ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਦੇ ਅਨੁਸਾਰ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸਰਦਾਰ ਪਟੇਲ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ ਹੈ
Posted On:
16 APR 2023 4:40PM by PIB Chandigarh
ਕੇਂਦਰੀ ਵਿਗਿਆਨ ਅਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ), ਪ੍ਰਧਾਨ ਮੰਤਰੀ ਦਫ਼ਤਰ, ਪਰਸੋਨਲ, ਜਨਤਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਜੰਮੂ-ਕਸ਼ਮੀਰ ਵਿੱਚ ਸਰਦਾਰ ਪਟੇਲ ਦੇ ਅਧੂਰੇ ਕੰਮ ਨੂੰ ਪੂਰਾ ਕੀਤਾ ਹੈ।
ਅੱਜ ਇੱਥੇ ਨਵੀਂ ਦਿੱਲੀ ਵਿੱਚ “ਏਕ ਭਾਰਤ ਸ਼੍ਰੇਸ਼ਠ ਭਾਰਤ” ਸਮਾਰੋਹ ਵਿੱਚ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਨੇ ਅਜ਼ਾਦੀ ਤੋਂ ਬਾਅਦ ਭਾਰਤੀ ਸੰਘ ਦੇ ਗਠਨ ਦੇ ਲਈ 560 ਤੋਂ ਵੱਧ ਰਿਆਸਤਾਂ ਦੇ ਏਕੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ । ਬਦਕਿਸਮਤੀ ਨਾਲ, ਸ਼੍ਰੀ ਪਟੇਲ ਨੂੰ ਜੰਮੂ-ਕਸ਼ਮੀਰ ਨੂੰ ਸੰਭਾਲਣ ਦੀ ਅਨੁਮਤੀ ਨਹੀਂ ਦਿੱਤੀ ਗਈ, ਕਿਉਂਕਿ ਉਸ ਸਮੇਂ ਦੇ ਪ੍ਰਧਾਨ ਮੰਤਰੀ, ਜਵਾਹਰ ਲਾਲ ਨਹਿਰੂ ਇਹ ਸੋਚਦੇ ਸਨ ਕਿ ਉਹ ਜੰਮੂ-ਕਸ਼ਮੀਰ ਨੂੰ ਬਿਹਤਰ ਜਾਣਦੇ ਸਨ। ਉਨ੍ਹਾਂ ਨੇ ਕਿਹਾ ਕਿ ਬਾਅਦ ਵਿੱਚ ਨਹਿਰੂ ਨੇ ਵੀ ਇੱਕਤਰਫਾ ਜੰਗਬੰਦੀ ਦੀ ਘੋਸ਼ਣਾ ਕੀਤੀ ਅਤੇ ਇਸ ਤਰ੍ਹਾਂ ਭਾਰਤੀ ਸੈਨਾ ਨੂੰ ਪਾਕ ਘੁਸਪੈਠੀਆਂ ਤੋਂ ਵਰਤਮਾਨ ‘ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਕਸ਼ਮੀਰ’ (ਪੀਓਜੇਕੇ) ਤੋਂ ਵਾਪਸ ਲੈਣ ਤੋਂ ਰੋਕ ਦਿੱਤਾ।
ਮੰਤਰੀ ਮਹੋਦਯ ਨੇ ਕਿਹਾ ਕਿ ਜੇਕਰ ਸਰਦਾਰ ਪਟੇਲ ਨੂੰ ਛੋਟ ਦਿੱਤੀ ਗਈ ਹੁੰਦੀ, ਤਾਂ ਭਾਰਤੀ ਉਪ ਮਹਾਦ੍ਵੀਪ ਦਾ ਇਤਿਹਾਸ ਕੁਝ ਹੋਰ ਹੀ ਹੁੰਦਾ। ਉਨ੍ਹਾਂ ਨੇ ਕਿਹਾ ਕਿ ਤਦ ਪੀਓਜੇਕੇ ਨਾ ਹੋ ਕੇ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਹੁੰਦਾ ਅਤੇ ਇਹ ਮੁੱਦਾ ਕਈ ਦਹਾਕਿਆਂ ਤੱਕ ਲਟਕਿਆ ਨਹੀਂ ਰਹਿੰਦਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਧਾਰਾ 370 ਅਤੇ 35ਏ ਦੀ ਵਿਸੰਗਤੀ 70 ਤੋਂ ਵਧ ਵਰ੍ਹਿਆਂ ਤੱਕ ਬਣੀ ਰਹੀ ਅਤੇ ਦੇਸ਼ ਨੂੰ ਪ੍ਰਧਾਨ ਮੰਤਰੀ, ਮੋਦੀ ਨੇ ਆਉਣ ਅਤੇ ਕਾਰਜ ਪ੍ਰਣਾਲੀ ਵਿੱਚ ਸੁਧਾਰ ਕਰਨ ਲਈ ਇੰਤਜ਼ਾਰ ਕਰਨਾ ਪਿਆ। ਇਸ ਵਿੱਚ, ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਮਹੱਤਵ ਨਿਹਿਤ ਹੈ ਅਤੇ ਇਹ ਇੱਕ ਸੰਜੋਗ ਹੈ ਕਿ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦਾ ਵਿਜ਼ਨ 31 ਅਕਤੂਬਰ, 2015 ਨੂੰ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੁਆਰਾ ਘੋਸ਼ਿਤ ਕੀਤਾ ਗਿਆ ਸੀ, ਜੋ ਕਿ ਸਰਦਾਰ ਵਲੱਭ ਭਾਈ ਪਟੇਲ ਦੀ 140ਵੀਂ ਜਯੰਤੀ ਸੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਜੰਮੂ-ਕਸ਼ਮੀਰ ਵਿੱਚ ਧਾਰਾ 370 ਦੀ ਆੜ ਵਿੱਚ ਜਿਹੜੇ ਲੋਕ ਇਸ ਧਾਰਾ ਦੇ ਸਮਰਥਕ ਸਨ, ਉਹ ਵਾਸਤਵ ਵਿੱਚ ਆਪਣੇ ਆਪ ਨੂੰ ਸੱਤਾ ਵਿੱਚ ਬਣਾਏ ਰੱਖਣ ਲਈ ਇਸ ਦੀ ਦੁਰਵਰਤੋ ਕਰ ਰਹੇ ਸਨ। ਉਨ੍ਹਾਂ ਨੇ ਪੁੱਛਿਆ ਕਿ ਹੋਰ, ਦਾਜ ਰੋਕੂ ਐਕਟ 1961, ਬਾਲ ਵਿਆਹ ਰੋਕੂ ਐਕਟ 2006 ਆਦਿ ਸਮਾਜਿਕ ਸੁਧਾਰਾਂ ਨੂੰ ਵੋਟ ਬੈਂਕ ਲਈ ਸਮਾਜ ਦੇ ਕੁਝ ਵਰਗਾਂ ਨੂੰ ਖੁਸ਼ ਕਰਨ ਲਈ ਯਤਨ ਨਹੀਂ ਸਨ ਤਾਂ ਉਸ ਦਾ ਸਿਆਸੀ ਤਰਕ ਕੀ ਸੀ।
ਭਾਰਤ ਦੇ ਉੱਤਰ ਪੂਰਬ ਬਾਰੇ ਗੱਲ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ 2014 ਤੋਂ ਪਹਿਲਾਂ, ਉੱਤਰ-ਪੂਰਬ ਸਾਰੇ ਗਲਤ ਕਾਰਨਾਂ-ਮੁੱਖ ਤੌਰ ’ਤੇ ਮੁਕਾਬਲੇ, ਧਰਨਾ, ਸੜਕ ਜਾਮ, ਮਾੜੀ ਰੇਲ ਅਤੇ ਸੜਕ ਸੰਪਰਕ ਅਤੇ ਹਿੰਸਾ ਦੇ ਚਲਦੇ ਸਮਾਚਾਰਾਂ ਵਿੱਚ ਦਿਖਾਈ ਦਿੰਦਾ ਸੀ। ਪਰ ਇਹ ਸਭ ਨਾਟਕੀ ਢੰਗ ਨਾਲ ਬਦਲ ਗਿਆ ਹੈ। ਪਿਛਲੇ 9 ਵਰ੍ਹਿਆਂ ਵਿੱਚ, ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ 60 ਤੋਂ ਵਧ ਵਾਰ ਉੱਤਰ-ਪੂਰਬ ਭਾਰਤ ਦਾ ਦੌਰਾ ਕੀਤਾ ਹੈ ਜੋ ਪਿੱਛਲੇ ਸਾਰੇ ਪ੍ਰਧਾਨ ਮੰਤਰੀਆਂ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਦੀ ਕੁੱਲ ਸੰਖਿਆ ਤੋਂ ਵਧ ਹੋ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਦੀਆਂ ਸਰਕਾਰਾਂ ਨੇ ਉੱਤਰ-ਪੂਰਬ ਨੂੰ ਹਲਕੇ ਵਿੱਚ ਲਿਆ ਸੀ ਪਰ ਅੱਜ ਇਹ ਖੇਤਰ ਦੇਸ਼ ਦੇ ਬਾਕੀ ਹਿੱਸਿਆਂ ਦੇ ਲਈ ‘ਵਿਕਾਸ’ ਦਾ ਇੱਕ ਮਾਡਲ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਉਸ ਖੇਤਰ ਵਿੱਚ ਸਰਵਪੱਖੀ ਵਿਕਾਸ ਸੁਨਿਸ਼ਚਿਤ ਕਰ ਕੇ ਉੱਤਰ-ਪੂਰਬ ਦੇ ਲੋਕਾਂ ਦਾ ਵਿਸ਼ਵਾਸ ਜਿੱਤਿਆ ਹੈ। ਹੁਣ ਉੱਤਰ-ਪੂਰਬ ਦੇ ਨੌਜਵਾਨਾਂ ਦੇ ਕੌਸ਼ਲ ਦੀ ਦੇਸ਼ ਭਰ ਵਿੱਚ ਕਾਫੀ ਮੰਗ ਹੈ ਅਤੇ ਉਹ ਵੱਖ-ਵੱਖ ਖੇਤਰਾਂ ਵਿੱਚ ਉਤਕ੍ਰਿਸ਼ਟ ਪ੍ਰਦਰਸ਼ਨ ਕਰ ਰਹੇ ਹਨ। ਕਾਰੋਬਾਰੀ ਘਰਾਣੇ ਉੱਤਰ ਪੂਰਬ ਨੂੰ ਨਿਵੇਸ਼ ਲਈ ਇੱਕ ਆਕਰਸ਼ਕ ਮੰਜ਼ਿਲ ਵਜੋਂ ਦੇਖ ਰਹੇ ਹਨ। ਉਦਾਹਰਣ ਦੇ ਲਈ, ਮੁਸ਼ਕਲ ਤੋਂ 10 ਲੱਖ ਦੀ ਆਬਾਦੀ ਵਾਲੇ ਮਿਜ਼ੋਰਮ ਵਰਗੇ ਇੱਕ ਛੋਟੇ ਉੱਤਰ-ਪੂਰਬ ਰਾਜ ਨੇ ਇਜ਼ਰਾਈਲ ਦੇ ਸਹਿਯੋਗ ਨਾਲ ਭਾਰਤੀ ਉਪ ਮਹਾਦ੍ਵੀਪ ਵਿੱਚ ਆਪਣੀ ਤਰ੍ਹਾਂ ਦਾ ਪਹਿਲਾ ਵਿਸ਼ੇਸ਼ “ਸਿਟਰਸ ਫੂਡ ਪਾਰਕ” ਸਥਾਪਿਤ ਕੀਤਾ ਹੈ, ਜਿਸ ਨੂੰ ਇੱਕ “ਉੱਤਕ੍ਰਿਸ਼ਟਤਾ ਕੇਂਦਰ” ਵਜੋਂ ਜਾਣਿਆ ਜਾਂਦਾ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਕਹਿੰਦੇ ਹੋਏ ਆਪਣੇ ਸੰਬੋਧਨ ਦਾ ਸਮਾਪਨ ਕੀਤਾ ਕਿ ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਦੁਆਰਾ ਲਿਆਂਦੀ ਗਈ ਨਵੀਂ ਰਾਜਨੀਤਿਕ ਸੰਸਕ੍ਰਿਤੀ ਨੇ ਵਿਕਾਸ ਦੀ ਜ਼ਬਰਦਸਤ ਗਤੀ ਦੇ ਨਾਲ ਮਿਲ ਕੇ ਮਾਨਸਿਕ ਅਤੇ ਸਰੀਰਕ ਰੁਕਾਵਟਾਂ ਨੂੰ ਤੋੜ ਦਿੱਤਾ ਹੈ ਅਤੇ ਦੇਸ਼ ਨੂੰ ‘ਏਕ ਭਾਰਤ ਸ਼੍ਰੇਸ਼ਠ ਭਾਰਤ’ ਦੇ ਰੂਪ ਵਿੱਚ ਇੱਕਜੁਟ ਕੀਤਾ ਹੈ।
*****
ਐੱਸਐੱਨਸੀ/ਐੱਸਐੱਮ
(Release ID: 1917931)
Visitor Counter : 111