ਸਿੱਖਿਆ ਮੰਤਰਾਲਾ
azadi ka amrit mahotsav

ਸਿੱਖਿਆ ਮੰਤਰਾਲਾ ਐੱਸਸੀਓ ਸਮਿਟ 2022-23 ਦੇ ਮੌਕੇ ’ਤੇ ਯੁਵਾ ਲੇਖਕ ਸੰਮੇਲਨ ਦਾ ਆਯੋਜਨ ਕਰੇਗਾ

Posted On: 11 APR 2023 6:02PM by PIB Chandigarh

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਮੌਜੂਦਾ ਪ੍ਰਧਾਨਗੀ ਅਧੀਨ, ਭਾਰਤ ਸਰਕਾਰ ਵਿਦੇਸ਼ ਮੰਤਰਾਲੇ ਦੁਆਰਾ ਤਿਆਰ ਪ੍ਰੋਗਰਾਮਾਂ ਦੇ ਕੈਲੰਡਰ ਦੇ ਹਿੱਸੇ ਵਜੋਂ 12-13 ਅਪ੍ਰੈਲ 2023 ਨੂੰ ਨਵੀਂ ਦਿੱਲੀ ਵਿਖੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਯੁਵਾ ਲੇਖਕ ਸੰਮੇਲਨ (ਵਾਈਏਸੀ) ਦੀ ਮੇਜ਼ਬਾਨੀ ਕਰੇਗਾ।

ਸਿੱਖਿਆ ਮੰਤਰਾਲੇ, ਭਾਰਤ ਸਰਕਾਰ ਨੂੰ ਯੁਵਾ ਲੇਖਕਾਂ ਦੇ ਸੰਮੇਲਨ ਨੂੰ ਲਾਗੂ ਕਰਨ ਵਾਲੀ ਏਜੰਸੀ ਦੇ ਰੂਪ ਵਿੱਚ ਮਨੋਨੀਤ ਕੀਤਾ ਗਿਆ ਹੈ, ਜਿਸ ਦਾ ਆਯੋਜਨ ਉਹ ਨੈਸ਼ਨਲ ਬੁੱਕ ਟਰੱਸਟ, ਇੰਡੀਆ, ਸਿੱਖਿਆ ਮੰਤਰਾਲੇ ਦੇ ਅਧੀਨ ਆਉਣ ਵਾਲੇ ਇੱਕ ਖੁਦਮੁਖਤਿਆਰੀ ਸੰਗਠਨ, ਦੇ ਨਾਲ ਮਿਲ ਕੇ ਕਰੇਗਾ।

ਸੰਮੇਲਨ ਦਾ ਵਿਸ਼ਾ ਐੱਸਸੀਓ ਮੈਂਬਰ ਦੇਸ਼ਾਂ ਦੇ ਦਰਮਿਆਨ ਸਭਿਅਤਾ ਸੰਵਾਦ ਹੈ, ਜਿਸ ਵਿੱਚ ਇਤਿਹਾਸ ਅਤੇ ਦਰਸ਼ਨ, ਆਰਥਿਕਤਾ, ਧਰਮ, ਸੱਭਿਆਚਾਰ, ਸਾਹਿਤ ਅਤੇ ਵਿਗਿਆਨ ਅਤੇ ਮੈਡੀਸਨ ਵਰਗੇ ਉਪ-ਵਿਸ਼ਿਆਂ ਦੇ ਨਾਲ ਯੁਵਾ ਵਿਦਵਾਨਾਂ ਦਾ ਦ੍ਰਿਸ਼ਟੀਕੋਣ ਸ਼ਾਮਲ ਹੈ।

2018 ਵਿੱਚ ਨੌਜਵਾਨਾਂ ਲਈ ਸ਼ੰਘਾਈ ਸਹਿਯੋਗ ਸੰਗਠਨ ਦੇ ਮੁਖੀਆਂ ਦੇ ਸੰਯੁਕਤ ਸੰਬੋਧਨ ਵਿੱਚ, ਐੱਸਸੀਓ ਮੈਂਬਰ ਦੇਸ਼ਾਂ ਦੀ ਯੁਵਾ ਸ਼ਕਤੀ ਨੂੰ ਆਪਸ ਵਿੱਚ ਜੋੜਨ ਲਈ ਇੱਕ ਵਿਆਪਕ ਨੀਤੀਗਤ ਢਾਂਚਾ ਤਿਆਰ ਕੀਤਾ ਗਿਆ ਸੀ, ਜਿਸ ਨਾਲ ਉਨ੍ਹਾਂ ਨੂੰ ਬਿਹਤਰ ਆਲਮੀ ਸਮਝ ਅਤੇ ਸੰਵਾਦ ਵਿੱਚ ਸਮੱਰਥ ਬਣਾਉਣ ਲਈ ਰਚਨਾਤਮਕ ਅਤੇ ਉਤਪਾਦਕ ਮਾਰਗ ਵਿੱਚ ਸ਼ਾਮਲ ਕੀਤਾ ਜਾ ਸਕੇ।

ਦੋ ਦਿਨਾਂ ਐੱਸਸੀਓ ਯੁਵਾ ਲੇਖਕ ਸੰਮੇਲਨ ਨੌਜਵਾਨਾਂ ਨੂੰ ਆਧੁਨਿਕ ਸਿੱਖਿਆ, ਸਿਖਲਾਈ, ਉੱਨਤ ਸਿਖਲਾਈ, ਉੱਦਮੀ ਗਤੀਵਿਧੀਆਂ ਅਤੇ ਇਨੋਵੇਟਿਵ ਪ੍ਰੋਜੈਕਟਾਂ ਵਿੱਚ ਵਿਆਪਕ ਹਿੱਸੇਦਾਰੀ ਦੇ ਮੌਕਿਆਂ ਦਾ ਪਤਾ ਲਗਾਉਣ ਲਈ ਇੱਕ ਗਤੀਸ਼ੀਲ ਪਲੈਟਫਾਰਮ ਪ੍ਰਦਾਨ ਕਰੇਗਾ।

ਭਾਰਤ ਦੀ ਪ੍ਰਧਾਨਗੀ ਵਿੱਚ ਚਲ ਰਹੀ “ ਐੱਸਸੀਓ ਕਾਉਂਸਿਲ ਆਵ੍ ਹੈੱਡਸ ਆਵ੍ ਸਟੇਟਸ” ਦੇ ਦੌਰਾਨ, ਐੱਸਸੀਓ ਦਾ ਉਦੇਸ਼ ‘ਸੁਰੱਖਿਅਤ’ (ਸੁਰੱਖਿਆ, ਆਰਥਿਕ ਸਹਿਯੋਗ, ਕਨੈਕਟੀਵਿਟੀ, ਏਕਤਾ, ਪ੍ਰਭੂਸੱਤਾ ਲਈ ਆਦਰ ਅਤੇ ਖੇਤਰੀ ਅਖੰਡਤਾ ਦਾ ਸਨਮਾਨ ਅਤੇ ਵਾਤਾਵਰਣ) ਦੇ ਵਿਸ਼ੇ ਨੂੰ ਅੱਗੇ ਵਧਾਉਣਾ ਹੈ, ਜਿਸ ਨੂੰ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 2018 ਵਿੱਚ ਕਿੰਗਦਾਓ ਵਿੱਚ ਹੋਏ ਐੱਸਸੀਓ ਸਮਿਟ ਦੀ ਸ਼ੁਰੂਆਤ ਵਿੱਚ ਵਿਅਕਤ ਕੀਤਾ ਸੀ।

ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੀ ਸਥਾਪਨਾ ਇੱਕ ਅਂਤਰ-ਸਰਕਾਰੀ ਸੰਗਠਨ ਦੇ ਰੂਪ ਵਿੱਚ 15 ਜੂਨ 2001 ਨੂੰ ਸ਼ੰਘਾਈ ਵਿੱਚ ਹੋਈ ਸੀ। ਵਰਤਮਾਨ ਵਿੱਚ ਐੱਸਸੀਓ ਦੇ ਅੱਠ ਮੈਂਬਰ ਦੇਸ਼ (ਭਾਰਤ, ਕਜ਼ਾਕਿਸਤਾਨ, ਚੀਨ, ਕਿਰਗਿਸਤਾਨ, ਪਾਕਿਸਤਾਨ, ਰੂਸ, ਤਜ਼ਾਕਿਸਤਾਨ, ਅਤੇ ਉਜ਼ਬੇਕਿਸਤਾਨ) ਸ਼ਾਮਲ ਹਨ।

****

ਐੱਨਬੀ/ਏਕੇ


(Release ID: 1915906) Visitor Counter : 96