ਕਿਰਤ ਤੇ ਰੋਜ਼ਗਾਰ ਮੰਤਰਾਲਾ
ਖੇਤੀਬਾੜੀ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ - ਮਾਰਚ, 2023
Posted On:
20 APR 2023 8:57PM by PIB Chandigarh
ਸਾਲ 2023 ਦੇ ਮਾਰਚ ਮਹੀਨੇ ਲਈ ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਅਧਾਰ: 1986-87=100) 4-4 ਅੰਕ ਵਧ ਕੇ ਕ੍ਰਮਵਾਰ 1175 (ਇੱਕ ਹਜ਼ਾਰ ਇੱਕ ਸੌ ਪਝੱਤਰ) ਅਤੇ 1186 (ਇੱਕ ਹਜ਼ਾਰ ਇੱਕ ਸੌ ਛਿਆਸੀ) ਹੋ ਗਿਆ ਹੈ। ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੇ ਆਮ ਸੂਚਕਾਂਕ ਦੇ ਵਾਧੇ ਵਿੱਚ ਵੱਡਾ ਯੋਗਦਾਨ ਖ਼ੁਰਾਕੀ ਸਮੂਹਾਂ ਤੋਂ ਕ੍ਰਮਵਾਰ 1.67 ਅਤੇ 1.97 ਅੰਕਾਂ ਦੀ ਹੱਦ ਤੱਕ, ਮੁੱਖ ਤੌਰ 'ਤੇ ਚੌਲ, ਜਵਾਰ, ਰਾਗੀ, ਦਾਲਾਂ, ਦੁੱਧ, ਮੀਟ ਬੱਕਰੀ, ਮੱਛੀ ਤਾਜ਼ੀ/ਸੁੱਕੀ, ਹਰੀ ਮਿਰਚ, ਲੱਸਣ, ਰਲ਼ੇ-ਮਿਲੇ ਮਸਾਲੇ, ਸਬਜ਼ੀਆਂ ਅਤੇ ਫਲ, ਚਾਹ, ਰੈਡੀਮੇਡ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਦੇ ਕਾਰਨ ਆਇਆ ਹੈ।
ਵੱਖੋ ਵੱਖ ਸੂਬਿਆਂ ਵਿੱਚ ਸੂਚਕਾਂਕ ਵਿੱਚ ਵਾਧਾ/ ਗਿਰਾਵਟ ਵੱਖ-ਵੱਖ ਰਹੀ। ਖੇਤੀਬਾੜੀ ਮਜ਼ਦੂਰਾਂ ਦੇ ਮਾਮਲੇ ਵਿੱਚ, ਇਸ ਵਿੱਚ 18 ਰਾਜਾਂ ਵਿੱਚ 1 ਤੋਂ 9 ਅੰਕਾਂ ਦਾ ਵਾਧਾ ਅਤੇ 2 ਰਾਜਾਂ ਵਿੱਚ 2 ਤੋਂ 4 ਅੰਕਾਂ ਦੀ ਘਾਟ ਦਰਜ ਕੀਤੀ ਗਈ ਹੈ। ਤਾਮਿਲਨਾਡੂ 1360 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 917 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਪੇਂਡੂ ਮਜ਼ਦੂਰਾਂ ਦੇ ਮਾਮਲੇ ਵਿੱਚ, 18 ਰਾਜਾਂ ਵਿੱਚ 1 ਤੋਂ 9 ਅੰਕਾਂ ਦਾ ਵਾਧਾ ਅਤੇ 2 ਰਾਜਾਂ ਵਿੱਚ 2 ਤੋਂ 3 ਅੰਕਾਂ ਦੀ ਘਾਟ ਦਰਜ ਕੀਤੀ ਗਈ ਹੈ। ਤਾਮਿਲਨਾਡੂ 1350 ਅੰਕਾਂ ਨਾਲ ਸੂਚੀ ਵਿੱਚ ਸਿਖਰ 'ਤੇ ਹੈ ਜਦਕਿ ਹਿਮਾਚਲ ਪ੍ਰਦੇਸ਼ 968 ਅੰਕਾਂ ਨਾਲ ਸਭ ਤੋਂ ਹੇਠਲੇ ਸਥਾਨ 'ਤੇ ਹੈ।
ਰਾਜਾਂ ਵਿੱਚ, ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਦੋਵਾਂ ਲਈ ਖਪਤਕਾਰ ਮੁੱਲ ਸੂਚਕਾਂਕ ਸੰਖਿਆਵਾਂ ਵਿੱਚ ਸਭ ਤੋਂ ਵੱਧ ਵਾਧਾ ਪੱਛਮੀ ਬੰਗਾਲ ਰਾਜ (ਹਰੇਕ 9 ਅੰਕ) ਵਿੱਚ ਮੁੱਖ ਤੌਰ 'ਤੇ ਚੌਲ, ਮੀਟ ਬੱਕਰੀ, ਮੱਛੀ-ਤਾਜ਼ਾ, ਮਿਰਚਾਂ, ਸਬਜ਼ੀਆਂ ਅਤੇ ਫਲ, ਬਾਲਣ ਆਦਿ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਦੇਖਿਆ ਗਿਆ ਸੀ। ਇਸ ਦੇ ਉਲਟ, ਖੇਤੀਬਾੜੀ ਮਜ਼ਦੂਰਾਂ ਅਤੇ ਪੇਂਡੂ ਮਜ਼ਦੂਰਾਂ ਲਈ ਖਪਤਕਾਰ ਮੁੱਲ ਸੂਚਕਾਂਕ ਵਿੱਚ ਸਭ ਤੋਂ ਵੱਧ ਘਾਟ ਉੱਤਰ ਪ੍ਰਦੇਸ਼ ਰਾਜ (ਕ੍ਰਮਵਾਰ 4 ਅਤੇ 3 ਅੰਕ) ਵਿੱਚ ਮੁੱਖ ਤੌਰ 'ਤੇ ਕਣਕ-ਆਟਾ, ਬਾਜਰਾ, ਜੌਂ, ਸਰ੍ਹੋਂ ਦਾ ਤੇਲ, ਪਿਆਜ਼ ਆਦਿ ਦੀਆਂ ਕੀਮਤਾਂ ਵਿੱਚ ਗਿਰਾਵਟ ਦੇ ਕਾਰਨ ਦੇਖੀ ਗਈ।
ਸੀਪੀਆਈ-ਏਐੱਲ ਅਤੇ ਸੀਪੀਆਈ-ਆਰਐੱਲ 'ਤੇ ਆਧਾਰਿਤ ਪੁਆਇੰਟ ਟੂ ਪੁਆਇੰਟ ਰੇਟ ਮਾਰਚ, 2023 ਵਿੱਚ ਕ੍ਰਮਵਾਰ 6.94% ਅਤੇ 6.87% ਦੇ ਮੁਕਾਬਲੇ ਫਰਵਰੀ, 2023 ਵਿੱਚ ਕ੍ਰਮਵਾਰ 7.01% ਅਤੇ 6.94% ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ 6.09% ਅਤੇ 6.33% ਰਿਹਾ। ਇਸੇ ਤਰ੍ਹਾਂ, ਖੁਰਾਕ ਮਹਿੰਗਾਈ ਮਾਰਚ, 2023 ਵਿੱਚ 7.12% ਅਤੇ 7.07% ਰਹੀ, ਜਦਕਿ ਫਰਵਰੀ, 2023 ਵਿੱਚ ਕ੍ਰਮਵਾਰ 6.82% ਅਤੇ 6.68% ਅਤੇ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਕ੍ਰਮਵਾਰ 4.91% ਅਤੇ 4.88% ਸੀ।
ਸਰਬ ਭਾਰਤੀ ਖਪਤਕਾਰ ਮੁੱਲ ਸੂਚਕਾਂਕ (ਆਮ ਅਤੇ ਸਮੂਹ ਅਨੁਸਾਰ):
ਸਮੂਹ
|
ਖੇਤੀਬਾੜੀ ਮਜ਼ਦੂਰ
|
ਪੇਂਡੂ ਮਜ਼ਦੂਰ
|
|
ਫਰਵਰੀ, 2023
|
ਮਾਰਚ, 2023
|
ਫਰਵਰੀ, 2023
|
ਮਾਰਚ, 2023
|
ਆਮ ਸੂਚਕਾਂਕ
|
1171
|
1175
|
1182
|
1186
|
ਖੁਰਾਕ
|
1096
|
1098
|
1102
|
1105
|
ਪਾਨ, ਸੁਪਾਰੀ ਆਦਿ
|
1977
|
1996
|
1986
|
2005
|
ਬਾਲਣ ਅਤੇ ਰੋਸ਼ਨੀ
|
1296
|
1298
|
1288
|
1290
|
ਕੱਪੜੇ, ਬਿਸਤਰੇ ਅਤੇ ਜੁੱਤੇ
|
1243
|
1247
|
1280
|
1286
|
ਫੁਟਕਲ
|
1245
|
1251
|
1250
|
1255
|
ਅਪ੍ਰੈਲ, 2023 ਦੇ ਮਹੀਨੇ ਲਈ ਸੀਪੀਆਈ-ਏਐੱਲ ਅਤੇ ਆਰਐੱਲ 19 ਮਈ, 2023 ਨੂੰ ਜਾਰੀ ਕੀਤਾ ਜਾਵੇਗਾ।
*********
ਐੱਮਜੇਪੀਐੱਸ/ਐੱਸਐੱਸਵੀ
(Release ID: 1919098)
Visitor Counter : 103