ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਮਲੇਰੀਆ ਖਾਤਮੇ ‘ਤੇ ‘ਏਸ਼ੀਆ-ਪ੍ਰਸ਼ਾਂਤ ਨੇਤਾਵਾਂ ਦੇ ਸੰਮੇਲਨ ਵਿੱਚ ਡਾ. ਮਨਸੁਖ ਮਾਂਡਵੀਆ ਨੇ ਮੁੱਖ ਭਾਸ਼ਣ ਦਿੱਤਾ
ਮਲੇਰੀਆ ਨਾ ਕੇਵਲ ਇੱਕ ਜਨਤਕ ਸਿਹਤ ਮੁੱਦਾ ਹੈ ਬਲਕਿ ਸਮਾਜਿਕ, ਅਰਥਿਕ ਅਤੇ ਰਾਜਨੀਤਕ ਚੁਣੌਤੀ ਵੀ ਹੈ ਜਿਸ ਦੇ ਲਈ ਸਾਰੇ ਹਿਤਧਾਰਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ: ਡਾ. ਮਾਂਡਵੀਆ
“ਭਾਰਤ ਦੱਖਣੀ-ਪੂਰਬ ਏਸ਼ੀਆ ਖੇਤਰ ਵਿੱਚ ਮਲੇਰੀਆ ਦੇ ਅਧਿਕ ਮਾਮਲਿਆਂ ਵਾਲਾ ਇੱਕਮਾਤਰ ਦੇਸ਼ ਸੀ, ਜਿੱਥੇ 2019 ਦੀ ਤੁਲਨਾ ਵਿੱਚ 2020 ਵਿੱਚ ਮਲੇਰੀਆ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ”
“ਭਾਰਤ ਨੇ 2015-2022 ਦੇ ਦੌਰਾਨ ਮਲੇਰੀਆ ਦੇ ਮਾਮਲਿਆਂ ਵਿੱਚ 85.1% ਦੀ ਗਿਰਾਵਟ ਅਤੇ ਮੌਤਾਂ ਵਿੱਚ 83.36% ਗਿਰਾਵਟ ਦਰਜ ਕੀਤੀ”
प्रविष्टि तिथि:
24 APR 2023 6:29PM by PIB Chandigarh
ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਨਿਕ ਸਾਹਾ, ਮਿਜ਼ੋਰਮ ਦੇ ਸਿਹਤ ਅਤੇ ਭਲਾਈ ਕਲਿਆਣ ਮੰਤਰੀ ਡਾ. ਆਰ. ਲਾਲਥਾਮਗਲੀਆਨਾ, ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪਾਲ ਅਤੇ ਵਿਸ਼ਵ ਸਿਹਤ ਸੰਗਠਨ ਦੇ ਦੱਖਣੀ ਪੂਰਬ ਏਸ਼ੀਆ ਖੇਤਰੀ ਦਫ਼ਤਰ ਦੇ ਡਾਇਰੈਕਟਰ ਡਾ. ਪੁਨਮ ਖੇਤਰਪਾਲ ਦੀ ਉਪਸਥਿਤੀ ਵਿੱਚ ਮਲੇਰੀਆ ਖਾਤਮੇ ‘ਤੇ ਏਸ਼ੀਆ ਪੈਸੀਫਿਕ ਲੀਡਰਸ ਕਨਕਲੇਵ ਨੂੰ ਵਰਚੁਅਲ ਤੌਰ ‘ਤੇ ਸਬੋਧਿਤ ਕਰਦੇ ਹੋਏ ਕਿਹਾ,
“ਮਲੇਰੀਆ ਨਾ ਕੇਵਲ ਇੱਕ ਜਨਤਕ ਸਿਹਤ ਮੁੱਦਾ ਹੈ ਬਲਕਿ ਸਮਾਜਿਕ, ਅਰਥਿਕ ਅਤੇ ਰਾਜਨੀਤਕ ਚੁਣੌਤੀ ਵੀ ਹੈ ਜਿਸ ਦੇ ਲਈ ਸਾਰੇ ਹਿਤਧਾਰਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ। ਭਾਰਤ ਦੱਖਣੀ-ਪੂਰਬ ਏਸ਼ੀਆ ਖੇਤਰ ਵਿੱਚ ਮਲੇਰੀਆ ਦੇ ਅਧਿਕ ਮਾਮਲਿਆਂ ਵਾਲਾ ਏਕਮਾਤਰ ਦੇਸ਼ ਸੀ ਜਿੱਥੇ 2019 ਦੀ ਤੁਲਨਾ ਵਿੱਚ 2020 ਵਿੱਚ ਮਲੇਰੀਆ ਦੇ ਮਾਮਲਿਆਂ ਵਿੱਚ ਗਿਰਾਵਟ ਦਰਜ ਕੀਤੀ ਗਈ । ਭਾਰਤ ਨੇ 2015-2022 ਦੇ ਦੌਰਾਨ ਮਲੇਰੀਆ ਦੇ ਮਾਮਲਿਆਂ ਵਿੱਚ 85.1% ਦੀ ਗਿਰਾਵਟ ਅਤੇ ਮੌਤ ਵਿੱਚ 83.36% ਦੀ ਗਿਰਾਵਟ ਦਰਜ ਕੀਤੀ।
ਸੋਨੋਮਨ ਦ੍ਵੀਪ ਦੇ ਸਿਹਤ ਅਤੇ ਮੈਡੀਕਲ ਸੇਵਾ ਡਾ. ਕੁਲਿਵਕ ਤੋਗਮਾਨਾ, ਫਿਜੀ ਗਣਰਾਜ ਦੇ ਸਿਹਤ ਅਤੇ ਮੈਡੀਕਲ ਸੇਵਾ ਮੰਤਰੀ ਡਾ. ਏਟੋਨੀਆ ਲਾਲਬਾਲਾਵੂ, ਇੰਡੋਨੇਸ਼ੀਆ ਗਣਰਾਜ ਦੇ ਉਪ ਸਿਹਤ ਮੰਤਰੀ ਡਾ. ਦਾਂਤੇ ਸਕਸੋਨੀ ਹਬੁਰਵੋਨੋ, ਮਲੇਸ਼ੀਆ ਦੇ ਸਿਹਤ ਮਤਰੀ ਡਾ. ਜਾਲਿਹਾ ਬਿਨਤੀ ਮੁਸਤਫਾ, ਸ਼ਾਹੀ ਕੰਬੋਡੀਆ ਦੇ ਸਿਹਤ ਮੰਤਰਾਲੇ ਦੇ ਅੰਡਰ ਸੈਕਟਰੀ ਡਾ. ਮਾਓ ਤਾਨ ਐਂਗ, ਸ਼੍ਰੀਲੰਕਾ ਦੇ ਸਿਹਤ ਮੰਤਾਰਲੇ ਦੇ ਤਹਿਤ ਮਲੇਰੀਆ-ਰੋਧੀ ਅਭਿਯਾਨ ਦੀ ਡਾਇਰੈਕਟਰ ਡਾ. ਚੰਪਾ ਅਲੁਥਵੀਰਾ, ਨੇਪਾਲ ਦੇ ਸਹਿਤ ਮੰਤਰਾਲੇ ਦੇ ਮਹਾਮਾਰੀ ਵਿਗਿਆਨ ਅਤੇ ਰੋਗ ਕੰਟਰੋਲ ਪ੍ਰਭਾਵ ਦੇ ਡਾਇਰੈਕਟਰ ਡਾ. ਚੁਮਨ ਲਾਲ ਦਾਸ, ਮਿਆਂਮਾਰ ਦੇ ਰਾਸ਼ਟਰੀ ਡਾਇਰੈਟਰ ਡਾ. ਮੋਹ ਮੋਹ ਲਿਵਨ ਵੀ ਸੰਮੇਲਨ ਵਿੱਚ ਉਪਸਥਿਤ ਸਨ।
ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਸਰਾਹਨਾ ਕਰਦੇ ਹੋਏ ਡਾ. ਮਾਂਡਵੀਆ ਨੇ ਵਿਸਤਾਰ ਨਾਲ ਦੱਸਿਆ ਕਿ ਸ਼੍ਰੀ ਨਰੇਂਦਰ ਮੋਦੀ ਜੀ ਉਨ੍ਹਾਂ ਗਲੋਬਲ ਨੇਤਾਵਾਂ ਵਿੱਚ ਸ਼ਾਮਲ ਹਨ, ਜਿਨ੍ਹਾਂ ਨੇ 2015 ਵਿੱਚ ਈਸਟ ਏਸ਼ੀਆ ਵਿੱਚ ਏਸ਼ੀਆ ਪੈਸੀਫਿਕ ਲੀਡਰਸ ਐਲਾਇੰਸ ਦੇ ਮਲੇਰੀਆ ਦਾ ਖਾਤਮਾ ਰੋਡਮੈਪ ਦਾ ਸਮਰਥਨ ਕੀਤਾ ਅਤੇ 2030 ਤੱਕ ਮਲੇਰੀਆ ਮੁਕਤ ਹੋਣ ਦੇ ਲਈ ਇਸ ਖੇਤਰ ਨੂੰ ਪ੍ਰੇਰਿਤ ਕੀਤਾ ਸੀ।
ਵਿਸ਼ੇਸ਼ ਰੂਪ ਤੋਂ ਸੀਮਾਂਤ ਅਤੇ ਕਮਜ਼ੋਰ ਸਮੁਦਾਏ ਦੇ ਲਈ ਮਲੇਰੀਆ ਦੁਆਰਾ ਉਤਪੰਨ ਮਹੱਤਵਪੂਰਨ ਚੁਣੌਤੀ ਬਾਰੇ ਸਬੋਧਿਤ ਕਰਦੇ ਹੋਏ ਡਾ. ਮਾਂਡਵੀਆ ਨੇ ਕਿਹਾ ਪੂਨਰਜੀਵਿਤ ਰਾਜਨੀਤਕ ਪ੍ਰਤੀਬੱਧਤਾ ਅਤੇ ਮਜ਼ਬੂਤ ਤਕਨੀਕੀ ਅਗਵਾਈ ਦੁਨੀਆ ਤੋਂ ਮਲੇਰੀਆ ਦੇ ਖਾਤਮੇ ਨਾਲ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ।
ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗੀਆ ਯੋਜਨਾ (ਏਬੀ-ਪੀਐੱਮਜੇਏਵਾਈ), ਆਯੁਸ਼ਮਾਨ ਭਾਰਤ ਸਿਹਤ ਅਤੇ ਭਲਾਈ ਕੇਂਦਰ, ਅਤੇ ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ ਜਿਹੀ ਭਾਰਤ ਦੀ ਸਿਹਤ ਪਹਿਲਾਂ ਦੇ ਪਰਿਵਤਰਨਕਾਰੀ ਪ੍ਰਭਾਵਨ ਦੇ ਨਾਲ-ਨਾਲ ਇਸ ਦੇ ਸਿਹਤ ਕਰਮੀਆਂ ਦੀ ਕਾਫੀ ਭੂਮਿਕਾ ਦਾ ਹਵਾਲਾ ਦਿੰਦੇ ਹੋਏ ਡਾ. ਮਾਂਡਵੀਆ ਨੇ ਕਿਹਾ “ਭਾਰਤ ਮਲੇਰੀਆ ਨੂੰ ਖਤਮ ਕਰਨ ਦੇ ਆਪਣੇ ਯਤਨ ਵਿੱਚ ਹੋਰ ਦੇਸ਼ਾਂ ਦੇ ਨਾਲ ਆਪਣੇ ਸੰਸਾਧਨਾਂ, ਗਿਆਨ ਅਤੇ ਸੀਖ ਨੂੰ ਸਾਂਝਾ ਕਰਨ ਦੇ ਲਈ ਪ੍ਰਤੀਬੱਧ ਹੈ।
ਡਾ. ਵੀ. ਕੇ. ਪਾਲ ਨੇ ਮਲੇਰੀਆ ਦੇ ਮਾਮਲਿਆਂ ਵਿੱਚ ਮਹੱਤਵਪੂਰਣ ਗਿਰਾਵਟ ਹਾਸਲ ਕਰਨ ਲਈ ਦੱਖਣ ਏਸ਼ੀਆਈ ਅਤੇ ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਵਧਾਈ ਦਿੱਤੀ ਅਤੇ ਇੱਕ ਅੰਤਰ-ਖੇਤਰੀ ਦ੍ਰਿਸ਼ਟੀਕੋਣ ਦੇ ਨਾਲ ਸਭ ਤੋਂ ਹਾਸ਼ੀਏ ‘ਤੇ ਅਤੇ ਕਮਜ਼ੋਰ ਸਮੁਦਾਇਆਂ ‘ਤੇ ਕੰਮ ਕਰਨ ‘ਤੇ ਧਿਆਨ ਦੇਣ ਦੇ ਨਾਲ ਮਲੇਰੀਆ ਨੂੰ ਇੱਕ ਇਤਿਹਾਸ ਬਣਾਉਣ ਦੇ ਲਕਸ਼ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਸੰਪੂਰਨ- ਸਰਕਾਰ ਅਤੇ ਸੰਪੂਰਨ- ਸਮਾਜ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਂਦੇ ਹੋਏ ਦੇਸ਼ ਦੀਆਂ ਸੀਮਾਵਾਂ ਦੇ ਪਾਰ ਸਹਿਯੋਗ ਦੀ ਜ਼ਰੂਰਤ ‘ਤੇ ਚਾਨਣਾ ਪਾਇਆ ।
ਉਨ੍ਹਾਂ ਨੇ ਕਿਹਾ, “ਜਦੋਂ ਤੱਕ ਅਸੀ ਸੀਮਾਵਾਂ ਦੇ ਪਾਰ ਇਕੱਠੇ ਕੰਮ ਨਹੀਂ ਕਰਦੇ ਤੱਦ ਤੱਕ ਅਸੀਂ ਮਲੇਰੀਆ ਨੂੰ ਖਤਮ ਨਹੀਂ ਕਰ ਸਕਦੇ। ਸਾਨੂੰ ਰਿਸਰਚ ਅਤੇ ਇਨੋਵੇਸ਼ਨ ਨੂੰ ਪ੍ਰਾਥਮਿਕਤਾ ਦੇਣ ਅਤੇ ਸੁਭਾਅ ਪਰਿਵਤਰਨ ਰਿਸਰਚ ਨੂੰ ਪ੍ਰੋਤਸਾਹਿਤ ਕਰਨ ਦੀ ਜ਼ਰੂਰਤ ਹੈ। ਮਲੇਰੀਆ ਦੇ ਖਿਲਾਫ ਅਤਿਰਿਕਤ ਹਥਿਆਰ ਰੱਖਣ ਲਈ ਸਾਨੂੰ ਮਲੇਰੀਆ ਦੇ ਖਿਲਾਫ ਟੀਕਾ ਵਿਕਸਿਤ ਕਰਨ ਵਿੱਚ ਜਬਰਦਸਤ ਕੰਮ ਕਰਨ ਦੀ ਜ਼ਰੂਰਤ ਹੈ। ”
ਮਲੇਰੀਆ ਨੂੰ ਖਤਮ ਕਰਨ ਲਈ ਡਿਜੀਟਲ ਸਮੱਗਰੀਆਂ ਦੇ ਇਸਤੇਮਾਲ ‘ਤੇ ਜ਼ੋਰ ਦਿੰਦੇ ਹੋਏ ਡਾ. ਪਾਲ ਨੇ ਕਿਹਾ ਕਿ ਸਾਨੂੰ ਮਲੇਰੀਆ ਦੇ ਅਧਿਕ ਮਾਮਲੇ ਵਾਲੇ ਖੇਤਰਾਂ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਅੰਤਰ-ਖੇਤਰੀ ਸਹਿਯੋਗ ਨਾਲ ਇਸ ਬਿਮਾਰੀ ਨੂੰ ਖਤਮ ਕਰਨ ਦੀ ਜ਼ਰੂਰਤ ਹੈ ਜੋ ਗ੍ਰਾਮੀਣ ਪੱਧਰ ‘ਤੇ ਸ਼ੁਰੂ ਹੁੰਦੀ ਹੈ। ਡਾ. ਪਾਲ ਨੇ ਜ਼ੋਰ ਦੇ ਕੇ ਕਿਹਾ ਕਿ ਘਨੀ ਆਬਾਦੀ ਵਾਲੇ ਸ਼ਹਿਰੀ ਖੇਤਰ, ਪ੍ਰਵਾਸੀ ਆਬਾਦੀ, ਆਦਿਵਾਸੀ ਆਬਾਦੀ ਵਾਲੇ ਖੇਤਰ ਕੁਝ ਪ੍ਰਮੁੱਖ ਚੁਣੌਤੀ ਭਰਪੂਰ ਖੇਤਰ ਹਨ ਜਿੱਥੇ ਸਾਨੂੰ ਵਨ ਟੀਮ ਇੰਡੀਆ ਦੇ ਰੂਪ ਵਿੱਚ ਧਿਆਨ ਕੇਂਦ੍ਰਿਤ ਕਰਨ ਅਤੇ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ।
ਤ੍ਰਿਪੁਰਾ ਦੇ ਮੁੱਖ ਮੰਤਰੀ ਡਾ. ਮਾਣਿਕ ਸਾਹਾ ਨੇ ਮਲੇਰੀਆ ਦੇ ਕਹਿਰ ਦੇ ਕਾਰਨ 2014 ਵਿੱਚ ਤ੍ਰਿਪੁਰਾ ਦੁਆਰਾ ਸਹਿਨ ਕੀਤੇ ਗਏ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਦੱਸਿਆ। ਉਨ੍ਹਾਂ ਨੇ ਦੱਸਿਆ ਕਿ ਰਾਜ ਕਿਵੇਂ ਵਿਕਸਿਤ ਹੋਇਆ ਅਤੇ ਵੈਕਟਰ- ਕਾਬੂ ਉਪਾਵਾਂ ਦੀ ਆਪਣੀ ਪ੍ਰਥਾਵਾਂ ਨੂੰ ਵਧਾਇਆ ਸੰਸਥਾਗਤ ਸਮਰਥਨ ਦੇ ਮਾਧਿਅਮ ਨਾਲ ਸਮੁਦਾਇਕ ਜਾਗਰੂਕਤਾ ਜਿਵੇਂ ਉਪਾਵਾਂ ਦੇ ਮਾਧਿਅਮ ਨਾਲ ਭਾਰਤੀ ਮੈਡੀਕਲ ਰਿਸਰਚ ਪਰਿਸ਼ਦ ਨੇ ਰਾਜ ਦੇ ਵਿਆਪਕ ਵਿਕਾਸ ਅਤੇ ਮਲੇਰੀਆ ਦੇ ਮਾਮਲਿਆਂ ਵਿੱਚ ਤੇਜੀ ਨਾਲ ਕਮੀ ਕੀਤੀ।
ਮਿਜ਼ੋਰਮ ਦੇ ਸਿਹਤ ਮੰਤਰੀ ਡਾ. ਆਰ. ਲਲਥਮਗਲਿਆਨਾ ਨੇ ਰਾਜਨੀਤਕ ਪ੍ਰਤਿਬੱਧਤਾ ਦੀ ਭੂਮਿਕਾ ਅਤੇ ਪ੍ਰਭਾਵ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, ਇਹ ਵਿਚਾਰ- ਵਟਾਂਦਰਾ, ਚਰਚਾ ਇਸ ਕੋਸ਼ਿਸ਼ ਵਿੱਚ ਗਿਆਨ ਅਤੇ ਜਾਗਰੂਕਤਾ ਵਧਾਉਣ ਲਈ ਕੰਮ ਕਰਦੇ ਹਨ ਅਤੇ ਉੱਚ ਪ੍ਰਭਾਵ ਪ੍ਰਾਪਤ ਕਰਨ ਦੇ ਤਰੀਕਿਆ ਅਤੇ ਸਾਧਨਾਂ ਨੂੰ ਰੋਸ਼ਨ ਕਰਦੇ ਹਨ।
ਫਿਜੀ ਦੇ ਸਿਹਤ ਅਤੇ ਮੈਡੀਕਲ ਸੇਵਾ ਮੰਤਰੀ ਡਾ. ਰਾਤੂ ਐਟੋਨੀਯੋ ਰਬਿਸੀ ਲਾਲਬਾਲਾਵੁ ਨੇ ਆਪਣੇ ਦੇਸ਼ ਤੋਂ ਮਲੇਰੀਆ ਨੂੰ ਖਤਮ ਕਰਨ ਲਈ ਅਪਣਾਏ ਗਏ ਤਰੀਕਿਆਂ ‘ਤੇ ਚਰਚਾ ਕੀਤੀ। ਉਨ੍ਹਾਂ ਨੇ ਕਿਹਾ, ਆਕਸਿਮਕ ਅਤੇ ਲਗਾਤਾਰ ਕੋਸ਼ਿਸ਼ਾਂ ਦੀ ਜ਼ਰੂਰਤ ਹੈ ਕਿਉਂਕਿ ਕੋਈ ਵੀ ਆਕਾਰ ਸਾਰੀਆ ਲਈ ਉਪਯੁਕਤ ਨਹੀਂ ਹੈ ਅਤੇ ਸਾਰੇ ਦੇਸ਼ਾਂ ਨੂੰ ਆਪਣੇ ਸਰਵਉੱਤਮ ਉਪਯੋਗ ਲਈ ਉਪਲੱਬਧ ਸੰਸਾਧਨਾਂ ਦਾ ਲਾਭ ਉਠਾਉਣਾ ਚਾਹੀਦਾ ਹੈ, ਸਮੁਦਾਇਕ ਜੁੜਾਅ ਅਤੇ ਸੰਸਥਾਗਤ ਗਤੀਸ਼ੀਲਤਾ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ।
ਸੋਲੋਮਨ ਟਾਪੂ ਦੇ ਸਿਹਤ ਅਤੇ ਮੈਡੀਕਲ ਸੇਵਾ ਮੰਤਰੀ ਡਾ. ਕਲਵਿਕ ਟੋਗਾਮਾਨਾ ਨੇ ਵਿੱਤੀ ਰੁਕਾਵਟਾ ਬਾਰੇ ਚਰਚਾ ਕੀਤੀ। ਉਨ੍ਹਾਂ ਨੇ ਮਲੇਰੀਆ ਨੂੰ ਖਤਮ ਕਰਨ ਦੀ ਕੋਸ਼ਿਸ਼ ਵਿੱਚ ਵੱਖ-ਵੱਖ ਸੰਗਠਨਾਂ ਦੇ ਸਮਰਥਨ ਦੇ ਨਾਲ ਪੂਰੀ-ਸਰਕਾਰ, ਪੂਰੇ - ਸਮਾਜ ਦੇ ਦ੍ਰਿਸ਼ਟੀਕੋਣ ਨੂੰ ਅਪਣਾਉਣ ਦੀ ਵਕਾਲਤ ਕੀਤੀ। ਉਨ੍ਹਾਂ ਨੇ ਇਹ ਵੀ ਕਿਹਾ ਇਹ ਸਾਡੀ ਤਰੱਕੀ ਦੀ ਸਮੀਖਿਆ ਕਰਨ, ਸਾਡੀ ਪ੍ਰਤੀਬੱਧਤਾਵਾਂ ਦੀ ਪੁਸ਼ਟੀ ਕਰਨ ਅਤੇ 2030 ਤੱਕ ਮਲੇਰੀਆ ਨੂੰ ਖਤਮ ਕਰਨ ਦੀ ਰਣਨੀਤੀ ਬਣਾਉਣ ਦਾ ਇੱਕ ਮੌਕਾ ਹੈ।
ਸੰਪੂਰਣ ਪ੍ਰਣਾਲੀ ਦੇ ਦ੍ਰਿਸ਼ਟੀਕੋਣ ਦੇ ਨਾਲ ਅੰਤਰ-ਖੇਤਰੀ ਪ੍ਰਤਿਬੱਧਤਾ ਨੂੰ ਮਜ਼ਬੂਤ ਕਰਨ ਲਈ ਖੇਤਰੀ ਅਤੇ ਰਾਜਨੀਤਕ ਪ੍ਰਤਿਬੱਧਤਾ ਦੇ ਮਹੱਤਵ ਨੂੰ ਦੁਹਰਾਉਂਦੇ ਹੋਏ, ਸ਼੍ਰੀ ਰਾਜੇਸ਼ ਭੂਸ਼ਣ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਮਲੇਰੀਆ ਦੇ ਸਫਲ ਖਾਤਮੇ ਲਈ ਜਾਗਰੂਕਤਾ, ਪਹਿਚਾਣ, ਨਿਦਾਨ ਅਤੇ ਉਪਚਾਰ ਨੂੰ ਅੰਤਿਮ ਮੀਲ ਸਮੁਦਾਏ ਦੇ ਦਰਵਾਜੇ ਤੱਕ ਲਿਜਾਣ ਦੀ ਜ਼ਰੂਰਤ ਹੈ।
ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ, “ਸਭ ਤੋਂ ਪਹਿਲਾਂ ਸਭ ਤੋਂ ਕਮਜ਼ੋਰ ਲੋਕਾਂ ਤੱਕ ਪਹੁੰਚਾਉਣ ‘ਤੇ ਧਿਆਨ ਦੇਣ ਦੇ ਨਾਲ ਸਾਨੂੰ ਇਕੱਠੇ ਨਿਵੇਸ਼, ਇਨੋਵੇਸ਼ਨ ਅਤੇ ਲਾਗੂਕਰਨ ਕਰਨਾ ਚਾਹੀਦਾ ਹੈ। ਆਬਾਦੀ ਦੇ ਇਸ ਵਰਗਾਂ ਤੱਕ ਪੁੱਜਣਾ ਗਲੋਬਲ ਤਕਨੀਕੀ ਰਣਨੀਤੀ ਅਤੇ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਅਤੇ ਸਾਡੇ ਖੇਤਰ ਵਿੱਚ ਹਰ ਜਗ੍ਹਾ ਹਰ ਕਿਸੇ ਲਈ ਮਲੇਰੀਆ ਦੇ ਮਾਮਲਿਆਂ ਨੂੰ ਜ਼ੀਰੋ ਦੇ ਪੱਧਰ ਤੱਕ ਪਹੁੰਚਾਉਣ ਦੇ ਸਾਡੇ ਵਾਅਦੇ ਨੂੰ ਪੂਰਾ ਕਰਨ ਲਈ ਲਾਜ਼ਮੀ ਹੈ।
ਏਸ਼ੀਆ ਪੈਸੀਫਿਕ ਲੀਡਰਸ ਮਲੇਰੀਆ ਐਲਾਇੰਸ ਦੇ ਸੀਈਓ ਡਾ. ਸਾਰਥਕ ਦਾਸ ਅਤੇ ਵੱਖ-ਵੱਖ ਸਰਕਾਰੀ ਵਿਭਾਗਾਂ, ਵਿਕਾਸ ਭਾਗੀਦਾਰਾਂ ਅਤੇ ਕੰਪਨੀਆਂ ਦੇ ਸੀਨੀਅਰ ਪ੍ਰਤਿਨਿਧੀ ਇਸ ਮੌਕੇ ‘ਤੇ ਮੌਜੂਦ ਸਨ।
***
MV
HFW-Asia Pacific Leaders’ Conclave on Malaria Elimination-24Apr2023-2
(रिलीज़ आईडी: 1919641)
आगंतुक पटल : 192