ਸਿੱਖਿਆ ਮੰਤਰਾਲਾ

ਐਜੂਕੇਸ਼ਨ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ 27-28 ਅਪ੍ਰੈਲ, 2023 ਨੂੰ ਭੁਵਨੇਸ਼ਵਰ ਵਿਖੇ ਆਯੋਜਿਤ ਕੀਤੀ ਜਾਵੇਗੀ ਅਤੇ ਹੋਣ ਵਾਲੇ ਆਗਾਮੀ ਪ੍ਰੋਗਰਾਮ 23-26 ਅਪ੍ਰੈਲ ਨੂੰ ਆਯੋਜਿਤ ਹੋਣਗੇ


ਭੁਵਨੇਸ਼ਵਰ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਲਈ ਰਾਜ ਵਿੱਚ ਮਹੀਨਾ ਭਰ ਚੱਲਣ ਵਾਲੇ ਜਨ ਭਾਗੀਦਾਰੀ ਪ੍ਰੋਗਰਾਮ ਪਹਿਲਾਂ ਤੋਂ ਹੀ ਚੱਲ ਰਹੇ ਹਨ; ਓਡੀਸ਼ਾ ਦੇ ਸਕੂਲਾਂ ਅਤੇ ਸੰਸਥਾਵਾਂ ਦੇ 86000 ਤੋਂ ਵੱਧ ਲੋਕਾਂ ਦੀ ਭਾਗੀਦਾਰੀ

Posted On: 17 APR 2023 8:31PM by PIB Chandigarh

 

ਉਚੇਰੀ ਸਿੱਖਿਆ ਸਕੱਤਰ ਸ਼੍ਰੀ ਕੇ.ਸੰਜੇ ਮੂਰਤੀ, ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰਾਲੇ ਦੇ ਸਕੱਤਰ ਸ਼੍ਰੀ ਅਤੁਲ ਤਿਵਾਰੀ ਅਤੇ ਸਿੱਖਿਆ ਮੰਤਰਾਲੇ ਦੇ ਸਕੂਲ ਸਿੱਖਿਆ ਅਤੇ ਸਾਖਰਤਾ ਵਿਭਾਗ ਦੇ ਸਕੱਤਰ ਸ਼੍ਰੀ ਸੰਜੇ ਕੁਮਾਰ ਨੇ ਅੱਜ ਭੁਵਨੇਸ਼ਵਰ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਆਗਾਮੀ ਤੀਸਰੀ ਮੀਟਿੰਗ ਅਤੇ ਹੋਣ ਵਾਲੇ ਆਗਾਮੀ ਪ੍ਰੋਗਰਾਮਾਂ ’ਤੇ ਇੱਕ ਪ੍ਰੈੱਸ ਕਾਨਫਰੰਸ ਆਯੋਜਿਤ ਕੀਤੀ।

ਪ੍ਰੈੱਸ  ਕਾਨਫਰੰਸ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਮੂਰਤੀ ਨੇ ਦੱਸਿਆ ਕਿ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ 27-28 ਅਪ੍ਰੈਲ, 2023 ਨੂੰ ਭੁਵਨੇਸ਼ਵਰ ਵਿੱਚ ਹੋਵੇਗੀ ਅਤੇ ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗਾਂ ਦੇ ਹੋਣ ਵਾਲੇ ਆਗਾਮੀ ਪ੍ਰੋਗਰਾਮ 23-26 ਅਪ੍ਰੈਲ, 2023 ਨੂੰ ਹੋਣਗੇ। “ਕੰਮ ਦਾ ਭਵਿੱਖ” ਵਿਸ਼ੇ ’ਤੇ ਇੱਕ ਵਿਸ਼ੇਸ਼ ਪ੍ਰਦਰਸ਼ਨੀ ਆਯੋਜਿਤ ਕੀਤੀ ਜਾਵੇਗੀ, ਜੋ 23-25 ਅਪ੍ਰੈਲ ਅਤੇ ਫਿਰ 27 ਅਤੇ 28 ਅਪ੍ਰੈਲ ਦੇ ਵਿਚਕਾਰ ਜਨਤਾ ਲਈ ਖੁੱਲ੍ਹੀ ਰਹੇਗੀ।

ਜੀ20 ਦੇਸ਼ਾਂ ਦੇ ਪ੍ਰਤੀਨਿਧੀ ਇਨ੍ਹਾ ਮੀਟਿੰਗ ਵਿੱਚ ਹਿੱਸਾ ਲੈਣਗੇ। ਉਨ੍ਹਾਂ ਨੇ ਕਿਹਾ ਕਿ ਐਜੂਕੇਸ਼ਨ ਵਰਕਿੰਗ ਗਰੁੱਪ ਦੇ ਤਹਿਤ ਪ੍ਰੋਗਰਾਮ, ਵਿਸ਼ਿਆਂ ਦੀ ਚੋਣ ਅਤੇ ਦੇਸ਼ ਦੇ ਨੌਜਵਾਨਾਂ ਤੱਕ ਪਹੁੰਚ ਸੁਨਿਸ਼ਚਿਤ ਕਰਨਾ ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਅਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਦੇ ਵਿਜ਼ਨ ਅਤੇ ਮਾਰਗਦਰਸ਼ਨ ਵਿੱਚ ਚੱਲ ਰਿਹਾ ਹੈ। ਓਡੀਸ਼ਾ ਦੇ ਮਾਮਲੇ ਵਿੱਚ. ਜਿੱਥੇ ਥੀਮ ‘ਕੰਮ ਦਾ ਭਵਿੱਖ’ ਹੈ, ਗਤੀਵਿਧੀਆਂ ਇਸ ਦ੍ਰਿਸ਼ਟੀਕੋਣ ’ਤੇ ਅਧਾਰਿਤ ਹਨ ਕਿ ਉੱਭਰ ਰਹੀਆਂ ਕੌਸ਼ਲ ਜ਼ਰੂਰਤਾਂ ਅਤੇ ਨਿਰੰਤਰ ਕੁਸ਼ਲ ਕੌਸ਼ਲ ਅਤੇ ਕੌਸ਼ਲ ਨੂੰ ਅੱਪਗ੍ਰੇਡ ਕਰਨ ਦੀ ਜ਼ਰੂਰਤ ’ਤੇ ਹਰ ਜ਼ਿਲ੍ਹੇ ਲਈ ਪ੍ਰਸਾਂਗਿਕ ਤੌਰ ’ਤੇ ਵਿਆਪਕ ਵਿਚਾਰ-ਵਟਾਂਦਰੇ ਅਤੇ ਪ੍ਰਭਾਵੀ ਪਹੁੰਚ ਹੋਣੀ ਚਾਹੀਦੀ ਹੈ।

https://static.pib.gov.in/WriteReadData/userfiles/image/image0011O17.jpg

ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਅਤੁਲ ਕੁਮਾਰ ਤਿਵਾਰੀ ਨੇ ਕਿਹਾ ਕਿ ਅਸਾਧਾਰਣ ਤਰੱਕੀ ਅਤੇ ਡਿਜੀਟਾਈਜੇਸ਼ਨ ਦੇ ਨਾਲ, ਕੰਮ ਦੀ ਪ੍ਰਕਿਰਤੀ ਵਿੱਚ ਬੁਨਿਆਦੀ ਪਰਿਵਰਤਨ ਦੇਖਿਆ ਜਾ ਰਿਹਾ ਹੈ। ਇਹ ਪਰਿਵਰਤਨ ਉਤਪਾਦਕਤਾ ਲਾਭਾਂ ਨੂੰ ਵਧਾਉਣ ਅਤੇ ਵਿਕਾਸ ਨੂੰ ਪ੍ਰੋਤਸਾਹਿਤ ਕਰਦੇ ਹੋਏ ਅਥਾਹ ਆਰਥਿਕ ਸਮਰੱਥਾ ਵੀ ਲਿਆਏਗਾ।

 

ਉਨ੍ਹਾਂ ਨੇ ਕਿਹਾ ਕਿ ਜੀ20 ਰਾਸ਼ਟਰ ਵੀ ਕਈ ਖੇਤਰਾਂ ਵਿੱਚ ਇਸ ਸਰਗਰਮ ਵਿਕਾਸ ਦਾ ਅਨੁਭਵ ਕਰ ਰਹੇ ਹਨ ਅਤੇ ਇਸ ਨੂੰ ਨੌਜਵਾਨਾਂ ਨੂੰ ਸਿਰਫ਼ ਪ੍ਰਸੰਗਿਕ ਕੌਸ਼ਲ, ਗਤੀ ਅਤੇ ਚੁਸਤੀ ਨਾਲ ਲੈਸ ਕਰਕੇ ਹੀ ਤਿਆਰ ਕਰ ਸਕਦੇ ਹਨ। ਇਸ ਬਦਲਾਅ ਨੂੰ ਸਵੀਕਾਰ ਕਰਦੇ ਹੋਏ ਅਤੇ ਕੰਮ ਦੇ ਭਵਿੱਖ ਨਾਲ ਸਬੰਧਿਤ ਸਭ ਤੋਂ ਅਹਿਮ ਮੁੱਦਿਆਂ ਦੇ ਸਮਾਧਾਨ ਲੱਭਣ ਲਈ , ਅਸੀਂ ਭੁਵਨੇਸ਼ਵਰ ਵਿੱਚ ਐਜੂਕੇਸ਼ਨ ਵਰਕਿੰਗ ਗਰੁੱਪ ਦੀ ਆਗਾਮੀ ਤੀਸਰੀ ਮੀਟਿੰਗ ਦੀ ਉਡੀਕ ਕਰ ਰਹੇ ਹਾਂ।

 ਉਨ੍ਹਾਂ ਨੇ ਕਿਹਾ ਕਿ ਹੋਣ ਵਾਲੇ ਆਗਾਮੀ ਪ੍ਰੋਗਰਾਮ ਅਤੇ ਇੱਕ ਪ੍ਰਦਰਸ਼ਨੀ, ਮਾਹਿਰਾਂ , ਹਿੱਸੇਦਾਰਾਂ ਅਤੇ ਵਿਚਾਰਕਾਂ ਨੂੰ ਇੱਕਠੇ ਲਿਆਉਣ ਨਾਲ ਸੁਧਾਰਾਂ ਨੂੰ ਤਰਜੀਹ ਦੇਣ, ਸਿੱਖਣ ਦੀ ਮੁੜ ਤੋਂ ਕਲਪਨਾ ਕਰਨ, ਪ੍ਰਤਿਭਾ ਨੂੰ ਮੁੜ ਤੋਂ ਪਰਿਭਾਸ਼ਿਤ ਕਰਨ ਅਤੇ ਨਾਲ ਹੀ ਕੰਮ ਦੇ ਭਵਿੱਖ ਲਈ ਸਮਾਜਿਕ, ਰਾਜਨੀਤਿਕ ਅਤੇ ਵਪਾਰਕ ਲੀਡਰਸ਼ਿਪ ਨੂੰ ਤਿਆਰ ਕਰਨ ਦੇ ਨਾਲ-ਨਾਲ ਉਸ ਦੀ ਰੂਪਰੇਖਾ ਨਿਰਧਾਰਿਤ ਕਰਨ ਲਈ  ਇੱਕ ਤਾਲਮੇਲ ਦ੍ਰਿਸ਼ਟੀਕੋਣ ਦਾ ਪਤਾ ਲਗਾਉਣ ਵਿੱਚ ਮਦਦ ਮਿਲੇਗੀ।

ਸ਼੍ਰੀ ਸੰਜੇ  ਕੁਮਾਰ ਨੇ ਸਕੂਲੀ ਪਾਠਕ੍ਰਮ ਵਿੱਚ ਕੌਸ਼ਲ ਦੇ ਏਕੀਕਰਣ ਅਤੇ ਬੱਚਿਆਂ ਲਈ ਜੀਵਨ ਭਰ ਸਿੱਖਣ ਦੇ ਕੋਰਸ ਵਿੱਚ ਭਵਿੱਖ ਦੇ ਕੌਸ਼ਲ ਨਾਲ ਲੈਸ ਕਰਨ ਬਾਰੇ ਗੱਲ ਕੀਤੀ। ਉਨ੍ਹਾਂ ਨੇ ਵਰਕਿੰਗ ਗਰੁੱਪ ਮੀਟਿੰਗ ਦੇ  25 ਅਪ੍ਰੈਲ ਨੂੰ ਭਾਰਤ ਅਤੇ ਸਿੰਗਾਪੁਰ ਦੇ ਦਰਮਿਆਨ ‘ਫਿਊਚਰ ਆਵ੍ ਵਰਕ ’ਤੇ ਵਰਕਸ਼ਾਪ ਵਿੱਚ ‘ਇੰਟੀਗ੍ਰੇਸ਼ਨ ਆਵ੍ ਸਕਿੱਲਜ਼ ਇਨ ਸਕੂਲ ਕਰਿਕੁਲਮ’ ਤੇ ਬ੍ਰੇਕਆਊਟ ਸੈਸ਼ਨ ਦੀ ਜਾਣਕਾਰੀ ਦਿੱਤੀ। ਉਨ੍ਹਾਂ ਨੇ ਕਿਹਾ ਕਿ ਬੱਚਿਆਂ ਨੂੰ ਜੀਵਨ ਭਰ ਸਿੱਖਿਆ ਦੇ ਕੋਰਸ ਵਿੱਚ ‘ਭਵਿੱਖ ਦੇ ਕੌਸ਼ਲ ਦੇ ਨਾਲ ਬੱਚਿਆਂ ਨੂੰ ਲੈਸ ਕਰਨ ’ਤੇ ਚਰਚਾ ਆਯੋਜਿਤ ਕੀਤੀ ਜਾਵੇਗੀ। ਸਕੱਤਰ ਨੇ ਇਹ ਵੀ ਦੱਸਿਆ ਕਿ ਐੱਨਈਪੀ 2020 ਦੇ ਤਹਿਤ ਸਿਫ਼ਾਰਸ਼ ਦੇ ਅਨੁਸਾਰ, ਕਲਾਸ 6ਵੀਂ ਤੋਂ ਕੌਸ਼ਲ ਸਿੱਖਿਆ ਦਾ ਐਕਸਪੋਜ਼ਰ ਪ੍ਰਦਾਨ ਕੀਤਾ ਜਾਵੇਗਾ। ਇਹ ਕਲਾਸ 9ਵੀਂ ਅਤੇ 10ਵੀਂ ਲਈ ਵਿਕਲਪਿਕ ਅਤੇ 11ਵੀਂ ਅਤੇ 12ਵੀਂ ਲਈ ਲਾਜ਼ਮੀ ਹੋਵੇਗਾ।

ਕਾਨਫਰੰਸ ਦੌਰਾਨ, ਇਹ ਦੱਸਿਆ ਗਿਆ ਕਿ ‘ਜਨ ਭਾਗੀਦਾਰੀ’ ਨੂੰ ਭਾਰਤ ਦੀ ਜੀ20 ਪ੍ਰਧਾਨਗੀ ਦਾ ਇੱਕ ਮਜ਼ਬੂਤ ਤੱਤ ਬਣਾਉਣ ਲਈ ਪ੍ਰਧਾਨ ਮੰਤਰੀ ਦੇ ਸੱਦੇ ਤੋਂ ਪ੍ਰੇਰਨਾ ਲੈਂਦਿਆਂ ਹੋਏ, ਓਡੀਸ਼ਾ ਰਾਜ ਵਿੱਚ 1 ਅਪ੍ਰੈਲ, 2023 ਤੋਂ ਮਹੀਨਾ ਭਰ ਚੱਲਣ ਵਾਲੇ ਪ੍ਰੋਗਰਾਮ ਸ਼ੁਰੂ ਹੋ ਗਏ ਹਨ, ਜਿਸ ਨੂੰ “ਉਤਕਲ ਦਿਬਾਸਾ” ਜਾਂ “ਓਡੀਸ਼ਾ ਦਿਵਸ” ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਹੁਣ ਤੱਕ, 86,000 ਲੋਕਾਂ ਨੇ ਜਨ ਭਾਗੀਦਾਰੀ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ ਹੈ, ਜਿਵੇਂ ਕੁਇਜ਼ ਪ੍ਰਤੀਯੋਗਿਤਾ, ਲੇਖ ਪ੍ਰਤੀਯੋਗਿਤਾ, ਭਾਸ਼ਣ ਪ੍ਰਤੀਯੋਗਿਤਾ, ਯੁਵਾ ਸੰਵਾਦ ਆਦਿ। ਕੰਮ ਦੇ ਭਵਿੱਖ ਨਾਲ ਸਬੰਧਿਤ ਵੱਖ-ਵੱਖ ਵਿਸ਼ਿਆਂ ’ਤੇ ਸੈਮੀਨਾਰ ਆਯੋਜਿਤ ਕੀਤੇ ਗਏ ਹਨ, ਜਿਵੇਂ ਕਿ ਖੇਤੀਬਾੜੀ ਵਿੱਚ ਡਰੋਨ ਐਪਲੀਕੇਸ਼ਨ, ਭਵਿੱਖ  ’ਤੇ ਵਰਕਸ਼ਾਪ ਰੋਬੋਟਿਕਸ, ਪਸ਼ੂਆਂ ਦੀ ਉਤਪਾਦਕਤਾ ’ਤੇ ਜਲਵਾਯੂ ਤਬਦੀਲੀ ਦਾ ਪ੍ਰਭਾਵ, ਕਾਰਬਨ  ਨਿਕਾਸ ਤੋਂ ਮੁਕਤ ਹੋਣ ਵਾਲੇ ਕੋਰਸ ਵਿੱਚ ਕੈਮੀਕਲ ਇੰਜੀਨੀਅਰਿੰਗ ਦਾ ਭਵਿੱਖ, ਡੀਕਾਰਬੋਨਾਈਜੇਸ਼ਨ ਐਲੂਮੀਨੀਅਮ ਉਤਪਾਦਨ ਆਦਿ। ਸਕੂਲਾਂ, ਆਈਟੀਆਈ, ਪੌਲੀਟੈਕਨਿਕਾਂ, ਇੰਜੀਨੀਅਰਿੰਗ ਕਾਲਜਾਂ ਸਮੇਤ ਕਾਲਜਾਂ ਦੇ ਵਿਦਿਆਰਥੀ, ਐੱਨਐੱਸਟੀਆਈ ਅਤੇ ਜਨ ਸਿੱਖਿਆ ਸੰਸਥਾਨ (ਜੇਐੱਸਐੱਸ) ਦੇ ਲਾਭਾਰਥੀ ਇਨ੍ਹਾਂ ਆਯੋਜਨਾਂ ਵਿੱਚ ਹਿੱਸਾ ਲੈ ਰਹੇ ਹਨ। ਇਹ ਪ੍ਰੋਗਰਾਮ ਅਤੇ ਗਤੀਵਿਧੀਆਂ ਯੁਵਾ-ਅਗਵਾਈ ਅਤੇ ਮਹਿਲਾ-ਅਗਵਾਈ ਵਾਲੇ ਹਨ। ਰਾਜ ਭਰ ਵਿੱਚ ਇਨ੍ਹਾਂ ਪ੍ਰੋਗਰਾਮਾਂ ਨੂੰ ਆਯੋਜਿਤ ਕਰਨ ਲਈ ਜੀ20 ਦੇ ਸਹਿਯੋਗੀ ਗਰੁੱਪ, ਜਿਵੇਂ ਸਟਾਰਟ ਅੱਪ20, ਬੀ20 ਆਦਿ ਵੀ ਸਹਾਇਤਾ ਪ੍ਰਦਾਨ ਕਰ ਰਹੇ ਹਨ।

ਵੱਖ-ਵੱਖ ਸੰਸਥਾਵਾਂ, ਜਿਵੇਂ ਆਈਆਈਟੀ ਭੁਵਨੇਸ਼ਵਰ, ਆਈਆਈਐੱਮ ਸੰਬਲਪੁਰ, ਕੇਂਦਰੀ ਯੂਨੀਵਰਸਿਟੀ, ਐੱਨਆਈਟੀ, ਆਈਐੱਮਐੱਮਟੀ ਭੁਵਨੇਸ਼ਵਰ, ਇੰਡੀਅਨ ਸਕੂਲ ਆਵ੍ ਬਿਜ਼ਨਸ, ਹੈਦਰਾਬਾਦ ਦੇ ਸਹਿਯੋਗ ਨਾਲ ਪੂਰਵ ਪ੍ਰੋਗਰਾਮ ਆਯੋਜਿਤ ਕੀਤੇ ਜਾ ਰਹੇ ਹਨ। ਡੇਲੋਇਟ, ਸੀਆਈਆਈ ਅਤੇ ਯੂਐੱਸਆਈਬੀਸੀ ਵੱਖ-ਵੱਖ ਪ੍ਰੋਗਰਾਮਾਂ ਲਈ ਉਦਯੋਗ ਨਾਲ ਜੁੜੇ ਸੰਗਠਨ ਹਨ। ਹਫ਼ਤਾ ਭਰ ਚੱਲਣ ਵਾਲੇ ਇਸ ਵਿਚਾਰ-ਵਟਾਂਦਰੇ ਵਿੱਚ ਭਵਿੱਖ ਦੇ ਕੰਮ ਲਈ ਇੱਕ ਰੂਪਰੇਖਾ ਤਿਆਰ ਕਰਨ ਵਿੱਚ ਅੰਤਰਰਾਸ਼ਟਰੀ ਸਹਿਯੋਗ ਅਤੇ ਸਮਰਥਨ ਨੂੰ ਮਜ਼ਬੂਤ ਕਰਨ ’ਤੇ ਧਿਆਨ ਕੇਦ੍ਰਿਤ ਕੀਤਾ ਜਾਵੇਗਾ।

ਇਨ੍ਹਾਂ ਪ੍ਰੋਗਰਾਮਾਂ ਦੀ ਬਣਤਰ ਇਸ ਪ੍ਰਕਾਰ ਹੈ:

 ਏ. ਮਹੀਨਾ ਭਰ ਚੱਲਣ ਵਾਲੇ ‘ਜਨ ਭਾਗੀਦਾਰੀ’ ਪ੍ਰੋਗਰਾਮ 1 ਅਪ੍ਰੈਲ ਤੋਂ ਸ਼ੁਰੂ ਹੋ ਚੁੱਕੇ ਹਨ।

ਬੀ. 23 ਅਪ੍ਰੈਲ ਨੂੰ ਕੰਮ ਦੇ ਭਵਿੱਖ ਵਿੱਚ ਉੱਨਤ ਟੈਕਨੋਲਜੀ ’ਤੇ ਧਿਆਨ ਦੇਣ ਦੇ ਨਾਲ ਡੀਪ ਟੈਕ ’ਤੇ ਕਾਨਫਰੰਸ 

ਸੀ. 24 ਅਪ੍ਰੈਲ ਨੂੰ ਸਥਿਰਤਾ ’ਤੇ ਧਿਆਨ ਦੇਣ ਦੇ ਨਾਲ ਤੱਟਵਰਤੀ ਅਰਥਵਿਵਸਥਾਵਾਂ ਲਈ ਟਰਾਂਸਫਾਰਮਿੰਗ ਲੌਜਿਸਟਿਕਸ ’ਤੇ ਕਾਨਫਰੰਸ਼

ਡੀ. 25 ਅਪ੍ਰੈਲ ਨੂੰ ਵਰਕਸ਼ਾਪ ਔਨ ਫਿਊਚਰ ਆਵ੍ ਵਰਕ: ਸਕਿਲ ਆਰਕੀਟੈਕਚਰ ਐਂਡ ਮਾਡਲ ਆਵ੍ ਇੰਡੀਆ ਐਂਡ ਸਿੰਗਾਪੁਰ

ਈ. 26 ਅਪ੍ਰੈਲ ਨੂੰ ਕੰਮ ਦਾ ਭਵਿੱਖ ਦੇ ਸੰਦਰਭ ਵਿੱਚ ਜੀਵਨ ਭਰ ਸਿੱਖਣ ਲਈ ਸਮਰੱਥਾ ਨਿਰਮਾਣ ’ਤੇ ਸੈਮੀਨਾਰ

ਐੱਫ. 23-25 ਅਪ੍ਰੈਲ ਅਤੇ 27-28 ਅਪ੍ਰੈਲ ਤੱਕ ਕੰਮ ਦਾ ਭਵਿੱਖ ’ਤੇ ਅਧਾਰਿਤ ਪ੍ਰਦਰਸ਼ਨੀ

ਜੀ. 27 ਅਪ੍ਰੈਲ ਤੋਂ 28 ਅਪ੍ਰੈਲ ਤੱਕ ਤੀਸਰੀ ਜੀ20 ਐਜੂਕੇਸ਼ਨ ਵਰਕਿੰਗ ਗਰੁੱਪ ਦੀ ਮੀਟਿੰਗ

21 ਅਪ੍ਰੈਲ ਨੂੰ ਸਿੱਖਿਆ ਅਨੁਸੰਧਾਨ (ਐੱਸਓਏ)ਵਿਖੇ ਇੰਡੀਅਨ ਇੰਸਟੀਟਿਊਟ ਆਵ੍ ਡੈਮੋਕ੍ਰੇਟਿਕ ਲੀਡਰਸ਼ਿਪ ਦੇ ਸਹਿਯੋਗ ਨਾਲ ਮੌਕ ਜੀ20 ਦਾ ਆਯੋਜਨ ਕੀਤਾ ਜਾ ਰਿਹਾ ਹੈ। ਮੌਕ ਜੀ20 ਦਾ ਆਯੋਜਨ ‘ਕੰਮ ਦਾ ਭਵਿੱਖ : ਉਦਯੋਗ 4.0, ਈਨੋਵੇਸ਼ਨ ਅਤੇ 21ਵੀਂ ਸਦੀ ਦੇ ਕੌਸ਼ਲ’ ਦੀ ਥੀਮ ’ਤੇ ਕੀਤਾ ਜਾਵੇਗਾ। ਇਸ ਵਿੱਚ 20 ਦੇਸ਼ਾਂ ਦੀ ਹਰੇਕ ਟੀਮ ਤੋਂ 4 ਪ੍ਰਤੀਨਿਧੀ (ਕੁੱਲ 80) ਵਿਦਿਆਰਥੀਆਂ ਦੇ ਨਾਲ-ਨਾਲ ਅੰਤਰਰਾਸ਼ਟਰੀ ਸੰਗਠਨਾਂ, ਬਹੁਪੱਖੀ ਸੰਸਥਾਵਾਂ ਅਤੇ ਸੱਦੇ ਗਏ ਦੇਸ਼ਾਂ ਦੇ ਪ੍ਰਤੀਨਿਧੀਤਵ ਕਰਨ ਵਾਲੇ 20 ਵਿਦਿਆਰਥੀ ਹਿੱਸਾ ਲੈਣਗੇ।

ਕੰਮ ਦੇ ਭਵਿੱਖ ’ਤੇ ਇੱਕ ਪ੍ਰਦਰਸ਼ਨੀ 23 ਅਪ੍ਰੈਲ ਤੋਂ 28 ਅਪ੍ਰੈਲ, 2023 ਤੱਕ ਸੀਐੱਸਆਈਆਰ-ਆਈਆਈਐੱਮਟੀ ਗਰਾਉਂਡਸ ਵਿੱਚ (26 ਅਪ੍ਰੈਲ ਨੂੰ ਛੱਡ ਕੇ) ਐਜੂਕੇਸ਼ਨ ਵਰਕਿੰਗ ਗਰੁੱਪ ਦੀ ਤੀਸਰੀ ਮੀਟਿੰਗ ਇੱਕ ਸਾਈਡ ਈਵੈਂਟ ਵਜੋਂ ‘ਕੰਮ ਦਾ ਭਵਿੱਖ’ ਵਿਸ਼ੇ ’ਤੇ 6-ਦਿਨਾਂ ਪ੍ਰਦਰਸ਼ਨੀ ਹੈ। ‘ਕੰਮ ਦਾ ਭਵਿੱਖ’ ਦੀ ਇੱਕ ਝਲਕ ਪ੍ਰਦਾਨ ਕਰਨ ਲਈ 100 ਤੋਂ ਵਧ ਸਟਾਲਾਂ ਦੇ ਨਾਲ 34 ਹਜ਼ਾਰ ਵਰਗ ਫੁੱਟ ਦਾ ਪ੍ਰਦਰਸ਼ਨੀ ਖੇਤਰ ਸਥਾਪਿਤ ਕੀਤਾ ਗਿਆ ਹੈ। ਪ੍ਰਦਰਸ਼ਨੀ ਵਿੱਚ ਉਦਯੋਗ, ਸਿੱਖਿਆ, ਨਾਗਰਿਕ ਸਮਾਜ, ਸਰਕਾਰ ਆਦਿ ਦਾ ਪ੍ਰਤੀਨਿਧੀਤਵ ਹੈ, ਜੋ ‘ਕੰਮ ਦਾ ਭਵਿੱਖ’ ਦੇ ਵੱਖ-ਵੱਖ ਪਹਿਲੂਆਂ ’ਤੇ ਧਿਆਨ ਕੇਦ੍ਰਿਤ ਕਰਦੇ ਹੋਏ ਇੱਕ ਕੇਂਦਰੀ ਵਿਚਾਰ ਵਿੱਚ ਤਬਦੀਲ ਹੋ ਜਾਂਦੇ ਹੈ ਕਿ ਅਸੀਂ ‘ਇੱਕ ਬੇਮਿਸਾਲ, ਤੇਜ਼ ਗਤੀ ਦੇ ਨਾਲ ਉਭਰਦੀ ਹੋਈ ਟੈਕਨੋਲੋਜੀ ਦੇ ਦ੍ਰਿਸ਼ਟੀਕੋਣ ਨਾਲ ਕਰਮਚਾਰੀ ਅਤੇ ਕਾਰਜਬਲ ਨੂੰ ਕਿਸ ਰੂਪ ਵਿੱਚ ਲੈਂਦੇ ਹਾਂ। 50 ਹਜ਼ਾਰ ਦਰਸ਼ਕਾਂ ਦੇ ਆਉਣ ਦੀ ਉਮੀਦ ਦੇ ਨਾਲ ਪ੍ਰਦਰਸ਼ਨੀ ਵਿੱਚ ਨਿਰਮਾਣ ਦੇ ਭਵਿੱਖ, ਸ਼ਾਸਨ ਦੇ ਭਵਿੱਖ, ਸਿੱਖਣ ਦੇ ਭਵਿੱਖ, ਸੰਮਲਿਤ ਵਿਕਾਸ ਆਦਿ ’ਤੇ ਧਿਆਨ ਕੇਦ੍ਰਿਤ ਕਰਨ ਵਾਲੇ ਅਨੁਭਵ ਖੇਤਰ ਹੋਣਗੇ, ਜੋ ਇੰਟਰਐਕਟਿਵ ਕੰਧਾਂ, ਹੋਲੋਗ੍ਰਾਫਿਕ ਡਿਸਪਲੇ, ਏਆਰ/ਵੀਆਰ ਸਮਾਧਾਨਾਂ, 3ਡੀ ਪ੍ਰਿੰਟਿੰਗ, ਸਹਾਇਕ ਟੈਕਨੋਲੋਜੀਆਂ, ਆਦਿ ਦਾ ਲਾਭ ਉਠਾਉਣ ਲਈ ਲਾਈਵ ਡੈਮੋ ਅਤੇ ਇਮਰਸਿਵ ਅਨੁਭਵ ਪ੍ਰਦਾਨ ਕਰਨਗੇ।

ਡੀਪ ਟੈਕ ’ਤੇ ਸੈਮੀਨਾਰ ਵਿੱਚ ਪੈਨਲ ਚਰਚਾ ਹੋਵੇਗੀ  (1) ਗਲੋਬਲ ਸੈਮੀਕੰਡਕਟਰ ਈਕੋਸਿਸਟਮ ਵਿੱਚ ਭਾਰਤ ਦੀ ਸੰਭਾਵਨਾਵਾਂ (2) ਆਟੋਮੇਸ਼ਨ, ਡੀਪ ਟੈਕ, ਡਿਜੀਟਲ ਫਸਟ ਫਿਊਚਰ, ਆਦਿ ’ਤੇ ਧਿਆਨ ਕੇਦ੍ਰਿਤ ਕਰਨ ਵਾਲੀ ਡਿਜੀਟਲਾਈਜ਼ੇਸ਼ਨ ਦੀ ਦੁਨੀਆ (3)ਡੀਪ ਟੈਕ ਸਟਾਰਟਅੱਪ ’ਤੇ ਧਿਆਨ ਦੇਣ ਦੇ ਨਾਲ ਨਵੇਂ ਯੁਗ ਦੇ ਸਟਾਰਟਅੱਪ। ਇਸ ਸੈਸ਼ਨ ਵਿੱਚ ਉਦਯੋਗ, ਸਰਕਾਰ ਅਤੇ ਸਿੱਖਿਆ ਜਗਤ ਦੇ ਸੀਨੀਅਰ ਆਗੂ ਸ਼ਾਮਲ ਹੋਣਗੇ।

ਸਥਿਰਤਾ ’ਤੇ ਧਿਆਨ ਦੇਣ ਦੇ ਨਾਲ ਤੱਟਵਰਤੀ ਅਰਥਵਿਵਸਥਾਵਾਂ ਲਈ ਰਸਦ ਨੂੰ ਬਦਲਣ ’ਤੇ ਸੈਮੀਨਾਰ ਵਿੱਚ ਪੈਨਲ ਚਰਚਾ ਹੋਵੇਗੀ। (1) ਪ੍ਰਧਾਨ ਮੰਤਰੀ ਗਤੀ ਸ਼ਕਤੀ, ਸਾਗਰਮਾਲਾ, ਆਦਿ ਵਰਗੇ ਵਿਸ਼ਿਆਂ ’ਤੇ ਧਿਆਨ ਕੇਦ੍ਰਿਤ ਕਰਦੇ ਹੋਏ ਭਵਿੱਖ ਲਈ ਬੁਨਿਆਦੀ ਢਾਂਚੇ ਨੂੰ ਸਮਰੱਥ ਬਣਾਉਣਾ (2) ਤੱਟਵਰਤੀ ਬੁਨਿਆਦੀ ਢਾਂਚੇ, ਵਧਦੇ ਸਮੁੰਦਰ ’ਤੇ ਧਿਆਨ ਕੇਂਦ੍ਰਿਤ ਕਰਦੇ ਹੋਏ ਜਲਵਾਯੂ ਪਰਿਵਰਤਨ ਨਾਲ ਪੈਦਾ ਚੁਣੌਤੀਆਂ ਪੱਧਰ, ਆਦਿ।

ਕੰਮ ਦੇ ਭਵਿੱਖ ’ਤੇ ਵਰਕਸ਼ਾਪ: ਭਾਰਤ ਅਤੇ ਸਿੰਗਾਪੁਰ ਦੇ ਕੌਸ਼ਲ ਨਿਰਮਾਣ ਅਤੇ ਸ਼ਾਸਨ ਮਾਡਲ ਤਿੰਨ ਪੈਨਲ ਚਰਚਾਵਾਂ ’ਤੇ ਕੇਦ੍ਰਿਤ ਹਨ (1) ਸਕੂਲੀ ਸਿੱਖਿਆ ਪਾਠਕ੍ਰਮ ਵਿੱਚ ਕੌਸ਼ਲ ਦਾ ਏਕੀਕਰਣ (2) ਭਵਿੱਖ ਲਈ ਤਿਆਰ ਕਾਰਜ ਬਲ ਬਣਾਉਣ  ਲਈ ਚੁਸਤ ਅਤੇ ਸਸ਼ਕਤ ਟੀਵੀਈਟੀ ਈਕੋਸਿਸਟਮ (3) ਕੰਮ ਦੇ ਭਵਿੱਖ ਦੇ ਸੰਦਰਭ ਵਿੱਚ ਜੀਵਨ ਭਰ ਸਿੱਖਣ ਅਤੇ ਕੌਸ਼ਲ ਨੂੰ ਮਾਨਤਾ। ਇੱਕ ਢਾਂਚਾਗਤ ਵਿਦਿਆਰਥੀ-ਉਦਯੋਗ-ਅਕਾਦਮਿਕ ਚਰਚਾ ਸੈਸ਼ਨ ਦੀ ਯੋਜਨਾ ਬਣਾਈ ਗਈ ਹੈ। ਭਾਰਤ ਅਤੇ ਸਿੰਗਾਪੁਰ ਦੀ ਪ੍ਰਮੁੱਖ ਸਿੱਖਿਆਵਾਂ ’ਤੇ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ 3 ਫੋਕਸ ਖੇਤਰਾਂ ਲਈ ਇੱਕ ਕਾਰਜ ਯੋਜਨਾ ਵਿਕਸਿਤ ਕੀਤੀ ਜਾਵੇਗੀ।  

ਕਿਉਂਕਿ ਓਡੀਸ਼ਾ ਰਾਜ ਵਿੱਚ ਇੱਕ ਮਹੱਤਵਪੂਰਨ ਕਬਾਇਲੀ ਆਬਾਦੀ ਹੈ, ਇਸ ਲਈ ਓਡੀਸ਼ਾ ਦੀ ਕਬੀਲਿਆਂ ’ਤੇ ਵੀ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੇ ਉਤਪਾਦਾਂ ਨੂੰ ਵੱਖ-ਵੱਖ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੌਰਾਨ ਪ੍ਰਦਰਸ਼ਿਤ ਕੀਤਾ ਜਾਵੇਗਾ। ਜਿਵੇਂ ਕਿ 2023 ਅੰਤਰਰਾਸ਼ਟਰੀ ਮਿਲੇਟ ਵਰ੍ਹਾ ਹੈ, ਫੂਡ ਫੈਸਟੀਵਲ ਜਿੱਥੇ ਮਿਲੇਟ ਅਤੇ ਸਥਾਨਕ ਪਕਵਾਨ ਪਰੋਸੇ ਜਾਣਗੇ, ਤਾਂ ਜੋ ਜੀ20 ਪ੍ਰਤੀਨਿਧੀਆਂ ਅਤੇ ਭਾਗੀਦਾਰਾਂ ਨੂੰ ਭਾਰਤ ਦੇ ਪਰੰਪਰਾਗਤ ਭੋਜਨ ਨਾਲ ਜਾਣੂ ਕਰਵਾਇਆ ਜਾ ਸਕੇ।

 

https://static.pib.gov.in/WriteReadData/userfiles/image/image002ZOS3.jpg

*****

ਐੱਨਬੀ/ਏਕੇ/ਐੱਚਐੱਨ



(Release ID: 1918575) Visitor Counter : 95


Read this release in: English , Urdu , Hindi , Odia