ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕਟਰਾ ਵਿੱਚ ਇੰਟਰ ਮਾਡਲ ਸਟੇਸ਼ਨ ਸ਼੍ਰੀ ਮਾਤਾ ਵੈਸ਼ਣੋ ਦੇਵੀ ਤੀਰਥ ਯਾਤਰਾ ਕਰਨ ਵਾਲੇ ਯਾਤਰੀਆਂ ਦੀ ਯਾਤਰਾ ਦੇ ਅਨੁਭਵ ਨੂੰ ਬਿਹਤਰ ਬਣਾਉਣ ਵਾਲੀ ਇੱਕ ਵਿਸ਼ਵ ਪੱਧਰੀ ਅਤਿਆਧੁਨਿਕ ਪ੍ਰੋਜੈਕਟ ਹੋਵੇਗਾ: ਸ਼੍ਰੀ ਨਿਤਿਨ ਗਡਕਰੀ


ਕਸ਼ਮੀਰ ਤੋਂ ਕੰਨਿਆ ਕੁਮਾਰੀ ਹੁਣ ਭਾਰਤ ਦੇ ਲੋਕਾਂ ਦੇ ਲਈ ਸੁਪਨਾ ਨਹੀਂ ਰਹੇਗਾ: ਸ਼੍ਰੀ ਨਿਤਿਨ ਗਡਕਰੀ

ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ ਜੰਮੂ-ਕਸ਼ਮੀਰ ਵਿੱਚ 1,30,000 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ: ਸ਼੍ਰੀ ਨਿਤਿਨ ਗਡਕਰੀ

ਤੀਰਥ ਯਾਤਰੀਆਂ ਦੀ ਸੁਵਿਧਾ ਦੇ ਲਈ 5300 ਕਰੋੜ ਰੁਪਏ ਦੀ ਲਾਗਤ ਨਾਲ ਅਮਰਨਾਥ ਮਾਰਗ ਬਣੇਗਾ: ਸ਼੍ਰੀ ਗਡਕਰੀ

Posted On: 11 APR 2023 8:08PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਅੱਜ ਕਿਹਾ ਕਿ ਕਟਰਾ ਵਿੱਚ ਸਥਾਪਿਤ ਕੀਤਾ ਜਾਣਾ ਵਾਲਾ ਇੰਟਰ ਮਾਡਲ ਸਟੇਸ਼ਨ (ਆਈਐੱਮਐੱਸ) ਸ਼੍ਰੀ ਮਾਤਾ ਵੈਸ਼ਣੋ ਦੇਵੀ ਮੰਦਿਰ ਜਾਣ ਵਾਲੇ ਤੀਰਥਯਾਤਰੀਆਂ ਦੇ ਯਾਤਰਾ ਅਨੁਭਵ ਨੂੰ ਬਿਹਤਰ ਬਣਾਉਣ ਦੇ ਲਈ ਨਿਰਮਿਤ ਇੱਕ ਵਿਸ਼ਵ ਪੱਧਰੀ ਅਤਿਆਧੁਨਿਕ ਪ੍ਰੋਜੈਕਟ ਹੋਵੇਗਾ। ਸ਼੍ਰੀ ਮਾਤਾ ਵੈਸ਼ਣੋ ਦੇਵੀ ਅਧਿਆਤਿਮਕ ਵਿਕਾਸ ਕੇਂਦਰ, ਕਟਰਾ ਵਿੱਚ ਮੀਡੀਆ ਨਾਲ ਗੱਲਬਾਤ ਦੇ ਦੌਰਾਨ ਸ਼੍ਰੀ ਗਡਕਰੀ ਨੇ ਇਹ ਗੱਲ ਕਹੀ।

ਮੀਡੀਆ ਨਾਲ ਗੱਲਬਾਤ ਦੇ ਦੌਰਾਨ, ਸ਼੍ਰੀ ਗਡਕਰੀ ਨੇ ਕਿਹਾ, ਜੰਮੂ-ਕਸ਼ਮੀਰ ਵਿੱਚ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਦੁਆਰਾ 1,30,000 ਕਰੋੜ ਰੁਪਏ ਦੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ ਅਤੇ 2014 ਤੋਂ ਇਸ ਖੇਤਰ ਵਿੱਚ ਲਗਭਗ 500 ਕਿਲੋਮੀਟਰ ਸੜਕ ਨੈੱਟਵਰਕ ਦਾ ਨਿਰਮਾਣ ਪੂਰਾ ਹੋ ਚੁੱਕਿਆ ਹੈ। ਸ਼੍ਰੀ ਗਡਕਰੀ ਨੇ ਦੱਸਿਆ ਕਿ ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 45,000 ਕਰੋੜ ਰੁਪਏ ਦੀ ਲਗਾਤ ਨਾਲ 41 ਮਹੱਤਵਪੂਰਨ ਸੁਰੰਗਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ 5,000 ਕਰੋੜ ਰੁਪਏ ਦੀ ਲਾਗਤ ਦੇ ਨਾਲ 18 ਰੋਪਵੇਅ ਦਾ ਨਿਰਮਾਣ ਕੀਤਾ ਜਾਵੇਗਾ।

ਸ਼੍ਰੀ ਨਿਤਿਨ ਗਡਕਰੀ ਨੇ ਇਹ ਵੀ ਦੱਸਿਆ ਕਿ ਜੰਮੂ ਅਤੇ ਸ੍ਰੀਨਗਰ ਦੇ ਦਰਮਿਆਨ ਯਾਤਰਾ ਦੇ ਲਈ 35,000 ਕਰੋੜ ਰੁਪਏ ਦੀ ਲਾਗਤ ਨਾਲ ਤਿੰਨ ਕੌਰੀਡੋਰ ਬਣਾਏ ਜਾ ਰਹੇ ਹਨ ਜੋ ਪਹਿਲੇ ਦੀ 320 ਕਿਲੋਮੀਟਰ ਦੀ ਦੂਰੀ ਨੂੰ 70 ਕਿਲੋਮੀਟਰ ਘੱਟ ਕਰ ਦੇਣਗੇ ਅਤੇ ਯਾਤਰਾ ਦਾ ਸਮਾਂ ਦਸ ਘੰਟੇ ਤੋਂ ਘਟਾ ਕੇ ਚਾਰ ਤੋਂ ਪੰਜ ਘੰਟੇ ਰਹਿ ਜਾਵੇਗਾ।

ਸ਼੍ਰੀ ਨਿਤਿਨ ਗਡਰੀ ਨੇ ਇਹ ਇਹ ਘੋਸ਼ਣਾ ਕੀਤੀ ਕਿ ਪਹਲਗਾਮ ਵਿੱਚ ਪਵਿੱਤਰ ਅਮਰਨਾਥ ਗੁਫਾ ਦੇ ਵੱਲ ਜਾਣ ਵਾਲੇ 110 ਕਿਲੋਮੀਟਰ ਲੰਬੇ ਅਰਮਨਾਥ ਮਾਰਗ ਨੂੰ ਤੀਰਥਯਾਤਰੀਆਂ ਦੀ ਸੁਵਿਧਾ ਦੇ ਲਈ ਲਗਭਗ 5300 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ।

ਸ਼੍ਰੀ ਗਡਕਰੀ ਨੇ ਕਿਹਾ ਦੇਸ਼ ਭਰ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਅਤਿਆਧੁਨਿਕ ਸੜਕ ਨੈਟਵਰਕ ਦੇ ਵਿਕਾਸ ਦੇ ਨਾਲ, ਕਸ਼ਮੀਰ ਤੋਂ ਕੰਨਿਆਕੁਮਾਰੀ ਤੱਕ ਯਾਤਰਾ ਹੁਣ ਦੇਸ਼ ਦੇ ਲੋਕਾਂ ਦੇ ਲਈ ਸੁਪਨਾ ਨਹੀਂ ਰਹੇਗੀ।

ਮੀਡੀਆ ਨਾਲ ਗੱਲਬਾਤ ਦੇ ਦੌਰਾਨ ਮੌਜੂਦ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਬਨਿਹਾਲ, ਰਾਮਬਨ ਰਾਜਮਾਰਗ ਖੰਡ ਲੈਵੇਂਡਰ ਦੀ ਖੇਤਰੀ ਦਾ ਇੱਕ ਕੇਂਦਰ ਬਣ ਜਾਵੇਗਾ, ਜਿਸ ਵਿੱਚ ਖੇਤੀਬਾੜੀ-ਟੈਕਨੋਲੋਜੀ ਸਟਾਰਟ-ਅਪ ਨੂੰ ਹੁਲਾਰਾ ਮਿਲੇਗਾ।

ਇਸ ਅਵਸਰ ‘ਤੇ ਉਪਸਥਿਤ ਹੋਰ ਪਤਵੰਤਿਆਂ ਵਿਅਕਤੀਆਂ ਨਾਲ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਰਾਜ ਮੰਤਰੀ ਡਾ. ਵੀਕੇ ਸਿੰਘ, ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਸ਼੍ਰੀ ਮਨੋਜ ਸਿੰਨ੍ਹਾ ਅਤੇ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਸਕੱਤਰ ਅਲਕਾ ਉਪਾਧਿਆਏ ਸ਼ਾਮਲ ਸਨ।

*****

ਐੱਮਜੀਪੀਐੱਸ



(Release ID: 1915899) Visitor Counter : 97


Read this release in: English , Urdu , Hindi , Marathi