਾਲੇ ਦੇਸ਼ਾਂ ਦੇ ਰੱਖਿਆ ਮੰਤਰੀਆਂ ਦੇ ਨਾਲ ਦੁਵੱਲੀ ਮੀਟਿੰਗਾਂ ਵੀ ਕਰਨਗੇ।
*****
ਏਬੀਬੀ/ਐੱਸਆਰ/ਜੀਸੀ
(Release ID: 1919887)
Visitor Counter : 141