ਖੇਤੀਬਾੜੀ ਮੰਤਰਾਲਾ
azadi ka amrit mahotsav

ਜਨਰਲ (ਡਾ.) ਵੀ.ਕੇ. ਸਿੰਘ (ਰਿਟਾਇਰਡ) ਨੇ ਖੇਤੀਬਾੜੀ ਪ੍ਰਮੁੱਖ ਵਿਗਿਆਨਿਕਾਂ (ਐੱਮਏਸੀਐੱਸ) ਦੀ ਜੀ20 ਮੀਟਿੰਗ ਦਾ ਕੀਤਾ ਉਦਘਾਟਨ

Posted On: 17 APR 2023 6:28PM by PIB Chandigarh

ਕੇਂਦਰੀ ਸ਼ਹਿਰੀ ਹਵਾਬਾਜ਼ੀ ਅਤੇ ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਜਨਰਲ (ਡਾ.) ਵੀ.ਕੇ. ਸਿੰਘ (ਰਿਟਾਇਰਡ) ਨੇ ਅੱਜ ਵਾਰਾਣਸੀ ਵਿੱਚ ਖੇਤੀਬਾੜੀ ਪ੍ਰਮੁੱਖ ਵਿਗਿਆਨਿਕਾਂ (ਐੱਮਏਸੀਐੱਸ) ਦੀ ਜੀ20 ਮੀਟਿੰਗ ਦਾ ਉਦਘਾਟਨ ਕੀਤਾ। ਭਾਰਤ ਦੀ ਜੀ20 ਦੀ ਪ੍ਰਧਾਨਗੀ ਦੌਰਾਨ ਪ੍ਰਮੁੱਖ ਐੱਮਏਸੀਐੱਸ 100ਵੀਂ ਮੀਟਿੰਗ ਹੈ।

 

ਜਨਰਲ (ਡਾ.) ਸਿੰਘ ਨੇ ਕਿਹਾ ਕਿ ਭਾਰਤ ਦੀ ਜੀ20 ਦੀ ਪ੍ਰਧਾਨਗੀ ਥੀਮ ‘ਇੱਕ ਪ੍ਰਿਥਵੀ, ਇੱਕ ਪਰਿਵਾਰ,  ਇੱਕ ਭਵਿੱਖ’ ਐੱਸਡੀਜੀ ਅਤੇ ਐੱਮਏਸੀਐੱਸ ਦੀ ਥੀਮ ਵਿਸ਼ੇ ਵਿੱਚ ਅੱਗੇ, ‘‘ਸਿਹਤਮੰਦ ਲੋਕਾਂ ਅਤੇ ਪੌਦਿਆਂ ਲਈ ਟਿਕਾਊ ਖੇਤੀਬਾੜੀ ਅਤੇ ਖੁਰਾਕ ਪ੍ਰਣਾਲੀ’’ ਨੂੰ ਪ੍ਰਾਪਤ ਕਰਨ ਲਈ ਸਾਂਝੇ ਪ੍ਰਯਾਸਾਂ ਨੂੰ ਦਰਸਾਉਂਦੀ ਹੈ।

 

ਮੰਤਰੀ ਨੇ ਕਿਹਾ ਕਿ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਵਿੱਚ ਸੁਧਾਰ ਅਤੇ ਪੋਸ਼ਣ ਸਬੰਧੀ ਸਮੱਸਿਆਵਾਂ ਨੂੰ ਹਲ ਕਰਨ ਲਈ ਬਾਇਓ-ਫੋਰਟੀਫਾਇਡ ਫ਼ਸਲਾਂ ਦੀਆਂ ਕਿਸਮਾਂ ਬਹੁਤ ਮਹੱਤਵਪੂਰਣ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ 5 ਮਿਲੀਅਨ ਹੈਕਟੇਅਰ ਤੋਂ ਵੱਧ ਖੇਤਰਫਲ ਵਿੱਚ ਵਿਭਿੰਨ ਫ਼ਸਲਾਂ ਦੀਆਂ ਬਾਇਓ-ਫੋਰਟੀਫਾਇਡ ਕਿਸਮਾਂ ਦੀ ਖੇਤੀ ਕੀਤੀ ਜਾ ਰਹੀ ਹੈ।

 

ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਫ਼ਸਲਾਂ, ਬਾਗਵਾਨੀ, ਪਸ਼ੂਧਨ, ਮੱਛੀ ਪਾਲਣ, ਮਿੱਟੀ ਅਤੇ ਜਲ ਵਿਸ਼ੇਸ਼ਤਾ/ਖੇਤੀ ਮਸ਼ੀਨਰੀ ਦੇ ਖੇਤਰ ਵਿੱਚ ਮੁਹਾਰਤ ਨਾਲ ਭਾਰਤੀ ਖੇਤੀ ਖੋਜ ਪਰਿਸ਼ਦ ਸੰਸਥਾਨਾਂ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੀ ਆਲ ਇੰਡੀਆ ਮੌਜੂਦਗੀ ਅਤੇ ਕਿਸਾਨਾਂ ਦੀ ਪਹੁੰਚ ਦਾ ਉਪਯੋਗ ਪੌਦਿਆਂ, ਜਾਨਵਰਾਂ, ਮਨੁੱਖ ਅਤੇ ਮਸ਼ੀਨ ਦੇ ਨਾਲ ਆਈਸੀਟੀਇੰਟਰਫੇਸ ਪ੍ਰਦਾਨ ਕਰਨ ਲਈ ਕੀਤਾ ਜਾ ਰਿਹਾ ਹੈ।

 

ਜਨਰਲ (ਡਾ.) ਸਿੰਘ ਨੇ ਬੇਨਤੀ ਕੀਤੀ ਕਿ ਜੀ20 ਦੇਸ਼ਾਂ ਨੂੰ ਖੇਤੀ ਦੀਆਂ ਟਿਕਾਊ ਪ੍ਰਣਾਲੀਆਂ ਦੇ ਵਿਭਿੰਨ ਖੇਤਰਾਂ ‘ਤੇ ਧਿਆਨ ਦੇਣਾ ਚਾਹੀਦਾ ਹੈ ਜੋ ਕਿ ਫ਼ਸਲ ਉਤਪਾਦਨ ਪ੍ਰਣਾਲੀਆਂ ਦੇ ਵਿਵਿਧੀਕਰਣ, ਜਲ ਸੰਸਾਧਨਾਂ ਦੇ ਪ੍ਰਬੰਧਨ ਅਤੇ ਖਾਦਾਂ ਦੇ ਕੁਸ਼ਲ ਉਪਯੋਗ, ਬਾਗਵਾਨੀ ਦੇ ਪ੍ਰਬੰਧਨ ਅਤੇ ਮਿੱਟੀ, ਸਿਹਤ ਪ੍ਰਬੰਧਨ ਨੂੰ ਹੁਲਾਰਾ ਦਿੰਦੇ ਹਨ। ਉਨ੍ਹਾਂ ਨੇ ਕਿਹਾ ਕਿ ਉੱਭਰਦੀਆਂ ਡਿਜੀਟਲ ਤਕਨੀਕਾਂ ਦਾ ਉਪਯੋਗ ਜੀ20 ਦੇਸ਼ਾਂ ਅਤੇ ਦੁਨੀਆ ਭਰ ਵਿੱਚ ਖੇਤੀ ਨੂੰ ਅਸਾਨ ਬਣਾਉਣ ਲਈ ਕੀਤਾ ਜਾਣਾ ਚਾਹੀਦਾ ਹੈ।

 

ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਪੇਸ਼ਕਸ਼ ‘ਤੇ ਸੰਯੁਕਤ ਰਾਸ਼ਟਰ ਮਹਾਸਭਾ ਨੇ 2023 ਨੂੰ ਅੰਤਰਰਾਸ਼ਟਰੀ ਸ਼੍ਰੀ ਅੰਨ (ਮੋਟਾ ਅਨਾਜ) ਵਰ੍ਹਾ ਐਲਾਨਿਆ ਹੈ ਜੋ ਕਿ ਸ਼੍ਰੀਅੰਨ ਦੇ ਫਾਇਦਿਆਂ ਤੋਂ ਦੁਨੀਆ ਨੂੰ ਜਾਣੂ ਅਤੇ ਜਾਗਰੂਕ ਕਰਨ ਵਿੱਚ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਨੇ ਇਸ ਨੂੰ ਜਨ ਅੰਦੋਲਨ ਬਣਾ ਦਿੱਤਾ ਹੈ ਅਤੇ ਸਾਰੇ ਜੀ20 ਦੇਸ਼ਾਂ ਨੂੰ ਇਸ ਪਹਿਲ ਦਾ ਸਮਰਥਨ ਕਰਨ ਦੀ ਬੇਨਤੀ ਕੀਤੀ ਹੈ।

 

ਡਾ. ਹਿਮਾਂਸ਼ੂ ਪਾਠਕ, ਸਕੱਤਰ (DARE) ਅਤੇ ਡਾਇਰੈਕਟਰ ਜਨਰਲ (ICAR) ਅਤੇ ਐੱਮਏਸੀਐੱਸ, ਚੇਅਰਮੈਨ ਇਸ ਮੌਕੇ ‘ਤੇ ਮੌਜੂਦ ਰਹੇ ਅਤੇ ਮੀਟਿੰਗ ਦੀ ਕਾਰਵਾਈ ਦੀ ਅਗਵਾਈ ਕੀਤੀ।

 

ਸ਼੍ਰੀ ਸੰਜੇ ਗਰਗ, ਐਡੀਸ਼ਨਲ ਸਕੱਤਰ (ਡੇਯਰ) ਅਤੇ ਸਕੱਤਰ (ਆਈਸੀਏਆਰ) ਨੇ ਮੀਟਿੰਗ ਵਿੱਚ ਮੌਜੂਦ ਪ੍ਰਤੀਨਿਧੀਆਂ ਅਤੇ ਪਤਵੰਤਿਆਂ ਦਾ ਸੁਆਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅੰਨ ਦੇ ਅੰਤਰਰਾਸ਼ਟਰੀ ਵਰ੍ਹੇ 2023 ਦੇ ਮੌਕੇ ਭਾਰਤ ਨੇ ਮਿਲਟਸ ਅਤੇ ਹੋਰ ਪ੍ਰਾਚੀਨ ਅਨਾਜ ਅੰਤਰਰਾਸ਼ਟਰੀ ਖੋਜ ਪਹਿਲ (ਮਹਾਰਿਸ਼ੀ) ‘ਤੇ ਐੱਮਏਸੀਐੱਸ ਦੁਆਰਾ ਇਸ ਨੂੰ ਅਪਣਾਉਣ ਲਈ ਜੀ20 ਦੇ ਸਹਿਯੋਗ ਦੀ ਵੀ ਪੇਸ਼ਕਸ਼ ਕੀਤੀ ਹੈ।

 

ਇਸ ਤੋਂ ਬਾਅਦ ਖੇਤੀਬਾੜੀ ਖੁਰਾਕ ਪ੍ਰਣਾਲੀ ਪਰਿਵਰਤਨ ਲਈ ਇਨੋਵੇਸ਼ਨ ਅਤੇ ਟੈਕਨੋਲੋਜੀ, ਖੁਰਾਕ ਸੁਰੱਖਿਆ ਅਤੇ ਪੋਸ਼ਣ ਪ੍ਰਾਪਤ ਕਰਨ ਲਈ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਫਰੰਟੀਅਰਸ, ਪੋਸ਼ਣ ਮੁੱਲ ਵਧਾਉਣ ਲਈ ਖੁਰਾਕੀ ਫ਼ਸਲਾਂ ਵਿੱਚ ਬਾਇਓਫੋਰਟੀਫਿਕੇਸ਼ਨ, ਪੋਸ਼ਣ ਅਤੇ ਬਲਿਊ ਕ੍ਰਾਂਤੀ ਲਈ ਗਰਮ ਖੰਡੀ ਸੀਵੀਡ ਫਾਰਮਿੰਗ (Tropical Seaweed Farming for nutrition and blue growth), ਸ਼੍ਰੀ ਅੰਨ ਦੇ ਉਤਪਾਦਨ ਅਤੇ ਪੋਸ਼ਣ ਲਈ ਪ੍ਰਾਚੀਨ ਅਨਾਜ ਅੰਤਰਰਾਸ਼ਟਰੀ ਖੋਜ ਪਹਿਲ (ਮਹਾਰਿਸ਼ੀ), ‘ਤੇ ਏਕੀਕ੍ਰਿਤ ਦ੍ਰਿਸ਼ਟੀਕੋਣ ਦੇ ਰੂਪ ਵਿੱਚ: ਤਾਲਮੇਲ ਦੀ ਕਾਰਵਾਈ ਲਈ ਸਾਂਝੇਦਾਰੀ ਅਤੇ ਨੀਤੀਆਂ ਬਣਾਉਣ ‘ਤੇ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵਿਸ਼ਿਆਂ ਜਿਵੇਂ- ਸੀਮਾਪਾਰ ਕੀੜੇ ਅਤੇ ਬਿਮਾਰੀਆਂ, ਟਿਕਾਊ ਖੇਤੀ ਖੁਰਾਕ ਪ੍ਰਣਾਲੀਆਂ ਲਈ ਖੋਜ ਅਤੇ ਵਿਕਾਸ ਪ੍ਰਾਥਮਿਕਤਾਵਾਂ, ਟਿਕਾਊ ਖੇਤੀ-ਖੁਰਾਕ ਪ੍ਰਣਾਲੀਆਂ ਲਈ ਜਲਵਾਯੂ ਅਨੁਕੂਲ ਟੈਕਨੋਲੋਜੀ ਅਤੇ ਇਨੋਵੇਸ਼ਨ, ਕੁਦਰਤੀ ਖੇਤੀ, ਰੇਜਿਲਿਐਂਟ ਐਗਰੀਫੂਡ ਸਿਸਟਮ ਦੇ ਨਿਰਮਾਣ ਲਈ ਵਿਗਿਆਨ ਅਤੇ ਇਨੋਵੇਸ਼ਨ, ਜੈਵਿਕ ਨਾਈਟ੍ਰੀਫਿਕੇਸ਼ਨ ਇਨਹੀਬਿਸ਼ਨ (ਬੀਐੱਨਆਈ): ਜੀਐੱਚਐੱਸ ਨਿਕਾਸੀ ਨੂੰ ਘੱਟ ਕਰਨਾ ਅਤੇ ਫ਼ਸਲ ਦੀ ਪੈਦਾਵਾਰ ਵਧਾਉਣਾ। ਅਠਾਰ੍ਹਾਂ ਅਪ੍ਰੈਲ ਨੂੰ ਪ੍ਰਤੀਨਿਧੀ ਡਿਜੀਟਲ ਐਗਰੀਕਲਚਰ ਅਤੇ ਸਸਟੇਨੇਬਲ ਐਗਰੀ ਵੈਲਿਊ ਚੇਨ, ਖੇਤੀ ਖੋਜ ਅਤੇ ਵਿਕਾਸ ਵਿੱਚ ਸਰਵਜਨਕ ਜਨਤਕ ਸਾਂਝੇਦਾਰੀ ‘ਤੇ ਵਿਚਾਰ-ਵਟਾਂਦਰਾ ਕਰਨਗੇ ਅਤੇ ਐੱਮਏਸੀਐੱਸ ਰੀਲੀਜ਼ ਦੁਆਰਾ ਜੀ20 ਦੇਸ਼ਾਂ ਵਿੱਚ ਸੰਚਾਰ (ਕਮਿਊਨਿਕ) ਬਾਰੇ ਇਸ ‘ਤੇ ਚਰਚਾ ਕਰਨਗੇ।

 

ਜੀ20 ਮੈਂਬਰ ਦੇਸ਼ਾਂ ਯਾਨੀ ਆਸਟ੍ਰੇਲੀਆ, ਅਰਜਨਟੀਨਾ, ਬ੍ਰਾਜੀਲ, ਕਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਪਾਨ, ਮੈਕਸੀਕੋ, ਕੋਰੀਆ ਗਣਰਾਜ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਯੂਐੱਸਏ ਦੇ ਲਗਭਗ 80 ਪ੍ਰਤੀਨਿਧੀ ਅਤੇ ਯੂਰਪੀ ਸੰਘ ਤੋਂ ਇਲਾਵਾ ਬੁਲਾਏ ਗਏ ਮਹਿਮਾਨ ਦੇਸ਼ਾਂ ਵਿੱਚ ਬੰਗਲਾਦੇਸ਼, ਮਿਸਰ, ਮੌਰੀਸ਼ਸ, ਨੀਦਰਲੈਂਡ, ਨਾਈਜ਼ੀਰੀਆ, ਓਮਾਨ, ਸਿੰਗਾਪੁਰ, ਸਪੇਨ ਯੂਏਈ, ਵੀਅਤਨਾਮ ਅਤੇ ਅੰਤਰਰਾਸ਼ਟਰੀ ਸੰਗਠਨਾਂ ਜਿਹੇ ਸੰਯੁਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦ੍ਰਾ ਕੋਸ਼, ਵਿਸ਼ਵ ਬੈਂਕ, ਵਿਸ਼ਵ ਸਿਹਤ ਸੰਗਠਨ, ਵਿਸ਼ਵ ਵਪਾਰ ਸੰਗਠਨ, ਅੰਤਰਰਾਸ਼ਟਰੀ ਮਜ਼ਦੂਰ ਸੰਗਠਨ, ਐੱਫਐੱਸਬੀ, ਓਈਸੀਡੀ,  ਚੇਅਰਮੈਨ ਖੇਤਰੀ ਸੰਗਠਨਾਂ ਦੇ ਏਯੂ, ਏਯੂਡੀਏ-ਐੱਨਈਪੀਏਡੀ, ਆਸੀਯਾਨ ਅਤੇ ਭਾਰਤ ਦੁਆਰਾ ਵਿਸ਼ੇਸ਼ ਤੌਰ ‘ਤੇ ਬੁਲਾਏ ਗਏ ਮੈਂਬਰ ਯਾਨੀ ਅੰਤਰਰਾਸ਼ਟਰੀ ਪੁਲਾੜ ਗਠਬੰਧਨ, ਸੀਡੀਆਰ ਅਤੇ ਏਸ਼ਿਆਈ ਵਿਕਾਸ ਬੈਂਕ ਇਸ ਤਿੰਨ ਦਿਨੀਂ ਮੀਟਿੰਗ ਵਿੱਚ ਭਾਗ ਲੈ ਰਹੇ ਹਨ।

 ************

ਪੀਕੇ/ਏਕੇ


(Release ID: 1917933) Visitor Counter : 154


Read this release in: English , Urdu , Hindi