ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੇ ਰਾਸ਼ਟਰਪਤੀ ਨਿਵਾਸ, ਮਸ਼ੋਬਰਾ ਨੂੰ 23 ਅਪ੍ਰੈਲ ਤੋਂ ਜਨਤਾ ਲਈ ਖੋਲ੍ਹਣ 'ਤੇ ਵਧਾਈ ਦਿੱਤੀ
ਵਿਜ਼ਿਟਰ ਆਪਣੇ ਸਲਾਟ https://visit.rashtrapatibhavan.gov.in/ 'ਤੇ ਬੁੱਕ ਕਰ ਸਕਦੇ ਹਨ
Posted On:
20 APR 2023 6:55PM by PIB Chandigarh
ਭਾਰਤ ਦੇ ਰਾਸ਼ਟਰਪਤੀ ਸ਼੍ਰੀਮਤੀ ਦ੍ਰੋਪਦੀ ਮੁਰਮੂ ਨੇ ਅੱਜ (20 ਅਪ੍ਰੈਲ, 2023) ਜਨਤਾ ਦੇ ਦੇਖਣ ਲਈ ਰਾਸ਼ਟਰਪਤੀ ਨਿਵਾਸ, ਮਸ਼ੋਬਰਾ ਦੇ ਖੋਲ੍ਹੇ ਜਾਣ ਦੀ ਸ਼ਲਾਘਾ ਕੀਤੀ। ਇਹ ਸੋਮਵਾਰ ਅਤੇ ਹੋਰ ਸਰਕਾਰੀ ਛੁੱਟੀਆਂ ਨੂੰ ਛੱਡ ਕੇ 23 ਅਪ੍ਰੈਲ, 2023 ਤੋਂ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਸੈਲਾਨੀਆਂ ਲਈ ਖੁੱਲ੍ਹਾ ਰਹੇਗਾ।
ਟੂਰ ਦੌਰਾਨ ਸੈਲਾਨੀ ਅੰਦਰੋਂ 173 ਸਾਲ ਪੁਰਾਣੀ ਵਿਰਾਸਤੀ ਇਮਾਰਤ ਦੀ ਝਲਕ ਦੇਖ ਸਕਦੇ ਹਨ। ਉਹ ਇਸ ਦੇ ਲਾਅਨ, ਬਗੀਚਿਆਂ ਅਤੇ ਕੁਦਰਤੀ ਪਗਡੰਡੀਆਂ 'ਤੇ ਵੀ ਟਹਿਲ ਸਕਦੇ ਹਨ। ਸੈਲਾਨੀਆਂ ਦੀ ਸਹੂਲਤ ਲਈ ਕਲੌਕਰੂਮ, ਵ੍ਹੀਲਚੇਅਰ, ਕੈਫੇ, ਸੋਵੀਨੀਅਰ ਸੌਪ, ਰੈਸਟ ਰੂਮ, ਵਾਟਰ ਡਿਸਪੈਂਸਰ ਅਤੇ ਫਸਟ ਏਡ ਦਾ ਪ੍ਰਬੰਧ ਹੋਵੇਗਾ। ਕੋਈ ਵੀ ਸੈਲਾਨੀ https://visit.rashtrapatibhavan.gov.in/ 'ਤੇ ਰਾਸ਼ਟਰਪਤੀ ਨਿਵਾਸ ਦੇ ਗਾਈਡਿਡ ਟੂਰ ਲਈ ਸਲਾਟ ਬੁੱਕ ਕਰ ਸਕਦਾ ਹੈ।
ਇਸ ਤੋਂ ਪਹਿਲਾਂ ਦਿਨ ਵਿੱਚ ਰਾਸ਼ਟਰਪਤੀ ਨੇ ਸ਼ਿਮਲਾ ਵਿੱਚ ਇੰਡੀਅਨ ਇੰਸਟੀਟਿਊਟ ਆਵ੍ ਐਡਵਾਂਸਡ ਸਟੱਡੀ ਦਾ ਦੌਰਾ ਕੀਤਾ, ਜਿਸ ਦੀ ਸਥਾਪਨਾ ਭਾਰਤ ਦੇ ਸਾਬਕਾ ਰਾਸ਼ਟਰਪਤੀ ਡਾ. ਐੱਸ ਰਾਧਾਕ੍ਰਿਸ਼ਣਨ ਵਲੋਂ ਮਨੁੱਖਤਾ, ਸਮਾਜਿਕ ਵਿਗਿਆਨ ਅਤੇ ਕੁਦਰਤੀ ਵਿਗਿਆਨ ਵਿੱਚ ਉੱਚ-ਗੁਣਵੱਤਾ ਅਕਾਦਮਿਕ ਕਾਰਜਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਕੀਤੀ ਗਈ ਸੀ।
***
ਡੀਐੱਸ
(Release ID: 1918497)
Visitor Counter : 127