ਟੈਕਸਟਾਈਲ ਮੰਤਰਾਲਾ

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਲਖਨਊ ਅਤੇ ਹਰਦੋਈ ਵਿੱਚ ਮਿਤ੍ਰ ਪਾਰਕ ਨਾਲ ਉੱਤਰ ਪ੍ਰਦੇਸ਼ ਦੀ ਕੁਸ਼ਲ ਜਨਸ਼ਕਤੀ ਨੂੰ ਰੋਜ਼ਗਾਰ ਦੇ ਅਵਸਰ ਪ੍ਰਾਪਤ ਹੋਣਗੇ


ਉੱਤਰ ਪ੍ਰਦੇਸ਼ ਵਿੱਚ ਵਿਕਾਸ ਹੋਣ ਦਾ ਪ੍ਰਮੁੱਖ ਕਾਰਨ ਸੁਸ਼ਾਸਨ, ਕਾਨੂੰਨ-ਵਿਵਸਥਾ ਅਤੇ ਸਮੁੱਚੇ ਈਕੋਸਿਸਟਮ ਦਾ ਨਿਰਮਾਣ ਹੈ: ਸ਼੍ਰੀ ਗੋਇਲ

ਕੇਂਦਰੀ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੀ ਮੌਜੂਦਗੀ ਵਿੱਚ ਰਾਜ ਦੇ ਲਖਨਊ ਅਤੇ ਹਰਦੋਈ ਵਿੱਚ ਪੀਐੱਮ ਮਿਤ੍ਰ ਪਾਰਕ ਦਾ ਸ਼ੁਭਾਰੰਭ ਕੀਤਾ

Posted On: 18 APR 2023 4:42PM by PIB Chandigarh

ਕੇਂਦਰੀ ਵਣਜ ਅਤੇ ਉਦਯੋਗ, ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰੀ, ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਲਖਨਊ ਅਤੇ ਹਰਦੋਈ ਵਿੱਚ ਪੀਐੱਮ ਮਿਤ੍ਰ ਪਾਰਕ ਨਾਲ ਉੱਤਰ ਪ੍ਰਦੇਸ਼ ਦੀ ਕੁਸ਼ਲ ਜਨਸ਼ਕਤੀ ਦੇ ਲਈ ਰੋਜ਼ਗਾਰ ਦੇ ਅਵਸਰ ਪ੍ਰਾਪਤ ਹੋਣਗੇ। ਸ਼੍ਰੀ ਗੋਇਲ ਨੇ ਅੱਜ ਲਖਨਊ ਵਿੱਚ ਪੀਐੱਮ ਮੈਗਾ ਇੰਟੀਗ੍ਰੇਟਿਡ ਟੈਕਸਟਾਈਲ ਸੈਕਟਰ ਐਂਡ ਅਪੈਰਲ (ਪੀਐੱਮ ਮਿਤ੍ਰ) ਦੇ ਤਹਿਤ ਲਖਨਊ ਅਤੇ ਹਰਦੋਈ ਜ਼ਿਲ੍ਹਿਆਂ ਵਿੱਚ 1,000 ਏਕੜ ਵਿੱਚ ਏਕੀਕ੍ਰਿਤ ਕੱਪੜਾ ਪਾਰਕ ਦਾ ਸ਼ੁਭਾਰੰਭ ਕਰਨ ਅਤੇ ਸਹਿਮਤੀ ਪੱਤਰ (ਐੱਮਓਯੂ) ‘ਤੇ ਹਸਤਾਖਰ ਕਰਨ ਵਾਲੇ ਪ੍ਰੋਗਰਾਮ ਦੇ ਦੌਰਾਨ ਇਹ ਗੱਲਾਂ ਕੀਤੀਆਂ।

ਸ਼੍ਰੀ ਗੋਇਲ ਨੇ ਉੱਤਰ ਪ੍ਰਦੇਸ਼ ਸਰਕਾਰ ਦੁਆਰਾ ਕੋਵਿਡ ਮਹਾਮਾਰੀ ਦੇ ਦੌਰਾਨ ਵਾਪਸ ਪਰਤੇ ਪ੍ਰਵਾਸੀ ਮਜ਼ਦੂਰਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਅਵਸਰਾਂ ਬਾਰੇ ਗੱਲ ਕਰਦੇ ਹੋਏ ਕਿਹਾ ਕਿ ਯੋਗੀ ਸਰਕਾਰ ਨੇ ਰਾਜ ਵਿੱਚ ਲੋਕਾਂ ਨੂੰ ਆਜੀਵਿਕਾ ਪ੍ਰਦਾਨ ਕਰਨ ਦੀਆਂ ਸਾਰੀਆਂ ਕੋਸ਼ਿਸ਼ ਕੀਤੀਆਂ ਜੋ ਕਿ ਪੀਐੱਮ ਮਿਤ੍ਰ ਪਾਰਕ ਦੇ ਸੁਪਨੇ ਨੂੰ ਅੱਗੇ ਵਧਾਉਣ ਵਿੱਚ ਸਹਾਇਤਾ ਪ੍ਰਦਾਨ ਕਰਨਗੀਆਂ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਦੀ ਕੁਸ਼ਲ ਜਨ ਸ਼ਕਤੀ ਕੋਇੰਬਟੂਰ ਅਤੇ ਦੇਸ਼ ਦੀ ਹੋਰ ਜਗ੍ਹਾ ‘ਤੇ ਵੱਖ-ਵੱਖ ਉਦਯੋਗਾਂ ਦਾ ਅਧਾਰ ਹਨ।

ਪ੍ਰੋਗਰਾਮ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਗੋਇਲ ਨੇ ਯੂਪੀ ਸਰਕਾਰ ਦੁਆਰਾ ਸੁਸ਼ਾਸਨ, ਕਾਨੂੰਨ-ਵਿਵਸਥਾ ਨੂੰ ਲਾਗੂ ਕਰਨ ਅਤੇ ਰਾਜ ਦੇ ਵਿਕਾਸ ਦੇ ਲਈ ਇੱਕ ਸਮੁੱਚੇ ਈਕੋਸਿਸਟਮ ਦਾ ਨਿਰਮਾਣ ਕਰਨ ਦੇ ਸਬੰਧ ਵਿੱਚ ਕੀ ਗਏ ਮਿਸਾਲੀ ਪਹਿਲਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਸ਼੍ਰੀ ਅਟਲ ਬਿਹਾਰੀ ਬਾਜਪੇਈ ਨੂੰ ਯਾਦ ਕਰਦੇ ਹੋਏ ਕਿਹਾ ਕਿ ਉਹ ਉੱਤਰ ਪ੍ਰਦੇਸ਼ ਦੇ ਰਾਜੂਦਤ ਸਨ। ਹਾਲਾਂਕਿ, ਉਨ੍ਹਾਂ ਨੇ ਪਿਛਲੇ 06 ਸਾਲਾਂ ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ ਦੀ ਪ੍ਰਤੀਬੱਧਤਾ ਦੇ ਨਾਲ ਰਾਜ ਦੀ ਬੁਨਿਆਦੀ ਢਾਂਚੇ ਵਿੱਚ ਹੋਏ ਅਸਾਧਾਰਣ ਵਿਕਾਸ ਦੀ ਵੀ ਗੱਲ ਕੀਤੀ।

ਸ਼੍ਰੀ ਗੋਇਲ ਨੇ ਭਰੋਸਾ ਦਿੱਤਾ ਕਿ ਉੱਤਰ ਪ੍ਰਦੇਸ਼ ਵਿੱਚ ਪੀਐੱਮ ਮਿਤ੍ਰ ਪਾਰਕ ਦੇਸ਼ ਦਾ ਪਹਿਲਾ ਪਾਰਕ ਹੋਵੇਗਾ ਜਿਸ ਦਾ ਉਦਘਾਟਨ ਉਸ ਦੇ ਪੂਰਾ ਹੋਣ ਦੇ ਬਾਅਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਸ ਦਾ ਭੂਮੀਪੂਜਨ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ, ਜਿਸ ਦੇ ਬਾਅਦ ਇੱਕ ਪਖਵਾੜੇ ਦੇ ਅੰਦਰ ਐੱਸਪੀਵੀ ਅਤੇ ਟੈਂਡਰ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ, ਜਿਸ ਦੇ ਰਾਹੀਂ ਬਿਜਲੀ ਅਤੇ ਪਾਣੀ ਸਪਲਾਈ ਜਿਹੀਆਂ ਬੁਨਿਆਦੀ ਸੁਵਿਧਾਵਾਂ ਨੂੰ ਸੁਨਿਸ਼ਚਿਤ ਕੀਤਾ ਜਾ ਸਕੇ।

ਕੇਂਦਰੀ ਮੰਤਰੀ ਨੇ ਰਾਜ ਵਿੱਚ ਆਯੋਜਿਤ ਹੋਏ ਗਲੋਬਲ ਨਿਵੇਸ਼ਕ ਸ਼ਿਖਰ ਸੰਮੇਲਨ ਵਿੱਚ ਉਨ੍ਹਾਂ ਦੇ ਦੁਆਰਾ ਅਵਲੋਕਨ ਕੀਤੇ ਗਏ ਵਿਸ਼ਿਆਂ ‘ਤੇ ਚਾਨਣਾ ਪਾਇਆ। ਉਨ੍ਹਾਂ ਨੇ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਨਿਵੇਸ ਕਰਨ ਦੇ ਲਈ ਨਿਵੇਸ਼ਕਾਂ ਦੀ ਲਾਈਨ ਲੱਗੀ ਹੋਈ ਸੀ। ਉਨ੍ਹਾਂ ਨੇ ਕਿਹਾ ਕਿ ਮਾਣਯੋਗ ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਨਿਵੇਸ਼ਕ ਸ਼ਿਖਰ ਸੰਮੇਨਲ ਦੀ ਸ਼ੁਰੂਆਤ ਕੀਤੀ ਸੀ, ਜਿਸ ਦੇ ਬਾਅਦ ਕਈ ਹੋਰ ਰਾਜਾਂ ਨੇ ਇਸ ਦਾ ਆਯੋਜਨ ਕੀਤਾ, ਲੇਕਿਨ ਜੋ ਚੀਜ਼ ਉੱਤਰ ਪ੍ਰਦੇਸ਼ ਨੂੰ ਸਭ ਤੋਂ ਅਲਗ ਬਣਾਉਂਦੀ ਹੈ ਉਹ ਇਸ ਦੀ ਪ੍ਰਤੀਬੱਧਤਾ ਹੈ।

ਉਦਯੋਗਾਂ ਨੂੰ ਪਾਣੀ ਅਤੇ ਬਿਜਲੀ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਯੂਪੀ ਸਰਕਾਰ ਦੇ 2002 ਦੇ ਫ਼ੈਸਲੇ ਤੋਂ ਲਾਭਾਵਿਤ ਹੋਣਗੇ, ਜਿਸ ਵਿੱਚ ਬਿਜਲੀ ਵਿੱਚ ਪ੍ਰਤੀ ਯੂਨਿਟ 2 ਰੁਪਏ ਦੀ ਛੂਟ ਪ੍ਰਦਾਨ ਕਰਨ ਦੀ ਘੋਸ਼ਣਾ ਕੀਤੀ ਗਈ ਹੈ। ਬੜੇ ਪੈਮਾਨੇ ‘ਤੇ ਉਦਯੋਗਾਂ ਦੀ ਸਥਾਪਨਾ ਕਰਨ ਦੇ ਲਈ ਭੂਮੀ ਦੀਆਂ ਕੀਮਤਾਂ ਵਿੱਚ ਛੂਟ ਅਤੇ ਹੋਰ ਸਕਾਰਾਤਮਕ ਫੈਸਲਾ ਹਿੰਦੀ ਹਾਰਟਲੈਂਡ ਦੇ ਵਿਕਾਸ ਨੂੰ ਹੁਲਾਰਾ ਦਿੰਦੇ ਹਨ।

ਸ਼੍ਰੀ ਗੋਇਲ ਨੇ ਕਿਹਾ ਕਿ ਉੱਤਰ ਪ੍ਰਦੇਸ਼ ਨੇ ਪ੍ਰਧਾਨ ਮੰਤਰੀ ਦੇ ਸਪੀਡ, ਸਕਿੱਲ ਅਤੇ ਸਕੇਲ ਦੇ ਦ੍ਰਿਸ਼ਟੀਕੋਣ ਦਾ ਅਨੁਸਰਣ ਕੀਤਾ ਹੈ। ਇਸ ਵਿੱਚ ਪ੍ਰੋਜੈਕਟਾਂ ਦੀ ਨਿਗਰਾਨੀ ਕੀਤੀ ਜਾਂਦੀ ਹੈ ਸ਼ਾਸਨ ਦੀ ਪਾਰਦਰਸ਼ੀ ਵਿਵਸਥਾ ਹੁੰਦੀ ਹੈ ਵਰਤਮਾਨ ਵਿੱਚ ਚਲ ਰਹੇ ਕਾਰਜਾਂ ਦਾ ਅਵਲੋਕਨ ਕੀਤਾ ਜਾਂਦਾ ਹੈ ਅਧਿਕਾਰੀ ਅਤੇ ਨੇਤਾ ਕਾਰਜ ਪੂਰਾ ਕਰਨ ਦੀ ਸਮੇਂ ਸੀਮਾ ਦੇ ਪ੍ਰਤੀ ਜਵਾਬਦੇਹ ਹੁੰਦੇ ਹਨ ਇਨ੍ਹਾਂ ਸਾਰੇ ਕਾਰਨਾਂ ਨੇ ਉੱਤਰ ਪ੍ਰਦੇਸ਼ ਦੇ ਲਈ ਇੱਕ ਟ੍ਰਿਲੀਅਨ ਡਾਲਰ ਵਾਲੀ ਅਰਥਵਿਵਸਥਾ ਬਣਨ ਦੇ ਸੁਪਨੇ ਨੂੰ ਜਨਮ ਦਿੱਤਾ ਹੈ।

ਸ਼੍ਰੀ ਗੋਇਲ ਨੇ ਕਿਹਾ ਕਿ ਜਦੋਂ ਉਹ ਯੂਪੀ ਦੇ ਵੱਲ ਦੇਖਦੇ ਹਨ, ਤਾਂ ਉਨ੍ਹਾਂ ਨੂੰ ਲੱਗਦਾ ਹੈ ਕਿ ਰਾਜ ਵਿੱਚ ਇੱਕ ਮਜ਼ਬੂਤ ਈਕੋਸਿਸਟਮ ਵਿਕਸਿਤ ਕੀਤਾ ਗਿਆ ਹੈ ਜੋ ਐੱਮਐੱਸਐੱਮਈ ਅਤੇ ਛੋਟੇ ਕਾਰੋਬਾਰਾਂ ਨੂੰ ਹੁਲਾਰਾ ਦੇਵੇਗਾ। ਪੀਐੱਲਆਈ ਯੋਜਨਾਵਾਂ ਵੀ ਰਾਜ ਦੀ ਸਹਾਇਤਾ ਕਰਨਗੀਆਂ। ਉਨ੍ਹਾਂ ਨੇ ਲੋਕਾਂ ਨੂੰ ਬਸਤੀਵਾਦੀ ਮਾਨਸਿਕਤਾ ਨੂੰ ਛੱਡ ਕੇ  ਮਾਣਯੋਗ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਰੂਪ ਅਗਲੇ 25 ਸਾਲਾਂ ਵਿੱਚ ਦੇਸ਼ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੀ ਦਿਸ਼ਾ ਵਿੱਚ ਸਮੂਹਿਕ ਯਤਨ ਕਰਨ ਦਾ ਸੱਦਾ ਦਿੱਤਾ। 

ਉਨ੍ਹਾਂ ਨੇ ਕਿਹਾ ਕਿ 5ਐੱਫ, ਫਾਰਮ, ਫਾਈਬਰ, ਫੈਕਟਰੀ, ਫੈਸ਼ਨ, ਫੌਰੇਨ ਦੇ ਇਲਾਵਾ ਇੱਕ ਨਿਵੇਸ਼ਕ ਨੇ ਇੱਕ ਹੋਰ ਐੱਫ ਯਾਨੀ ਫਲਾਈਓਵਰ ਦਾ ਸੁਝਾਅ ਦਿੱਤਾ ਹੈ। ਮੰਤਰੀ ਨੇ ਕਿਹਾ ਕਿ ਪਿਛਲੇ 06 ਸਾਲਾਂ ਦੇ ਦੌਰਾਨ, ਉੱਤਰ ਪ੍ਰਦੇਸ਼ ਨੇ ਹਵਾਈ ਅੱਡੇ, ਰਾਜਮਾਰਗਾਂ, ਸਰਬਸ਼੍ਰੇਸ਼ਠ ਐਕਸਪ੍ਰੈੱਸਵੇਅ, ਸੁਨਹਿਰੀ ਚੁਤਰਭੁਜ, ਬਿਹਤਰ ਸੜਕ ਯੋਜਨਾ ਅਤੇ ਹੋਰ ਮਾਮਲਿਆਂ ਵਿੱਚ ਬੁਨਿਆਦੀ ਢਾਂਚੇ ਦਾ ਵਿਕਾਸ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਲਈ ਪ੍ਰਧਾਨ ਮੰਤਰੀ ਦਾ ਸੁਪਨਾ ਪ੍ਰਦਰਸ਼ਨ, ਸੁਧਾਰ ਅਤੇ ਪਰਿਵਤਰਨ ਹੈ ਅਤੇ ਉੱਤਰ ਪ੍ਰਦੇਸ਼ ਉਨ੍ਹਾਂ ਦੇ ਸੁਪਨੇ ਨੂੰ ਪੂਰਾ ਕਰਨ ਵਾਲੀ ਇੱਕ ਉਤਕ੍ਰਿਸ਼ਟ ਉਦਹਾਰਣ ਹੈ।

ਪੀਐੱਮ ਮਿਤ੍ਰ ਪਾਰਕ ਲਖਨਊ ਨੂੰ ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸਪੀਵੀ) ਦੀ ਰਾਹੀਂ ਜਨਤਕ ਨਿਜੀ ਭਾਗੀਦਾਰੀ ਮੋਡ ਵਿੱਚ ਵਿਕਸਿਤ ਕੀਤਾ ਜਾਵੇਗਾ ਜਿਸ ਦੀ ਮਲਕੀਅਤ ਕੇਂਦਰ ਅਤੇ ਰਾਜ ਸਰਕਾਰ ਦੇ ਕੋਲ ਹੋਵੇਗਾ।

ਪੀਐੱਮ ਮਿਤ੍ਰ ਪਾਰਕ ਲਖਨਊ ਦਾ ਕੁੱਲ ਖੇਤਰਫਲ 1,000 ਏਕੜ ਹੋਵੇਗਾ। ਜਿਸ ਵਿੱਚ 10,000 ਕਰੋੜ ਰੁਪਏ ਦਾ ਨਿਵੇਸ਼ ਹੋਣ ਦੀ ਸੰਭਾਵਨਾ ਹੈ ਅਤੇ ਇਸ ਨਾਲ ਇੱਕ ਲੱਖ ਲੋਕਾਂ ਨੂੰ ਪ੍ਰਤੱਖ ਅਤੇ ਦੋ ਲੱਖ ਲੋਕਾਂ ਨੂੰ ਅਪ੍ਰਤੱਖ ਰੂਪ ਨਾਲ ਰੋਜ਼ਗਾਰ ਪ੍ਰਾਪਤ ਹੋਣ ਦੀ ਉਮੀਦ ਹੈ।

ਪੀਐੱਮ ਮਿਤ੍ਰ ਪਾਰਕ ਲਖਨਊ ਜ਼ਿਲ੍ਹੇ ਦੇ ਮਲੀਹਾਬਾਦ ਬਲਾਕ ਦੇ ਅਟਾਰੀ ਪਿੰਡ ਵਿੱਚ ਵਿਕਸਿਤ ਕੀਤਾ ਜਾ ਰਿਹਾ ਹੈ, ਜੋ ਸੜਕ ਰੇਲ ਅਤੇ ਹਵਾਈ ਸੰਪਰਕ ਨਾਲ ਦੇਸ਼ ਦੇ ਪ੍ਰਮੁੱਖ ਸ਼ਹਿਰਾਂ ਨਾਲ ਬਹੁਤ ਵਧੀਆ ਤਰ੍ਹਾਂ ਨਾਲ ਜੁੜਿਆ ਹੋਇਆ ਹੈ:

ਸੜਕ ਮਾਰਗ: ਐੱਨਐੱਚ-20, ਐੱਸਐੱਚ-25 ਅਤੇ ਛੇ ਲੇਨ ਵਾਲੀ ਬਾਹਰੀ ਸੜਕ ਤੋਂ ਪਾਰਕ ਦੀ ਦੂਰੀ ਕੇਵਲ 20 ਕਿਲੋਮੀਟਰ ਹੈ।

ਰੇਲ ਮਾਰਗ: ਮਹਿਲਾਬਾਦ ਪਾਰਕ ਤੋਂ ਨੇੜਲੇ ਰੇਲਵੇ ਸਟੇਸ਼ਨ ਦੀ ਦੂਰੀ 16 ਕਿਲੋਮੀਟਰ ਹੈ ਅਤੇ ਲਖਨਊ ਰੇਲਵੇ ਸਟੇਸ਼ਨ ਤੋਂ ਇਹ 40 ਕਿਲੋਮੀਟਰ ਦੀ ਦੂਰੀ ‘ਤੇ ਹੈ।

ਵਾਯੂ ਮਾਰਗ: ਮਹਿਲਾਬਾਦ ਪਾਰਕ ਦਾ ਨੇੜਲੇ ਅੰਤਰਰਾਸ਼ਟਰੀ ਹਵਾਈ ਅੱਡਾ ਲਖਨਊ ਹੈ, ਜੋ ਪਾਰਕ ਤੋਂ 45 ਕਿਲੋਮੀਟਰ ਦੀ ਦੂਰੀ ‘ਤੇ ਹੈ। 

ਪਾਰਕ ਦੇ ਨੇੜ ਸਮਰਪਿਤ ਫ੍ਰੇਟ ਕੌਰੀਡੋਰ ਅਤੇ ਅੰਤਰਦਰਸ਼ੀ ਕੰਟੇਨਰ ਡਿਪੋ ਕਾਨਪੁਰ ਹੈ ਜੋ ਪਾਰਕ ਤੋਂ 95 ਕਿਲੋਮੀਟਰ ਦੀ ਦੂਰੀ ‘ਤੇ ਹੈ।

ਪੀਐੱਮ ਮਿਤ੍ਰ ਪਾਰਕ ਲਖਨਊ ਵਿੱਚ ਇੱਕ ਇਨਕਿਊਬੇਸ਼ਨ ਕੇਂਦਰ, ਜਨਰਲ ਪ੍ਰੋਸੈੱਸਿੰਗ ਹਾਊਸ, ਇੱਕ ਕਾਮਨ ਐਫਲੂਐਂਟ ਟ੍ਰੀਟਮੈਂਟ ਪਲਾਂਟ ਅਤੇ ਡਿਜਾਇਨ ਕੇਂਦਰ ਅਤੇ ਟੈਸਟਿੰਗ ਕੇਂਦਰ ਜਿਹੇ ਹੋਰ ਵਸਤਰ ਸਬੰਧੀ ਸੁਵਿਧਾਵਾਂ ਉਪਲਬਧ ਹੋਵੇਗੀਆਂ।

ਇਨਕਿਊਬੇਸ਼ਨ ਸੈਂਟਰ ਇੱਕ ਅਜਿਹੇ ਸੰਗਠਨ ਨੂੰ ਕਿਹਾ ਜਾਂਦਾ ਹੈ ਜੋ ਉੱਦਮੀਆਂ ਨੂੰ ਉਨ੍ਹਾਂ ਦੇ ਕਾਰੋਬਾਰ ਨੂੰ ਵਿਕਸਿਤ ਕਰਨ ਅਤੇ ਇਸ ਨਾਲ ਸਬੰਧਿਤ ਸਮੱਸਿਆਵਾਂ ਦਾ ਸਮਾਧਾਨ ਕਰਨ ਵਿੱਚ ਮਦਦ ਕਰਦਾ ਹੈ ਵਿਸ਼ੇਸ਼ ਰੂਪ ਨਾਲ ਸ਼ੁਰੂਆਤੀ ਪੜਾਅ ਵਿੱਚ ਕਾਰੋਬਾਰ ਅਤੇ ਤਕਨੀਕੀ ਸੇਵਾਵਾਂ, ਪ੍ਰਾਰੰਭਿਕ ਬੀਜ ਵਿੱਤ ਪੋਸ਼ਣ, ਪ੍ਰਯੋਗਸ਼ਾਲਾ ਸੁਵਿਧਾਵਾਂ, ਮੈਟਰਸ਼ਿਪ ਨੈਟਵਰਕ ਅਤੇ ਲਿੰਕੇਜ ਵਿਵਸਥਾ ਪ੍ਰਦਾਨ ਕਰਨ ਦੇ ਲਈ।

ਵਿਸ਼ੇਸ਼ ਪ੍ਰਯੋਜਨ ਵਾਹਨ (ਐੱਸ.ਪੀ.ਵੀ.)/ਮਾਸਟਰ ਡਿਵਲਪਰ ਨਾ ਕੇਵਲ ਉਦਯੋਗਿਕ ਪਾਰਕ ਦਾ ਵਿਕਾਸ ਕਰੇਗਾ ਬਲਕਿ ਰਿਆਇਤ ਮਿਆਦ ਵਿੱਚ ਇਸ ਦਾ ਰੱਖ-ਰਖਾਅ ਵੀ ਕੇਰਗਾ।

ਇਸ ਯੋਜਨਾ ਦੇ ਤਹਿਤ , ਕੇਂਦਰ ਸਰਕਾਰ ਆਮ ਬੁਨਿਆਦੀ ਢਾਂਚੇ ਦਾ ਵਿਕਾਸ ਕਰਨ ਦੇ ਲਈ ਪੀਐੱਮ ਮਿਤ੍ਰ ਪਾਰਕ ਲਖਨਊ ਨੂੰ 500 ਕਰੋੜ ਰੁਪਏ ਦੀ ਸਹਾਇਤਾ ਪ੍ਰਦਾਨ ਕਰੇਗੀ। 

ਪੀਐੱਮ ਮਿਤ੍ਰ ਪਾਰਕ ਲਖਨਊ ਕੱਪੜਾ ਉਦਯੋਗ ਖੇਤਰ ਦੀ ਵੈਲਿਊ ਚੇਨ ਨੂੰ ਗਲੋਬਲ ਪੱਧਰ ‘ਤੇ ਪ੍ਰਤੀਯੋਗੀ ਬਨਣ ਦੇ ਲਈ ਮਜ਼ਬੂਤੀ ਪ੍ਰਦਾਨ ਕਰੇਗਾ।

ਫਰਵਰੀ 2023 ਵਿੱਚ, ਉੱਤਰ ਪ੍ਰਦੇਸ਼ ਵਿੱਚ ਸਫਲ ਗਲੋਬਲ ਨਿਵੇਸ਼ਕ ਸ਼ਿਖਰ ਸੰਮੇਲਨ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ 33 ਲੱਖ 50 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਨਿਵੇਸ਼ ਦਾ ਪ੍ਰਸਤਾਵ ਪ੍ਰਾਪਤ ਹੋਇਆ ਸੀ। ਜਿਸ ਵਿੱਚੋਂ 56,000 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਪ੍ਰਸਤਾਵ ਕੱਪੜਾ ਖੇਤਰ ਦੇ ਲਈ ਹੈ। 

ਨਿਵੇਸ਼ਕ ਪੀਐੱਮ ਮਿਤ੍ਰ ਪਾਰਕ ਵਿੱਚ ਆਪਣੀ ਇਕਾਈ ਸਥਾਪਿਤ ਕਰਨ ਦੇ ਲਈ ਇਛੁੱਕ ਹਨ।

ਲਖਨਊ ਸ਼ਹਿਰ ਵਿੱਚ ਅਤੇ ਨਿਵੇਸ਼ਕਾਂ ਵਿੱਚ ਉਤਸਾਹ ਦਾ ਮਾਹੌਲ ਹੈ। ਹੁਣ ਤੱਕ 67ਨਿਵੇਸ਼ਕਾਂ ਦੁਆਰਾ 2396.85 ਕਰੋੜ ਰੁਪਏ ਦੇ ਐੱਮਓਯੂ ਪ੍ਰਸਤਾਵ ਪ੍ਰਾਪਤ ਹੋਏ ਹਨ। ਜਿਨ੍ਹਾਂ ਦਾ ਨਿਵੇਸ਼ਵਾਰ ਵੇਰਵਾ ਨਿਮਨਲਿਖਤ ਹੈ-

ਲੜੀ ਨੰ. 

ਨਿਵੇਸ਼ ਦਾ ਪ੍ਰਸਤਾਵ (ਰੁਪਏ ਵਿੱਚ)

ਨਿਵੇਸ਼ਕਾਂ ਦੀ ਸੰਖਿਆ

1

150-300 ਕਰੋੜ

02

2

100-150  ਕਰੋੜ

06

3

50-100 ਕਰੋੜ

09

4

25-50 ਕਰੋੜ

06

5

10-25 ਕਰੋੜ

28

6

0-10 ਕਰੋੜ

16

 

ਕੁੱਲ

67

 

ਭਾਰਤ ਸਰਕਾਰ ਦਾ ਕੱਪੜਾ ਮੰਤਰਾਲੇ, ਪੀਐੱਮ ਮਿਤ੍ਰ ਪਾਰਕ ਲਖਨਊ ਵਿੱਚ ਸਥਾਪਿਤ ਹੋਣ ਵਾਲੀਆਂ ਵਿਨਿਰਮਾਣ ਇਕਾਈਆਂ ਨੂੰ ਪਹਿਲੇ ਆਓ, ਪਹਿਲੇ ਪਾਓ ਦੇ ਅਧਾਰ ‘ਤੇ ਪ੍ਰੋਤਸਾਹਨ ਪ੍ਰਦਾਨ ਕਰੇਗਾ।

ਭਾਰਤ ਸਰਕਾਰ ਦਾ ਕੱਪੜਾ ਮੰਤਰਾਲੇ ਦੁਆਰਾ ਪੀਐੱਮ ਮਿਤ੍ਰ ਪਾਰਕ ਲਖਨਊ ਵਿੱਚ ਸਥਾਪਿਤ ਹੋਣ ਵਾਲੀ ਵਿਨਿਰਮਾਣ ਇਕਾਈਆਂ ਨੂੰ ਪ੍ਰੋਤਸਾਹਿਤ ਪ੍ਰਦਾਨ ਕਰਨ ਦੇ ਲਈ 300 ਕਰੋੜ ਰੁਪਏ ਦੇਣ ਦਾ ਪ੍ਰਾਵਧਾਨ ਕੀਤਾ ਹੈ।

ਇਹ ਪ੍ਰੋਤਸਾਹਨ ਰਾਸ਼ੀ, ਇਕਾਈ  ਦੇ ਕੁੱਲ ਸਾਲਨਾ ਟਰਨਓਵਰ ਦਾ ਤਿੰਨ % ਹੋਵੇਗੀ, ਜਿਸ ਦੀ ਸੀਮਾ ਪ੍ਰਤੀ ਕੰਪਨੀ ਦੇ ਹਿਸਾਬ ਨਾਲ ਨਿਮਨਲਿਖਤ ਹੋਵੇਗੀ

  1. 300 ਕਰੋੜ ਰੁਪਏ ਜਾਂ ਉਸ ਤੋਂ ਜਿਆਦਾ ਦਾ ਨਿਵੇਸ਼, ਇੱਕ ਐਕਰ ਨਿਵੇਸ਼ਕ ਕੰਪਨੀ ਦੇ ਲਈ ਕੁੱਲ ਪ੍ਰੋਤਸਾਹਨ ‘ਤੇ 10 ਕਰੋੜ ਰੁਪਏ ਪ੍ਰਤੀ ਸਾਲ ਦੀ ਸੀਮਾ ਅਤੇ ਅਧਿਕਤਮ 30 ਕਰੋੜ ਰੁਪਏ ਦੀ ਸੀਮਾ।

  2. 100-300 ਕਰੋੜ ਰੁਪਏ ਦਾ ਨਿਵੇਸ਼- ਇੱਕ ਨਿਵੇਸ਼ਕ ਕੰਪਨੀ ਦੇ ਲਈ ਕੁੱਲ ਪ੍ਰੋਤਸਾਹਨ ‘ਤੇ 5 ਕਰੋੜ ਰੁਪਏ ਪ੍ਰਤੀ ਸਾਲ ਦੀ ਸੀਮਾ ਅਤੇ ਅਧਿਕਤਮ 15 ਕਰੋੜ ਰੁਪਏ ਦੀ ਸੀਮਾ।

  3. ਹੋਰ ਨਿਵੇਸ਼ਕ ਕੰਪਨੀਆਂ ਅਤੇ ਠੇਕੇਦਾਰ ਇੱਕ ਕਰੜ ਰੁਪਏ ਪ੍ਰਤੀ ਸਾਲ ਦੀ ਸੀਮਾ ਅਤੇ ਕੁੱਲ ਪ੍ਰੋਤਸਾਹਨ ‘ਤੇ ਅਧਿਕਤਮ ਸੀਮਾ 3 ਕਰੋੜ ਰੁਪਏ, ਲੇਕਿਨ ਉਨ੍ਹਾਂ ਦੇ ਕੋਲ 100 ਜਾਂ ਉਸ ਤੋਂ ਜ਼ਿਆਦਾ ਲੋਕਾਂ ਦਾ ਰੋਜ਼ਗਾਰ ਹੋਣਾ ਚਾਹੀਦਾ ਹੈ।

ਪੀਐੱਮ ਮਿਤ੍ਰ ਪਾਰਕ ਵਿੱਚ ਸਥਾਪਿਤ ਅਤੇ ਨਿਊਨਤਮ 50 ਲੋਕਾਂ ਨੂੰ ਰੋਜ਼ਗਾਰ ਦੇਣ ਵਾਲੀਆਂ ਇਕਾਈਆਂ ਦੇ ਲਈ ਪੰਜ ਸਾਲਾਂ ਤੱਕ 2 ਰੁਪਏ ਪ੍ਰਤੀ ਯੂਨਿਟ (60 ਲੱਖ ਰੁਪਏ ਪ੍ਰਤੀ ਸਾਲ ਤੱਕ) ਦੀ ਬਿਜਲੀ ਟੈਰਿਫ ਸਬਸਿਡੀ।

ਪੀਐੱਮ ਮਿਤ੍ਰ ਪਾਰਕ ਲਖਨਊ ਵਿੱਚ ਸਥਾਪਿਤ ਵਿਨਿਰਮਾਣ ਇਕਾਈਆਂ ਨੂੰ ਸਟੈਂਪ ਡਿਊਟੀ ਵਿੱਚ ਸ਼ਤ ਪ੍ਰਤੀਸ਼ਤ ਛੂਟ।

ਮਾਸਟਰ ਡਿਵੈਲਪਰ ਨੂੰ ਬਿਜਲੀ ਤੱਕ ਪਹੁੰਚ ਦੀ ਖੁੱਲ੍ਹੀ ਅਨੁਮਤੀ।

******

ਏਡੀ/ਐੱਨਐੱਸ



(Release ID: 1917954) Visitor Counter : 107


Read this release in: English , Urdu , Hindi