ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਈਦ-ਉਲ-ਫਿਤਰ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
21 APR 2023 3:41PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਈਦ-ਉਲ-ਫਿਤਰ ਦੀ ਪੂਰਵ ਸੰਧਿਆ 'ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ ਹਨ।
ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਪਾਠ ਹੇਠਾਂ ਦਿੱਤਾ ਗਿਆ ਹੈ:
“ਮੈਂ ਈਦ-ਉਲ-ਫਿਤਰ ਦੇ ਇਸ ਖੁਸ਼ੀ ਦੇ ਮੌਕੇ 'ਤੇ ਦੇਸ਼ਵਾਸੀਆਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਪ੍ਰਗਟ ਕਰਦਾ ਹਾਂ।
ਰਮਜ਼ਾਨ ਦੇ ਪਵਿੱਤਰ ਮਹੀਨੇ ਦੇ ਅੰਤ ਨੂੰ ਦਰਸਾਉਂਦੇ ਹੋਏ, ਈਦ-ਉਲ-ਫਿਤਰ ਜਸ਼ਨ ਮਨਾਉਣ ਲਈ ਇਕੱਠੇ ਹੋਣ ਅਤੇ ਇੱਕ ਦੂਜੇ ਨਾਲ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਨ ਦਾ ਇੱਕ ਸ਼ੁਭ ਅਵਸਰ ਹੈ।
ਜਿਵੇਂ ਕਿ ਅਸੀਂ ਇਸ ਦਿਨ ਨੂੰ ਖੁਸ਼ੀ ਅਤੇ ਸ਼ੁਕਰਗੁਜ਼ਾਰੀ ਨਾਲ ਮਨਾਉਂਦੇ ਹਾਂ, ਆਓ ਅਸੀਂ ਦਇਆ, ਉਦਾਰਤਾ ਅਤੇ ਏਕਤਾ ਦੀਆਂ ਕਦਰਾਂ ਕੀਮਤਾਂ ਨੂੰ ਯਾਦ ਕਰੀਏ ਜੋ ਇਸ ਤਿਉਹਾਰ ਦੇ ਕੇਂਦਰ ਵਿੱਚ ਹਨ। ਆਓ ਅਸੀਂ ਏਕਤਾ ਦੇ ਪੁਲ ਬਣਾਉਣਾ ਜਾਰੀ ਰੱਖੀਏ, ਅਤੇ ਆਪਣੇ ਆਪ ਨੂੰ ਮਾਨਵਤਾ ਦੀ ਸੇਵਾ ਲਈ ਮੁੜ ਤੋਂ ਸਮਰਪਿਤ ਕਰੀਏ।”
*********
ਐੱਮਐੱਸ/ਆਰਕੇ/ਆਰਸੀ
(Release ID: 1918869)