ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਐੱਨਐੱਚਏਆਈ ਵਿੱਤੀ ਸਾਲ 2024-25 ਤੱਕ ਲਗਭਗ 10,000 ਕਿਲੋਮੀਟਰ ਡਿਜੀਟਲ ਰਾਜਮਾਰਗ ਦਾ ਨਿਰਮਾਣ ਕਰੇਗਾ

Posted On: 19 APR 2023 3:49PM by PIB Chandigarh

ਨੈਸ਼ਨਲ ਹਾਈਵੇਅ ਅਥਾਰਿਟੀ ਆਵ੍ ਇੰਡੀਆ (ਐੱਨਐੱਚਏਆਈ) ਵਿੱਤੀ ਸਾਲ 2024-25 ਤੱਕ ਪੂਰੇ ਦੇਸ਼ ਵਿੱਚ ਲਗਭਗ 10,000 ਕਿਲੋਮੀਟਰ ਔਪਟਿਕ ਫਾਈਬਰ ਕੇਬਲ (ਓਐੱਫਸੀ) ਦੇ ਬੁਨਿਆਦੀ ਢਾਂਚੇ ਦੇ ਵਿਕਾਸ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਨੈਸ਼ਨਲ ਹਾਈਵੇਜ਼ ਲੌਜਿਸਟਿਕਸ ਮੈਨੇਜਮੈਂਟ ਲਿਮਿਟਿਡ (ਐੱਨਐੱਚਐੱਲਐੱਮਐੱਲ) ਓਐੱਫਸੀ ਬੁਨਿਆਦੀ ਢਾਂਚੇ ਨੂੰ ਵਿਕਸਿਤ ਕਰਨ ਦੇ ਲਈ ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਏਕੀਕ੍ਰਿਤ ਉਪਯੋਗਿਤਾ ਗਲਿਆਰੇ ਦਾ ਨਿਰਮਾਣ ਕਰਕੇ ਡਿਜੀਟਲ ਰਾਜਮਾਰਗਾਂ ਦੇ ਨੈੱਟਵਰਕ ਨੂੰ ਲਾਗੂਕਰਨ ਕਰੇਗੀ।

ਐੱਨਐੱਚਐੱਲਐੱਮਐੱਲ, ਐੱਨਐੱਚਏਆਈ ਦੀ ਇੱਕ ਪੂਰੀ ਮਲਕੀਅਤ ਵਾਲੀ ਐੱਸਪੀਵੀ ਹੈ। ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ ਲਗਭਗ 1,367 ਕਿਲੋਮੀਟਰ ਅਤੇ ਹੈਦਰਾਬਾਦ-ਬੰਗਲੁਰੂ ਗਲਿਆਰੇ ਦੇ 512 ਕਿਲੋਮੀਟਰ ਹਿੱਸੇ ਨੂੰ ਡਿਜੀਟਲ ਰਾਜਮਾਰਗ ਵਿਕਾਸ ਦੇ ਲਈ ਪ੍ਰਯੋਗਿਕ ਮਾਰਗਾਂ ਦੇ ਰੂਪ ਵਿੱਚ ਚਿੰਨ੍ਹਿਤ ਕੀਤਾ ਗਿਆ ਹੈ।

ਇਹ ਓਐੱਫਸੀ ਨੈਟਵਰਕ ਦੇਸ਼ ਦੇ ਦੂਰ-ਦੁਰਾਡੇ ਸਥਾਨਾਂ ਤੱਕ ਇੰਟਰਨੈਟ ਕਨੈਕਟੀਵਿਟੀ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਨਵੇਂ ਯੁੱਗ ਦੀ 5ਜੀ ਅਤੇ 6ਜੀ ਜਿਹੇ ਦੂਰਸੰਚਾਰ ਤਕਨੀਕਾਂ ਦੇ ਤੁਰੰਤ ਪਰਿਚਾਲਨ ਵਿੱਚ ਸਹਾਇਤਾ ਕਰੇਗਾ। ਹਾਲ ਹੀ ਵਿੱਚ ਉਦਘਾਟਿਤ ਦਿੱਲੀ-ਮੁੰਬਈ ਐਕਸਪ੍ਰੈੱਸਵੇਅ ਦੇ 246 ਕਿਲੋਮੀਟਰ ਲੰਬੇ ਦਿੱਲੀ-ਦੌਸਾ-ਲਾਲਸੋਟ ਸੈਕਸ਼ਨ ਵਿੱਚ ਔਪਟਿਕਲ ਫਾਈਬਰ ਕੇਬਲ ਵਿਛਾਉਣ ਦੇ ਲਈ ਤਿੰਨ ਮੀਟਰ ਦੀ ਚੋੜਾਈ ਵਿੱਚ ਸਮਰਪਿਤ ਉਪਯੋਗਿਤਾ ਗਲਿਆਰੇ ਦੀ ਸੁਵਿਧਾ ਹੈ। ਇਹ ਇਸ ਖੇਤਰ ਵਿੱਚ 5ਜੀ ਨੈੱਵਟਰਕ ਦੀ ਸ਼ੁਰੂਆਤ ਦੇ ਲਈ ਅਧਾਰ ਦੇ ਰੂਪ ਵਿੱਚ ਕੰਮ ਕਰੇਗਾ। ਰਾਸ਼ਟਰੀ ਰਾਜਮਾਰਗਾਂ ਦੇ ਕਿਨਾਰੇ ਓਐੱਫਸੀ ਵਿਛਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਤੇ ਇਸ ਨੂੰ ਲਗਭਗ ਇੱਕ ਸਾਲ ਵਿੱਚ ਪੂਰਾ ਕਰਨ ਦਾ ਟੀਚਾ ਹੈ।

ਓਐੱਫਸੀ ਨੈਵਟਰਕ ਦੂਰਸੰਚਾਰ/ਇੰਟਰਨੈਟ ਸੇਵਾਵਾਂ ਦੇ ਲਈ ਸਿੱਧੇ ਪਲਗ-ਐਂਡ-ਪਲੇ(ਕਿਸੇ ਇਲੈਕਟ੍ਰੋਨਿਕ ਉਪਕਰਣ ਨੂੰ ਕੰਪਿਊਟਰ ਨਾਲ ਕਨੈਕਟ ਕਰਦੇ ਹੀ ਉਸ ਦਾ ਉਪਯੋਗ ਕਰਨਾ) ਜਾਂ ‘ਫਾਈਬਰ-ਔਨ-ਡਿਮਾਂਡ’ ਮਾਡਲ ਦੀ ਅਨੁਮਤੀ ਦੇਣਗੇ। ਇਸ ਨੂੰ ਯੋਗ ਉਪਯੋਗਕਰਤਾਵਾਂ ਨੂੰ ਇੱਕ ਵੈਬ ਪੋਰਟਲ ਦੇ ਜ਼ਰੀਏ ‘ਸਭ ਦੇ ਲਈ ਖੁੱਲ੍ਹਾ’  ਅਧਾਰ ‘ਤੇ ਇੱਕ ਨਿਸ਼ਚਿਤ ਮੁੱਲ ਵੰਡ ਤੰਤਰ ਦੇ ਅਨੁਸਾਰ ਲੀਜ਼ ‘ਤੇ ਦਿੱਤਾ ਜਾਵੇਗਾ। ਓਐੱਫਸੀ ਵੰਡ ਨੀਤੀ ਨੂੰ ਦੂਰਸੰਚਾਰ ਵਿਭਾਗ ਅਤੇ ਟੈਲੀਕਾਮ ਰੈਗੂਲੇਟਰੀ ਅਥਾਰਿਟੀ ਆਵ੍ ਇੰਡੀਆ (ਟ੍ਰਾਈ) ਦੇ ਵਿਚਾਰ-ਵਟਾਂਦਰੇ ਨਾਲ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।

ਡਿਜੀਟਲ ਰਾਜਮਾਰਗਾਂ ਦੇ ਨਿਰਮਾਣ ਨਾਲ ਨਾ ਕੇਵਲ ਵਾਧਾ ਅਤੇ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਵਾਲਾ ਪ੍ਰਭਾਵ ਪਵੇਗਾ ਬਲਕਿ ਇਹ ਸਾਡੇ ਦੇਸ਼ ਦੇ ਡਿਜੀਟਲ ਟ੍ਰਾਂਸਫਾਰਮੇਸ਼ਨ ਵਿੱਚ ਵੀ ਆਪਣਾ ਯੋਗਦਾਨ ਦੇਵੇਗਾ।

****

ਐੱਮਜੀਪੀਐੱਸ




(Release ID: 1918279) Visitor Counter : 172