ਰੱਖਿਆ ਮੰਤਰਾਲਾ
azadi ka amrit mahotsav

ਸਸ਼ਕਤ ਰੱਖਿਆ ਵਿੱਤ ਪ੍ਰਣਾਲੀ ਸ਼ਕਤੀਸ਼ਾਲੀ ਸੈਨਾ ਦੀ ਰੀੜ੍ਹ ਦੀ ਹੱਡੀ ਹੈ; ਸੁਰੱਖਿਆ ਸਬੰਧੀ ਜ਼ਰੂਰਤਾਂ ‘ਤੇ ਖਰਚ ਕੀਤੀ ਗਈ ਧਨ ਰਾਸ਼ੀ ਦੀ ਅਧਿਕਤਮ ਸਾਰਥਕਤਾ ਦੀ ਜ਼ਰੂਰਤ : ਨਵੀਂ ਦਿੱਲੀ ਵਿਖੇ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ ‘ਤੇ ਆਯੋਜਿਤ ਅੰਤਰਰਾਸ਼ਟਰੀ ਸੰਮੇਲਨ ਵਿੱਚ ਰੱਖਿਆ ਮੰਤਰੀ ਦਾ ਬਿਆਨ


ਸ਼੍ਰੀ ਰਾਜਨਾਥ ਸਿੰਘ ਨੇ ਵਿੱਤੀ ਸੰਸਾਧਨਾਂ ਦੇ ਵਿਵੇਕਪੂਰਣ ਉਪਯੋਗ, ਠੋਸ ਆਰਥਿਕ ਵਿਸ਼ਲੇਸ਼ਣ ਦੇ ਅਧਾਰ ‘ਤੇ ਸਲਾਹ ਉੱਪਰ ਅਮਲ ਕਰਨ, ਇੰਟਰਨਲ ਆਡਿਟ ਅਤੇ ਪੇਮੈਂਟ ਐਂਡ ਅਕਾਉਂਟਿੰਗ ਦਾ ਸੱਦਾ ਦਿੱਤਾ

ਰੱਖਿਆ ਖਰੀਦ ਪ੍ਰਕ੍ਰਿਆ ਵਿੱਚ ਖੁੱਲ੍ਹੇ ਟੈਂਡਰ ਜ਼ਰੀਏ ਪ੍ਰਤੀਯੋਗੀ ਬੋਲੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ


Posted On: 12 APR 2023 2:38PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਇੱਕ ਸਸ਼ਕਤ ਰੱਖਿਆ ਵਿੱਤ ਪ੍ਰਣਾਲੀ ਨੂੰ ਸ਼ਕਤੀਸ਼ਾਲੀ ਸੈਨਾ ਦੀ ਰੀੜ੍ਹ ਦੀ ਹੱਡੀ ਦੱਸਦੇ ਹੋਏ ਸੁਰੱਖਿਆ ਸਬੰਧੀ ਜ਼ਰੂਰਤਾਂ ‘ਤੇ ਖਰਚ ਕੀਤੀ ਗਈ ਧਨਰਾਸ਼ੀ ਦੀ ਉਪਯੋਗਤਾ ਅਧਿਕਤਮ ਕਰਨ ਲਈ ਨਵੇਂ ਤਰੀਕਿਆਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਹੈ। ਸ਼੍ਰੀ ਰਾਜਨਾਥ ਸਿੰਘ 12 ਅਪ੍ਰੈਲ, 2023 ਨੂੰ ਨਵੀਂ ਦਿੱਲੀ ਵਿੱਚ ਰੱਖਿਆ ਵਿੱਤ ਅਤੇ ਅਰਥ ਸ਼ਾਸਤਰ ਵਿਸ਼ੇ ‘ਤੇ ਆਯੋਜਿਤ ਤਿੰਨ ਦਿਨੀਂ ਅੰਤਰਰਾਸ਼ਟਰੀ ਸੰਮੇਲਨ ਦੇ ਉਦਘਾਟਨ ਦੇ ਮੌਕੇ ‘ਤੇ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਵਿਧੀ ਅਨੁਸਾਰ ਅਤੇ ਪ੍ਰਕ੍ਰਿਆਤਮਕ ਰੱਖਿਆ –ਵਿੱਤ ਢਾਂਚਾ ਇੱਕ ਪਰਿਪੱਕ ਰਾਸ਼ਟਰੀ ਸਿੱਖਿਆ ਪ੍ਰਣਾਲੀ ਦਾ ਅਭਿੰਨ ਅੰਗ ਹੁੰਦਾ ਹੈ, ਜੋ ਰੱਖਿਆ ਖਰਚ ਦੇ ਵਿਵੇਕਪੂਰਨ ਪ੍ਰਬੰਧਨ ਨੂੰ ਸੁਨਿਸ਼ਚਿਤ ਕਰਦਾ ਹੈ।

 

ਰੱਖਿਆ ਮੰਤਰੀ ਨੇ ਕਿਹਾ ਕਿ ਇੱਕ ਅਜਿਹੀ ਵਿੱਤੀ ਪ੍ਰਣਾਲੀਗਤ ਰੂਪਰੇਖਾ ਜਿਸ ਵਿੱਚ ਨਿਰਧਾਰਿਤ ਦਿਸ਼ਾ-ਨਿਰਦੇਸ਼ਾਂ ਅਨੁਸਾਰ ਖਰਚ ਨਿਯੰਤਰਣ, ਪੇਸ਼ੇਵਰਾਂ ਦੁਆਰਾ ਵਿੱਤੀ ਸਲਾਹ, ਆਡਿਟ, ਭੁਗਤਾਨ ਪ੍ਰਮਾਣਿਕਤਾ ਵਿਧੀ ਆਦਿ ਸ਼ਾਮਲ ਹੁੰਦੇ ਹਨ, ਤਾਂ ਉਸ ਨਾਲ ਇਹ ਸੁਨਿਸ਼ਚਿਤ ਹੁੰਦਾ ਹੈ ਕਿ ਰੱਖਿਆ ਖਰਚ ਵੰਡੇ ਗਏ ਬਜਟ ਦੇ ਅੰਦਰ ਹਨ ਅਤੇ ਖਰਚ ਕੀਤੀ ਗਈ ਧਨਰਾਸ਼ੀ ਦੀ ਪੂਰਨ ਸਾਰਥਕਤਾ ਪ੍ਰਾਪਤ ਹੋ ਚੁਕੀ ਹੈ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ,   “ਇਹ ਬਿਲਕੁਲ ਸੱਚੀ ਗੱਲ ਹੈ ਕਿ ਹਥਿਆਰਬੰਦ ਬਲਾਂ ਨੂੰ ਰੱਖਿਆ ਦੇ ਉੱਚ ਢਾਂਚੇ ਦੀ ਜ਼ਰੂਰਤ ਹੁੰਦੀ ਹੈ, ਜਿਸ ਵਿੱਚ ਖੋਜ ਅਤੇ ਵਿਕਾਸ ਸੰਗਠਨ, ਉਦਯੋਗ, ਸੈਨਿਕ ਭਲਾਈ ਸੰਗਠਨ ਆਦਿ ਸ਼ਾਮਲ ਹੁੰਦੇ ਹਨ। ਅਜਿਹੀ ਸਥਿਤੀ ਵਿੱਚ ਉਨ੍ਹਾਂ ਨੂੰ ਵਿੱਤੀ ਸੰਸਾਧਨਾਂ ਦੇ ਪ੍ਰਭਾਵੀ ਅਤੇ ਵਿਵੇਕਪੂਰਣ ਉਪਯੋਗ ਨੂੰ ਸੁਨਿਸ਼ਚਿਤ ਕਰਨ ਲਈ ਇੱਕ ਸਸ਼ਕਤ ਵਿੱਤੀ ਢਾਂਚੇ ਦੇ ਨਾਲ ਹੀ ਇੱਕ ਚੰਗੀ ਤਰ੍ਹਾਂ ਦੀ ਵਿੱਤ ਪੋਸ਼ਿਤ ਪ੍ਰਣਾਲੀ ਦੀ ਜ਼ਰੂਰਤ ਪੈਂਦੀ ਹੈ।            

ਸ਼੍ਰੀ ਰਾਜਨਾਥ ਸਿੰਘ ਨੇ ਆਪਣੇ ਵਿਚਾਰ ਪ੍ਰਗਟਾਉਂਦੇ ਹੋਏ ਕਿਹਾ ਕਿ ਰੱਖਿਆ ਖਰਚ ਵਿੱਚ ਧਨ ਦੀ ਪੂਰਨ ਸਾਰਥਕਤਾ ਵਾਲੀ ਆਰਥਿਕ ਧਾਰਨਾ ਨੂੰ ਲਾਗੂ ਕਰਨਾ ਅਸਾਨ ਕੰਮ ਨਹੀਂ ਹੈ, ਕਿਉਂਕਿ ਇਸ ਖੇਤਰ ਵਿੱਚ ਰੈਵੇਨਿਊ ਦਾ ਕੋਈ ਪ੍ਰਤੱਖ ਸਰੋਤ ਨਹੀਂ ਹੁੰਦਾ ਹੈ ਅਤੇ ਅਸਾਨੀ ਨਾਲ ਪਹਿਚਾਣ ਵਿੱਚ ਆਉਣ ਯੋਗ ਲਾਭਪਾਤਰੀ ਵੀ ਨਹੀਂ ਹਨ। ਅਜਿਹੇ ਵਿੱਚ ਖਰਚ ਕੀਤੇ ਗਏ ਧਨ ਦੀ ਉਪਯੋਗਤਾ ਨੂੰ ਅਧਿਕਤਮ ਕਰਨ ਲਈ ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰੱਖਿਆ ਖਰੀਦ ਪ੍ਰਕ੍ਰਿਆ ਵਿੱਚ ਖੁੱਲ੍ਹੇ ਟੈਂਡਰ ਜ਼ਰੀਏ ਪ੍ਰਤੀਭਾਗੀ ਬੋਲੀ ਦੇ ਨਿਯਮਾਂ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ।

ਰੱਖਿਆ ਮੰਤਰੀ ਨੇ ਕਿਹਾ ਕਿ, ‘‘ਪੂੰਜੀ ਜਾਂ ਰੈਵੇਨਿਊ ਮਾਧਿਅਮ ਦੇ ਤਹਿਤ ਰੱਖਿਆ ਪਲੈਟਫਾਰਮਾਂ/ ਉਪਕਰਣਾਂ ਦੀ ਖਰੀਦ ਦੇ ਮਾਮਲੇ ਵਿੱਚ ਖੁੱਲ੍ਹੀ ਬੋਲੀ ਦੇ ਸਵਰਣ ਮਾਪਦੰਡ ਨੂੰ  ਯਥਾਸੰਭਵ ਹਦ ਤੱਕ ਅਪਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹੀ ਪ੍ਰਤੀਭਾਗੀ ਬੋਲੀ ਅਧਾਰਿਤ ਪ੍ਰਾਪਤੀ ਪ੍ਰਕ੍ਰਿਆ ਜੋ ਸਾਰਿਆਂ ਲਈ ਖੁੱਲ੍ਹੀ ਹੋਈ ਹੁੰਦੀ ਹੈ, ਉਹ ਅਸਲ ਵਿੱਚ ਖਰਚ ਕੀਤੇ ਜਾ ਰਹੇ ਉਚਿਤ ਧਨ ਦੀ ਪੂਰਨ ਸਾਰਥਕਤਾ ਦਾ ਅਹਿਸਾਸ ਕਰਨ ਦਾ ਸਭ ਨਾਲੋਂ ਵਧੀਆ ਤਰੀਕਾ ਹੈ। ਸ਼੍ਰੀ ਸਿੰਘ ਨੇ ਕਿਹਾ ਕਿ ਕਦੇ-ਕਦਾਈਂ, ਕੁਝ ਅਜਿਹੇ ਗਿਣੇ-ਚੁਣੇ ਮਾਮਲੇ ਹੋਣਗੇ, ਜਦੋਂ ਖੁੱਲ੍ਹੀ ਬੋਲੀ ਪ੍ਰਕ੍ਰਿਆ ਦੀ ਪਾਲਣਾ ਕੀਤੇ ਜਾਣਾ ਸੰਭਵ ਨਹੀਂ ਹੋਵੇਗਾ। ਅਜਿਹੇ ਉਦਾਹਰਣ ਅਪਵਾਦ ਦੇ ਤਹਿਤ ਆਉਣੇ ਚਾਹੀਦੇ ਹਨ ਅਤੇ ਇਨ੍ਹਾਂ ਨੂੰ ਨਿਯਮ ਨਹੀਂ ਬਣਨ ਦੇਣਾ ਚਾਹੀਦਾ।’’

 

ਸ਼੍ਰੀ ਰਾਜਨਾਥ ਸਿੰਘ ਨੇ ਨਿਰਪੱਖ ਅਤੇ ਪਾਰਦਰਸ਼ੀ ਪ੍ਰਣਾਲੀ ਲਈ ਰੱਖਿਆ ਉਪਕਰਣਾਂ ਅਤੇ ਰੱਖਿਆ ਪ੍ਰਣਾਲੀਆਂ ਦੀ ਖਰੀਦ ਦੇ ਨਿਯਮਾਂ ਅਤੇ ਪ੍ਰਕ੍ਰਿਆਵਾਂ ਨੂੰ ਕੋਡਬੱਧ ਕਰਦੇ ਹੋਏ ਵਿਸਤਾਰ ਸਹਿਤ ਬਲੂ ਬੁੱਕ ਸ ਦੇ ਮਹੱਤਵ ‘ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਇਸ ਟੀਚੇ ਦੀ ਪੂਰਤੀ ਲਈ ਸਰਕਾਰ ਨੇ ਪੂੰਜੀ ਪ੍ਰਾਪਤੀ ਲਈ ਰੱਖਿਆ ਪ੍ਰਾਪਤੀ ਪ੍ਰਕ੍ਰਿਆ 2020 ਦੇ ਰੂਪ ਵਿੱਚ ਬਲੂ ਬੁੱਕ ਤਿਆਰ ਕੀਤੀ ਹੈ; ਜੋ ਰੈਵੇਨਿਊ ਉਪਲਬਧਤਾ ਲਈ ਰੱਖਿਆ ਖਰੀਦ ਨਿਯਮਾਂਵਲੀ ਅਤੇ ਰੱਖਿਆ ਸੇਵਾਵਾਂ ਲਈ ਵਿੱਤੀ ਸ਼ਕਤੀਆਂ ਦੀ ਪ੍ਰਧਾਨਗੀ ਹੈ। ਰੱਖਿਆ ਮੰਤਰੀ ਨੇ ਕਿਹਾ, ਦਰਸਾਈ ਗਈ ਨਿਯਮਾਂਵਲੀ ਇਹ ਸੁਨਿਸ਼ਚਿਤ ਕਰਨ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਉਂਦੀ ਹੈ ਕਿ ਰੱਖਿਆ ਖਰੀਦ ਦੀ ਪ੍ਰਕ੍ਰਿਆ ਨਿਯਮਬੱਧ ਹੈ ਅਤੇ ਇਹ ਵਿੱਤੀ ਅਧਿਕਾਰਾਂ ਦੇ ਸਿਧਾਂਤਾਂ ਦੀ ਪੂਰਨ ਤੌਰ ‘ਤੇ ਪਾਲਣਾ ਕਰਦੀ ਹੈ। ਉਨ੍ਹਾਂ ਨੇ ਇਹ ਵੀ ਕਿਹਾ, ਕਿਉਂਕਿ ਇਹ ਨਿਯਮਾਂਵਲੀ ਕਾਫੀ ਮਹੱਤਵਪੂਰਨ ਹੈ, ਤਾਂ ਅਜਿਹੇ ਵਿੱਚ ਉਸ ਨੂੰ ਸਾਰੇ ਹਿਤਧਾਰਕਾਂ ਦੇ ਮਸ਼ਵਰੇ ਨਾਲ ਰੱਖਿਆ ਵਿੱਤ ਅਤੇ ਪ੍ਰਾਪਤੀ ਮਾਹਿਰਾਂ ਦੁਆਰਾ ਸਾਵਧਾਨੀ ਨਾਲ ਤਿਆਰ ਕਰਨ ਦੀ ਜ਼ਰੂਰਤ ਹੈ। ਸ਼੍ਰੀ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਇੱਕ ਟਿਕਾਊ ਅਭਿਆਸ ਹੋਣਾ ਚਾਹੀਦਾ ਹੈ, ਤਾਕਿ ਇਨ੍ਹਾਂ ਦਸਤਾਵੇਜ਼ਾਂ ਨੂੰ ਗਤੀਸ਼ੀਲ ਰੂਪ ਵਿੱਚ ਅਪਡੇਟ ਕੀਤਾ ਜਾ ਸਕੇ, ਜਿਸ ਵਿੱਚ ਜ਼ਰੂਰਤ ਪੈਣ ‘ਤੇ ਨਵੇਂ ਨਿਯਮਾਂ ਅਤੇ ਪ੍ਰਕ੍ਰਿਆਵਾਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ।

ਰੱਖਿਆ ਮੰਤਰੀ ਨੇ ਦੈਨਿਕ ਵਿੱਤੀ ਮਾਮਲਿਆਂ ਵਿੱਚ ਸੇਵਾ ਕਰਮੀਆਂ ਨੂੰ ਮਾਹਿਰ ਵਿੱਤੀ ਸਲਾਹ ਦੀ ਭੂਮਿਕਾ ਨਿਭਾਉਣ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਨੇ ਕਿਹਾ ਕਿ ਸਮਰੱਥ ਵਿੱਤੀ ਅਥਾਰਟੀ (ਸੀਐੱਫਏ) ਨੂੰ ਵਿੱਤੀ ਸਲਾਹ ਦੇਣ ਲਈ ਏਕੀਕ੍ਰਿਤ ਵਿੱਤੀ ਸਲਾਹਕਾਰਾਂ (ਆਈਐੱਫਏ) ਦੀ ਪ੍ਰਣਾਲੀ ਬਣਾਈ ਗਈ ਹੈ ਤਾਕਿ ਜਨਤਕ ਧਨ ਨੂੰ ਬਰਬਾਦ ਹੋਣ ਤੋਂ ਬਚਾਇਆ ਜਾ ਸਕੇ। ਸ਼੍ਰੀ ਸਿੰਘ ਨੇ ਕਿਹਾ ਕਿ ਇਸ ਪ੍ਰਣਾਲੀ ਵਿੱਚ ਏਕੀਕ੍ਰਿਤ ਵਿੱਤੀ ਸਲਾਹਕਾਰ ਅਤੇ ਸਮਰੱਥ ਵਿੱਤੀ ਅਥਾਰਟੀ ਜਨਤਾ ਦੇ ਧਨ ਦਾ ਵਿਵੇਕਪੂਰਣ ਢੰਗ ਨਾਲ ਉਪਯੋਗ ਕਰਨ ਦੀ ਦਿਸ਼ਾ ਵਿੱਚ ਇੱਕ ਟੀਮ ਦੇ ਰੂਪ ਵਿੱਚ ਕੰਮ ਕਰਦੇ ਹਨ।

ਸ਼੍ਰੀ ਰਾਜਨਾਥ ਸਿੰਘ ਨੇ ਅੰਦਰੂਨੀ ਅਤੇ ਬਾਹਰੀ ਆਡਿਟ ਦੀ ਇੱਕ ਭਰੋਸੇਯੋਗ ਅਤੇ ਅਸਾਨ ਵਿਵਸਥਾ ਦੀ ਵਕਾਲਤ ਕੀਤੀ, ਜੋ ਵਿੱਤੀ ਵਿਵੇਕਪੂਰਣ ਅਤੇ ਨਿਪੁੰਨਤਾ ਦੇ ਸਿਧਾਂਤਾ ਦੀ ਪਾਲਣਾ ਕਰਨ ਤੋਂ ਬਾਅਦ ਵੀ ਜੇ ਕੋਈ ਬਰਬਾਦੀ, ਲੁੱਟ ਅਤੇ ਭ੍ਰਿਸ਼ਟਾਚਾਰ ਜਿਹੀ ਘਟਨਾ ਹੁੰਦੀ ਹੈ, ਤਾਂ ਉਸ ਨਾਲ ਨਿਪਟ ਸਕੇ। ਉਨ੍ਹਾਂ ਨੇ ਕਿਹਾ ਕਿ ਆਡੀਟਰਸ ਦੀ ਭੂਮਿਕਾ  ਚੌਂਕੀਦਾਰ ਜਾਂ ਰੱਖਿਅਕ ਦੀ ਹੁੰਦੀ ਹੈ।

 

ਰੱਖਿਆ ਮੰਤਰੀ ਨੇ ਲੇਖਾ-ਜੋਖਾ, ਬਿਲ ਪਾਸ ਕਰਨ ਅਤੇ ਭੁਗਤਾਨ, ਤਨਖਾਹ ਤੇ ਪੈਨਸ਼ਨ ਵੰਡ ਆਦਿ ਦੀ ਇੱਕ ਠੋਸ ਪ੍ਰਣਾਲੀ ਦੀ ਜ਼ਰੂਰਤ ‘ਤੇ ਵੀ ਵਿਸਤਾਰ ਨਾਲ ਦੱਸਿਆ। ਉਨ੍ਹਾਂ ਨੇ ਕਿਹਾ ਕਿ ਇਹ ਹਥਿਆਰਬੰਦ ਬਲਾਂ ਦੇ ਕਰਮੀਆਂ ਨੂੰ ਉਨ੍ਹਾਂ ਦੇ ਮੁੱਖ ਕਰਤੱਵਾਂ ‘ਤੇ ਆਪਣਾ ਧਿਆਨ ਕੇਂਦ੍ਰਿਤ ਕਰਨ ਲਈ ਸਾਰੀਆਂ ਗੱਲਾਂ ਤੋਂ ਮੁਕਤ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਰੱਖਿਆ ਵਿੱਤ ਦੇ ਕੰਮਾਂ ਨੂੰ ਮੁੱਖ ਰੱਖਿਆ ਸੰਗਠਨਾਂ ਤੋਂ ਵੱਖ ਕਰਨ ਦੇ ਕਈ ਲਾਭ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਇਨ੍ਹਾਂ ਉਪਾਵਾਂ ਨਾਲ ਗੜਬੜੀ ਹੋਣ, ਭ੍ਰਿਸ਼ਟਾਚਾਰ ਅਤੇ ਬਰਬਾਦੀ ਦੀ ਸੰਭਾਵਨਾ ਘੱਟ ਹੋ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇੱਕ ਸਕਾਰਾਤਮਕ ਸਧਾਰਣ ਵਿਚਾਰ ਉਦੋਂ ਪੈਦਾ ਹੁੰਦਾ ਹੈ, ਜਦੋਂ ਇਹ ਨਿਆਇਕ ਭਰੋਸਾ ਹੁੰਦਾ ਹੈ ਕਿ ਜਨਤਾ ਦਾ ਪੈਸਾ ਬਿਹਤਰ ਅਤੇ ਸਹੀ ਵਿਵੇਕਪੂਰਣ ਢੰਗ ਨਾਲ ਖਰਚ ਕੀਤਾ ਜਾ ਰਿਹਾ ਹੈ। ਰੱਖਿਆ ਮੰਤਰੀ ਨੇ ਕਿਹਾ ਕਿ ਰੱਖਿਆ ਖਰਚ ਦੀ ਪ੍ਰਣਾਲੀ ਵਿੱਚ ਜ਼ਿਆਦਾ ਜਨਤਕ ਭਰੋਸੇ ਅਤੇ ਆਤਮਵਿਸ਼ਵਾਸ ਦੇ ਨਾਲ ਹੀ ਰੱਖਿਆ ਪ੍ਰਣਾਲੀ ਸਮੁੱਚੇ ਰੂਪ ਨਾਲ ਲਾਭਾਰਥੀ ਹੁੰਦੀ ਹੈ, ਕਿਉਂਕਿ ਵਿਧਾਨ ਸਭਾ ਦੁਆਰਾ ਜ਼ਿਆਦਾ ਤੋਂ ਜ਼ਿਆਦਾ ਧਨ ਉਪਲਬਧਤਾ ਦੀ ਸੰਭਾਵਨਾ ਵਧ ਜਾਂਦੀ ਹੈ।

 

ਸ਼੍ਰੀ ਰਾਜਨਾਥ ਸਿੰਘ ਨੇ ਜ਼ੋਰ ਦੇ ਕੇ ਕਿਹਾ, ਮੂਲਭੂਤ ਵਿਚਾਰ ਇਹ ਹੈ ਕਿ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਰੱਖਿਆ ਖੋਜ ਸੰਗਠਨਾਂ ਆਦਿ ਜਿਹੇ ਰੱਖਿਆ ਸੰਸਥਾਨਾਂ ਨੂੰ ਇੱਕ ਵਿਸ਼ੇਸ਼ ਏਜੰਸੀ ਦੀ ਜ਼ਰੂਰਤ ਹੁੰਦੀ ਹੈ, ਜੋ ਉਨ੍ਹਾਂ ਦੀਆਂ ਰੱਖਿਆ ਵਿੱਤ ਅਤੇ ਆਰਥਿਕ ਗਤੀਵਿਧੀਆਂ ਨੂੰ ਸਮਰਪਿਤ ਹੋਣ। ਉਨ੍ਹਾਂ ਨੇ ਕਿਹਾ ਕਿ ਭਾਰਤ ਵਿੱਚ ਇਹ ਕੰਮ ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂ) ਦੀ ਅਗਵਾਈ ਵਿੱਚ ਰੱਖਿਆ ਲੇਖਾ ਵਿਭਾਗ ਦੁਆਰਾ ਕੁਸ਼ਲਤਾ ਪੂਰਵਕ ਕੀਤਾ ਜਾ ਰਿਹਾ ਹੈ।

 

ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੰਤਰਰਾਸ਼ਟਰੀ ਪ੍ਰਤੀਨਿਧੀਆਂ ਦੇ ਸਾਹਮਣੇ ਸਾਂਝੀ ਸੁਰੱਖਿਆ ਦਾ ਵਿਚਾਰ ਵੀ ਰਖਿਆ। ਉਨ੍ਹਾਂ ਨੇ ਕਿਹਾ ਕਿ ਇੱਕ ਪਰਿਵਾਰ ਦੇ ਰੂਪ ਵਿੱਚ ਪੂਰੇ ਵਿਸ਼ਵ ਨੂੰ ਸਮੂਹਿਕ ਸੁਰੱਖਿਆ ਦੀ ਭਾਵਨਾ ਨਾਲ ਅਸੀਂ ਸਾਰੇ ਸੰਪੂਰਣ ਮਨੁੱਖ ਜਾਤੀ ਦੇ ਹਿਤ ਵਿੱਚ ਇੱਕ ਸੁਰੱਖਿਅਤ ਅਤੇ ਸਮ੍ਰਿੱਧ ਭਵਿੱਖ ਸੁਨਿਸ਼ਚਿਤ ਕਰਨ ਦੀ ਦਿਸ਼ਾ ਵਿੱਚ ਭਾਗੀਦਾਰ ਹਾਂ। ਸ਼੍ਰੀ ਸਿੰਘ ਨੇ ਕਿਹਾ ਕਿ ਸਾਨੂੰ ਰੱਖਿਆ ਵਿੱਤ ਅਤੇ ਅਰਥਸ਼ਾਸਤਰ ਦੇ ਖੇਤਰ ਵਿੱਚ ਤੁਹਾਡੇ ਤਜ਼ਬਰਿਆਂ ਤੋਂ ਬਹੁਤ ਕੁਝ ਸਿੱਖਣਾ ਹੈ ਅਤੇ ਅਸੀਂ ਤੁਹਾਡੇ ਨਾਲ ਆਪਣੀਆਂ ਸਿਖੀਆਂ ਹੋਈਆਂ ਚੀਜ਼ਾਂ ਨੂੰ ਸਾਂਝਾ ਕਰਨ ਲਈ ਤਿਆਰ ਹਾਂ।

ਰੱਖਿਆ ਮੰਤਰੀ ਨੇ ਕਿਹਾ ਕਿ ਸਮਾਜ ਦੇ ਵਿਕਾਸ ਦੀ ਪੂਰੀ ਸਮਰੱਥਾ ਦਾ ਅਹਿਸਾਸ ਤਦ ਹੀ ਹੋ ਸਕਦਾ ਹੈ, ਜਦੋਂ ਉਹ ਬਾਹਰੀ ਅਤੇ ਅੰਦਰੂਨੀ ਖ਼ਤਰਿਆਂ ਤੋਂ ਪੂਰਨ ਤੌਰ ‘ਤੇ ਸੁਰੱਖਿਅਤ ਹੋਵੇ। ਉਨ੍ਹਾਂ ਨੇ ਬਾਹਰੀ ਹਮਲਿਆਂ ਅਤੇ ਅੰਦਰੂਨੀ ਰੁਕਾਵਟਾਂ ਤੋਂ ਲੋਕਾਂ ਦੀ ਸੁਰੱਖਿਆ ਨੂੰ ਦੇਸ਼ ਦਾ ਪ੍ਰਮੁੱਖ ਕਰਤੱਵ ਦੱਸਿਆ। ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਉਹ ਮੂਲ ਸਿਧਾਂਤ ਹੈ, ਜਿਸ ‘ਤੇ ਕਿਸੇ ਵੀ ਸਮਾਜ ਦੀ ਸਮ੍ਰਿੱਧੀ, ਕਲਾ ਅਤੇ ਸੱਭਿਆਚਾਰ ਵਧਦੀ-ਫੁਲਦੀ ਅਤੇ ਸਮ੍ਰਿੱਧ ਹੁੰਦੀ ਹੈ।

 

ਇਸ ਮੌਕੇ ਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ, ਚੀਫ ਆਵ੍ ਆਰਮੀ ਸਟਾਫ ਜਨਰਲ ਮਨੋਜ ਪਾਂਡੇ, ਰੱਖਿਆ ਸਕੱਤਰ  (ਸਾਬਕਾ ਸੈਨਿਕ ਭਲਾਈ) ਸ਼੍ਰੀ ਵਿਜੌਯ ਕੁਮਾਰ ਸਿੰਘ, ਰੱਖਿਆ ਖੋਜ ਅਤੇ ਵਿਕਾਸ ਵਿਭਾਗ ਦੇ ਸਕੱਤਰ ਅਤੇ ਰੱਖਿਆ ਖੋਜ ਤੇ ਵਿਕਾਸ ਸੰਗਠਨ ਦੇ ਚੇਅਰਮੈਨ ਡਾ. ਸਮੀਰ ਵੀ.ਕਾਮਤ, ਵਿੱਤੀ ਸਲਾਹਕਾਰ (ਰੱਖਿਆ ਸੇਵਾਵਾਂ) ਸ਼੍ਰੀਮਤੀ ਰਸਿਕਾ ਚੌਬੇ, ਐਡੀਸ਼ਨਲ ਸੀਜੀਡੀਏ ਸ਼੍ਰੀ ਪ੍ਰਵੀਨ ਕੁਮਾਰ ਅਤੇ ਸ਼੍ਰੀ ਐੱਸਜੀ ਦਸਤੀਦਾਰ ਅਤੇ ਦੇਸ਼-ਵਿਦੇਸ਼ ਦੇ ਕਈ ਹੋਰ ਪ੍ਰਤੀਨਿਧੀ ਮੌਜੂਦ ਸਨ।

 

ਰੱਖਿਆ ਮੰਤਰਾਲੇ (ਵਿੱਤ) ਦੁਆਰਾ ਆਯੋਜਿਤ ਤਿੰਨ ਦਿਨੀਂ ਸੰਮੇਲਨ ਵਿੱਚ ਅਮਰੀਕਾ, ਬ੍ਰਿਟੇਨ, ਜਪਾਨ, ਆਸਟ੍ਰੇਲੀਆ, ਸ੍ਰੀਲੰਕਾ, ਬੰਗਲਾਦੇਸ਼ ਅਤੇ ਕੀਨੀਆ ਸਹਿਤ ਭਾਰਤ ਅਤੇ ਹੋਰ ਦੇਸ਼ਾਂ ਦੇ ਸੂਝਵਾਨ ਨੀਤੀ ਨਿਰਮਾਤਾ, ਸਿੱਖਿਆ ਸ਼ਾਸਤਰੀ ਅਤੇ ਸਰਕਾਰੀ ਅਧਿਕਾਰੀ ਹਿੱਸਾ ਲੈ ਰਹੇ ਹਨ। ਇਹ ਉਨ੍ਹਾਂ ਨੂੰ ਆਲਮੀ ਪੱਧਰ ‘ਤੇ ਉੱਭਰਦੀ ਸੁਰੱਖਿਆ ਚੁਣੌਤੀਆਂ ਅਤੇ ਨੀਤੀਆਂ ਦੇ ਸੰਦਰਭ ਵਿੱਚ ਰੱਖਿਆ ਵਿੱਤ ਅਤੇ ਅਰਥ ਨੀਤੀਆਂ ‘ਤੇ ਆਪਣੀ ਅੰਤਰਦ੍ਰਿਸ਼ਟੀ ਅਤੇ ਅਨੁਭਵ ਸਾਂਝਾ ਕਰਨ ਲਈ ਇੱਕ ਮੰਚ ਪ੍ਰਦਾਨ ਕਰੇਗਾ।

 

ਇਸ ਸੰਮੇਲਨ ਦਾ ਉਦੇਸ਼ ਪ੍ਰਤੀਭਾਗੀਆਂ ਦੇ ਦਰਮਿਆਨ ਸੰਵਾਦ ਅਤੇ ਸਹਿਯੋਗ ਨੂੰ ਹੁਲਾਰਾ ਦੇਣਾ ਅਤੇ ਸਰਵੋਤਮ ਵਿੱਤੀ ਸੰਸਾਧਨਾਂ ਤੇ ਰੱਖਿਆ ਬਜਟ ਦੇ ਪ੍ਰਭਾਵੀ ਉਪਯੋਗ ਦੇ ਨਾਲ-ਨਾਲ ਦੇਸ਼ ਦੀ ਰੱਖਿਆ ਦੀ ਤਿਆਰੀ ਵਿੱਚ ਯੋਗਦਾਨ ਦੇਣਾ ਹੈ। ਇਸ ਦਾ ਟੀਚਾ ਵਿਭਿੰਨ ਦੇਸ਼ਾਂ ਦੀਆਂ ਸਰਵੋਤਮ ਕਾਰਜ ਪ੍ਰਣਾਲੀਆਂ, ਤਜ਼ਰਬਿਆਂ ਅਤੇ ਮਾਹਰਤਾ ਦਾ ਪ੍ਰਸਾਰ ਕਰਨਾ ਅਤੇ ਅੰਤਰਰਾਸ਼ਟਰੀ ਮਾਪਦੰਡਾਂ ਨਾਲ ਭਾਰਤੀ ਸੰਦਰਭ ਵਿੱਚ ਪ੍ਰਕ੍ਰਿਆਵਾਂ ਨੂੰ ਇੱਕ ਮਾਰਗ ‘ਤੇ ਲੈ ਕੇ ਆਉਣਾ ਹੈ। ਇਹ ਸੰਮੇਲਨ ਰੱਖਿਆ ਖੇਤਰ ਵਿੱਚ ਸਵਦੇਸ਼ੀਕਰਣ ਅਤੇ ਆਤਮਨਿਰਭਰਤਾ ‘ਤੇ ਭਾਰਤ ਸਰਕਾਰ ਦੇ ਵਰਤਮਾਨ ਸਮੇਂ ਜਾਰੀ ਪ੍ਰਯਾਸਾਂ ਦਾ ਸਹਿਯੋਗ ਕਰਨ ਅਤੇ ਪਰਿਵਰਤਨਕਾਰੀ ਸੁਧਾਰਾਂ ਨੂੰ ਅੱਗੇ ਵਧਾਉਣ ਲਈ ਰੱਖਿਆ ਵਿੱਤ ਅਤੇ ਇਸ ਦੇ ਲਈ ਅਰਥ ਨੀਤੀਆਂ ਦੇ ਖੇਤਰ ਵਿੱਚ ਵਿਦੇਸ਼ੀ ਸਰਕਾਰਾਂ, ਅੰਤਰਰਾਸ਼ਟਰੀ ਸੰਸਥਾਨਾਂ ਅਤੇ ਆਲਮੀ ਨੇਤਾਵਾਂ ਨਾਲ ਸਹਿਯੋਗ ਦੀ ਵੀ ਆਸ ਕਰਦਾ ਹੈ।

 

ਸੰਮੇਲਨ ਦੌਰਾਨ ਚਰਚਾ ਦੇ ਵਿਸ਼ਿਆਂ ਵਿੱਚ ਰੱਖਿਆ ਵਿੱਤ ਅਤੇ ਅਰਥਸ਼ਾਸਤਰ ਦੇ ਖੇਤਰਾਂ ਵਿੱਚ ਵਰਤਮਾਨ ਚੁਣੌਤੀਆਂ ਅਤੇ ਮੌਕੇ ਸ਼ਾਮਲ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਸੰਸਾਧਨਾਂ ਦੀ ਕੁਸ਼ਲਤਾਪੂਰਵਕ ਅਤੇ ਪ੍ਰਭਾਵੀ ਢੰਗ ਨਾਲ ਵੰਡ ਅਤੇ ਉਪਯੋਗ ਕਰਨਾ ਅਤੇ ਲਾਗਤ ਪ੍ਰਤੀ ਜਾਗਰੂਕ ਤਰੀਕੇ ਨਾਲ ਸੰਚਾਲਨ ਅਤੇ ਲਾਗੂਕਰਨ ਦਾ ਪ੍ਰਬੰਧ ਕਰਨਾ ਸ਼ਾਮਲ ਹੈ। ਸੰਮੇਲਨ ਦੇ ਪ੍ਰਤੀਭਾਗੀ ਦੁਨੀਆ ਭਰ ਵਿੱਚ ਰੱਖਿਆ ਪ੍ਰਾਪਤੀ ਨਾਲ ਸਬੰਧਿਤ ਵਿੱਤ ਅਤੇ ਅਰਥਨੀਤੀ ਦੇ ਵਿਭਿੰਨ ਮਾਡਲਾਂ ਅਤੇ ਕਾਰਜ ਪ੍ਰਦਾਲੀਆਂ ਦੇ ਨਾਲ-ਨਾਲ ਰੱਖਿਆ ਖੋਜ ਅਤੇ ਵਿਕਾਸ ਦੇ ਖੇਤਰ ਵਿੱਚ ਨਵੀਨਤਮ ਵਿਕਾਸ ਅਤੇ ਇਨੋਵੇਸ਼ਨਾਂ ‘ਤੇ ਵੀ ਵਿਚਾਰ-ਵਟਾਂਦਰਾ ਕਰਨਗੇ।

 

ਇਸ ਤੋਂ ਇਲਾਵਾ, ਚਰਚਾ ਦੌਰਾਨ ਕਈ ਪ੍ਰਮੁੱਖ ਵਿਸ਼ਿਆਂ ‘ਤੇ ਵਿਚਾਰ-ਚਰਚਾਵਾਂ ਸੰਪਨ ਹੋਣਗੀਆਂ। ਇਸ ਦੌਰਾਨ, ਰੱਖਿਆ ਖੇਤਰ ਵਿੱਚ ਮਨੁੱਖੀ ਸੰਸਾਧਨਾਂ ਦੇ ਪ੍ਰਬੰਧਨ ‘ਤੇ ਸਰਵੋਤਮ ਕਾਰਜ ਪ੍ਰਣਾਲੀਆਂ ਨੂੰ ਸਾਂਝਾ ਕੀਤਾ ਜਾਵੇਗਾ, ਜਿਸ ਵਿੱਚ ਰੱਖਿਆ ਕਰਮੀਆਂ ਦੀ ਤਨਖਾਹ, ਪੈਨਸ਼ਨ ਅਤੇ ਭਲਾਈ ਨਾਲ ਸਬੰਧਿਤ ਮੁੱਦਿਆਂ ਅਤੇ ਰੱਖਿਆ ਅਮਲੇ ਦੀ ਭਲਾਈ ਪ੍ਰਣਾਲੀ ਦੇ ਅੰਦਰ ਨਿਗਰਾਨੀ ਤੰਤਰ ਦੀ ਭੂਮਿਕਾ ਅਤੇ ਕਾਰਜ ਵਿਧੀਆਂ ਸ਼ਾਮਲ ਹਨ।

**************

ਏਬੀਬੀ/ਐੱਸਏਵੀਵੀਵਾਈ/ਐੱਚਐੱਨ


(Release ID: 1916267) Visitor Counter : 126