ਰਾਸ਼ਟਰਪਤੀ ਸਕੱਤਰੇਤ
ਰਾਸ਼ਟਰਪਤੀ ਨੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਦੀ ਪੁਰਵ ਸੰਧਿਆ ‘ਤੇ ਸ਼ੁਭਕਾਮਨਾਵਾਂ ਦਿੱਤੀਆਂ
Posted On:
13 APR 2023 8:00PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਡਾ. ਬੀ. ਆਰ. ਅੰਬੇਡਕਰ ਦੇ ਜਨਮ ਦਿਨ ਦੀ ਪੁਰਵ ਸੰਧਿਆ ‘ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ ਰਾਸ਼ਟਰਪਤੀ ਨੇ ਕਿਹਾ, “ਮੈਂ ਸਾਡੇ ਸੰਵਿਧਾਨ ਨਿਰਮਾਤਾ, ਬਾਬਾਸਾਹੇਬ ਭੀਮਰਾਓ ਰਾਮਜੀ ਅੰਬੇਡਕਰ ਦੀ ਜਯੰਤੀ ਦੇ ਅਵਸਰ ‘ਤੇ ਸਾਰੇ ਦੇਸ਼ਵਾਸੀਆਂ ਨੂੰ ਹਾਰਧਿਕ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦੀ ਹਾਂ।”
ਗਿਆਨ ਅਤੇ ਉੱਤਮਤਾ ਦੇ ਪ੍ਰਤੀਕ ਡਾ. ਅੰਬੇਡਕਰ ਨੇ ਵਿਪਰੀਤ ਸਥਿਤੀਆਂ ਵਿੱਚ ਵੀ, ਇੱਕ ਸਿੱਖਿਆ ਸ਼ਾਸਤਰੀ, ਕਾਨੂੰਨੀ ਮਾਹਿਰ, ਅਰਥਸ਼ਾਸਤ੍ਰੀ, ਸਿਆਸਤਦਾਨ ਅਤੇ ਸਮਾਜ ਸੁਧਾਰਕ ਦੇ ਰੂਪ ਵਿੱਚ ਅਣਥਕ ਤੌਰ ‘ਤੇ ਕੰਮ ਕੀਤਾ ਅਤੇ ਰਾਸ਼ਟਰ ਦੀ ਭਲਾਈ ਦੇ ਲਈ ਗਿਆਨ ਦਾ ਪ੍ਰਸਾਰ ਕੀਤਾ। ਉਨ੍ਹਾਂ ਦਾ ਮੂਲ-ਮੰਤਰ ਵੰਚਿਤ ਭਾਈਚਾਰੇ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਉਣ ਦੇ ਲਈ ਸਿੱਖਿਅਤ ਹੋਣ, ਸੰਗਠਿਤ ਬਣੋ ਅਤੇ ਸੰਘਰਸ਼ ਕਰੋ, ਦਾ ਹਮੇਸ਼ਾ ਹੀ ਔਚਿਤ ਬਣਿਆ ਰਹੇਗਾ। ਕਾਨੂੰਨ ਦੇ ਸ਼ਾਸਨ ਵਿੱਚ ਉਨ੍ਹਾਂ ਦਾ ਅਟੁੱਟ ਵਿਸ਼ਵਾਸ ਅਤੇ ਸਮਾਜਿਕ ਅਤੇ ਆਰਥਿਕ ਸਮਾਨਤਾ ਦੇ ਲਈ ਪ੍ਰਤੀਬਧਤਾ ਸਾਡੇ ਲੋਕਤੰਤਰ ਦਾ ਸੰਬਲ ਹੈ।
ਇਸ ਅਵਸਰ ‘ਤੇ, ਆਓ ਅਸੀਂ ਅੰਬੇਡਕਰ ਦੇ ਆਦਰਸ਼ਾਂ ਅਤੇ ਜੀਵਨ ਮੁੱਲਾਂ ਨੂੰ ਅਪਣਾਉਣ ਦਾ ਸੰਕਲਪ ਲਈਏ ਅਤੇ ਇੱਕ ਸਮਤਾਵਾਦੀ ਅਤੇ ਸਮ੍ਰਿੱਧ ਰਾਸ਼ਟਰ ਅਤੇ ਸਮਾਜ ਬਣਾਉਣ ਦੇ ਲਈ ਅੱਗੇ ਵਧਦੇ ਰਹਿਣ।”
ਰਾਸ਼ਟਰਪਤੀ ਦਾ ਸੰਦੇਸ਼ ਹਿੰਦੀ ਵਿੱਚ ਦੇਖਣ ਲਈ ਇੱਥੇ ਕਲਿੱਕ ਕਰੋ.
************
ਡੀਐੱਸ/ਐੱਸਐੱਚ
(Release ID: 1916697)
Visitor Counter : 94