ਰੱਖਿਆ ਮੰਤਰਾਲਾ

ਡਾਆਰਡੀਓ ਅਤੇ ਭਾਰਤੀ ਜਲ ਸੈਨਾ ਨੇਵਲ ਪਲੈਟਫਾਰਮ ਤੋਂ ਬੀਐੱਮਡੀ ਇੰਟਰਸੈਪਟਰ ਮੀਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ

Posted On: 22 APR 2023 6:21PM by PIB Chandigarh

ਸੁਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਭਾਰਤੀ ਜਲ ਸੈਨਾ ਨੇ 21 ਅਪ੍ਰੈਲ, 2023 ਨੂੰ ਬੰਗਾਲ ਦੀ ਖਾੜੀ ਵਿੱਚ ਓਡੀਸ਼ਾ ਦੇ ਤੱਟ ’ਤੇ ਸਮੁੰਦਰ ਅਧਾਰਿਤ ਐਂਡੋ-ਐਟਮੌਸਫੇਅਰਿਕ ਬੀਐੱਮਡੀ ਇੰਟਰਸੈਪਟਰ ਦੀ ਪਹਿਲੀ ਉਡਾਣ ਪ੍ਰੀਖਣ ਦਾ ਸਫ਼ਲਤਾਪੂਰਵਕ ਸੰਚਾਲਨ ਕੀਤਾ। ਪ੍ਰੀਖਣ ਦਾ ਉਦੇਸ਼ ਦੁਸ਼ਮਨ ਦੇ ਬੈਲਿਸਟਿਕ ਮਿਜ਼ਾਈਲ ਦੇ ਖ਼ਤਰੇ ਦੇ ਪ੍ਰਭਾਵ ਨੂੰ ਲਕਸ਼ਿਤ ਕਰਨਾ ਅਤੇ ਨਸ਼ਟ ਕਰਨਾ ਸੀ। ਇਹ ਭਾਰਤੀ ਜਲ ਸੈਨਾ ਨੂੰ ਬੀਐੱਮਡੀ ਸਮਰੱਥਾ ਵਾਲੇ ਦੇਸ਼ਾਂ ਦੇ ਖਾਸ ਸਮੂਹ ਵਿੱਚ ਸਥਾਨ ਦਿਲਵਾ ਸਕਦਾ ਹੈ।

ਇਸ ਤੋਂ ਪਹਿਲਾਂ, ਡੀਆਰਡੀਓ ਨੇ ਟਿਕਾਊ ਅਧਾਰਿਤ ਬੀਐੱਮਡੀ ਪ੍ਰਣਾਲੀ ਦੀ ਸਮਰੱਥਾ ਦਾ ਸਫ਼ਲਤਾਪੂਰਵਕ ਪ੍ਰਦਰਸ਼ਨ ਕੀਤਾ ਸੀ ਅਤੇ ਇਸ ਤਰ੍ਹਾਂ ਦੁਸ਼ਮਣ ਵੱਲ ਆਉਣ ਵਾਲੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਖ਼ਤਰਿਆਂ ਨੂੰ ਬੇਅਸਰ ਕਰਨ ਦੀ ਸਮਰੱਥਾ ਹਾਸਲ ਕੀਤੀ ਸੀ।

ਸੁਰੱਖਿਆ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਜਹਾਜ਼ ਅਧਾਰਿਤ ਬੈਲਿਸਟਿਕ ਮਿਜ਼ਾਈਲ ਰੱਖਿਆ ਸਮਰੱਥਾਵਾਂ ਦੇ ਸਫ਼ਲ ਪ੍ਰਦਰਸ਼ਨ ਵਿੱਚ ਸ਼ਾਮਲ ਡੀਆਰਡੀਓ, ਭਾਰਤੀ ਜਲ ਸੈਨਾ ਅਤੇ ਉਦਯੋਗ ਨੂੰ ਵਧਾਈ ਦਿੱਤੀ।

ਡੀਡੀਆਰਐਂਡਡੀ ਦੇ ਸਕੱਤਰ ਅਤੇ ਡੀਆਰਡੀਓ ਦੇ ਚੇਅਰਮੈਨ ਡਾ. ਸਮੀਰ ਵੀ ਕਾਮਤ ਨੇ ਮਿਜ਼ਾਈਲ ਦੇ ਡਿਜ਼ਾਈਨ ਅਤੇ ਵਿਕਾਸ ਵਿੱਚ ਸ਼ਾਮਲ ਟੀਮਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਦੇਸ਼ ਨੇ ਬੇਹਦ ਗੁੰਝਲਦਾਰ ਨੈੱਟਵਰਕ ਸੈਂਟ੍ਰਿਕ ਐਂਟੀ ਬੈਲਿਸਟਿਕ ਮਿਜ਼ਾਈਲ ਸਿਸਟਮ ਦਾ ਵਿਕਾਸ ਕਰਨ ਵਿੱਚ ਆਤਮ ਨਿਰਭਰਤਾ ਹਾਸਲ ਕੀਤੀ ਹੈ। 

*****

ਏਬੀਬੀ/ਆਨੰਦ/ਐੱਚਐੱਨ



(Release ID: 1919342) Visitor Counter : 144