ਕੋਲਾ ਮੰਤਰਾਲਾ
ਕੋਲਾ ਮੰਤਰਾਲੇ ਨੇ ਵਪਾਰਕ ਮਾਈਨਿੰਗ ਨਿਲਾਮੀ ਦੇ 7ਵੇਂ ਦੌਰ ਲਈ ਪ੍ਰੀ-ਬਿਡ ਮੀਟਿੰਗ ਆਯੋਜਿਤ ਕੀਤੀ
Posted On:
12 APR 2023 7:35PM by PIB Chandigarh
ਕੋਲਾ ਮੰਤਰਾਲੇ ਨੇ 29 ਮਾਰਚ, 2023 ਨੂੰ ਸ਼ੁਰੂ ਹੋਈ ਕੋਲਾ ਮਾਈਨਿੰਗ ਦੀ ਵਪਾਰਕ ਨਿਲਾਮੀ ਦੇ 7ਵੇਂ ਦੌਰ ਦੇ ਤਹਿਤ ਨਿਲਾਮੀ ਦੇ ਲਈ ਪੇਸ਼ ਕੀਤੀ ਗਈ ਕੋਲਾ ਮਾਈਨਿੰਗ ਦੇ ਲਈ ਅੱਜ ਇੱਥੇ ਪ੍ਰੀ-ਬਿਡ ਮੀਟਿੰਗ ਆਯੋਜਿਤ ਕੀਤੀ। ਪ੍ਰੀ-ਬਿਡ ਮੀਟਿੰਗ ਦੀ ਪ੍ਰਧਾਨਗੀ ਸ਼੍ਰੀ ਐੱਮ ਨਾਗਾਰਾਜੂ, ਐਡੀਸ਼ਨਲ ਸਕੱਤਰ ਅਤੇ ਨਾਮਜ਼ਦ ਅਥਾਰਿਟੀ, ਕੋਲਾ ਮੰਤਰਾਲੇ ਨੇ ਕੀਤੀ ਅਤੇ ਇਸ ਵਿੱਚ 50 ਤੋਂ ਵੀ ਵੱਧ ਕੰਪਨੀਆਂ ਦੇ ਪ੍ਰਤੀਨਿਧੀਆਂ ਨੇ ਹਿੱਸਾ ਲਿਆ। 7ਵੇਂ ਦੌਰ ਵਿੱਚ ਕੁੱਲ 106 ਕੋਲਾ ਮਾਈਨਿੰਗ ਦੀ ਨਿਲਾਮੀ ਦੇ ਲਈ ਪੇਸ਼ਕਸ਼ ਕੀਤੀ ਜਾ ਰਹੀ ਹੈ।
ਐੱਸਬੀਆਈ ਕੈਪੀਟਲ ਮਾਰਕਿਟਸ ਲਿਮਿਟਿਡ ਅਤੇ ਸੀਐੱਮਪੀਡੀਆਈਐੱਲ ਦੁਆਰਾ ਪੇਸ਼ਕਾਰੀਆਂ ਦਿੱਤੀਆਂ ਗਈਆਂ। ਸ਼੍ਰੀ ਐੱਮ.ਨਾਗਾਰਾਜੂ ਨੇ ਬੋਲੀਕਾਰਾਂ ਨੂੰ ਵੱਡੀ ਸੰਖਿਆ ਵਿੱਚ ਹਿੱਸਾ ਲੈਣ ਅਤੇ ਦੇਸ਼ ਦੀ ਊਰਜਾ ਸੁਰੱਖਿਆ ਵਿੱਚ ਯੋਗਦਾਨ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਬੋਲੀਕਾਰਾਂ ਨੂੰ ਜ਼ਰੂਰੀ ਸਹਿਯੋਗ ਦੇਣ ਲਈ ਕੋਲਾ ਮੰਤਰਾਲੇ ਦੀ ਪ੍ਰਤੀਬੱਧਤਾ ਦੀ ਫਿਰ ਤੋਂ ਪੁਸ਼ਟੀ ਕੀਤੀ ਅਤੇ ਕੋਲਾ ਮਾਈਨਿੰਗ ਦੀ ਵਿਵਹਾਰਿਕਤਾ ਜਾਂ ਮੁਨਾਫੇ ਨੂੰ ਸਮਝਣ ਅਤੇ ਇਸ ਦਾ ਮੁੱਲਾਂਕਣ ਕਰਨ ਲਈ ਇਸ ਨਾਲ ਜੁੜੀਆਂ ਸਾਰੀਆਂ ਬਰੀਕਿਆਂ ਦਾ ਪਤਾ ਲਗਾਉਣ ਦੀ ਅਪੀਲ ਕੀਤੀ।
************
ਏਐੱਲ/ਆਰਕੇਪੀ
(Release ID: 1916235)
Visitor Counter : 110