ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 14 ਅਪ੍ਰੈਲ ਨੂੰ ਅਸਾਮ ਦਾ ਦੌਰਾ ਕਰਨਗੇ


ਪ੍ਰਧਾਨ ਮੰਤਰੀ ਲਗਭਗ 14,300 ਕਰੋੜ ਰੁਪਏ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ, ਉਦਘਾਟਨ ਕਰਨ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ਅਸਾਮ ਵਿੱਚ ਏਮਸ ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ

ਪ੍ਰਧਾਨ ਮੰਤਰੀ ‘ਆਪਕੇ ਦੁਆਰ ਆਯੁਸ਼ਮਾਨ’ ਮੁਹਿੰਮ ਲਾਂਚ ਕਰਨਗੇ

ਪ੍ਰਧਾਨ ਮੰਤਰੀ ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਟਿਊਟ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਬ੍ਰਹਮਪੁਤਰ ਨਦੀ ‘ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਇੱਕ ਪੁੱਲ਼ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਸ਼ਿਵਸਾਗਰ ਸਥਿਤ ਰੰਗ ਘਰ ਦੇ ਸੁੰਦਰੀਕਰਣ ਕਾਰਜ ਦਾ ਨੀਂਹ ਪੱਥਰ ਰੱਖਣਗੇ

ਪ੍ਰਧਾਨ ਮੰਤਰੀ ਮੈਗਾ ਬਿਹੂ ਡਾਂਸ ਦਾ ਅਵਲੋਕਨ ਕਰਨਗੇ ਜਿਸ ਵਿੱਚ 10,000 ਤੋਂ ਅਧਿਕ ਕਲਾਕਾਰ ਹਿੱਸਾ ਲੈਣਗੇ

Posted On: 12 APR 2023 9:45AM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 14 ਅਪ੍ਰੈਲ,  2023 ਨੂੰ ਅਸਾਮ ਦਾ ਦੌਰਾ ਕਰਨਗੇ ।

ਪ੍ਰਧਾਨ ਮੰਤਰੀ ਦੁਪਹਿਰ ਕਰੀਬ 12 ਵਜੇ ਏਮਸ ਗੁਵਾਹਾਟੀ ਪਹੁੰਚਣਗੇ ਅਤੇ ਇਸ ਦੇ ਨਵਨਿਰਮਿਤ ਕੈਂਪ ਦਾ ਨਿਰੀਖਣ ਕਰਨਗੇ। ਇਸ ਦੇ ਬਾਅਦ ਇੱਕ ਜਨਤਕ ਸਮਾਰੋਹ ਵਿੱਚ,  ਉਹ ਏਮਸ ਗੁਵਾਹਾਟੀ ਅਤੇ ਤਿੰਨ ਹੋਰ ਮੈਡੀਕਲ ਕਾਲਜ ਰਾਸ਼ਟਰ ਨੂੰ ਸਮਰਪਿਤ ਕਰਨਗੇ।  ਉਹ ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਐੱਚਆਈਆਈ) ਦਾ ਨੀਂਹ ਪੱਥਰ ਵੀ ਰੱਖਣਗੇ ਅਤੇ ਪਾਤਰ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ)  ਕਾਰਡ ਵੰਡ  ਕੇ ਆਪਕੇ ਦੁਆਰ ਆਯੁਸ਼ਮਾਨ’ ਮੁਹਿੰਮ ਲਾਂਚ ਕਰਨਗੇ ।

ਦੁਪਹਿਰ ਲਗਭਗ 2:15 ਵਜੇ,  ਪ੍ਰਧਾਨ ਮੰਤਰੀ ਗੁਵਾਹਾਟੀ ਹਾਈ ਕੋਰਟ ਦੇ ਪਲੈਟੀਨਮ ਜੁਬਲੀ ਸਮਾਰੋਹ ਦੇ ਸਬੰਧ ਵਿੱਚ ਗੁਵਾਹਾਟੀ ਦੇ ਸ਼੍ਰੀਮੰਤ ਸ਼ੰਕਰਦੇਵ ਕਲਾਕਸ਼ੇਤਰ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ।

ਸ਼ਾਮ 5 ਵਜੇ,  ਪ੍ਰਧਾਨ ਮੰਤਰੀ ਇੱਕ ਜਨਤਕ ਪ੍ਰੋਗਰਾਮ ਦੀ ਪ੍ਰਧਾਨਗੀ ਕਰਨ ਦੇ ਲਈ ਗੁਵਾਹਾਟੀ  ਦੇ ਸਰਸਜਈ ਸਟੇਡੀਅਮ ਪਹੁੰਚਣਗੇ ਜਿੱਥੇ ਉਹ ਦਸ ਹਜ਼ਾਰ ਤੋਂ ਅਧਿਕ ਕਲਾਕਾਰਾਂ/ਬਿਹੂ ਡਾਂਸਰਾਂ ਦੁਆਰਾ ਪੇਸ਼ ਰੰਗਾਰੰਗ ਬਿਹੂ ਪ੍ਰੋਗਰਾਮ ਦਾ ਅਵਲੋਕਨ ਕਰਨਗੇ।  ਇਸ ਪ੍ਰੋਗਰਾਮ  ਦੇ ਦੌਰਾਨ,  ਪ੍ਰਧਾਨ ਮੰਤਰੀ ਨਾਮਰੂਪ ਵਿੱਚ 500 ਟੀਪੀਡੀ ਸਮਰੱਥਾ ਵਾਲੇ ਮੈਂਥਾਲ ਪਲਾਂਟ ਦੀ ਸ਼ੁਰੂਆਤ;  ਬ੍ਰਹਮਪੁਤਰ ਨਦੀ ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਇੱਕ ਪੁੱਲ਼ ਦਾ ਨੀਂਹ ਪੱਥਰ ਰੱਖਣਗੇ;  ਸ਼ਿਵਸਾਗਰ ਸਥਿਤ ਰੰਗ ਘਰ ਦੇ ਸੁੰਦਰੀਕਰਣ ਕਾਰਜ ਦਾ ਨੀਂਹ ਪੱਥਰ ਰੱਖਣਗੇ;  ਅਤੇ ਪੰਜ ਰੇਲ ਪ੍ਰੋਜੈਕਟ ਰਾਸ਼ਟਰ ਸਮਰਪਿਤ ਕਰਨ ਸਹਿਤ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਏਮਸ ਗੁਵਾਹਾਟੀ ਵਿੱਚ

ਪ੍ਰਧਾਨ ਮੰਤਰੀ 3,400 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਭਿੰਨ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਣਗੇ ਅਤੇ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਏਮਸ,  ਗੁਵਾਹਾਟੀ ਵਿੱਚ ਕੰਮਕਾਜ ਦਾ ਸ਼ੁਰੂ ਹੋਣਾ ਅਸਾਮ ਅਤੇ ਪੂਰੇ ਉੱਤਰ- ਪੂਰਬੀ ਖੇਤਰ ਲਈ ਇੱਕ ਮਹੱਤਵਪੂਰਣ ਅਵਸਰ ਹੋਵੇਗਾ। ਇਹ ਦੇਸ਼ ਭਰ ਵਿੱਚ ਸਿਹਤ ਸਬੰਧੀ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਦੀ ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਦਾ ਇੱਕ ਪ੍ਰਮਾਣ ਵੀ ਹੈ। ਮਈ 2017 ਵਿੱਚ ਇਸ ਹਸਪਤਾਲ ਦਾ ਨੀਂਹ ਪੱਥਰ ਵੀ ਪ੍ਰਧਾਨ ਮੰਤਰੀ ਦੁਆਰਾ ਰੱਖਿਆ ਗਿਆ ਸੀ।  ਕੁੱਲ 1120 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਨਿਰਮਿਤ,  ਏਮਸ ਗੁਵਾਹਾਟੀ 30 ਆਯੁਸ਼ ਬਿਸਤਰਿਆਂ ਸਹਿਤ 750 ਬਿਸਤਰਿਆਂ ਵਾਲਾ ਇੱਕ ਅਤਿਆਧੁਨਿਕ ਹਸਪਤਾਲ ਹੈ। ਇਸ ਹਸਪਤਾਲ ਵਿੱਚ ਹਰ ਸਾਲ 100 ਐੱਮਬੀਬੀਐੱਸ ਦੇ ਵਿਦਿਆਰਥੀਆਂ ਦੀ ਸਲਾਨਾ ਪ੍ਰਵੇਸ਼  ਸਮਰੱਥਾ ਹੋਵੇਗੀ।  ਇਹ ਹਸਪਤਾਲ ਉੱਤਰ ਪੂਰਬ  ਦੇ ਲੋਕਾਂ ਨੂੰ ਵਿਸ਼ਵ ਪੱਧਰ ’ਤੇ ਸਿਹਤ ਸੁਵਿਧਾਵਾਂ ਪ੍ਰਦਾਨ ਕਰੇਗਾ ।

ਪ੍ਰਧਾਨ ਮੰਤਰੀ ਦੇਸ਼ ਨੂੰ ਤਿੰਨ ਮੈਡੀਕਲ  ਕਾਲਜ ਯਾਨੀ ਨਲਬਾੜੀ ਮੈਡੀਕਲ  ਕਾਲਜ,  ਨਲਬਾੜੀ;  ਨਾਗਾਂਵ ਮੈਡੀਕਲ  ਕਾਲਜ,  ਨਾਗਾਂਵ;  ਅਤੇ ਕੋਕਰਾਝਾਰ ਮੈਡੀਕਲ  ਕਾਲਜ,  ਕੋਕਰਾਝਾਰ ਨੂੰ ਰਾਸ਼ਟਰ ਨੂੰ ਸਮਰਪਿਤ ਵੀ ਕਰਨਗੇ।  ਇਨ੍ਹਾਂ ਤਿੰਨਾਂ ਕਾਲਜਾਂ ਦਾ ਨਿਰਮਾਣ ਹੌਲ਼ੀ ਹੌਲ਼ੀ ਲਗਭਗ 615 ਕਰੋੜ ਰੁਪਏ 600 ਕਰੋੜ ਰੁਪਏ 535 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ ਹਰ ਇੱਕ ਮੈਡੀਕਲ ਕਾਲਜ ਵਿੱਚ ਐਮਰਜੈਂਸੀ ਸੇਵਾਵਾਂਆਈਸੀਯੂ ਸੁਵਿਧਾਵਾਂ,  ਓਟੀ ਅਤੇ ਡਾਇਗਨੌਸਟਿਕ ਸੁਵਿਧਾਵਾਂ ਆਦਿ ਸਹਿਤ ਓਪੀਡੀ/ਆਈਪੀਡੀ ਸੇਵਾਵਾਂ ਦੇ ਨਾਲ 500 ਬਿਸਤਰਿਆਂ ਵਾਲੇ ਟੀਚਿੰਗ ਹਸਪਤਾਲ ਅਟੈਚਿਡ ਹਨ। ਹਰੇਕ ਮੈਡੀਕਲ ਕਾਲਜ ਵਿੱਚ 100 ਐੱਮਬੀਬੀਐੱਸ ਵਿਦਿਆਰਥੀਆਂ ਦੀ ਸਲਾਨਾ ਪ੍ਰਵੇਸ਼ ਸਮਰੱਥਾ ਹੋਵੇਗੀ ।

ਪ੍ਰਧਾਨ ਮੰਤਰੀ ਦੁਆਰਾ ‘ਆਪਕੇ ਦਵਾਰ ਆਯੁਸ਼ਮਾਨ’ ਮੁਹਿੰਮ ਦਾ ਰਸਮੀ ਲਾਂਚ,  ਕਲਿਆਣਕਾਰੀ ਯੋਜਨਾਵਾਂ ਦੀ ਸ਼ਤ-ਪ੍ਰਤੀਸ਼ਤ ਸੰਤ੍ਰਪਤੀ ਸੁਨਿਸ਼ਚਿਤ ਕਰਨ ਲਈ ਹਰੇਕ ਲਾਭਾਰਥੀ ਤੱਕ ਪਹੁੰਚਣ  ਦੇ ਉਨ੍ਹਾਂ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।  ਪ੍ਰਧਾਨ ਮੰਤਰੀ ਤਿੰਨ ਪ੍ਰਤੀਨਿਧੀ ਲਾਭਾਰਥੀਆਂ ਨੂੰ ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ)  ਕਾਰਡ ਵੰਡਣਗੇ,  ਜਿਸ ਦੇ ਬਾਅਦ ਰਾਜ ਦੇ ਸਾਰੇ ਜ਼ਿਲ੍ਹਿਆਂ ਵਿੱਚ ਲਗਭਗਲ 1.1 ਕਰੋੜ ਏਬੀ- ਪੀਐੱਮਜੇਏਵਾਈ ਕਾਰਡ ਵੰਡੇ ਜਾਣਗੇ।

ਅਸਾਮ ਐਡਵਾਂਸਡ ਹੈਲਥ ਕੇਅਰ ਇਨੋਵੇਸ਼ਨ ਇੰਸਟੀਟਿਊਟ (ਏਏਏਚਆਈਆਈ) ਦਾ ਨੀਂਹ ਪੱਥਰ ਰੱਖਣਗੇ ਸਿਹਤ ਨਾਲ ਜੁੜੇ ਖੇਤਰਾਂ ਵਿੱਚ ਪ੍ਰਧਾਨ ਮੰਤਰੀ  ਦੇ ਆਤਮਨਿਰਭਰ ਭਾਰਤ’ ਅਤੇ ਮੇਕ ਇਨ ਇੰਡੀਆ’  ਦੇ ਸੁਪਨੇ ਨੂੰ ਸਾਕਾਰ ਕਰਨ ਦੀ ਦਿਸ਼ਾ ਵਿੱਚ ਇੱਕ ਕਦਮ ਹੈ।  ਦੇਸ਼ ਵਿੱਚ ਸਿਹਤ ਸੇਵਾ ਵਿੱਚ ਉਪਯੋਗ ਕੀਤੀਆਂ ਜਾਣ ਵਾਲੀਆਂ ਜ਼ਿਆਦਾਤਰ ਟੈਕਨੋਲੋਜੀਆਂ ਆਯਾਤ ਕੀਤੀਆਂ ਜਾਂਦੀਆਂ ਹਨ ਅਤੇ ਉਹ ਇੱਕ ਅਲੱਗ ਸੰਦਰਭ ਵਿੱਚ ਵਿਕਸਿਤ ਕੀਤੀਆਂ ਜਾਂਦੀਆਂ ਹਨਜੋ ਭਾਰਤੀ ਪਰਿਵੇਸ਼ ਵਿੱਚ ਸੰਚਾਲਿਤ ਕਰਨ ਦੀ ਦ੍ਰਿਸ਼ਟੀ ਨਾਲ ਅਤਿਅਧਿਕ ਮਹਿੰਗੀ ਅਤੇ ਜਟਿਲ ਹੁੰਦੀਆਂ ਹਨ।  ਏਏਐੱਚਆਈਆਈ ਦੀ ਪਰਿਕਲਪਨਾ ਇਨ੍ਹਾਂ ਸੰਦਰਭਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਗਈ ਹੈ ਅਤੇ ਇਹ ਸੰਸਥਾਨ ਅਸੀਂ ਆਪਣੀਆਂ ਸਮੱਸਿਆਵਾਂ ਦਾ ਸਮਾਧਾਨ ਆਪਣੇ ਆਪ ਲੱਭ ਲੈਂਦੇ ਹਾਂ’ ਵਾਲੇ ਦ੍ਰਿਸ਼ਟੀਕੋਣ  ਦੇ ਨਾਲ ਕੰਮ ਕਰੇਗਾ।  ਏਏਐੱਚਆਈਆਈ,  ਜਿਸ ਦਾ ਨਿਰਮਾਣ ਲਗਭਗ 546 ਕਰੋੜ ਰੁਪਏ ਦੀ ਲਾਗਤ ਨਾਲ ਕੀਤਾ ਜਾਣਾ ਹੈਚਿਕਿਤਸਾ ਅਤੇ ਸਿਹਤ ਸੇਵਾ ਦੇ ਖੇਤਰ ਵਿੱਚ ਅਤਿਆਧੁਨਿਕ ਖੋਜਕਾਰਾਂ ਅਤੇ ਖੋਜ ਅਤੇ ਵਿਕਾਸ ਦੀ ਸੁਵਿਧਾ ਪ੍ਰਦਾਨ ਕਰੇਗਾ,  ਸਿਹਤ ਨਾਲ ਸਬੰਧਿਤ ਦੇਸ਼ ਦੀਆਂ ਅਨੌਖੀਆਂ ਸਮੱਸਿਆਵਾਂ ਦੀ ਪਹਿਚਾਣ ਕਰੇਗਾ ਅਤੇ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕਰਨ ਲਈ ਨਵੀਆਂ ਤਕਨੀਕਾਂ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ ।

ਪ੍ਰਧਾਨ ਮੰਤਰੀ ਸ਼੍ਰੀਮੰਤ ਸ਼ੰਕਰਦੇਵ ਕਲਾਸ਼ੇਤਰ ਵਿੱਚ

ਪ੍ਰਧਾਨ ਮੰਤਰੀ ਗੁਵਾਹਾਟੀ ਹਾਈ ਕੋਰਟ ਦੇ ਪਲੇਟੀਨਮ ਜੁਬਲੀ ਸਮਾਰੋਹ ਦੇ ਸਬੰਧ ਵਿੱਚ ਆਯੋਜਿਤ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ।

ਇਸ ਪ੍ਰੋਗਰਾਮ ਦੇ ਦੌਰਾਨ,  ਪ੍ਰਧਾਨ ਮੰਤਰੀ ਅਸਾਮ ਪੁਲਿਸ ਦੁਆਰਾ ਡਿਜਾਇਨ ਕੀਤੇ ਗਏ ਇੱਕ ਮੋਬਾਈਲ ਐਪਲੀਕੇਸ਼ਨ ਅਸਾਮ ਕੌਪ’ ਲਾਂਚ ਕਰਨਗੇ।  ਇਹ ਐਪ ਅਪਰਾਧ ਅਤੇ ਆਪਰਾਧਿਕ ਨੈੱਟਵਰਕ ਟ੍ਰੈਕਿੰਗ ਸਿਸਟਮ (ਸੀਸੀਟੀਐੱਨਐੱਸ) ਅਤੇ ਵਾਹਨ ਰਾਸ਼ਟਰੀ ਰਜਿਸਟਰ ਦੇ ਡੇਟਾਬੇਸ ਰਾਹੀਂ ਅਪਰਾਧੀ ਅਤੇ ਵਾਹਨ ਦੀ ਖੋਜ ਦੀ ਸੁਵਿਧਾ ਪ੍ਰਦਾਨ ਕਰੇਗਾ ।

ਗੁਵਾਹਾਟੀ ਹਾਈ ਕੋਰਟ ਦੀ ਸਥਾਪਨਾ 1948 ਵਿੱਚ ਹੋਈ ਸੀ ਅਤੇ ਇਸ ਨੇ ਮਾਰਚ,  2013 ਤੱਕ ਅਸਾਮ,  ਨਾਗਾਲੈਂਡ,  ਮਣੀਪੁਰ ,  ਮੇਘਾਲਿਆ,  ਮਿਜ਼ੋਰਮ,  ਤ੍ਰਿਪੁਰਾ ਅਤੇ ਅਰੁਣਾਚਲ ਪ੍ਰਦੇਸ਼  ਦੇ ਸੱਤ ਉੱਤਰ-ਪੂਰਬੀ ਰਾਜਾਂ ਲਈ ਸਾਂਝੀ ਅਦਾਲਤ ਦੇ ਰੂਪ ਵਿੱਚ ਕਾਰਜ ਕੀਤਾ। ਸਾਲ 2013 ਵਿੱਚ ਮਣੀਪੁਰ,   ਮੇਘਾਲਿਆ ਅਤੇ ਤ੍ਰਿਪੁਰਾ ਲਈ ਅਲੱਗ ਹਾਈ ਕੋਰਟ ਬਣਾਈ ਗਈ। ਗੁਵਾਹਾਟੀ ਹਾਈ ਕੋਰਟ ਦਾ ਅਧਿਕਾਰ ਖੇਤਰ ਵਿੱਚ ਹੁਣ ਅਸਾਮ,  ਨਾਗਾਲੈਂਡ,  ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਹੈ।  ਗੁਵਾਹਾਟੀ ਵਿੱਚ ਇਸ ਦੀ ਪ੍ਰਮੁੱਖ ਸੀਟ ਹੈ ਅਤੇ ਕੋਹਿਮਾ (ਨਾਗਾਲੈਂਡ)ਆਈਜੋਲ  (ਮਿਜ਼ੋਰਮ) ਅਤੇ ਈਟਾਨਗਰ  (ਅਰੁਣਾਚਲ ਪ੍ਰਦੇਸ਼) ਵਿੱਚ ਇਸ ਦੇ ਤਿੰਨ ਸਥਾਈ ਬੈਂਚ ਹਨ ।

 

ਪ੍ਰਧਾਨ ਮੰਤਰੀ ਸਰਸਜਈ ਸਟੇਡੀਅਮ ਵਿੱਚ

ਪ੍ਰਧਾਨ ਮੰਤਰੀ 10,900 ਕਰੋੜ ਰੁਪਏ ਤੋਂ ਅਧਿਕ ਲਾਗਤ ਦੇ ਵਿਭਿੰਨ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ।

ਪ੍ਰਧਾਨ ਮੰਤਰੀ ਬ੍ਰਹਮਪੁਤਰ ਨਦੀ ਤੇ ਪਲਾਸ਼ਬਾੜੀ ਅਤੇ ਸੁਆਲਕੁਚੀ ਨੂੰ ਜੋੜਨ ਵਾਲੇ ਇੱਕ ਪੁੱਲ਼ ਦਾ ਨੀਂਹ ਪੱਥਰ ਰੱਖਣਗੇ। ਇਹ ਪੁੱਲ਼ ਇਸ ਖੇਤਰ ਵਿੱਚ ਬਹੁਤ ਜ਼ਰੂਰੀ ਕਨੈਕਟੀਵਿਟੀ ਪ੍ਰਦਾਨ ਕਰੇਗਾ।  ਉਹ ਡਿਬਰੂਗੜ੍ਹ ਦੇ ਨਾਮਰੂਪ ਵਿੱਚ 500 ਟੀਪੀਡੀ ਸਮਰੱਥਾ ਵਾਲੇ ਮੈਥਨੋਲ ਪਲਾਂਟ ਵੀ ਲਾਂਚ ਕਰਨਗੇ। ਉਹ ਇਸ ਖੇਤਰ ਵਿੱਚ ਸਥਿਤ ਵਿਭਿੰਨ ਰੇਲ ਸੈਕਸ਼ਨਾਂ ਦੇ ਦੋਹਰੀਕਰਨ ਅਤੇ ਬਿਜਲੀਕਰਣ ਸਹਿਤ ਪੰਜ ਰੇਲਵੇ ਪ੍ਰੋਜੈਕਟਾਂ ਦਾ ਵੀ ਉਦਘਾਟਨ ਕਰਨਗੇ।

ਜਿਨ੍ਹਾਂ ਰੇਲ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਜਾਵੇਗਾ ਉਨ੍ਹਾਂ ਵਿੱਚ ਦਿਗਾਰੂ-ਲੁਮਡਿੰਗ ਸੈਕਸ਼ਨ;  ਗੌਰੀਪੁਰ-ਅਭਯਪੁਰੀ ਸੈਕਸ਼ਨਨਿਊ ਬੋਂਗਾਈਗਾਂਵ-ਧੂਪ ਧਾਰਾ ਸੈਕਸ਼ਨ ਦਾ ਦੋਹਰੀਕਰਣ;  ਰਾਨੀਨਗਰ ਜਲਪਾਈਗੁੜੀ - ਗੁਵਾਹਾਟੀ ਸੈਕਸ਼ਨ ਦਾ ਬਿਜਲੀਕਰਣ ;  ਸੇਂਚੋਆ - ਸਿਲਘਾਟ ਟਾਊਨ ਅਤੇ ਸੇਂਚੋਆ - ਮੈਰਾਬਾੜੀ ਸੈਕਸ਼ਨ ਦਾ ਬਿਜਲੀਕਰਣ ਸ਼ਾਮਿਲ ਹੈ।

ਪ੍ਰਧਾਨ ਮੰਤਰੀ ਸ਼ਿਵਸਾਗਰ ਵਿੱਚ ਰੰਗ ਘਰ  ਦੇ ਸੁੰਦਰੀਕਰਨ ਨਾਲ ਸਬੰਧਿਤ ਪ੍ਰੋਜੈਕਟ ਦਾ ਨੀਂਹ ਪੱਥਰ ਵੀ ਰੱਖਣਗੇ,  ਜੋ ਇਸ ਥਾਂ ਤੇ ਟੂਰਿਸਟਾਂ ਨਾਲ ਜੁੜੀਆਂ ਸੁਵਿਧਾਵਾਂ ਨੂੰ ਅੱਪਗ੍ਰੇਡ ਬਣਾਏਗੀ।  ਰੰਗ ਘਰ  ਦੇ ਸੁੰਦਰੀਕਰਣ ਦੇ ਪ੍ਰੋਜੈਕਟ ਵਿੱਚ ਇੱਕ ਵਿਸ਼ਾਲ ਜਲ ਸੰਸਥਾ  ਦੇ ਚਾਰੇ ਪਾਸੇ ਨਿਰਮਿਤ ਅਤੇ ਅਹੋਮ ਰਾਜਵੰਸ਼ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰਨ ਵਾਲਾ ਫਾਉਂਟੇਨ-ਸ਼ੋਅ ,  ਕਿਸ਼ਤੀ ਦੀ ਸਾਹਸਿਕ ਸਵਾਰੀ ਲਈ ਜੇਟੀ  ਦੇ ਨਾਲ ਬੋਟ ਹਾਉਸ ,  ਸਥਾਨਿਕ ਹਸਤਸ਼ਿਲਪ ਨੂੰ ਹੁਲਾਰਾ ਦੇਣ ਲਈ ਕਾਰੀਗਰ ਪਿੰਡ,  ਭੋਜਨ ਪ੍ਰੇਮੀਆਂ ਲਈ ਵਿਵਿਧ ਜਾਤੀ ਵਿਅੰਜਨ ਵਰਗੀਆਂ ਸੁਵਿਧਾਵਾਂ ਪ੍ਰਦਾਨ ਕੀਤੀਆਂ ਜਾਣਗੀਆਂ।  ਸ਼ਿਵਸਾਗਰ ਵਿੱਚ ਸਥਿਤ ਰੰਗ ਘਰ ਅਹੋਮ ਸੰਸਕ੍ਰਿਤੀ ਅਤੇ ਪਰੰਪਰਾਵਾਂ ਨੂੰ ਚਿਤ੍ਰਿਤ ਕਰਨ ਵਾਲੀਆਂ ਸਭ ਤੋਂ ਪ੍ਰਤਿਸ਼ਠਿਤ ਸੰਰਚਨਾਵਾਂ ਵਿੱਚੋਂ ਇੱਕ ਹੈ। ਇਸ ਨੂੰ 18ਵੀਂ ਸ਼ਤਾਬਦੀ ਵਿੱਚ ਅਹੋਮ ਰਾਜਾ ਸਵਰਗਦੇਵ ਪ੍ਰਮੱਤ ਸਿੰਹਾ ਨੇ ਬਣਵਾਇਆ ਸੀ।

ਪ੍ਰਧਾਨ ਮੰਤਰੀ ਇੱਕ ਵਿਸ਼ਾਲ ਬਿਹੂ ਡਾਂਸ ਦਾ ਅਵਲੋਕਨ ਵੀ ਕਰਨਗੇ,  ਜਿਸ ਦਾ ਆਯੋਜਨ ਅਸਾਮ  ਦੇ ਬਿਹੂ ਡਾਂਸ ਨੂੰ ਅਸਮਿਆ ਲੋਕਾਂ ਦੀ ਸਾਂਸਕ੍ਰਿਤੀਕ ਪਹਿਚਾਣ ਅਤੇ ਜੀਵਨ  ਦੇ ਸ਼ੁਭੰਕਰ ਦੇ ਰੂਪ ਵਿੱਚ ਵਿਸ਼ਵ ਪੱਧਰ ਤੇ ਪ੍ਰਦਰਸ਼ਿਤ ਕਰਨ  ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਸ ਪ੍ਰੋਗਰਾਮ ਵਿੱਚ ਇੱਕ ਹੀ ਸਥਾਨ ਤੇ 10,000 ਤੋਂ ਅਧਿਕ ਕਲਾਕਾਰ/ਬਿਹੂ ਕਲਾਕਾਰ ਹਿੱਸਾ ਲੈਣਗੇ ਅਤੇ ਇੱਕ ਹੀ ਸਥਾਨ ਤੇ ਦੁਨੀਆ  ਦੇ ਸਭ ਤੋਂ ਵੱਡੇ ਬਿਹੂ ਡਾਂਸ ਪ੍ਰਦਰਸ਼ਨ ਦੀ ਸ਼੍ਰੇਣੀ ਵਿੱਚ ਇੱਕ ਨਵਾਂ ਗਿਨੀਜ਼ ਵਰਲਡ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨਗੇ ।  ਇਸ ਵਿੱਚ ਰਾਜ  ਦੇ 31 ਜ਼ਿਲ੍ਹਿਆਂ  ਦੇ ਕਲਾਕਾਰ ਹਿੱਸਾ ਲੈਣਗੇ ।  

 

***

ਡੀਐੱਸ/ਐੱਸਟੀ


(Release ID: 1915873) Visitor Counter : 159