ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਨੇ ਦੂਸਰੀ ਜੀ20 ਐੱਚਡਬਿਲਊਜੀ ਮੀਟਿੰਗ ਵਿੱਚ ਜਲਵਾਯੂ ਪਰਿਵਰਤਨ ਅਤੇ ਸਿਹਤ ‘ਤੇ ਆਯੋਜਿਤ ਸੰਖੇਪ ਪ੍ਰੋਗਰਾਮ ਨੂੰ ਸੰਬੋਧਨ ਕੀਤਾ


ਕੇਂਦਰੀ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਨੇ ਸਿਹਤ ਹੈਲਥ ਐਮਰਜੈਂਸੀ ਨੂੰ ਰੋਕਣ ਲਈ ਜਲਵਾਯੂ ਪਰਿਵਰਤਨ ਵਿੱਚ ਯੋਗਦਾਨ ਨੂੰ ਘੱਟ ਕਰਨ ਅਤੇ ਜਾਨਵਰਾਂ ਨਾਲ ਜੁੜੀਆਂ ਬਿਮਾਰੀਆਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਸਿਹਤ ਸੇਵਾ ਖੇਤਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ

ਭਾਰਤ ਦੇ ਜੀ20 ਸ਼ੇਰਪਾ ਅਮਿਤਾਭ ਕਾਂਤ ਨੇ ‘ਇੱਕ ਸਿਹਤ’ ਦ੍ਰਿਸ਼ਟੀਕੋਣ, ਜੋ ਮਨੁੱਖ, ਪਸ਼ੂ ਅਤੇ ਵਾਤਾਵਰਣੀ ਸਿਹਤ ਨੂੰ ਮਾਨਤਾ ਪ੍ਰਦਾਨ ਕਰਦਾ ਹੈ, ਦੇ ਮਹੱਤਵ ਦਾ ਉਲੇਖ ਕੀਤਾ

Posted On: 20 APR 2023 2:23PM by PIB Chandigarh

ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੂਪਾਲਾ ਨੇ ਜੀ20 ਸਿਹਤ ਕਾਰਜ ਸਮੂਹ ਦੀ ਦੂਸਰੀ ਮੀਟਿੰਗ ਦੇ ਇੱਕ ਸੰਖੇਪ ਪ੍ਰੋਗਰਾਮ- “ਜਲਵਾਯੂ ਪਰਿਵਰਤਨ ਅਤੇ ਸਿਹਤ ਨੂੰ ਸੰਬੋਧਨ ਕਰਨਾ: ਇੱਕ ਪ੍ਰਿਥਵੀ, ਇੱਕ ਪਰਿਵਾਰ, ਇੱਕ ਭਵਿੱਖ” ਵਿੱਚ ਉਦਘਾਟਨ ਭਾਸ਼ਣ ਦਿੱਤਾ। ਇਸ ਸਹਿ-ਬ੍ਰਾਂਡ ਪ੍ਰੋਗਰਾਮ ਦਾ ਆਯੋਜਨ ਏਸ਼ਿਆਈ ਵਿਕਾਸ ਬੈਂਕ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਕੀਤਾ। ਇਸ ਦਾ ਉਦੇਸ਼ ਪੈਰਿਸ ਸਮਝੌਤੇ ਦੇ ਟੀਚਿਆਂ ਨਾਲ ਸਿਹਤ ਖੇਤਰ ਦੇ ਵਿਕਾਸ ਨਾਲ ਤਾਲਮੇਲ ਕਰਨਾ ਅਤੇ ਇੱਕ ਸਿਹਤ ਦ੍ਰਿਸ਼ਟੀਕੋਣ, ਜੋ ਮਨੁੱਖ, ਪਸ਼ੂ ਅਤੇ ਵਾਤਾਵਰਣੀ ਸਿਹਤ ਦੇ ਪਰਸਪਰ ਸਬੰਧਾਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ, ਦੇ ਤਹਿਤ ਜਲਵਾਯੂ-ਨਿਰਪੱਖ ਅਤੇ ਲਚੀਲੀ ਸਿਹਤ ਪ੍ਰਣਾਲੀਆਂ ਦਾ ਨਿਰਮਾਣ ਕਰਨਾ ਸੀ। ਇਸ ਪ੍ਰੋਗਰਾਮ ਵਿੱਚ ਭਾਰਤ ਦੇ ਜੀ20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਵੀ ਮੌਜੂਦ ਸਨ।

 

ਸ਼੍ਰੀ ਪਰਸ਼ੋਤਮ ਰੂਪਾਲਾ ਨੇ ਆਪਣੇ ਸੰਬੋਧਨ ਵਿੱਚ ‘ਇੱਕ ਸਿਹਤ’ ਦ੍ਰਿਸ਼ਟੀਕੋਣ ਦੇ ਮਹੱਤਵ ‘ਤੇ ਜ਼ੋਰ ਦਿੱਤਾ, ਜੋ ਮਨੁੱਖ, ਪਸ਼ੂ ਅਤੇ ਵਾਤਾਵਰਣੀ ਸਿਹਤ ਦਰਮਿਆਨ ਸਬੰਧਾਂ ਨੂੰ ਮਾਨਤਾ ਪ੍ਰਦਾਨ ਕਰਦਾ ਹੈ। ਉਨ੍ਹਾਂ ਨੇ ਅੱਗੇ ਮਾਣਯੋਗ ਪ੍ਰਧਾਨ ਮੰਤਰੀ ਦੇ ਇਸ ਸੰਦੇਸ਼ ਨੂੰ ਦੁਹਰਾਇਆ ਕਿ ਭੂਗੋਲਿਕ ਸੀਮਾਵਾਂ ਦੇ ਬਾਵਜੂਦ ਸੰਪੂਰਣ ਮਾਨਵਤਾ ਇੱਕ ਹੀ ਬ੍ਰਾਹਮੰਡ ਦਾ ਹਿੱਸਾ ਹਨ। ਸ਼੍ਰੀ ਰੂਪਾਲਾ ਨੇ ਜਲਵਾਯੂ ਪਰਿਵਰਤਨ ਵਿੱਚ ਸਿਹਤ ਖੇਤਰ ਦੇ ਯੋਗਦਾਨ ਨੂੰ ਘੱਟ ਕਰਨ ਅਤੇ ਹੈਲਥ ਐਮਰਜੈਂਸੀ ਦੇ ਪੈਦਾ ਹੋਣ ਤੋਂ ਰੋਕਣ ਨੂੰ ਲੈ ਕੇ ਜਾਨਵਰਾਂ ਨਾਲ ਜੁੜੇ ਰੋਗਾਂ ਦੀ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਪਸ਼ੂ ਸਿਹਤ ਸਹਿਤ ਸਿਹਤ ਖੇਤਰ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪਸ਼ੂ ਸਿਹਤ ਨੂੰ ਮਜ਼ਬੂਤ ਕਰਨ ਅਤੇ ਇੱਕ ਸਿਹਤ ਦ੍ਰਿਸ਼ਟੀਕੋਣ ਨੂੰ ਲਾਗੂ ਕਰਨ ਨਾਲ ਜੂਨੋਟਿਕ (ਪਸ਼ੂਜਨਿਤ) ਰੋਗਾਂ ਨੂੰ ਰੋਕਣ ਅਤੇ ਨਿਯੰਤਰਿਤ ਕਰਨ ਵਿੱਚ ਸਹਾਇਤਾ ਮਿਲ ਸਕਦੀ ਹੈ, ਜਿਸ ਦਾ ਪਸ਼ੂ ਭਲਾਈ, ਆਰਥਿਕ ਉਤਪਾਦਕਤਾ ਅਤੇ ਮਨੁੱਖੀ ਸਿਹਤ ‘ਤੇ ਮਹੱਤਵਪੂਰਣ ਪ੍ਰਭਾਵ ਪੈਂਦਾ ਹੈ।

 

ਇਸ ਤੋਂ ਇਲਾਵਾ ਇਸ ਪ੍ਰੋਗਰਾਮ ਵਿੱਚ ਭਾਰਤ ਦੇ ਜੀ20 ਸ਼ੇਰਪਾ ਸ਼੍ਰੀ ਅਮਿਤਾਭ ਕਾਂਤ ਨੇ ਜਲਵਾਯੂ ਪਰਿਵਰਤਨ, ਸਿਹਤ ਸੇਵਾ ਅਤੇ ਗ਼ਰੀਬੀ ਜਿਹੀਆਂ ਵਿਭਿੰਨ ਚੁਣੌਤੀਆਂ ਦੇ ਆਪਸੀ ਜੁੜਾਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਕੋਵਿਡ-19 ਮਹਾਮਾਰੀ ਨੇ ਦਿਖਾਇਆ ਹੈ ਕਿ ਕਿਵੇਂ ਗਲੋਬਲ ਦੱਖਣ (ਦੱਖਣੀ ਅਮਰੀਕਾ, ਅਫਰੀਕਾ, ਏਸ਼ੀਆ ਅਤੇ ਓਸ਼ੀਨੀਆ) ਦੇ ਸੰਚਾਰੀ ਰੋਗਾਂ ਅਤੇ ਸੰਸਾਧਨਾਂ ਦੀ ਕਮੀ ਦੇ ਬੋਝ ਕਾਰਨ ਜ਼ਿਆਦਾ ਅਸੁਰੱਖਿਅਤ ਹੋਣ ਦੇ ਨਾਲ ਸਿਹਤ ਅਤੇ ਜਲਵਾਯੂ ਪਰਿਵਰਤਨ ਆਪਸ ਵਿੱਚ ਜੁੜੇ ਹੋਏ ਹਨ। ਭਾਰਤ ਦੇ ਜੀ20 ਸ਼ੇਰਪਾ ਨੇ ਅੱਗੇ ਦੱਸਿਆ ਕਿ ਭਾਰਤ ਨੇ ਸਿਹਤ ਸੇਵਾ ਦੇ ਖੇਤਰ ਵਿੱਚ ਮਹੱਤਵਪੂਰਣ ਤਰੱਕੀ ਕੀਤੀ ਹੈ ਅਤੇ ਟੈਲੀਮੈਡੀਸਨ ਅਤੇ ਟੈਲੀ-ਮਸ਼ਵਰਾ ਜਿਹੀਆਂ ਡਿਜੀਟਲ ਪਹਿਲਾਂ ਦੇ ਨਾਲ ਜਲਵਾਯੂ-ਲਚੀਲੀ ਸਿਹਤ ਸੇਵਾ ਮਾਡਲ ਨੂੰ ਲੈ ਕੇ ਸਥਾਈ ਹਲ ਨਾਲ ਦੁਨੀਆ ਦੀ ਫਾਰਮੇਸੀ ਬਣ ਗਿਆ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ, “ਇੱਕ ਜਲਵਾਯੂ ਅਨੁਕੂਲ ਸਿਹਤ ਸੇਵਾ ਮਾਡਲ ਲਈ ਭਾਰਤ ਦੀ ਡਿਜੀਟਲ ਪਹਿਲ ਜਿਹੀਆਂ ਟੈਲੀਮੈਡੀਸਨ ਅਤੇ ਟੈਲੀ-ਮਸ਼ਵਰਾ ਸਥਾਈ ਹਲ ਹਨ।

 

ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲੇ ਦੇ ਸਕੱਤਰ ਸ਼੍ਰੀ ਰਾਜੇਸ਼ ਕੇ. ਸਿੰਘ ਨੇ ਜੂਨੋਟਿਕ (ਪਸ਼ੂਜਨਿਤ) ਰੋਗਾਂ ਦੀ ਸਮੇਂ ‘ਤੇ ਨਿਗਰਾਨੀ ਸੁਨਿਸ਼ਚਿਤ ਕਰਨ ਵਿੱਚ ਭਾਰਤ ਦੀ ਪਸ਼ੂ ਮਹਾਮਾਰੀ ਤਿਆਰੀ ਪਹਿਲ ਦੀ ਸਮਰੱਥਾ ਨੂੰ ਰੇਖਾਂਕਿਤ ਕੀਤਾ। ਨਾਲ ਹੀ, ਸਿਹਤ ਮੰਤਰਾਲੇ ਤੋਂ ਇਲਾਵਾ ਸਕੱਤਰ ਸ਼੍ਰੀ ਲਵ ਅਗਰਵਾਲ ਨੇ ਜਲਵਾਯੂ ਪਰਿਵਰਤਨ ਦੇ ਪ੍ਰਭਾਵਾਂ ਨੂੰ ਘੱਟ ਕਰਨ ਅਤੇ ਜਲਵਾਯੂ ਪਰਿਵਰਤਨ ਅਤੇ ਸਿਹਤ ਦਰਮਿਆਨ ਸਬੰਧਾਂ ਨੂੰ ਸਮੁੱਚੇ ਰੂਪ ਨਾਲ ਸੰਬੋਧਨ ਕਰਨ ਲਈ ‘ਇੱਕ ਸਿਹਤ’ ਦ੍ਰਿਸ਼ਟੀਕੋਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਏਸ਼ਿਆਈ ਵਿਕਾਸ ਬੈਂਕ (ਏਡੀਬੀ) ਦੇ ਦੱਖਣ-ਪੂਰਬ ਏਸ਼ੀਆ ਵਿਭਾਗ ਦੇ ਡਾਇਰੈਕਟਰ ਜਨਰਲ ਸ਼੍ਰੀ ਰਮੇਸ਼ ਸੁਬ੍ਰਮਣਯਮ (Shri. Ramesh Subramaniam) ਨੇ ਰੇਖਾਂਕਿਤ ਕੀਤਾ ਕਿ ਸਿਹਤ ਖੇਤਰ ਨੂੰ ਪ੍ਰਾਥਮਿਕਤਾ ਦੇਣ ਨਾਲ ਆਲਮੀ ਸਿਹਤ ਅਤੇ ਜਲਵਾਯੂ, ਦੋਨਾਂ ਟੀਚਿਆਂ ਨੂੰ ਇੱਕਠੇ ਪ੍ਰਾਪਤ ਕਰਨ ਲਈ ਸਹਿ ਕ੍ਰਿਆਸ਼ੀਲ ਹਲ ਮਿਲ ਸਕਦੇ ਹਨ ਅਤੇ ਏਸ਼ਿਆਈ ਵਿਕਾਸ ਬੈਂਕ ਜਿਹੇ ਸੰਸਥਾਨ ਇਸ ਦੇ ਸਮਰਥਨ ਲਈ ਮੈਂਬਰ ਦੇਸ਼ਾਂ ਨਾਲ ਕੰਮ ਕਰਨ ਲਈ ਤਿਆਰ ਹਨ।

 

ਇਸ ਪ੍ਰੋਗਰਾਮ ਵਿੱਚ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਨਾਲ ਏਡੀਬੀ ਇੰਡੀਆ ਦੇ ਕੰਟਰੀ ਡਾਇਰੈਕਟਰ ਸ਼੍ਰੀ ਤਾਕੇਓ ਕੋਨੀਸ਼ੀ, ਏਡੀਬੀ ਦੇ ਚੀਫ ਸੈਕਟਰ ਅਫਸਰ ਸ਼੍ਰੀ ਸੁੰਗਸੁਪ ਰਾ (Mr. Sungsup Ra) ਅਤੇ ਹੋਰ ਪਤਵੰਤੇ ਮੌਜੂਦ ਸਨ।

 

 ***********

ਜੀਐੱਸਕੇ/ਪੀਐੱਮ 


(Release ID: 1918564) Visitor Counter : 139


Read this release in: English , Urdu , Hindi , Marathi