ਰਾਸ਼ਟਰਪਤੀ ਸਕੱਤਰੇਤ
ਟਾਟਾ ਬਿਲਡਿੰਗ ਇੰਡੀਆ ਸਕੂਲ ਲੇਖ ਪ੍ਰਤੀਯੋਗਿਤਾ ਦੇ ਜੇਤੂਆਂ ਨੇ ਰਾਸ਼ਟਰਪਤੀ ਨਾਲ ਮੁਲਾਕਾਤ ਕੀਤੀ
Posted On:
17 APR 2023 6:52PM by PIB Chandigarh
ਟਾਟਾ ਬਿਲਡਿੰਗ ਇੰਡੀਆ ਸਕੂਲ ਲੇਖ ਪ੍ਰਤੀਯੋਗਿਤਾ 2019-20, ਦੇ ਜੇਤੂਆਂ ਨੇ ਅੱਜ (17 ਅਪ੍ਰੈਲ, 2023) ਰਾਸ਼ਟਰਪਤੀ ਭਵਨ ਵਿਖੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ’ਤੇ ਬੋਲਦੇ ਹੋਏ, ਰਾਸ਼ਟਰਪਤੀ ਨੇ ਟਾਟਾ ਬਿਲਡਿੰਗ ਇੰਡੀਆ ਸਕੂਲ ਲੇਖ ਪ੍ਰਤੀਯੋਗਿਤਾ ਦੇ ਜੇਤੂਆਂ ਨੂੰ ਵਧਾਈ ਦਿੱਤੀ। ਰਾਸ਼ਟਰੀ ਅਤੇ ਸਮਾਜਿਕ ਮਹੱਤਵ ਦੇ ਮਹੱਤਵਪੂਰਨ ਮੁੱਦਿਆਂ ’ਤੇ ਨੌਜਵਾਨਾਂ ਨੂੰ ਆਪਣੇ ਵਿਚਾਰ ਪ੍ਰਗਟ ਕਰਨ ਲਈ ਇਹ ਮੌਕਾ ਉਪਲਬਧ ਕਰਵਾਉਣ ਲਈ ਉਨ੍ਹਾਂ ਨੇ ਪ੍ਰਬੰਧਕਾਂ ਦੀ ਵੀ ਸ਼ਲਾਘਾ ਕੀਤੀ। ਉਨ੍ਹਾਂ ਨੇ ਅੱਗੇ ਕਿਹਾ- ਭਾਰਤੀ ਯੁਵਾ ਮਨ ਦੀ ਕਲਪਨਾ ਸ਼ਕਤੀ ਨੂੰ ਜਗਾ ਕੇ ਉਨ੍ਹਾਂ ਵਿੱਚ ਰਾਸ਼ਟਰ ਨਿਰਮਾਣ ਅਤੇ ਰਾਸ਼ਟਰ ਗੌਰਵ ਦੀ ਭਾਵਨਾ ਭਰਨ ਦੀ ਇਹ ਚੰਗੀ ਸ਼ੁਰੂਆਤ ਹੈ।
ਰਾਸ਼ਟਰਪਤੀ ਨੇ ਕਿਹਾ ਕਿ ‘ਅੰਮ੍ਰਿਤ ਕਾਲ’ ਦੌਰਾਨ ਲੇਖ ਪ੍ਰਤੀਯੋਗਿਤਾ ਦਾ ਵਿਸ਼ਾ ‘ਇੱਕ ਮਹਾਨ ਭਾਰਤ ਬਣਾਉਣ ਲਈ ਮੈਂ ਪੰਜ ਚੀਜ਼ਾਂ ਕਰਾਂਗਾ’ ਕਾਫ਼ੀ ਪ੍ਰਸੰਗਿਕ ਹੈ। ਉਨ੍ਹਾਂ ਨੇ ਇਹ ਵਿਸ਼ਵਾਸ ਪ੍ਰਗਟਾਇਆ ਕਿ ਜਦੋਂ ਦੇਸ਼ ਆਪਣੀ ਅਜ਼ਾਦੀ ਦੇ 100 ਵਰ੍ਹੇ ਮਨਾ ਰਿਹਾ ਹੋਵੇਗਾ, ਇਨ੍ਹਾਂ ਨੌਜਵਾਨਾਂ ਦਾ ਯੋਗਦਾਨ ਇੱਕ ਬਿਹਤਰ ਭਾਰਤ ਲਈ ਹੋਵੇਗਾ। ਉਨ੍ਹਾਂ ਨੇ ਬੱਚਿਆਂ ਨੂੰ ਵੱਡੇ ਸੁਪਨੇ ਦੇਖਣ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਸਖ਼ਤ ਯਤਨ ਕਰਨ ਦੀ ਵੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਸਾਰੇ ਬੱਚਿਆਂ ਲਈ ਉਨ੍ਹਾਂ ਦਾ ਸੰਦੇਸ਼ ਹੈ ਕਿ ਉਹ ਦੂਸਰਿਆਂ ਦੀ ਬਿਹਤਰੀ ਲਈ ਕੁਝ ਕਰਨ।


****
ਡੀਐੱਸ/ਬੀਐੱਮ
(Release ID: 1917635)
Visitor Counter : 144