ਕਿਰਤ ਤੇ ਰੋਜ਼ਗਾਰ ਮੰਤਰਾਲਾ

ਸਰਕਾਰੀ ਦਫ਼ਤਰਾਂ ਵਿੱਚ ਆਊਟਸੋਰਸ ਆਧਾਰ 'ਤੇ ਲੱਗੇ ਠੇਕਾ ਕਰਮਚਾਰੀਆਂ ਦੇ ਅਧਿਕਾਰਾਂ ਦੀ ਰਾਖੀ ਲਈ ਇਕਰਾਰਨਾਮੇ ਵਿੱਚ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸ਼ਾਮਲ ਕਰਨਾ - ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਨੂੰ ਬੇਨਤੀ

Posted On: 19 APR 2023 6:26PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਨੇ ਠੇਕੇ 'ਤੇ ਕੰਮ ਕਰਨ ਵਾਲੇ ਕਾਮਿਆਂ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਭਾਰਤ ਸਰਕਾਰ ਦੇ ਦਫ਼ਤਰਾਂ ਵਿੱਚ ਆਊਟਸੋਰਸਿੰਗ ਏਜੰਸੀਆਂ ਰਾਹੀਂ ਮਨੁੱਖੀ ਸ਼ਕਤੀ ਨੂੰ ਭਰਤੀ ਕਰਨ ਦੇ ਠੇਕੇ ਵਿੱਚ ਜੀਈਐੱਮ (GeM -ਸਰਕਾਰੀ ਈ ਮਾਰਕੀਟਿੰਗ) ਪੋਰਟਲ 'ਤੇ ਛੇ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸ਼ਾਮਲ ਕੀਤਾ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਨੂੰ ਸੰਬੋਧਿਤ ਇੱਕ ਪੱਤਰ ਵਿੱਚ, ਕੇਂਦਰੀ ਕਿਰਤ ਸਕੱਤਰ, ਸ਼੍ਰੀਮਤੀ ਆਰਤੀ ਆਹੂਜਾ ਨੇ ਆਊਟਸੋਰਸਿੰਗ ਏਜੰਸੀਆਂ ਰਾਹੀਂ ਰਾਜ/ਯੂਟੀ ਦਫ਼ਤਰਾਂ ਵਿੱਚ ਲੱਗੇ ਠੇਕੇ 'ਤੇ ਕੰਮ ਕਰਨ ਵਾਲੇ ਕਰਮਚਾਰੀਆਂ ਦੇ ਘੱਟ ਭੁਗਤਾਨ ਬਾਰੇ ਮੈਨਪਾਵਰ ਹਾਇਰਿੰਗ ਏਜੰਸੀਆਂ ਵਲੋਂ ਰੱਖੇ ਗਏ ਅਜਿਹੇ ਕਾਮਿਆਂ ਦੀਆਂ ਉਜਰਤਾਂ ਵਿੱਚ ਅਣਅਧਿਕਾਰਤ ਕਟੌਤੀ ਦੇ ਕਾਰਨ ਚਿੰਤਾ ਜ਼ਾਹਰ ਕੀਤੀ ਹੈ। ਇਸ ਤੋਂ ਇਲਾਵਾ, ਉਨ੍ਹਾਂ ਏਜੰਸੀਆਂ ਵਲੋਂ ਅਜਿਹੇ ਕਾਮਿਆਂ ਨੂੰ ਮਹੀਨਾਵਾਰ ਉਜਰਤਾਂ ਦੀ ਅਦਾਇਗੀ ਵਿੱਚ ਦੇਰੀ ਅਤੇ ਕਰਮਚਾਰੀਆਂ ਦੇ ਈਪੀਐੱਫ ਅਤੇ ਈਐੱਸਆਈਸੀ ਯੋਗਦਾਨਾਂ ਦੀ ਘੱਟ ਜਮ੍ਹਾਂ ਰਕਮ 'ਤੇ ਵੀ ਚਿੰਤਾ ਜ਼ਾਹਰ ਕੀਤੀ।

ਰਾਜ/ਯੂਟੀ ਦੇ ਸਰਕਾਰੀ ਦਫ਼ਤਰਾਂ ਵਿੱਚ ਆਊਟਸੋਰਸਿੰਗ ਏਜੰਸੀਆਂ ਰਾਹੀਂ ਲੱਗੇ ਮਜ਼ਦੂਰਾਂ ਦੇ ਅਜਿਹੇ ਸ਼ੋਸ਼ਣ ਤੋਂ ਬਚਣ ਲਈ, ਕੇਂਦਰੀ ਕਿਰਤ ਸਕੱਤਰ ਨੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ/ਪ੍ਰਸ਼ਾਸਕਾਂ ਨੂੰ ਆਪਣੇ ਇਕਰਾਰਨਾਮੇ ਵਿੱਚ ਹੇਠ ਲਿਖੀਆਂ ਕਾਨੂੰਨੀ ਜ਼ਿੰਮੇਵਾਰੀਆਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਹੈ ਤਾਂ ਜੋ ਕਿਰਤੀਆਂ ਦੇ ਅਧਿਕਾਰਾਂ ਦੀ ਰਾਖੀ ਕੀਤੀ ਜਾ ਸਕੇ:-

i. ਏਜੰਸੀਆਂ ਵਲੋਂ ਸਮੇਂ ਸਿਰ ਈਪੀਐੱਫ ਅਤੇ ਈਐੱਸਆਈਸੀ ਦਾ ਲਾਜ਼ਮੀ ਯੋਗਦਾਨ।

ii. ਸੇਵਾ ਪ੍ਰਦਾਤਾ/ਠੇਕੇਦਾਰ ਢੁਕਵੀਂ ਸਰਕਾਰ ਵਲੋਂ ਅਧਿਸੂਚਿਤ ਘੱਟੋ-ਘੱਟ ਉਜਰਤਾਂ ਤੋਂ ਘੱਟ ਨਾ ਹੋਣ ਵਾਲੀਆਂ ਦਰਾਂ 'ਤੇ ਠੇਕਾ ਮਜ਼ਦੂਰਾਂ ਨੂੰ ਉਜਰਤਾਂ ਦੇਣ ਲਈ ਜ਼ਿੰਮੇਵਾਰ ਹੋਵੇਗਾ।

iii. ਸੇਵਾ ਪ੍ਰਦਾਤਾ/ਠੇਕੇਦਾਰ ਠੇਕਾ ਮਜ਼ਦੂਰ ਦੀ ਉਜਰਤ ਵਿੱਚੋਂ ਕੋਈ ਅਣਅਧਿਕਾਰਤ ਕਟੌਤੀ ਨਹੀਂ ਕਰੇਗਾ।

iv. ਕੰਟਰੈਕਟ ਲੇਬਰ (ਰੈਗੂਲੇਸ਼ਨ ਐਂਡ ਐਬੋਲਿਸ਼ਨ) ਐਕਟ, 1970 ਦੇ ਅਨੁਸਾਰ, ਸੇਵਾ ਪ੍ਰਦਾਤਾ/ਠੇਕੇਦਾਰ ਇਹ ਯਕੀਨੀ ਬਣਾਉਣ ਲਈ ਜ਼ਿੰਮੇਵਾਰ ਹੋਵੇਗਾ ਕਿ ਠੇਕਾ ਮਜ਼ਦੂਰਾਂ ਨੂੰ ਸਮੇਂ ਸਿਰ ਉਜਰਤਾਂ ਦਾ ਭੁਗਤਾਨ ਕੀਤਾ ਜਾਵੇ। ਮੁੱਖ ਰੋਜ਼ਗਾਰਦਾਤਾ/ਖਰੀਦਦਾਰ ਇਹ ਯਕੀਨੀ ਬਣਾਏਗਾ ਕਿ ਸੇਵਾ ਪ੍ਰਦਾਤਾ/ਠੇਕੇਦਾਰ ਵਲੋਂ ਠੇਕਾ ਮਜ਼ਦੂਰ ਨੂੰ ਸਮੇਂ ਸਿਰ ਉਜਰਤਾਂ ਦਾ ਭੁਗਤਾਨ ਕੀਤਾ ਜਾਵੇ। ਜੇਕਰ ਸੇਵਾ ਪ੍ਰਦਾਤਾ/ਠੇਕੇਦਾਰ ਸਮੇਂ ਸਿਰ ਉਜਰਤਾਂ ਦਾ ਭੁਗਤਾਨ ਕਰਨ ਵਿੱਚ ਅਸਫਲ ਰਹਿੰਦਾ ਹੈ ਜਾਂ ਘੱਟ ਭੁਗਤਾਨ ਕਰਦਾ ਹੈ, ਤਾਂ ਮੁੱਖ ਮਾਲਕ/ਖਰੀਦਦਾਰ ਠੇਕਾ ਮਜ਼ਦੂਰ ਨੂੰ ਮਜ਼ਦੂਰੀ ਦਾ ਭੁਗਤਾਨ ਕਰਨ ਅਤੇ ਸੇਵਾ ਪ੍ਰਦਾਤਾ/ਠੇਕੇਦਾਰ ਤੋਂ ਰਕਮ ਦੀ ਵਸੂਲੀ ਕਰਨ ਲਈ ਜ਼ਿੰਮੇਵਾਰ ਹੋਵੇਗਾ।

v. ਸੇਵਾ ਪ੍ਰਦਾਤਾ/ਠੇਕੇਦਾਰ ਬੋਨਸ ਦੀ ਅਦਾਇਗੀ ਐਕਟ, 1965 ਨਾਲ ਨਿਰਧਾਰਤ ਢੰਗ ਨਾਲ ਕੰਟਰੈਕਟ ਲੇਬਰ ਨੂੰ ਬੋਨਸ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ ਅਤੇ ਖਰੀਦਦਾਰ ਤੋਂ ਅਦਾਇਗੀ ਕੀਤੀ ਜਾਵੇਗੀ।

vi. ਸੇਵਾ ਪ੍ਰਦਾਤਾ/ਠੇਕੇਦਾਰ ਗਰੈਚੁਟੀ ਦੇ ਭੁਗਤਾਨ ਐਕਟ, 1972 ਦੇ ਉਪਬੰਧਾਂ ਦੇ ਅਨੁਸਾਰ ਨਿਰੰਤਰ ਸੇਵਾ ਪ੍ਰਦਾਨ ਕਰਨ ਵਾਲੇ ਕੰਟਰੈਕਟ ਲੇਬਰ ਨੂੰ ਅਨੁਪਾਤਕ ਗ੍ਰੈਚੁਟੀ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ।

****

ਐੱਮਜੇਪੀਐੱਸ 



(Release ID: 1918314) Visitor Counter : 101


Read this release in: English , Urdu , Hindi , Telugu