ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ
azadi ka amrit mahotsav

ਐੱਸਈਸੀਆਈ ਨੇ ਵਿੱਤੀ ਸਾਲ 2022-23 ਦੌਰਾਨ ਆਰਈ ਊਰਜਾ ਵਪਾਰ ਮਾਤਰਾ ਵਿੱਚ 59% ਤੋਂ ਵੱਧ ਦਾ ਉਛਾਲ ਦਰਜ ਕੀਤਾ


ਊਰਜਾ ਵਪਾਰ ਤੋਂ ਪਹਿਲੀ ਵਾਰ ਮਾਲੀਆ 10,000 ਕਰੋੜ ਰੁਪਏ ਤੋਂ ਪਾਰ ਹੋਇਆ

ਭਾਰਤ ਇੱਕ ਬੇਮਿਸਾਲ ਰਫ਼ਤਾਰ ਨਾਲ ਟਿਕਾਊ ਸਰੋਤਾਂ ਵੱਲ ਤਬਦੀਲ ਹੋ ਰਿਹਾ ਹੈ: ਐੱਸਈਸੀਆਈ ਦੀ ਐੱਮਡੀ ਸ਼੍ਰੀਮਤੀ ਸੁਮਨ ਸ਼ਰਮਾ

Posted On: 24 APR 2023 4:57PM by PIB Chandigarh

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ) ਨੇ 35 ਬੀਯੂ (ਬਿਲੀਅਨ ਯੂਨਿਟਾਂ) ਤੋਂ ਵੱਧ ਦਾ ਵਪਾਰ ਕੀਤਾ ਹੈ, ਜੋ ਪਿਛਲੇ ਸਾਲ ਦੇ ਮੁਕਾਬਲੇ ਵਿੱਤੀ ਸਾਲ 2022-23 ਦੌਰਾਨ ਅਖੁੱਟ ਊਰਜਾ ਦੇ ਬਿਜਲੀ ਵਪਾਰ ਦੀ ਮਾਤਰਾ ਵਿੱਚ 59% ਵਧਿਆ ਹੈ। ਇਸੇ ਤਰ੍ਹਾਂ ਊਰਜਾ ਵਪਾਰ ਤੋਂ ਮਾਲੀਆ ਆਪਣੀ ਸ਼ੁਰੂਆਤ ਤੋਂ ਬਾਅਦ ਪਹਿਲੀ ਵਾਰ 10,000 ਕਰੋੜ ਰੁਪਏ ਦੇ ਅੰਕੜੇ ਨੂੰ ਪਾਰ ਕਰ ਗਿਆ ਹੈ।

ਇਸ ਪ੍ਰਾਪਤੀ 'ਤੇ ਬੋਲਦੇ ਹੋਏ ਐੱਮਡੀ ਸ਼੍ਰੀਮਤੀ ਸੁਮਨ ਸ਼ਰਮਾ ਨੇ ਕਿਹਾ, "ਭਾਰਤ ਇੱਕ ਬੇਮਿਸਾਲ ਰਫ਼ਤਾਰ ਨਾਲ ਟਿਕਾਊ ਸਰੋਤਾਂ ਵੱਲ ਊਰਜਾ ਤਬਦੀਲੀ ਦਾ ਗਵਾਹ ਬਣ ਰਿਹਾ ਹੈ ਅਤੇ ਮਾਣਯੋਗ ਪ੍ਰਧਾਨ ਮੰਤਰੀ ਦੇ ਐਲਾਨ ਅਨੁਸਾਰ ਐੱਸਈਸੀਆਈ 2030 ਤੱਕ 500 ਗੀਗਾਵਾਟ ਗੈਰ-ਜੀਵਾਸ਼ਮ ਈਂਧਨ ਵੱਲ ਦੇਸ਼ ਦੀ ਯਾਤਰਾ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਕਰਮਚਾਰੀਆਂ ਦੀ ਪੂਰੀ ਟੀਮ ਅਤੇ ਐੱਸਈਸੀਆਈ ਦਾ ਪ੍ਰਬੰਧਨ ਇਸ ਟੀਚੇ ਲਈ ਅਣਥੱਕ ਮਿਹਨਤ ਕਰ ਰਿਹਾ ਹੈ।

ਸੋਲਰ ਐਨਰਜੀ ਕਾਰਪੋਰੇਸ਼ਨ ਆਫ ਇੰਡੀਆ ਲਿਮਿਟਡ (ਐੱਸਈਸੀਆਈ) ਸਾਲ 2011 ਵਿੱਚ ਸ਼ਾਮਲ ਕੀਤੀ ਗਈ ਇੱਕ ਮਿਨੀਰਤਨ ਸ਼੍ਰੇਣੀ-1 ਕੇਂਦਰੀ ਜਨਤਕ ਖੇਤਰ ਉੱਦਮ (ਸੀਪੀਐੱਸਈ) ਹੈ। ਇਹ ਭਾਰਤ ਦੀਆਂ ਅੰਤਰਰਾਸ਼ਟਰੀ ਵਚਨਬੱਧਤਾਵਾਂ ਦੀ ਪੂਰਤੀ ਲਈ ਅਖੁੱਟ ਊਰਜਾ ਸਕੀਮਾਂ/ਪ੍ਰੋਜੈਕਟਾਂ ਲਈ ਭਾਰਤ ਸਰਕਾਰ ਦੇ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਦੀ ਮੁੱਢਲੀ ਅਮਲ ਏਜੰਸੀ ਹੈ।

ਅੱਜ ਤੱਕ, ਐੱਸਈਸੀਆਈ ਨੇ 56 ਗੀਗਾਵਾਟ ਤੋਂ ਵੱਧ ਦੀ ਅਖੁੱਟ ਊਰਜਾ (ਆਰਈ) ਪ੍ਰੋਜੈਕਟ ਸਮਰੱਥਾ ਪ੍ਰਦਾਨ ਕੀਤੀ ਹੈ। ਐੱਸਈਸੀਆਈ ਪ੍ਰੋਜੈਕਟ ਪ੍ਰਬੰਧਨ ਸਲਾਹਕਾਰ (ਪੀਐੱਮਸੀ) ਦੇ ਰੂਪ ਵਿੱਚ ਆਪਣੇ ਖੁਦ ਦੇ ਨਿਵੇਸ਼ਾਂ ਦੇ ਨਾਲ-ਨਾਲ ਹੋਰ ਜਨਤਕ ਖੇਤਰ ਦੀਆਂ ਸੰਸਥਾਵਾਂ ਲਈ ਪ੍ਰੋਜੈਕਟ ਸਥਾਪਤ ਕਰਨ ਵਿੱਚ ਵੀ ਸਰਗਰਮ ਹੈ। ਐੱਸਈਸੀਆਈ ਨੂੰ ਆਈਸੀਆਰਏ ਦੀ ਏਏਏ ਦੀ ਸਭ ਤੋਂ ਉੱਚ ਕ੍ਰੈਡਿਟ ਰੇਟਿੰਗ ਹੈ।

******

ਏਐੱਮ 


(Release ID: 1919754) Visitor Counter : 154


Read this release in: English , Urdu , Hindi , Marathi