ਮਾਈਕਰੋ , ਸਮਾਲ ਅਤੇ ਮੀਡੀਅਮ ਉੱਦਮ ਮੰਤਰਾਲਾ
azadi ka amrit mahotsav

ਦਿੱਲੀ ਦੇ ਕਨੌਟ ਪਲੇਸ ਵਿਚਲੇ ਫਲੈਗਸ਼ਿਪ “ਖਾਦੀ ਭਵਨ” ਨੇ 69ਵਾਂ ਸਥਾਪਨਾ ਦਿਵਸ ਮਨਾਇਆ

Posted On: 13 APR 2023 7:08PM by PIB Chandigarh

ਨਵੀਂ ਦਿੱਲੀ ਦੇ ਕਨੌਟ ਪਲੇਸ (ਸੀਪੀ) ਵਿਖੇ ਸਥਿਤ ਖਾਦੀ ਭਵਨ ਦੇ 69ਵੇਂ ਸਥਾਪਨਾ ਦਿਵਸ ਮੌਕੇ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦੇ ਚੇਅਰਮੈਨ ਸ਼੍ਰੀ ਮਨੋਜ ਕੁਮਾਰ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਵੱਖ-ਵੱਖ ਪਲੇਟਫਾਰਮਾਂ ਤੋਂ ਲੋਕਾਂ ਨੂੰ ਖਾਦੀ ਉਤਪਾਦ ਖਰੀਦਣ ਦੀ ਅਪੀਲ ਸਦਕਾ ਖਾਦੀ ਉਤਪਾਦਾਂ ਦੀ ਵਿਕਰੀ ਵਿੱਚ ਇਤਿਹਾਸਕ ਵਾਧੇ ਦਾ ਜਸ਼ਨ ਮਨਾਇਆ। ਉਨ੍ਹਾਂ ਅੱਗੇ ਦੱਸਿਆ ਕਿ ਪਿਛਲੇ ਸਾਲ 2 ਅਕਤੂਬਰ ਨੂੰ ਸੀਪੀ ਦੇ ਖਾਦੀ ਭਵਨ ਨੇ ਉਸ ਦਿਨ 1.34 ਕਰੋੜ ਰੁਪਏ ਦੀ ਵਿਕਰੀ ਹਾਸਲ ਕਰਕੇ ਇੱਕ ਦਿਨ ਦੀ ਵਿਕਰੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ। ਇਸ ਤੋਂ ਇਲਾਵਾ ਪ੍ਰੋਗਰਾਮ ਦੌਰਾਨ ਖਾਦੀ ਭਵਨ ਵਿੱਚ 25 ਸਾਲਾਂ ਤੋਂ ਵੱਧ ਸਮੇਂ ਤੋਂ ਸੇਵਾ ਨਿਭਾਅ ਰਹੇ 11 ਕਰਮਚਾਰੀਆਂ ਨੂੰ ਵੀ ਸਨਮਾਨਿਤ ਕੀਤਾ ਗਿਆ।

ਸੀਪੀ ਦਾ ਖਾਦੀ ਭਵਨ ਖਾਦੀ ਪ੍ਰੇਮੀਆਂ ਲਈ ਇੱਕ ਖਰੀਦਦਾਰੀ ਦਾ ਸੁੱਖਭਵਨ ਹੈ ਅਤੇ ਦੇਸ਼ ਅਤੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਗਾਹਕ ਸਾਲ 1955 ਵਿੱਚ ਆਪਣੀ ਸ਼ੁਰੂਆਤ ਤੋਂ ਲੈ ਕੇ ਨਿਯਮਿਤ ਤੌਰ 'ਤੇ ਇੱਥੇ ਆਉਂਦੇ ਰਹੇ ਹਨ। ਇਹ ਪ੍ਰਸਿੱਧ ਖਾਦੀ ਭਵਨ 700 ਤੋਂ ਵੱਧ ਖਾਦੀ ਅਤੇ ਪੇਂਡੂ ਉਦਯੋਗ ਸੰਗਠਨ ਲਈ ਵਿਕਰੀ ਲਈ ਇੱਕ ਮਾਰਕੀਟਿੰਗ ਅਤੇ ਵਿਕਰੀ ਪਲੇਟਫਾਰਮ ਪ੍ਰਦਾਨ ਕਰਦਾ ਹੈ। 

ਸ਼੍ਰੀ ਕੁਮਾਰ ਨੇ ਖਾਦੀ ਭਵਨ ਦੀ ਇਤਿਹਾਸਕ ਮਹੱਤਤਾ ਅਤੇ ਭਾਰਤ ਦੀ ਰਾਸ਼ਟਰੀ ਵਿਰਾਸਤ ਵਜੋਂ ਇਸਦੀ ਮਾਨਤਾ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਦੱਸਿਆ ਕਿ ਇਸ ਇਮਾਰਤ ਦੀ ਸਥਾਪਨਾ ਦਾ ਮੂਲ ਉਦੇਸ਼ ਖਾਦੀ ਪੇਂਡੂ ਉਦਯੋਗ ਸੰਸਥਾਵਾਂ, ਕਾਰੀਗਰਾਂ ਅਤੇ ਇਕਾਈਆਂ ਨੂੰ ਸਿੱਧੀ ਮਾਰਕੀਟਿੰਗ ਸਹਾਇਤਾ ਪ੍ਰਦਾਨ ਕਰਨਾ ਸੀ। ਉਨ੍ਹਾਂ ਨੇ ਇਸ ਸਾਲ ਖਾਦੀ ਭਵਨ ਨੂੰ ਆਈਐੱਸਓ 9001:2015 ਅਤੇ 14001:2015 ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ਖਾਦੀ ਭਵਨ ਦੀ ਸ਼ਲਾਘਾ ਕੀਤੀ, ਜਿਸ ਨਾਲ ਇਹ ਖਾਦੀ ਦਾ ਸਭ ਤੋਂ ਭਰੋਸੇਯੋਗ ਸ਼ੋਅਰੂਮ ਬਣ ਗਿਆ।

ਨਵੀਂ ਦਿੱਲੀ ਦੇ ਕਨੌਟ ਪਲੇਸ ਦਾ ਖਾਦੀ ਭਵਨ ਇੱਕ ਇਮਾਰਤ ਹੈ, ਜਿਸ ਵਿੱਚ ਖਾਦੀ ਅਤੇ ਪੇਂਡੂ ਉਦਯੋਗ ਦੇ ਉਤਪਾਦਾਂ ਦੀ ਹਰ ਸ਼੍ਰੇਣੀ ਹੈ। 1955-56 ਵਿੱਚ, ਸ਼ੋਅਰੂਮ ਦਾ ਸਾਲਾਨਾ ਕਾਰੋਬਾਰ 16.95 ਲੱਖ ਰੁਪਏ ਸੀ, ਜਦਕਿ ਸਾਲ 2021-22 ਵਿੱਚ ਇਹ 87 ਕਰੋੜ ਰੁਪਏ ਤੋਂ ਵਧ ਗਿਆ ਹੈ। ਪ੍ਰੋਗਰਾਮ ਵਿੱਚ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸ਼ਿਰਕਤ ਕੀਤੀ।

******

ਐੱਮਜੇਪੀਐੱਸ 


(Release ID: 1917964) Visitor Counter : 86
Read this release in: English , Urdu , Hindi