ਕਾਨੂੰਨ ਤੇ ਨਿਆਂ ਮੰਤਰਾਲਾ
azadi ka amrit mahotsav

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਵਿੱਚ ਸਵੱਛਤਾ ਪਖਵਾੜਾ 2023 ਮਨਾਇਆ ਜਾ ਰਿਹਾ ਹੈ

Posted On: 13 APR 2023 7:14PM by PIB Chandigarh

ਕਾਨੂੰਨ ਅਤੇ ਨਿਆਂ ਮੰਤਰਾਲੇ ਦੇ ਵਿਧਾਨਕ ਵਿਭਾਗ ਵਿੱਚ ਸਵੱਛਤਾ ਪਖਵਾੜਾ 2023 ਨੂੰ 1 ਤੋਂ 15 ਅਪ੍ਰੈਲ, 2023 ਤੱਕ ਵੱਖ-ਵੱਖ ਸਾਫ਼-ਸਫਾਈ ਗਤੀਵਿਧੀਆਂ ਅਤੇ ਜਾਗਰੂਕਤਾ ਪ੍ਰੋਗਰਾਮਾਂ ਦੇ ਨਾਲ ਮਨਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਵੱਲੋਂ 2014 ਵਿੱਚ ਸ਼ੁਰੂ ਕੀਤੇ ਗਏ ਸਵੱਛ ਭਾਰਤ ਮਿਸ਼ਨ ਤਹਿਤ ਵਿਧਾਨਕ ਵਿਭਾਗ ਵੱਲੋਂ ਹਰ ਸਾਲ ਕੈਲੰਡਰ ਅਨੁਸਾਰ ਸਵੱਛਤਾ ਪਖਵਾੜਾ ਮਨਾਇਆ ਜਾ ਰਿਹਾ ਹੈ।

5 ਅਪ੍ਰੈਲ, 2023 ਨੂੰ ਸਹੁੰ ਚੁੱਕ ਸਮਾਗਮ ਆਯੋਜਿਤ ਕੀਤਾ ਗਿਆ, ਜਿਸ ਵਿੱਚ ਸਕੱਤਰ, ਵਿਧਾਨਕ ਵਿਭਾਗ ਨੇ ਸਵੱਛਤਾ ਬਾਰੇ ਸਹੁੰ ਚੁਕਾਈ। ਸਮੂਹ ਕਰਮਚਾਰੀਆਂ ਵੱਲੋਂ ਸਹੁੰ ਚੁੱਕੀ ਗਈ। ਲੋਕਾਂ ਨੂੰ ਉਨ੍ਹਾਂ ਦੀਆਂ ਜ਼ਿੰਮੇਵਾਰੀਆਂ ਤੋਂ ਜਾਣੂ ਕਰਵਾਉਣ ਲਈ ਸ਼ਾਸਤਰੀ ਭਵਨ ਦੇ ਦਫ਼ਤਰ ਦੇ ਵਿਹੜੇ ਵਿੱਚ ਪ੍ਰਮੁੱਖ ਸਥਾਨਾਂ 'ਤੇ ਬੈਨਰ ਪ੍ਰਦਰਸ਼ਿਤ ਕੀਤੇ ਗਏ। ਸਾਂਭ-ਸੰਭਾਲ ਕਰਨ ਵਾਲੇ ਕਰਮਚਾਰੀ ਵਿਭਾਗ ਦੇ ਕਮਰਿਆਂ ਦੀ ਸਫਾਈ ਅਤੇ ਸੈਨੀਟਾਈਜ਼ੇਸ਼ਨ ਕਰਨ ਵਿੱਚ ਲੱਗੇ ਹੋਏ ਸਨ।

ਪਖਵਾੜਾ ਮਨਾਉਣ ਲਈ ਵਿਭਾਗ ਵਿੱਚ ਪਖਵਾੜਾ ਦੌਰਾਨ ਕੀਤੀਆਂ ਜਾਣ ਵਾਲੀਆਂ ਵੱਖ-ਵੱਖ ਗਤੀਵਿਧੀਆਂ ਨੂੰ ਸੂਚੀਬੱਧ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਗਈ ਸੀ। ਪਖਵਾੜੇ ਦੇ ਹਿੱਸੇ ਵਜੋਂ ਅੱਜ ਸ਼ਾਸਤਰੀ ਭਵਨ, ਗੇਟ ਨੰਬਰ 6 ਦੇ ਵਿਹੜੇ ਵਿੱਚ ਵਿਧਾਨਕ ਵਿਭਾਗ ਵੱਲੋਂ ਰੁੱਖ ਲਗਾਏ ਗਏ। ਇਸ ਸਮਾਗਮ ਵਿੱਚ ਸਕੱਤਰ ਵਿਧਾਨਕ ਵਿਭਾਗ ਅਤੇ ਵਿਭਾਗ ਅਤੇ ਇਸ ਦੇ ਪ੍ਰਬੰਧਕੀ ਕੰਟਰੋਲ ਜਿਵੇਂ ਕਿ ਸਰਕਾਰੀ ਭਾਸ਼ਾ ਵਿੰਗ ਅਤੇ ਵਿਧੀ ਸਾਹਿਤ ਪ੍ਰਕਾਸ਼ਨ ਦੇ ਸਾਰੇ ਅਧਿਕਾਰੀ/ਕਰਮਚਾਰੀ ਸ਼ਾਮਲ ਹੋਏ।

***********

ਐੱਸਐੱਸ/ਆਰਕੇਐੱਮ


(Release ID: 1917959) Visitor Counter : 145
Read this release in: English , Urdu , Hindi