ਖੇਤੀਬਾੜੀ ਮੰਤਰਾਲਾ

ਜੀ20 ਦੇ ਖੇਤੀਬਾੜੀ ਪ੍ਰਮੁੱਖ ਵਿਗਿਆਨਿਕਾਂ (ਐੱਮਏਸੀਐੱਸ) ਦੀ ਦੂਸਰੇ ਦਿਨ ਦੀ ਮੀਟਿੰਗ

Posted On: 18 APR 2023 6:20PM by PIB Chandigarh

ਤਿੰਨ ਦਿਨਾਂ ਜੀ20 ਦੇ ਖੇਤੀਬਾੜੀ ਪ੍ਰਮੁੱਖ ਵਿਗਿਆਨਿਕਾਂ (ਐੱਮਏਸੀਐੱਸ) ਦੀ ਦੂਸਰੇ ਦਿਨ ਦੀ ਮੀਟਿੰਗ ਵਿੱਚ “ਸਸਟੇਨੇਬਲ ਐਗਰੀਕਲਚਰ ਐਂਡ ਫੂਡ ਸਿਸਟਮ ਫਾਰ ਹੈਲਦੀ ਪਿਪਲ ਐਂਡ ਪਲੈਨੇਟ” ਵਿਸ਼ੇ ’ਤੇ ਵਾਰਾਣਸੀ ਵਿੱਚ ਸੰਪੰਨ ਹੋਈ। ਇਸ ਪ੍ਰੋਗਰਾਮ ਦਾ ਉਦਘਾਟਨ 17 ਅਪ੍ਰੈਲ, 2023 ਨੂੰ ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਰੋਡ ਟਰਾਂਸਪੋਰਟ ਅਤੇ ਹਾਈਵੇਅ ਰਾਜ ਮੰਤਰੀ ਜਨਰਲ (ਰਿਟਾਇਡ) (ਡਾ.) ਵੀ.ਕੇ.ਸਿੰਘ ਦੁਆਰਾ ਕੀਤਾ ਗਿਆ।

https://static.pib.gov.in/WriteReadData/userfiles/image/image001F0LH.jpg

ਸ਼੍ਰੀ ਅੰਨ ਅਤੇ ਹੋਰ ਪੁਰਾਣੇ ਅਨਾਜਾਂ ਦੇ ਉਤਪਾਦਨ ਅਤੇ ਪੋਸ਼ਣ ਸਬੰਧੀ ਲਾਭ ਦੇ ਪ੍ਰਤੀ ਖੋਜ ਅਤੇ ਜਾਗਰੂਕਤਾ ਲਈ ਭਾਰਤ ਦੁਆਰਾ ਅੰਤਰਰਾਸ਼ਟਰੀ ਖੋਜ ਪਹਿਲ “ਮਹਾਰਿਸ਼ੀ” ’ਤੇ ਚਰਚਾ ਕਰਨ ਲਈ ਇੱਕ ਸੈਸ਼ਨ ਆਯੋਜਿਤ ਕੀਤਾ ਗਿਆ। ਜੀ20 ਰਾਸ਼ਟਰਾਂ, ਬੁਲਾਏ ਗਏ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਨੇ ਮਹਾਰਿਸ਼ੀ ਪਹਿਲ ਦਾ ਸਮਰਥਨ ਕੀਤਾ ਅਤੇ ਵਿਅਕਤ ਕੀਤਾ ਕਿ ਸ਼੍ਰੀ ਅੰਨ (ਮਿਲਟਸ) ਜਲਵਾਯੂ ਅਨੁਕੂਲ ਅਤੇ ਪੌਸ਼ਟਿਕ ਫਸਲਾਂ ਹਨ, ਫਿਰ: ਇਨ੍ਹਾਂ ਮੋਟੇ ਅਨਾਜਾ ’ਤੇ ਖੋਜ ਆਲਮੀ ਪੱਧਰ ’ਤੇ ਕੀਤੀ ਜਾ ਸਕੇ।

 

 https://static.pib.gov.in/WriteReadData/userfiles/image/image0022HE4.jpg

https://static.pib.gov.in/WriteReadData/userfiles/image/image003WWZN.jpg

 

ਡਾ.ਹਿਮਾਂਸ਼ੂ ਪਾਠਕ, ਸਕੱਤਰ (ਡੇਅਰ) ਅਤੇ ਡਾਇਰੈਕਟਰ ਜਰਨਲ (ਭਾਕ੍ਰਿਪੁਪ) ਅਤੇ ਸ਼੍ਰੀ ਫਿਲਿਪ ਮਾਉਗਿਨ, ਪ੍ਰਧਾਨ ਅਤੇ ਸੀਓ,ਆਈਐੱਨਆਰਏਈ-ਰਾਸ਼ਟਰੀ ਖੇਤੀਬਾੜੀ, ਖੁਰਾਕ ਅਤੇ ਵਾਤਾਵਰਣ ਖੋਜ ਸੰਸਥਾ (ਫਰਾਂਸ) ਨੇ ਭਾਰਤ ਅਤੇ ਫਰਾਂਸ ਦੀਆਂ ਦੋ ਧਿਰੀ ਮੀਟਿੰਗ ਵਿੱਚ ਆਪਣੇ ਸਬੰਧਿਤ ਪ੍ਰਤੀਨਿਧੀ ਮੰਡਲ ਦੀ ਅਗਵਾਈ  ਕੀਤੀ। ਦੋਵੇਂ ਦੇਸ਼ਾਂ ਨੇ ਜਲਵਾਯੂ ਪਰਿਵਰਤਨ, ਫਸਲ ਵਿਭਿੰਨਤਾ, ਮਿੱਟੀ ਅਤੇ ਜਲ ਸੁਰੱਖਿਆ,  ਕੁਦਰਤੀ ਫਸਲ ਅਤੇ ਬਇਓ ਆਰਟੀਫਾਈਡ ਫਸਲਾਂ ਨਾਲ ਸਬੰਧਿਤ ਵਿਸ਼ਿਆਂ ’ਤੇ ਸਹਿਯੋਗ ਕਰਨ ਦੀ ਪ੍ਰਤੀਬੱਧਤਾ ਵਿਅਕਤ ਕੀਤੀ।

17 ਅਪ੍ਰੈਲ, 2023 ਦੀ ਸ਼ਾਮ ਨੂੰ ਪ੍ਰਤੀਨਿਧੀਆਂ ਨੇ ਕ੍ਰੂਜ ਰਾਹੀਂ ਗੰਗਾ ਆਰਤੀ ਦਾ ਦਰਸ਼ਨ ਕੀਤਾ ਅਤੇ ਸੱਭਿਆਚਾਰਕ ਪ੍ਰੋਗਰਾਮ ਦਾ ਵੀ ਆਯੋਜਨ ਕੀਤਾ ਗਿਆ।

18 ਅਪ੍ਰੈਲ ਨੂੰ ਖੇਤੀਬਾੜੀ ਖੋਜ ਅਤੇ ਵਿਕਾਸ ਵਿੱਚ ਡਿਜੀਟਲ ਖੇਤੀਬਾੜੀ ਅਤੇ ਲਗਾਤਾਰ ਖੇਤੀਬਾਰੀ ਮੁੱਲ ਲੜੀ ਅਤੇ  ਜਨਤਕ-ਨਿਜੀ ਭਾਗੀਦਾਰੀ ’ਤੇ ਵਿਸਤਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੈਕਸ ਕਮਿਊਨਿਕੇ ’ਤੇ ਵੀ ਚਰਚਾ ਕੀਤੀ ਗਈ ਇਸ ਸੈਸ਼ਨ ਦੀ ਪ੍ਰਧਾਨਗੀ ਡਾ. ਹਿਮਾਂਸ਼ੂ ਪਾਠਕ ਨੇ ਕੀਤੀ।

ਪਹਿਲੇ ਸੈਸ਼ਨ ਵਿੱਚ ਡਿਜੀਟਲ ਐਗਰੀਕਲਚਰ ਅਤੇ ਟ੍ਰੇਸਬਿਲਿਟੀ ’ਤੇ ਅਧਾਰਿਤ ਫਸਲ ਅਤੇ ਖੁਰਾਕ ਦੀ ਕਮੀ ਨੂੰ ਘਟ ਕਰਨ ਲਈ ਡਿਜੀਟਲ ਟੈਕਨੋਲੋਜੀ ਦੁਆਰਾ ਸਮਾਧਾਨ; ਐਗਰੀ-ਟੈਕ ਸਟਾਰਟਅੱਪ ਈਕੋਸਿਸਟਮ; ਬਹੁਆਯਾਮੀ ਖੇਤੀਬਾੜੀ ਵਿਸਤਾਰ ਅਤੇ ਸਲਾਹਕਾਰ ਸੇਵਾਵਾਂ (ਈਏਐੱਸ), ਪ੍ਰਯੋਗਸ਼ਾਲਾ ਵਿੱਚ ਭੂਮੀ ਅਤੇ ਆਊਟਰੀਚ ਵਿੱਚ ਸੁਧਾਰ ਲਈ ਭਾਗੀਦਾਰੀ, ਛੋਟੇ ਕਿਸਾਨ ਅਤੇ ਪਰਿਵਾਰਕ ਖੇਤੀ, ਜੀ20-ਖੇਤੀਬਾੜੀ-ਖੋਜ ਅਤੇ ਵਿਕਾਸ, ਨਵਵਿਚਾਰ ਸ੍ਰਿਜਨ ਦੇ ਖੇਤਰ ਵਰਗੇ ਮਹੱਤਵਪੂਰਨ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। 

ਇਸ ਤੋਂ ਪਹਿਲਾਂ ਜੀ20 ਮੈਕਸ ਦੇ ਦੂਸਰੇ ਦਿਨ ਸਵੇਰੇ, ਐੱਫਏਓ ਦੇ ਨਾਲ ਦੋ-ਪੱਖੀ ਮੀਟਿੰਗ ਹੋਈ। ਡਾ. ਪਾਠਕ ਨੇ ਇਸ ਮੀਟਿੰਗ ਵਿੱਚ ਕਿਹਾ ਕਿ ਕਿਸਾਨਾਂ ਤੱਕ ਖੇਤੀਬਾੜੀ ਸਬੰਧੀ ਵਿਸਤਾਰ ਸੇਵਾਵਾਂ ਨੂੰ ਪ੍ਰਭਾਵੀ ਢੰਗ ਨਾਲ ਪਹੁੰਚਾਉਣ ਵਿੱਚ ਕੇਵੀਕੇ ਦਾ ਸਹਿਯੋਗ ਬਹੁਤ ਮਹੱਤਵਪੂਰਨ ਹੋਵੇਗਾ। ਐੱਫਏਓ ਦੇ ਪ੍ਰਤੀਨਿਧੀਆਂ ਨੇ ਵੀ ਖੇਤੀਬਾੜੀ ਵਿਸਤਾਰ ਸੇਵਾ ਵਿੱਚ ਸਹਿਯੋਗ ਵਧਾਉਣ ਵਿੱਚ ਗਹਿਰੀ ਦਿਲਚਸਪੀ ਦਿਖਾਈ। ਇਸ ਮੀਟਿੰਗ ਵਿੱਚ ਐੱਫਏਓ ਦੇ ਮੁੱਖ ਵਿਗਿਆਨਿਕ, ਡਾ. ਇਸ਼ਮਹਾਨੇ ਐਲੌਫੀ ਅਤੇ ਐੱਫਏਓ ਦੇ ਸੀਨੀਅਰ ਖੇਤੀਬਾੜੀ ਅਧਿਕਾਰੀ ਡਾ. ਸੇਲਵਾਰਾਜੂ ਰਾਮਾਸਵਾਮੀ ਨੇ ਹਿੱਸਾ ਲਿਆ। ਮੀਟਿੰਗ ਵਿੱਚ ਪ੍ਰਤੀਨਿਧੀਆਂ ਨੇ ਬੀਜ ਉਤਪਾਦਨ ਦੇ ਖੇਤਰ ਵਿੱਚ ਭਾਰਤ ਦੀ ਆਤਮਨਿਰਭਰਤਾ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਭਾਰਤ ਦੀ ਹੋਰ ਦੇਸ਼ਾਂ ਲਈ ਬੀਜ ਉਤਪਾਦਨ ਦੇ ਖੇਤਰ ਵਿੱਚ ਬਹੁਤ ਵੱਡੀ ਭੂਮਿਕਾ ਹੋਵੇਗੀ।

ਡੈਲੀਗੇਟਾਂ ਨੇ ਸ਼ਾਮ ਨੂੰ ਲਾਈਟ ਐਂਡ ਸਾਉਂਡ ਸ਼ੋ ਅਤੇ ਏਐੱਸਆਈ ਮਿਊਜ਼ੀਅਮ ਦਾ ਵੀ ਦੌਰਾ ਕੀਤਾ।

ਇਸ ਮੀਟਿੰਗ ਵਿੱਚ ਜੀ20 ਦੇ ਮੈਂਬਰ ਦੇਸ਼ਾਂ ਦੇ 80 ਪ੍ਰਤੀਨਿਧੀਆਂ ਤੋਂ ਇਲਾਵਾ ਬੁਲਾਏ ਗਏ ਮਹਿਮਾਨ ਦੇਸ਼, ਅੰਤਰਰਾਸ਼ਟਰੀ ਸੰਗਠਨ ਅਤੇ ਭਾਰਤ ਦੁਆਰਾ ਵਿਸ਼ੇਸ਼ ਬੁਲਾਏ ਗਏ ਮੈਂਬਰ ਹਿੱਸਾ ਲੈ ਰਹੇ ਹਨ।

ਸਮਾਪਤੀ ਦਿਵਸ 19 ਅਪ੍ਰੈਲ, 2023 ਤੱਕ ਐੱਮਏਸੀਐੱਸ ਕਮਿਊਨੀਕ ’ਤੇ ਵਿਚਾਰ-ਵਟਾਂਦਰਾ ਹੋਵੇਗਾ।

*****

ਪੀਕੇ



(Release ID: 1918220) Visitor Counter : 140