ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਭਾਰਤ ਦੀ ਕੋਵਿਡ ਸਫ਼ਲਤਾ ਦੀ ਕਹਾਣੀ ਨੇ ਸੰਕਟ ਪ੍ਰਬੰਧਨ ਵਿੱਚ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਸਰਾਹਨਾ ਪ੍ਰਾਪਤ ਕੀਤੀ
Posted On:
12 APR 2023 5:39PM by PIB Chandigarh
ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਅਤੇ ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ) ਪ੍ਰਿਥਵੀ ਵਿਗਿਆਨ; ਪ੍ਰਧਾਨ ਮੰਤਰੀ ਦਫ਼ਤਰ (ਪੀਐੱਮਓ), ਪਰਸੋਨਲ ਲੋਕ ਸ਼ਿਕਾਇਤਾਂ, ਪੈਨਸ਼ਨ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ, ਡਾ. ਜਿਤੇਂਦਰ ਸਿੰਘ ਨੇ ਅੱਜ ਕਿਹਾ ਕਿ ਭਾਰਤ ਦੀ ਕੋਵਿਡ ਸਫ਼ਲਤਾ ਦੀ ਕਹਾਣੀ ਨੂੰ ਸੰਕਟ ਪ੍ਰਬੰਧਨ ਵਿੱਚ ਇੱਕ ਰੋਲ ਮਾਡਲ ਦੇ ਰੂਪ ਵਿੱਚ ਦੁਨੀਆ ਭਰ ਵਿੱਚ ਸਰਾਹਿਆ ਜਾਂਦਾ ਹੈ।
ਅੱਜ ਨਵੀਂ ਦਿੱਲੀ ਸਥਿਤ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇਐੱਨਯੂ) ਵਿੱਚ “ਮਹਾਮਾਰੀ ‘ਤੇ ਆਪਦਾ ਪ੍ਰਤੀਰੋਧੀ ਕਾਰਜਪ੍ਰਣਾਲੀ” ‘ਤੇ ਰਾਸ਼ਟਰੀ ਸੰਮੇਲਨ ਦੇ ਉਦਘਾਟਨ ਭਾਸ਼ਣ ਵਿੱਚ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕੁਸ਼ਲ ਅਗਵਾਈ ਵਿੱਚ ਭਾਰਤ ਦਾ ਕੋਵਿਡ ਪ੍ਰਬੰਧਨ ਬੇਹੱਦ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਦੌਰਾਨ, ਜਦੋਂ ਦੁਨੀਆ ਨੇ ਸੋਚਿਆ ਕਿ ਭਾਰਤ ਸਭ ਤੋਂ ਵੱਡਾ ਕੋਵਿਡ ਹੌਟਸਪੋਟ ਹੋਵੇਗਾ, ਤਦ ਅਸੀਂ ਹੋਰ ਮਜ਼ਬੂਤ ਹੋ ਕੇ ਉਭਰੇ ਤੇ 2 ਵਰ੍ਹਿਆਂ ਦੇ ਅੰਦਰ, 2 ਟੀਕਿਆਂ ਦੇ ਨਾਲ ਸਾਹਮਣੇ ਆਏ ਅਤੇ ਉਨ੍ਹਾਂ ਨੂੰ ਦੁਨੀਆ ਭਰ ਦੇ 50 ਤੋਂ ਅਧਿਕ ਦੇਸ਼ਾਂ ਨੂੰ ਪ੍ਰਦਾਨ ਕੀਤਾ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਭਾਰਤ ਦੀ ਕੋਵਿਡ ਦੇ ਖ਼ਿਲਾਫ਼ ਰਣਨੀਤੀ ਦੁਨੀਆ ਦੇ ਕਿਸੇ ਵੀ ਹੋਰ ਦੇਸ਼ਾਂ ਦੀ ਤੁਲਨਾ ਵਿੱਚ ਅਧਿਕ ਪ੍ਰਭਾਵੀ ਸੀ। ਇਸ ਮਹਾਮਾਰੀ ਦੇ ਕਾਰਨ ਸਾਨੂੰ ਆਪਣੀਆਂ ਵਿਵਸਥਾ ਦੀਆਂ ਕਮੀਆਂ ਦੇ ਨਾਲ-ਨਾਲ ਉਸ ਦੀ ਤਾਕਤ ਦਾ ਵੀ ਪਤਾ ਚਲਿਆ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੀ, ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦਿਨ ਵਿੱਚ ਦੋ ਵਾਰ ਵਿਅਕਤੀਗਤ ਤੌਰ ‘ਤੇ ਕੋਵਿਡ ਪ੍ਰਬੰਧਨ ਦੀ ਨਿਗਰਾਨੀ ਕਰਦੇ ਸਨ।
ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਗਹਿਰੀ ਅਤੇ ਮਜ਼ਬੂਤ ਖਰਾਬ ਸਮਰੱਥਾ ਹੈ। ਕੋਵਿਡ ਤੋਂ ਪਹਿਲਾਂ ਦੇਸ਼ ਪ੍ਰੀਵੈਂਟਿਵ ਹੈਲਥਕੇਅਰ ਦੇ ਲਈ ਨਹੀਂ ਜਾਣਿਆ ਜਾਂਦਾ ਸੀ। ਲੇਕਿਨ ਉਲਟ ਸਥਿਤੀਆਂ ਨੂੰ ਸਦਗੁਣ ਵਿੱਚ ਬਦਲਦੇ ਹੋਏ, ਭਾਰਤ ਪ੍ਰੀਵੈਂਟਿਵ ਹੈਲਥਕੇਅਰ ਦਾ ਰੋਲ ਮਾਡਲ ਬਣ ਕੇ ਉਭਰਿਆ ਹੈ। ਇਹ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਭਾਰਤ ਦੁਆਰਾ ਦੁਨੀਆ ਨੂੰ ਦਿੱਤੀਆਂ ਗਈਆਂ ਸਫ਼ਲਤਾ ਦੀਆਂ ਸਭ ਤੋਂ ਚੰਗੀਆਂ ਕਹਾਣੀਆਂ ਵਿੱਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨੇ ਆਲਮੀ ਮੰਚ ‘ਤੇ ਸਾਡਾ ਸਨਮਾਨ ਵਧਾਇਆ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਹਰ ਚੁਣੌਤੀ ਦੇ ਨਾਲ ਦੇਸ਼ ਮਜ਼ਬੂਤ ਹੋ ਕੇ ਉਭਰਿਆ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਮਈ 2014 ਤੋਂ ਹੀ ਸਾਡੇ ਪ੍ਰਧਾਨ ਮੰਤਰੀ ਦੇਸ਼ ਨੂੰ ਵੱਖ-ਵੱਖ ਆਫ਼ਤਾਂ ਦੇ ਲਈ ਤਿਆਰ ਕਰ ਰਹੇ ਹਨ। 2015 ਦੇ ਨੇਪਾਲ ਭੂਚਾਲ ਜਾਂ ਸਾਰਕ (SAARC) ਉਪਗ੍ਰਹਿ ਨੂੰ ਲਾਂਚ ਕਰਨ ਦੇ ਦੌਰਾਨ ਭਾਰਤ ਦੁਆਰਾ ਪ੍ਰਦਾਨ ਕੀਤੀ ਗਈ ਸਹਾਇਤਾ ਦਾ ਹਵਾਲਾ ਦਿੰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਅਸੀਂ ਨਾ ਸਿਰਫ਼ ਆਪਣੇ ਭਾਈਚਾਰੇ ਬਲਕਿ ਸਾਡੇ ਗੁਆਂਢੀ ਭਾਈਚਾਰਿਆਂ ਦੀ ਵੀ ਸੇਵਾ ਕਰ ਰਹੇ ਹਾਂ, ਜੋ ਕਿ ਸਾਡੇ ਭਾਰਤੀ ਲੋਕਾਚਾਰ ਵਿੱਚ ਨਿਹਿਤ ਹੈ।
ਮੰਤਰੀ ਮਹੋਦਯ ਨੇ ਕਿਹਾ ਕਿ ਉਸ ਵਿਨਾਸ਼ਕਾਰੀ ਅਤੇ ਅਰਾਜਕ ਸਥਿਤੀ ਵਿੱਚ ਪਹਿਲਾਂ ਲੌਕਡਾਊਨ ਦੇ ਦੌਰਾਨ, ਗ਼ੈਰ ਸਰਕਾਰੀ ਸੰਗਠਨ, ਸਰਕਾਰ ਅਤੇ ਕਾਰਪੋਰਟੇਸ ਇਸ ਸਥਿਤੀ ਨਾਲ ਨਿਪਟਣ ਦੇ ਲਈ ਇਕੱਠ ਆਏ। ਸਪਾਰਕ, ਪੁਣੇ ਅਤੇ ਆਰਐੱਸਐੱਸ ਜਨ ਕਲਿਆਣ ਪੁਣੇ ਇਸ ਸਮੇਂ ਦੇ ਦੌਰਾਨ ਕੀਤੇ ਗਏ ਕਾਰਜਾਂ ‘ਤੇ ਕੇਸ ਸਟਡੀ ਦੇ ਰੂਪ ਵਿੱਚ ਚਾਨਣਾ ਪਾਉਂਦੇ ਹਨ ਜਿਨ੍ਹਾਂ ਨੂੰ ਅੱਜ ਪ੍ਰਕਾਸ਼ਿਤ ਕੀਤਾ ਜਾਣਾ ਹੈ। ਹਾਲਾਂਕਿ ਇਨ੍ਹਾਂ ਪੁਸਤਕਾਂ ਵਿੱਚ ਪੱਛਮੀ ਮਹਾਰਾਸ਼ਟਰ ਦੇ ਕੇਸ ਸਟਡੀਜ਼ ਸ਼ਾਮਲ ਹਨ ਅਤੇ ਮੇਰਾ ਮੰਨਣਾ ਹੈ ਕਿ ਇਹ ਪੂਰੇ ਭਾਰਤ ਵਿੱਚ ਜੀਬੀਪੀ ਮਾਡਲ ਵਿੱਚ ਕੀਤੇ ਗਏ ਕੰਮ ਦਾ ਇੱਕ ਛੋਟਾ ਪ੍ਰਤੀਨਿਧੀਤਵ ਹੈ। ਉਨ੍ਹਾਂ ਨੇ ਕਿਹਾ ਕਿ ਇਸ ਪੁਸਤਕ ਵਿੱਚ ਕੇਸ ਸਟਡੀ ਨਾਲ ਜੋ ਵਿਵਹਾਰਿਕ ਗਿਆਨ ਪ੍ਰਾਪਤ ਕੀਤਾ ਜਾ ਸਕਦਾ ਹੈ, ਉਹ ਸਭ ਆਪਦਾ ਪ੍ਰਬੰਧਨ ਕੇਂਦਰਾਂ/ਸੰਸਥਾਵਾਂ ਅਤੇ ਯੂਨੀਵਰਸਿਟੀਆਂ ਵਿੱਚ ਸੰਦਰਭ ਦੇ ਰੂਪ ਵਿੱਚ ਕੰਮ ਆਉਣਾ ਚਾਹੀਦਾ ਹੈ।
ਮੰਤਰੀ ਮਹੋਦਯ ਨੇ ਜ਼ਿਕਰ ਕੀਤਾ ਕਿ ਕੋਵਿਡ ਨੇ ਨਾ ਕੇਵਲ ਸਾਨੂੰ ਪ੍ਰਤੀਕੂਲ ਸਥਿਤੀਆਂ ਨਾਲ ਨਿਪਟਣਾ ਸਿਖਾਇਆ ਹੈ ਬਲਕਿ ਨੌਜਵਾਨਾਂ ਵਿੱਚ ਬਾਇਓ-ਟੈਕਨੋਲੋਜੀ ਦੇ ਲਈ ਹੁਣ ਤੱਕ ਅਨਦੇਖੀ ਰੁਚੀ ਪੈਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ 2014 ਤੋਂ ਪਹਿਲਾਂ ਸਿਰਫ਼ 50 ਬਾਇਓਟੈੱਕ ਸਟਾਰਟਅੱਪ ਸਨ, ਲੇਕਿਨ ਹੁਣ ਲਗਭਗ 6,000 ਹਨ। ਨਾਲ ਹੀ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਦੀ ਅਗਵਾਈ ਵਿੱਚ ਪਿਛਲੇ 8 ਵਰ੍ਹਿਆਂ ਵਿੱਚ ਭਾਰਤ ਦੀ ਜੈਵ-ਅਰਥਵਿਵਸਥਾ 2014 ਵਿੱਚ 10 ਅਰਬ (ਬਿਲੀਅਨ) ਡਾਲਰ ਤੋਂ ਵਧ ਕੇ 2022 ਵਿੱਚ 80 ਅਰਬ (ਬਿਲੀਅਨ) ਡਾਲਰ ਤੋਂ ਵੱਧ ਹੋ ਗਈ ਹੈ।
ਡਾ. ਜਿਤੇਂਦਰ ਸਿੰਘ ਨੇ ਇਹ ਕਹਿੰਦੇ ਹੋਏ ਆਪਣੀ ਗੱਲ ਸਮਾਪਤ ਕੀਤੀ ਕਿ ਅੱਜ ਦੇ ਯੁਵਾ ਭਾਰਤ @2047 ਨੂੰ ਉਸ ਸਮੇਂ ਪਰਿਭਾਸ਼ਿਤ ਕਰਨਗੇ ਜਦੋਂ ਭਾਰਤ ਆਪਣੀ ਸੁਤੰਤਰਤਾ ਸ਼ਤਾਬਦੀ ਮਨਾਵੇਗਾ ਕਿਉਂਕਿ ਉਨ੍ਹਾਂ ਦੇ ਕੋਲ ਹੁਣ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰਿਕਲਪਿਤ ‘ਨਵੇਂ ਭਾਰਤ’ ਦੇ ਨਿਰਮਾਣ ਵਿੱਚ ਯੋਗਦਾਨ ਕਰਨ ਦਾ ਖ਼ਾਸ ਅਧਿਕਾਰ ਅਤੇ ਅਵਸਰ ਹੈ।
*************
ਐੱਸਐੱਨਸੀ/ਐੱਸਐੱਮ
(Release ID: 1916240)
Visitor Counter : 127