ਰੱਖਿਆ ਮੰਤਰਾਲਾ
ਭਾਰਤੀ ਵਾਯੂਸੇਨਾ ਵਿੱਚ “ਸਟ੍ਰੈਟੇਜਿਕ ਏਅਰਲਿਫਟ” ਦੇ ਅਗ੍ਰਦੂਤ 44 ਸਕੁਆਡ੍ਰਨ ਦੀ ਡਾਇਮੰਡ ਜੁਬਲੀ ਅੱਜ
Posted On:
22 APR 2023 3:45PM by PIB Chandigarh
ਭਾਰਤੀ ਵਾਯੂ ਸੇਨਾ ਦੀ 44 ਸਕੁਆਡ੍ਰਨ ਇਸ ਵਰ੍ਹੇ ਚੰਡੀਗੜ੍ਹ ਵਿੱਚ ਆਪਣੀ ਡਾਇਮੰਡ ਜੁਬਲੀ ਮਨਾ ਰਹੀ ਹੈ। ਇਹ ਡਾਇਮੰਡ ਜੁਬਲੀ ਸਮਾਰੋਹ, ਜੋ 2021 ਵਿੱਚ ਮਨਾਇਆ ਜਾਣਾ ਸੀ, ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਲੰਬਿਤ ਕਰ ਦਿੱਤਾ ਗਿਆ ਸੀ। ਸਕੁਆਡ੍ਰਨ ਦਾ ਸਮ੍ਰਿੱਧ ਅਤੇ ਗੌਰਵਸ਼ਾਲੀ ਇਤਿਹਾਸ ਆਧੁਨਿਕ ਭਾਰਤ ਦੇ ਫੌਜੀ ਇਤਿਹਾਸ ਅਤੇ ਕੂਟਨੀਤੀ ਦਾ ਬਹੁਰੂਪਦਰਸ਼ਕ (kaleidoscope) ਹੈ ਅਤੇ ਧੀਰਜ, ਹਿੰਮਤ, ਸਮਰਪਣ ਅਤੇ ਪੇਸ਼ੇਵਰਤਾ ਦੀਆਂ ਕਹਾਣੀਆਂ ਨਾਲ ਭਰਿਆ ਹੋਇਆ ਹੈ, ਜਿਸ ਵਿੱਚ ਭਾਰਤੀ ਵਾਯੂ ਸੇਨਾ ਦੀ ਉਨ੍ਹਾਂ ਸਾਰੀਆਂ ਵਿਸ਼ੇਸ਼ਤਾਵਾਂ ਦੀ ਝਲਕ ਹੈ, ਜਿਸ ਦੇ ਲਈ ਇਸ ਦੀ ਹੋਂਦ ਹੈ।
ਸਕੁਆਡ੍ਰਨ ਦੀ ਸਥਾਪਨਾ 06 ਅਪ੍ਰੈਲ 1961 ਨੂੰ ਕੀਤੀ ਗਈ ਸੀ ਅਤੇ ਇਹ ਏਐੱਨ-12 ਵਿਮਾਨਾਂ ਨਾਲ ਲੈਸ ਕੀਤੀ ਗਈ ਸੀ। ਇਸ ਨੇ ਵਰ੍ਹੇ 1985 ਤੱਕ ਏਐੱਨ-12 ਦਾ ਪਰਿਚਾਲਨ ਕੀਤਾ। ਮਾਰਚ 1985 ਵਿੱਚ, ਆਈਐੱਲ-76 ਵਿਮਾਨ ਨੂੰ ਭਾਰਤ ਵਿੱਚ ਲਿਆਂਦਾ ਗਿਆ, ਜਿਸ ਨੂੰ ਰਸਮੀ ਤੌਰ ‘ਤੇ 16 ਜੂਨ 1985 ਨੂੰ ਭਾਰਤੀ ਵਾਯੂ ਸੇਨਾ ਵਿੱਚ ਸ਼ਾਮਲ ਕੀਤਾ ਗਿਆ। ਵਿਮਾਨ ਅੱਜ ਵੀ ਸੇਵਾ ਵਿੱਚ ਹੈ।
ਭਾਰਤੀ ਵਾਯੂ ਸੇਨਾ ਵਿੱਚ ਸਟ੍ਰੈਟੇਜਿਕ ਵਿਮਾਨਾਂ ਦੀ ਅਗ੍ਰਦੂਤ 44 ਸਕੁਆਡ੍ਰਨ ਰਾਸ਼ਟਰ ਦੇ ਹਾਲ ਹੀ ਦੇ ਇਤਿਹਾਸ ਵਿੱਚ ਸਾਰੇ ਪ੍ਰਮੁੱਖ ਫੌਜੀ ਅਤੇ ਐੱਚਏਡੀਆਰ ਪਹਿਲਾਂ ਦਾ ਇੱਕ ਹਿੱਸਾ ਰਹੀ ਹੈ, ਜਿਸ ਨੇ ਨਾ ਸਿਰਫ਼ ਭਾਰਤੀ ਵਾਯੂ ਸੇਨਾ ਅਤੇ ਰਾਸ਼ਟਰ ਨੂੰ ਇੱਕ ਸਾਮਰਿਕ ਬਲ ਨਾਲ ਇੱਕ ਰਣਨੀਤਿਕ ਬਲ ਦੇ ਰੂਪ ਵਿੱਚ ਵਿਕਸਿਤ ਹੁੰਦੇ ਦੇਖਿਆ, ਬਲਕਿ ਸਹਿਯੋਗੀ ਸੇਵਾਵਾਂ ਦੀ ਫੌਜੀ ਸ਼ਕਤੀ ਨੂੰ ਵੀ ਵਧਾਇਆ ਹੈ। ਸਕੁਆਡ੍ਰਨ ਨੇ ਦੇਸ਼ ਦੀ “ਵਸੁਧੈਵ ਕੁਟੁੰਬਕਮ” ਦੀ ਮਾਨਤਾ ਨੂੰ ਧਿਆਨ ਵਿੱਚ ਰੱਖਦੇ ਹੋਏ, ਦੇਸ਼ ਦੇ ਨਾਗਰਿਕਾਂ ਦੇ ਨਾਲ-ਨਾਲ ਦੁਨੀਆ ਭਰ ਦੇ ਲੋਕਾਂ ਨੂੰ ਜ਼ਰੂਰਤ ਦੇ ਸਮੇਂ ਸਹਾਇਤਾ ਪ੍ਰਦਾਨ ਕੀਤੀ ਹੈ।
44 ਸਕੁਆਡ੍ਰਨ ‘ਇਸ਼ਟਮ ਯਤੇਨਨ ਸਾਧਯੇਤ’ ਦੇ ਆਪਣੇ ਆਦਰਸ਼ ‘ਤੇ ਕਾਇਮ ਹੈ, ਜਿਸ ਦਾ ਅਰਥ ਹੈ ‘ਦ੍ਰਿੜ੍ਹਤਾ ਦੇ ਮਾਧਿਅਮ ਨਾਲ ਲਕਸ਼ਾਂ ਦੀ ਪ੍ਰਾਪਤੀ।’ 1985 ਵਿੱਚ ਸਕੁਆਡ੍ਰਨ ਦਾ ਨਾਮ ਬਦਲ ਕੇ ‘ਮਾਇਟੀ ਜੈੱਟਸ’ ਕਰ ਦਿੱਤਾ ਗਿਆ ਸੀ।
ਇਸ ਦੀ ਸਥਾਪਨਾ ਦੇ ਬਾਅਦ ਤੋਂ, 44 ਸਕੁਆਡ੍ਰਨ ਭਾਰਤੀ ਵਾਯੂ ਸੇਨਾ ਦੁਆਰਾ ਕੀਤੀ ਗਈ ਏਅਰਲਿਫਟ ਗਤੀਵਿਧੀਆਂ ਵਿੱਚ ਸਭ ਤੋਂ ਅੱਗੇ ਰਹੀ ਹੈ। ਇਹ ਸਕੁਆਡ੍ਰਨ ਉਸ ਨੂੰ ਸੌਂਪੇ ਗਏ ਕਿਸੇ ਵੀ ਕਾਰਜ ਨੂੰ ਕਰਨ ਦੇ ਲਈ ਹਮੇਸ਼ਾ ਤਤਪਰ ਰਹਿੰਦੀ ਹੈ।
****
ਏਬੀਬੀ/ਆਈਐਨ/ਐੱਸਕੇ
(Release ID: 1918868)
Visitor Counter : 104