ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ

ਬਾਬਾਸਾਹਿਬ ਅੰਬੇਡਕਰ ਦੀ ਯਾਤਰਾ – ਜੀਵਨ, ਇਤਿਹਾਸ ਅਤੇ ਕਾਰਜ

Posted On: 13 APR 2023 4:14PM by PIB Chandigarh

 

  • ਬਾਬਾਸਾਹਿਬ ਡਾ. ਭੀਮਰਾਓ ਅੰਬੇਡਕਰ ਦਾ ਜਨਮ 14 ਅਪ੍ਰੈਲ, 1891 ਨੂੰ ਹੋਇਆ ਸੀ, ਉਹ ਆਪਣੇ ਮਾਤਾ-ਪਿਤਾ ਦੀ 14ਵੀਂ ਅਤੇ ਆਖਰੀ ਸੰਤਾਨ ਸਨ।

  • ਡਾ. ਬਾਬਾਸਾਹਿਬ ਅੰਬੇਡਕਰ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ ਸਨ। ਉਹ ਬ੍ਰਿਟਿਸ਼ ਸੇਨਾ ਵਿੱਚ ਸੂਬੇਦਾਰ ਸਨ। ਬਾਬਾਸਾਹਿਬ ਦੇ ਪਿਤਾ ਸੰਤ ਕਬੀਰ ਦਾਸ ਦੇ ਅਨੁਯਾਯੀ ਸਨ ਅਤੇ ਇੱਕ ਸਿੱਖਿਅਤ ਵਿਅਕਤੀ ਸਨ।

  • ਡਾ. ਭੀਮਰਾਓ ਰਾਮਜੀ ਅੰਬੇਡਕਰ ਲਗਭਗ ਦੋ ਵਰ੍ਹੇ ਦੇ ਸਨ ਜਦੋਂ ਉਨ੍ਹਾਂ ਦੇ ਪਿਤਾ ਨੌਕਰੀ ਤੋਂ ਰਿਟਾਇਰ ਹੋ ਗਏ ਸਨ। ਜਦੋਂ ਉਹ ਸਿਰਫ਼ 6 ਵਰ੍ਹੇ ਦੇ ਸਨ ਉਦੋਂ ਉਨ੍ਹਾਂ ਦੀ ਮਾਂ ਦਾ ਦੇਹਾਂਤ ਹੋ ਗਿਆ ਸੀ। ਬਾਬਾਸਾਹਿਬ ਨੇ ਆਪਣੀ ਸ਼ੁਰੂਆਤੀ ਸਿੱਖਿਆ ਮੁੰਬਈ ਵਿੱਚ ਪ੍ਰਾਪਤ ਕੀਤੀ। ਆਪਣੇ ਸਕੂਲੀਂ ਦਿਨਾਂ ਵਿੱਚ ਹੀ ਉਨ੍ਹਾਂ ਨੇ ਇਸ ਗੱਲ ਦਾ ਗਹਿਰਾ ਸਦਮਾ ਲਗਿਆ ਕਿ ਭਾਰਤ ਵਿੱਚ ਅਛੂਤ ਹੋਣਾ ਕੀ ਹੁੰਦਾ ਹੈ।

  • ਡਾ. ਅੰਬੇਡਕਰ ਆਪਣੀ ਸਕੂਲੀ ਸਿੱਖਿਆ ਸਤਾਰਾ ਵਿੱਚ ਹੀ ਕਰ ਰਹੇ ਸਨ। ਬਦਕਿਸਮਤੀ, ਡਾ. ਅੰਬੇਡਕਰ ਦੀ ਮਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਚਾਚੀ ਨੇ ਉਨ੍ਹਾਂ ਦੀ ਦੇਖਭਾਲ ਕੀਤੀ। ਬਾਅਦ ਵਿੱਚ, ਉਹ ਮੁੰਬਈ ਚਲੇ ਗਏ। ਆਪਣੀ ਸਕੂਲੀ ਸਿੱਖਿਆ ਦੇ ਦੌਰਾਨ, ਉਹ ਛੂਤ-ਛਾਤ ਦੇ ਅਭਿਸ਼ਾਮ ਤੋਂ ਪੀੜਤ ਹੋਏ। 1907 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਪਾਸ ਹੋਣ ਦੇ ਬਾਅਦ ਉਨ੍ਹਾਂ ਦੀ ਸ਼ਾਦੀ ਇੱਕ ਬਜ਼ਾਰ ਦੇ ਖੁੱਲ੍ਹੇ ਛੱਪੜ ਦੇ ਹੇਠਾਂ ਹੋਈ।

  • ਡਾ. ਅੰਬੇਡਕਰ ਨੇ ਆਪਣੀ ਗ੍ਰੈਜੁਏਟ ਦੀ ਪੜ੍ਹਾਈ ਐਲਫਿੰਸਟਨ ਕਾਲਜ, ਬੰਬੇ ਤੋਂ ਕੀਤੀ, ਜਿਸ ਦੇ ਲਈ ਉਨ੍ਹਾਂ ਨੂੰ ਬੜੌਦਾ ਦੇ ਮਹਾਮਹਿਮ ਸਯਾਜੀਰਾਓ ਗਾਇਕਵਾੜ ਤੋਂ ਸਕੋਲਰਸ਼ਿਪ ਪ੍ਰਾਪਤ ਹੋਈ ਸੀ। ਗ੍ਰੈਜੁਏਟ ਪੂਰੀ ਕਰਨ ਦੇ ਬਾਅਦ ਅਨੁਬੰਧ ਦੇ ਅਨੁਸਾਰ ਉਨ੍ਹਾਂ ਨੂੰ ਬੜੌਦਾ ਸੰਸਥਾਨ ਵਿੱਚ ਸ਼ਾਮਲ ਹੋਣਾ ਪਿਆ। ਜਦੋਂ ਉਹ ਬੜੌਦਾ ਵਿੱਚ ਸੀ ਉਦੋਂ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਵਰ੍ਹੇ 1913 ਵਿੱਚ ਡਾ. ਅੰਬੇਡਕਰ ਨੂੰ ਉੱਚ ਅਧਿਐਨ ਦੇ ਲਈ ਅਮਰੀਕਾ ਜਾਣ ਵਾਲੇ ਇੱਕ ਵਿਦਵਾਨ ਦੇ ਰੂਪ ਵਿੱਚ ਚੁਣਿਆ ਗਿਆ। ਇਹ ਉਨ੍ਹਾਂ ਦੇ ਸਿੱਖਿਅਕ ਜੀਵਨ ਦਾ ਇੱਕ ਮਹੱਤਵਪੂਰਨ ਮੋੜ ਸਾਬਿਤ ਹੋਇਆ।

  • ਉਨ੍ਹਾਂ ਨੇ ਕੋਲੰਬਿਆ ਯੂਨੀਵਰਸਿਟੀ ਤੋਂ 1915 ਅਤੇ 1916 ਵਿੱਚ ਕ੍ਰਮਵਾਰ: ਐੱਮਏ ਅਤੇ ਪੀਐੱਚਡੀ ਦੀ ਡਿਗਰੀ ਪ੍ਰਾਪਤ ਕੀਤੀ। ਇਸ ਤੋਂ ਬਾਅਦ ਉਹ ਅੱਗੇ ਦੀ ਪੜ੍ਹਾਈ ਕਰਨ ਦੇ ਲਈ ਲੰਦਨ ਗਏ। ਉਹ ਗ੍ਰੇਜ਼ ਇਨ ਵਿੱਚ ਵਕਾਲਤ ਦੇ ਲਈ ਭਰਤੀ ਹੋਏ ਅਤੇ ਉਨ੍ਹਾਂ ਨੂੰ ਲੰਦਨ ਸਕੂਲ ਆਵ੍ ਇਕੋਨੌਮਿਕਸ ਐਂਡ ਪੌਲੀਟਿਕਲ ਸਾਇੰਸ ਵਿੱਚ ਡੀਐੱਸਸੀ ਦੀ ਤਿਆਰੀ ਕਰਨ ਦੀ ਵੀ ਅਨੁਮਤੀ ਪ੍ਰਾਪਤ ਹੋਈ ਲੇਕਿਨ ਉਨ੍ਹਾਂ ਨੂੰ ਬੜੌਦਾ ਦੇ ਦੀਵਾਨ ਨੇ ਭਾਰਤ ਵਾਪਸ ਬੁਲਾ ਲਿਆ। ਬਾਅਦ ਵਿੱਚ, ਉਨ੍ਹਾਂ ਨੇ ਬਾਰ-ਐੱਟ-ਲਾੱ ਅਤੇ ਡੀਐੱਸਸੀ ਦੀ ਡਿਗਰੀ ਵੀ ਪ੍ਰਾਪਤ ਕੀਤੀ। ਉਨ੍ਹਾਂ ਨੇ ਜਰਮਨੀ ਦੇ ਬੌਨ ਯੂਨੀਵਰਸਿਟੀ ਵਿੱਚ ਕੁਝ ਸਮੇਂ ਤੱਕ ਸਟਡੀ ਕੀਤੀ।

  • ਬਾਬਾਸਾਹਿਬ ਸਤੰਬਰ, 1917 ਵਿੱਚ ਸ਼ਹਿਰ ਵਾਪਸ ਆ ਗਏ ਕਿਉਂਕਿ ਉਨ੍ਹਾਂ ਦੀ ਸਕੋਲਰਸ਼ਿਪ ਸਮਾਪਤ ਹੋ ਗਈ ਅਤੇ ਉਹ ਸੇਵਾ ਵਿੱਚ ਸ਼ਾਮਲ ਹੋ ਗਏ। ਲੇਕਿਨ ਨਵੰਬਰ, 1917 ਤੱਕ ਸ਼ਹਿਰ ਵਿੱਚ ਕੁਝ ਦਿਨਾਂ ਤੱਕ ਰਹਿਣ ਤੋਂ ਬਾਅਦ, ਉਹ ਮੁੰਬਈ ਦੇ ਲਈ ਰਵਾਨਾ ਹੋ ਗਏ। ਛੂਤ-ਛਾਤ ਦੇ ਕਾਰਨ ਉਨ੍ਹਾਂ ਦੇ ਨਾਲ ਹੋ ਰਹੇ ਦੁਰਵਿਵਹਾਰ ਦੇ ਕਾਰਨ ਉਹ ਸੇਵਾ ਛੱਡਣ ਦੇ ਲਈ ਮਜ਼ਬੂਤ ਹੋ ਗਏ।

  • ਡਾ. ਅੰਬੇਡਕਰ ਮੁੰਬਈ ਵਾਪਸ ਆਏ ਅਤੇ ਰਾਜਨੀਤਿਕ ਅਰਥਵਿਵਸਥਾ ਦੇ ਪ੍ਰੋਫੈਸਰ ਦੇ ਰੂਪ ਵਿੱਚ ਸਿਡੇਨਹੈਮ ਕਾਲਜ ਵਿੱਚ ਪੜ੍ਹਾਉਣ ਲਗੇ। ਜਿਵੇਂ ਕਿ ਉਹ ਚੰਗੀ ਤਰ੍ਹਾਂ ਪੜ੍ਹਾਉਂਦੇ ਸਨ, ਉਹ ਵਿਦਿਆਰਥੀਆਂ ਵਿੱਚ ਬਹੁਤ ਲੋਕਪ੍ਰਿਯ ਹੋ ਗਏ। ਲੇਕਿਨ ਉਨ੍ਹਾਂ ਨੇ ਲੰਦਨ ਵਿੱਚ ਆਪਣੀ ਕਾਨੂੰਨ ਅਤੇ ਅਰਥਸ਼ਾਸਤਰ ਦੀ ਪੜ੍ਹਾਈ ਫਿਰ ਤੋਂ ਸ਼ੁਰੂ ਕਰਨ ਦੇ ਲਈ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਕੋਲ੍ਹਾਪੁਰ ਦੇ ਮਹਾਰਾਜਾ ਨੇ ਉਨ੍ਹਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕੀਤੀ। 1921 ਵਿੱਚ, ਉਨ੍ਹਾਂ ਨੇ ਆਪਣੀ ਥੀਸਿਸ ਲਿਖੀ, “ਬ੍ਰਿਟਿਸ਼ ਭਾਰਤ ਵਿੱਚ ਇੰਪੀਰੀਅਲ ਫਾਇਨੈਂਸ ਦਾ ਪ੍ਰਂਤੀ ਵਿਕੇਂਦ੍ਰੀਕਰਣ” ਅਤੇ ਲੰਦਨ ਯੂਨੀਵਰਸਿਟੀ ਤੋਂ ਆਪਣੀ ਐੱਮਐੱਸਸੀ ਦੀ ਡਿਗਰੀ ਪ੍ਰਾਪਤ ਕੀਤੀ। ਫਿਰ ਉਨ੍ਹਾਂ ਨੇ ਜਰਮਨੀ ਦੇ ਬੌਨ ਯੂਨੀਵਰਸਿਟੀ ਵਿੱਚ ਕੁਝ ਸਮਾਂ ਬਿਤਾਇਆ। 1923 ਵਿੱਚ, ਉਨ੍ਹਾਂ ਨੇ ਡੀਐੱਸਸੀ ਡਿਗਰੀ ਦੇ ਲਈ ਆਪਣੀ ਥੀਸਿਸ ਪੂਰੀ ਕੀਤੀ – “ਰੁਪਏ ਦੀ ਸਮੱਸਿਆ: ਇਸ ਦਾ ਉਧਵ ਅਤੇ ਸਮਾਧਾਨ”। ਉਨ੍ਹਾਂ ਨੂੰ 1923 ਵਿੱਚ ਵਕੀਲਾਂ ਦੇ ਬਾਰ ਵਿੱਚ ਬੁਲਾਇਆ ਗਿਆ।

  • 1924 ਵਿੱਚ ਇੰਗਲੈਂਡ ਤੋਂ ਵਾਪਸ ਆਉਣ ਤੋਂ ਬਾਅਦ, ਉਨ੍ਹਾਂ ਨੇ ਦਲਿਤ ਲੋਕਾਂ ਦੇ ਕਲਿਆਣ ਦੇ ਲਈ ਐਸੋਸੀਏਸ਼ਨ ਦੀ ਸ਼ੁਰੂਆਤ ਕੀਤੀ, ਜਿਸ ਵਿੱਚ ਸਰ ਚਿਮਨਲਾਲ ਸੀਤਲਵਾੜ ਪ੍ਰਧਾਨ ਅਤੇ ਡਾ. ਅੰਬੇਡਕਰ ਚੇਅਰਮੈਨ ਸਨ। ਐਸੋਸੀਏਸ਼ਨ ਦਾ ਤਤਕਾਲ ਉਦੇਸ਼ ਸਿੱਖਿਆ ਦਾ ਪ੍ਰਸਾਰ ਕਰਨਾ, ਆਰਥਿਕ ਸਥਿਤੀਆਂ ਵਿੱਚ ਸੁਧਾਰ ਕਰਨਾ ਅਤੇ ਦਲਿਤ ਵਰਗਾਂ ਦੀਆਂ ਸ਼ਿਕਾਇਤਾਂ ਦਾ ਪ੍ਰਤੀਨਿਧੀਤਵ ਕਰਨਾ ਸੀ।

  • ਉਨ੍ਹਾਂ ਨੇ ਨਵੇਂ ਸੁਧਾਰ ਨੂੰ ਧਿਆਨ ਵਿੱਚ ਰੱਖਦੇ ਹੋਏ, ਦਲਿਤ ਵਰਗਾਂ ਦੀਆਂ ਸਮੱਸਿਆਵਾਂ ਨੂੰ ਸੰਬੋਧਿਤ ਕਰਨ ਦੇ ਲਈ 03 ਅਪ੍ਰੈਲ, 1927 ਨੂੰ ‘ਬਹਿਸਕ੍ਰਿਤ ਭਾਰਤ’ ਸਮਾਚਾਰ ਪੱਤਰ ਦੀ ਸ਼ੁਰੂਆਤ ਕੀਤੀ।

  • 1928 ਵਿੱਚ, ਉਹ ਗਵਰਨਮੈਂਟ ਲਾਅ ਕਾਲਜ, ਬੰਬੇ ਵਿੱਚ ਪ੍ਰੋਫੈਸਰ ਬਣੇ ਅਤੇ 01 ਜੂਨ, 1935 ਨੂੰ ਉਹ ਉਸੇ ਕਾਲਜ ਦੇ ਪ੍ਰਿੰਸੀਪਲ ਬਣੇ ਅਤੇ 1938 ਵਿੱਚ ਆਪਣਾ ਅਸਤੀਫਾ ਦੇਣ ਤੱਕ ਉਸੇ ਅਹੁਦੇ ‘ਤੇ ਬਣੇ ਰਹੇ।

  • 13 ਅਕਤੂਬਰ, 1935 ਨੂੰ, ਦਲਿਤ ਵਰਗਾਂ ਦਾ ਇੱਕ ਪਾਂਤੀ ਸੰਮੇਲਨ ਨਾਸਿਕ ਜ਼ਿਲ੍ਹੇ ਵਿੱਚ ਯੇਵਲਾ ਵਿੱਚ ਆਯੋਜਿਤ ਕੀਤਾ ਗਿਆ। ਇਸ ਸੰਮੇਲਨ ਵਿੱਚ ਉਨ੍ਹਾਂ ਦੇ ਐਲਾਨ ਨਾਲ ਹਿੰਦੁਆਂ ਨੂੰ ਗਹਿਰਾ ਸਦਮਾ ਲੱਗਿਆ। ਉਨ੍ਹਾਂ ਨੇ ਕਿਹਾ, “ਮੈਂ ਹਿੰਦੂ ਧਰਮ ਵਿੱਚ ਪੈਦਾ ਹੋਇਆ ਲੇਕਿਨ ਮੈਂ ਇੱਕ ਹਿੰਦੂ ਦੇ ਰੂਪ ਵਿੱਚ ਨਹੀਂ ਮਰਾਂਗਾ” ਉਨ੍ਹਾਂ ਦੇ ਹਜ਼ਾਰਾਂ ਅਨੁਯਾਈਆਂ ਨੇ ਉਨ੍ਹਾਂ ਦੇ ਫੈਸਲੇ ਦਾ ਸਮਰਥਨ ਕੀਤਾ। 1936 ਵਿੱਚ ਉਨ੍ਹਾਂ ਨੇ ਬੰਬੇ ਪ੍ਰੈਜ਼ੀਡੈਂਸੀ ਮਹਾਰ ਸੰਮੇਲਨ ਨੂੰ ਸੰਬੋਧਿਤ ਕੀਤਾ ਅਤੇ ਹਿੰਦੂ ਧਰਮ ਦਾ ਤਿਆਗ ਕਰਨ ਦੀ ਵਕਾਲਤ ਕੀਤੀ।

  • 15 ਅਗਸਤ, 1936 ਨੂੰ, ਉਨ੍ਹਾਂ ਨੇ ਦਲਿਤ ਵਰਗਾਂ ਦੇ ਹਿਤਾਂ ਦੀ ਰੱਖਿਆ ਕਰਨ ਦੇ ਲਈ “ਸੁਤੰਤਰ ਲੇਬਰ ਪਾਰਟੀ” ਦਾ ਗਠਨ ਕੀਤਾ, ਜਿਸ ਵਿੱਚ ਜ਼ਿਆਦਾਤਰ ਮਜ਼ਦੂਰ ਵਰਗ ਦੇ ਲੋਕ ਸ਼ਾਮਲ ਸਨ।

  • 1938 ਵਿੱਚ, ਕਾਂਗਰਸ ਨੇ ਅਛੂਤਾਂ ਦੇ ਨਾਮ ਵਿੱਚ ਬਦਲਾਵ ਕਰਨ ਵਾਲ ਇੱਕ ਬਿਲ ਪੇਸ਼ ਕੀਤਾ। ਡਾ. ਅੰਬੇਡਕਰ ਨੇ ਇਸ ਦੀ ਆਲੋਚਨਾ ਕੀਤੀ। ਉਨ੍ਹਾਂ ਦਾ ਦ੍ਰਿਸ਼ਟੀਕੋਣ ਸੀ ਕਿ ਨਾਮ ਬਦਲਣ ਨਾਲ ਸਮੱਸਿਆ ਦਾ ਸਮਾਧਾਨ ਨਹੀਂ ਹੋ ਸਕਦਾ ਹੈ।

  • 1942 ਵਿੱਚ, ਉਹ ਭਾਰਤ ਦੇ ਗਵਰਨਰ ਜਨਰਲ ਦੀ ਕਾਰਜਕਾਰੀ ਪਰਿਸ਼ਦ ਵਿੱਚ ਇੱਕ ਸ਼੍ਰਮ ਮੈਂਬਰ ਦੇ ਰੂਪ ਵਿੱਚ ਨਿਯੁਕਤ ਹੋਏ। 1946 ਵਿੱਚ, ਉਨ੍ਹਾਂ ਨੂੰ ਬੰਗਾਲ ਤੋਂ ਸੰਵਿਧਾਨ ਸਭਾ ਦੇ ਲਈ ਚੁਣਿਆ ਗਿਆ। ਉਸੇ ਸਮੇਂ ਉਨ੍ਹਾਂ ਨੇ ਆਪਣੀ ਪੁਸਤਕ ਪ੍ਰਕਾਸ਼ਿਤ ਕੀਤੀ, “ਸ਼ੂਦਰ ਕੌਣ ਸੀ?”

  • ਆਜ਼ਾਦੀ ਤੋਂ ਬਾਅਦ, 1947 ਵਿੱਚ, ਉਨ੍ਹਾਂ ਨੂੰ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਸ਼੍ਰੀ ਜਵਾਹਰ ਲਾਲ ਨਹਿਰੂ ਦੀ ਪਹਿਲੀ ਕੈਬਨਿਟ ਵਿੱਚ ਕਾਨੂੰਨ ਅਤੇ ਨਿਆਂ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਸੀ। ਪਰ 1951 ਵਿੱਚ, ਉਨ੍ਹਾਂ ਨੇ ਪ੍ਰਧਾਨ ਮੰਤਰੀ ਨਹਿਰੂ ਦੀ ਕਸ਼ਮੀਰ ਮੁੱਦੇ ਪ੍ਰਤੀ ਨੀਤੀ, ਭਾਰਤ ਦੀ ਵਿਦੇਸ਼ ਨੀਤੀ ਅਤੇ ਹਿੰਦੂ ਕੋਡ ਬਿਲ ਬਾਰੇ ਆਪਣੇ ਮਤਭੇਦ ਜ਼ਾਹਰ ਕਰਦੇ ਹੋਏ, ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।

• 1952 ਵਿੱਚ, ਕੋਲੰਬਿਆ ਯੂਨੀਵਰਸਿਟੀ ਨੇ ਭਾਰਤ ਦੇ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਿੱਚ ਉਨ੍ਹਾਂ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਉਨ੍ਹਾਂ ਨੂੰ ਐੱਲਐੱਲਡੀ ਦੀ ਡਿਗਰੀ ਪ੍ਰਦਾਨ ਕੀਤੀ। 1955 ਵਿੱਚ, ਉਨ੍ਹਾਂ ਨੇ "ਭਾਸ਼ਾਈ ਰਾਜਾਂ ਉੱਤੇ ਵਿਚਾਰ" ਨਾਮਕ ਆਪਣੀ ਕਿਤਾਬ ਪ੍ਰਕਾਸ਼ਿਤ ਕੀਤੀ।

  • ਡਾ. ਬੀ.ਆਰ. ਅੰਬੇਡਕਰ ਨੂੰ 12 ਜਨਵਰੀ, 1953 ਨੂੰ ਓਸਮਾਨੀਆ ਯੂਨੀਵਰਸਿਟੀ ਦੁਆਰਾ ਡਾਕਟਰੇਟ ਦੀ ਡਿਗਰੀ ਪ੍ਰਦਾਨ ਕੀਤੀ ਗਈ ਸੀ। ਆਖਿਰਕਾਰ 21 ਸਾਲਾਂ ਬਾਅਦ, ਉਨ੍ਹਾਂ ਨੇ 1935 ਵਿੱਚ ਯੇਓਲਾ ਵਿੱਚ ਜੋ ਕਿਹਾ ਸੀ ਉਸ ਨੂੰ ਸੱਚ ਸਾਬਤ ਕਰ ਦਿੱਤਾ ਕਿ "ਮੈਂ ਇੱਕ ਹਿੰਦੂ ਵਜੋਂ ਨਹੀਂ ਮਰਾਂਗਾ"। 14 ਅਕਤੂਬਰ 1956 ਨੂੰ, ਉਨ੍ਹਾਂ ਨੇ ਨਾਗਪੁਰ ਵਿਖੇ ਇੱਕ ਇਤਿਹਾਸਕ ਸਮਾਰੋਹ ਵਿੱਚ ਬੁੱਧ ਧਰਮ ਅਪਣਾ ਲਿਆ ਅਤੇ 06 ਦਸੰਬਰ 1956 ਨੂੰ ਉਨ੍ਹਾਂ ਦਾ ਦੇਹਾਂਤ ਹੋ ਗਿਆ।

• ਡਾ. ਬਾਬਾਸਾਹਿਬ ਅੰਬੇਡਕਰ ਨੂੰ 1954 ਵਿੱਚ ਕਾਠਮੰਡੂ, ਨੇਪਾਲ ਵਿੱਚ "ਵਿਸ਼ਵ ਬੋਧ ਧਰਮ ਪ੍ਰੀਸ਼ਦ" ਵਿੱਚ ਬੋਧੀ ਭਿਕਸ਼ੂਆਂ ਦੁਆਰਾ "ਬੋਧੀਸਤਵ" ਦੀ ਉਪਾਧੀ ਨਾਲ ਸਨਮਾਨਿਤ ਕੀਤਾ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਡਾ: ਅੰਬੇਡਕਰ ਜੀ ਨੂੰ ਬੋਧੀਸਤਵ ਦੀ ਉਪਾਧੀ ਨਾਲ ਨਿਵਾਜਿਆ ਗਿਆ ਸੀ ਜਦੋਂ ਉਹ ਜਿਉਂਦੇ ਸਨ।

  • ਉਨ੍ਹਾਂ ਨੇ ਭਾਰਤ ਦੇ ਸੁਤੰਤਰਤਾ ਸੰਘਰਸ਼ ਅਤੇ ਆਜ਼ਾਦੀ ਤੋਂ ਬਾਅਦ ਇਸ ਦੇ ਸੁਧਾਰਾਂ ਵਿੱਚ ਵੀ ਯੋਗਦਾਨ ਪਾਇਆ। ਇਸ ਤੋਂ ਇਲਾਵਾ, ਬਾਬਾਸਾਹਿਬ ਨੇ ਭਾਰਤੀ ਰਿਜ਼ਰਵ ਬੈਂਕ ਦੇ ਗਠਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਕੇਂਦਰੀ ਬੈਂਕ ਦਾ ਗਠਨ ਬਾਬਾਸਾਹਿਬ ਦੁਆਰਾ ਹਿਲਟਨ ਯੰਗ ਕਮਿਸ਼ਨ ਨੂੰ ਪੇਸ਼ ਕੀਤੇ ਗਏ ਸੰਕਲਪ ਦੇ ਆਧਾਰ 'ਤੇ ਕੀਤਾ ਗਿਆ ਸੀ।

• ਡਾ. ਅੰਬੇਡਕਰ ਦਾ ਸ਼ਾਨਦਾਰ ਜੀਵਨ ਦਰਸਾਉਂਦਾ ਹੈ ਕਿ ਉਹ ਵਿਦਵਾਨ ਅਤੇ ਮਿਹਨਤੀ ਸਨ। ਪਹਿਲਾਂ, ਉਨ੍ਹਾਂ ਨੇ ਆਪਣੀ ਪੜ੍ਹਾਈ ਨੂੰ ਅੱਗੇ ਵਧਾਉਣ ਲਈ ਅਰਥ ਸ਼ਾਸਤਰ, ਰਾਜਨੀਤੀ, ਕਾਨੂੰਨ, ਦਰਸ਼ਨ ਅਤੇ ਸਮਾਜ ਸ਼ਾਸਤਰ ਦਾ ਚੰਗਾ ਗਿਆਨ ਪ੍ਰਾਪਤ ਕੀਤਾ; ਜਿੱਥੇ ਉਨ੍ਹਾਂ ਨੂੰ ਕਈ ਸਮਾਜਿਕ ਰੁਕਾਵਟਾਂ ਦਾ ਸਾਹਮਣਾ ਕਰਨਾ ਪਿਆ। ਪਰ ਉਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਇਬ੍ਰੇਰੀਆਂ ਵਿੱਚ ਨਹੀਂ ਸਗੋਂ ਪੜ੍ਹਨ ਅਤੇ ਗਿਆਨ ਪ੍ਰਾਪਤ ਕਰਨ ਵਿੱਚ ਬਿਤਾਈ। ਉਨ੍ਹਾਂ ਨੇ ਮੁਨਾਫ਼ੇ ਦੀਆਂ ਤਨਖਾਹਾਂ ਦੇ ਨਾਲ ਉੱਚ ਅਹੁਦਿਆਂ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਦੱਬੇ-ਕੁਚਲੇ ਵਰਗ ਦੇ ਆਪਣੇ ਭਰਾਵਾਂ ਨੂੰ ਕਦੇ ਨਹੀਂ ਭੁੱਲੇ। ਉਨ੍ਹਾਂ ਨੇ ਆਪਣਾ ਜੀਵਨ ਸਮਾਨਤਾ, ਭਾਈਚਾਰੇ ਅਤੇ ਮਨੁੱਖਤਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਨੇ ਦੱਬੇ-ਕੁਚਲੇ ਵਰਗ ਦੇ ਉਥਾਨ ਲਈ ਬਹੁਤ ਯਤਨ ਕੀਤੇ।

  • ਡਾ. ਭੀਮ ਰਾਓ ਦੇ ਜੀਵਨ ਇਤਿਹਾਸ ਵਿਚ ਜਾਣ ਤੋਂ ਬਾਅਦ, ਉਨ੍ਹਾਂ ਦੇ ਮੁੱਖ ਯੋਗਦਾਨ ਅਤੇ ਉਨ੍ਹਾਂ ਦੀ ਸਾਰਥਕਤਾ ਦਾ ਅਧਿਐਨ ਕਰਨਾ ਅਤੇ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਅਤੇ ਉਚਿਤ ਹੈ। ਇਕ ਵਿਚਾਰ ਅਨੁਸਾਰ ਤਿੰਨ ਨੁਕਤੇ ਹਨ ਜੋ ਅੱਜ ਵੀ ਬਹੁਤ ਮਹੱਤਵਪੂਰਨ ਹਨ। ਅੱਜ ਵੀ ਭਾਰਤੀ ਆਰਥਿਕਤਾ ਅਤੇ ਭਾਰਤੀ ਸਮਾਜ ਕਈ ਆਰਥਿਕ ਅਤੇ ਸਮਾਜਿਕ ਸਮੱਸਿਆਵਾਂ ਦਾ ਸਾਹਮਣਾ ਕਰ ਰਿਹਾ ਹੈ। ਡਾ: ਅੰਬੇਡਕਰ ਦੇ ਵਿਚਾਰ ਅਤੇ ਕੰਮ ਇਨ੍ਹਾਂ ਸਮੱਸਿਆਵਾਂ ਦੇ ਸਮਾਧਾਨ ਲਈ ਸਾਡੀ ਅਗਵਾਈ ਕਰ ਸਕਦੇ ਹਨ।

•ਡਾ. ਭੀਮ ਰਾਓ ਅੰਬੇਡਕਰ ਦੀ ਬਰਸੀ ਨੂੰ ਦੇਸ਼ ਭਰ ਵਿੱਚ 'ਮਹਾਪਰਿਨਿਰਵਾਨ ਦਿਵਸ' ਵਜੋਂ ਮਨਾਇਆ ਜਾਂਦਾ ਹੈ।

 

******

ਐੱਮਜੀ/ਆਰਕੇ



(Release ID: 1917363) Visitor Counter : 654