ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਸ਼੍ਰੀ ਨੀਤਿਨ ਗਡਕਰੀ 17 ਅਪ੍ਰੈਲ 2023 ਨੂੰ ਨਵੀਂ ਦਿੱਲੀ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ
Posted On:
17 APR 2023 10:30AM by PIB Chandigarh
ਕੇਂਦਰੀ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰੀ ਸ਼੍ਰੀ ਨੀਤਿਨ ਗਡਕਰੀ ਅੱਜ ਨਵੀਂ ਦਿੱਲੀ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ (ਯੂਟੀ) ਦੇ ਟਰਾਂਸਪੋਰਟ ਮੰਤਰੀਆਂ ਦੀ ਮੀਟਿੰਗ ਦੀ ਪ੍ਰਧਾਨਗੀ ਕਰਨਗੇ। ਇਸ ਮੀਟਿੰਗ ਵਿੱਚ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਸਕੱਤਰ, ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ ਦੇ ਹੋਰ ਸੀਨੀਅਰ ਅਧਿਕਾਰੀ ਅਤੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਧਾਨ ਸਕੱਤਰ/ਸਕੱਤਰ (ਟਰਾਂਸਪੋਰਟ) ਅਤੇ ਟਰਾਂਸਪੋਰਟ ਕਮਿਸ਼ਨਰ ਵੀ ਸ਼ਾਮਲ ਹੋਣਗੇ।
ਸਾਡੇ ਦੇਸ਼ ਦੇ ਵਿਕਾਸ ਵਿੱਚ ਰੋਡ ਟਰਾਂਸਪੋਰਟ ਦੀ ਮਹੱਤਵਪੂਰਨ ਭੂਮਿਕਾ ਰਹੀ ਹੈ। ਰੋਡ ਟਰਾਂਸਪੋਰਟ ਵਸਤੂਆਂ ਅਤੇ ਲੋਕਾਂ ਦੀ ਸੁਚਾਰੂ ਆਵਾਜਾਈ ਸੁਨਿਸ਼ਚਿਤ ਕਰਕੇ ਆਰਥਿਕ ਗਤੀਵਿਧੀਆਂ ਦੇ ਕੁਸ਼ਲਤਾਪੂਰਵਕ ਸੰਚਾਲਨ, ਲੋਕਾਂ ਦੇ ਵਿੱਚ ਸਬੰਧਤਾ ਅਤੇ ਦੇਸ਼ ਦੇ ਸਮੁੱਚੇ ਵਿਕਾਸ ਨੂੰ ਉਤਸ਼ਾਹ ਦਿੰਦਾ ਹੈ। ਇਹ ਮਹੱਤਵਪੂਰਨ ਤੱਥ ਹੈ ਕਿ ਰੋਡ ਟਰਾਂਸਪੋਰਟ ਖੇਤਰ ਨੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਅਵਿਸ਼ਵਾਸਯੋਗ ਤਰੱਕੀ ਕੀਤੀ ਹੈ, ਫਿਰ ਵੀ ਦੇਸ਼ ਵਿੱਚ ਬਹੁਤ ਵਿਸਤ੍ਰਿਤ ਅਤੇ ਵੱਧ ਸਾਰਥਕ ਪ੍ਰਭਾਵ ਪੈਦਾ ਕਰਨ ਦੀ ਮਹੱਤਵਪੂਰਨ ਸਮੱਰਥਾ ਹੈ।
ਟੈਕਨੋਲੋਜੀ ਖੇਤਰ ਵਿੱਚ ਤੱਰਕੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਡ ਟਰਾਂਸਪੋਰਟ ਅਤੇ ਹਾਈਵੇਅ ਮੰਤਰਾਲੇ (ਐੱਮਓਆਰਟੀਐੱਚ) ਨੇ ਭਾਰਤ ਵਿੱਚ ਭਵਿੱਖ ਲਈ ਲਾਭਦਾਇਕ ਰੋਡ ਟਰਾਂਸਪੋਰਟ ਵਿਵਸਥਾ ਨੂੰ ਵਿਕਸਿਤ ਕਰਨ ਲਈ ਕਈ ਉਪਾਅ ਕੀਤੇ ਹਨ, ਜਿਸ ਵਿੱਚ ਸੁਰੱਖਿਆ ਅਤੇ ਨਿਰੰਤਰਤਾ ਨੂੰ ਇਨ੍ਹਾਂ ਸਾਰੇ ਉਪਾਵਾਂ ਵਿੱਚ ਪ੍ਰਮੁੱਖ ਸਥਾਨ ਦਿੱਤਾ ਗਿਆ ਹੈ।
ਨਵਿਆਉਣ ਯੋਗ ਊਰਜਾ ਅਤੇ ਡੀਕਾਰਬੋਨਾਈਜ਼ੇਸ਼ਨ ਨੂੰ ਉਤਸ਼ਾਹਿਤ ਕਰਨ ਲਈ ਵੱਡੇ ਪੈਮਾਨੇ ’ਤੇ ਕੰਮ ਕੀਤੇ ਜਾ ਰਹੇ ਹਨ, ਜਿਸ ਵਿੱਚ ਇਲੈਕਟ੍ਰਿਕ ਵਾਹਨਾਂ ਦੇ ਇਸਤੇਮਾਲ ਲਈ ਪ੍ਰੋਤਸਾਹਨ ਦੇਣਾ, ਹਾਈਡ੍ਰੋਜਨ ਦਾ ਪ੍ਰਯੋਗ, ਈਥਾਨੋਲ ਮਿਸ਼ਰਣ ਅਤੇ ਬਾਇਓ ਸੀਐੱਨਜੀ ਵਰਗੇ ਵਿਕਲਪਕ ਈਂਧਨ ਨੂੰ ਅਪਣਾਉਣਾ ਅਤੇ ਗ੍ਰੀਨ ਹਾਈਵੇਅ ਦਾ ਵਿਕਾਸ ਆਦਿ ਸ਼ਾਮਲ ਹਨ।
-
ਸੜਕ ਸੁਰੱਖਿਆ ਲਈ ਕਈ ਪਹਿਲਾਂ ਕੀਤੀਆਂ ਗਈਆਂ ਹਨ ਜਿਵੇਂ ਸੜਕ ਸੁਰੱਖਿਆ ਆਡਿਟ ਅਤੇ ਉਪਚਾਰਾਤਮਕ/ਸੁਧਾਰਾਤਮਕ ਉਪਾਅ, ਵਾਹਨਾਂ ਵਿੱਚ ਸੁਰੱਖਿਆ ਸੁਵਿਧਾਵਾਂ ਦਾ ਪ੍ਰਾਵਧਾਨ ਕਰਨਾ, ਇਲੈਕਟ੍ਰੋਨਿਕ ਰੂਪ ਨਿਗਰਾਨੀ ਅਤੇ ਧਿਆਨ ਦਿੱਤਾ ਜਾਣਾ, ਡਰਾਈਵਰ ਟ੍ਰੇਨਿੰਗ ਸੰਸਥਾਵਾਂ ਦੀ ਸਥਾਪਨਾ ਅਤੇ ਮੁਸੀਬਤ ਵਿੱਚ ਮਦਦ ਕਰਨ ਵਾਲੇ ਲੋਕਾਂ ਦੀ ਸੁਰੱਖਿਆ ਲਈ ਨਿਯਮ ਆਦਿ।
ਅੱਜ ਦੀ ਮੀਟਿੰਗ ਟਰਾਂਸਪੋਰਟ ਨਾਲ ਸਬੰਧਿਤ ਮੁੱਦਿਆਂ ਦੀ ਇੱਕ ਲੜੀ ’ਤੇ ਚਰਚਾ ਕਰਨ ਅਤੇ ਆਪਸੀ ਸਹਿਯੋਗ ਅਤੇ ਸਲਾਹ-ਮਸ਼ਵਰੇ ਰਾਹੀਂ ਅਭਿਨਵ ਅਤੇ ਆਧੁਨਿਕ ਸਮਾਧਾਨ ਲੱਭਣ ਦਾ ਮੌਕਾ ਪ੍ਰਦਾਨ ਕਰੇਗੀ। ਇਸ ਤਰ੍ਹਾਂ ਦੀ ਮੀਟਿੰਗ ਨਾ ਸਿਰਫ਼ ਸੰਘਵਾਦ ਦੀ ਨੀਂਹ ਨੂੰ ਸਸ਼ਕਤ ਕਰਨ ਦਾ ਇੱਕ ਵਿਲੱਖਣ ਮੌਕਾ ਦਿੰਦੀ ਹੈ, ਬਲਕਿ ਸਾਰਿਆਂ ਦੇ ਫਾਇਦੇ ਲਈ ਕੇਂਦਰ ਅਤੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਵਿੱਚ ਸਥਾਈ ਸਹਿਯੋਗ ਅਤੇ ਤਾਲਮੇਲ ਨੂੰ ਉਤਸ਼ਾਹਿਤ ਕਰਦੀ ਹੈ।
******
ਐੱਮਜੇਪੀਐੱਸ
(Release ID: 1917630)
Visitor Counter : 144