ਖਾਣ ਮੰਤਰਾਲਾ
azadi ka amrit mahotsav

ਕੁੱਲ ਖਣਿਜ ਉਤਪਾਦਨ ਵਿੱਚ ਜਨਵਰੀ, 2023 ਦੌਰਾਨ 8.8% ਦਾ ਵਾਧਾ ਹੋਇਆ


ਕਈ ਮਹੱਤਵਪੂਰਨ ਖਣਿਜ ਸਕਾਰਾਤਮਕ ਵਾਧਾ ਦਰਸਾਉਂਦੇ ਹਨ

Posted On: 06 APR 2023 5:45PM by PIB Chandigarh

ਸਾਲ 2023 ਦੇ (ਅਧਾਰ: 2011-12=100) ਜਨਵਰੀ ਮਹੀਨੇ ਲਈ ਖਣਿਜ ਉਤਪਾਦਨ ਅਤੇ ਖਣਨ ਸੂਚਕ ਅੰਕ 135.9 'ਤੇ ਪਹੁੰਚ ਗਿਆ ਹੈ, ਜੋ ਜਨਵਰੀ, 2022 ਦੇ ਇਸੇ ਮਹੀਨੇ ਦੇ ਪੱਧਰ ਦੇ ਮੁਕਾਬਲੇ 8.8% ਵਧੇਰੇ ਹੈ। ਇੰਡੀਅਨ ਬਿਊਰੋ ਆਫ ਮਾਈਨਜ਼ (ਆਈਬੀਐੱਮ) ਦੇ ਆਰਜ਼ੀ ਅੰਕੜਿਆਂ ਅਨੁਸਾਰ, ਅਪ੍ਰੈਲ-ਜਨਵਰੀ, 2022-23 ਦੀ ਮਿਆਦ ਲਈ ਸੰਚਤ ਵਾਧਾ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 5.8 ਫ਼ੀਸਦ ਹੈ।

ਜਨਵਰੀ, 2023 ਵਿੱਚ ਮਹੱਤਵਪੂਰਨ ਖਣਿਜਾਂ ਦਾ ਉਤਪਾਦਨ ਪੱਧਰ ਇਸ ਪ੍ਰਕਾਰ ਸੀ: ਕੋਲਾ 903 ਲੱਖ ਟਨ, ਲਿਗਨਾਈਟ 40 ਲੱਖ ਟਨ, ਕੁਦਰਤੀ ਗੈਸ (ਵਰਤੀ ਗਈ) 2913 ਮਿਲੀਅਨ ਕਿਊਸਿਕ ਮੀਟਰ, ਪੈਟਰੋਲੀਅਮ (ਕੱਚਾ) 25 ਲੱਖ ਟਨ, ਬਾਕਸਾਈਟ 2190 ਹਜ਼ਾਰ ਟਨ, ਕ੍ਰੋਮਾਈਟ 388 ਹਜ਼ਾਰ ਟਨ, ਕਾਪਰ ਕੰਸਨਟ੍ਰੇਟ 9 ਹਜ਼ਾਰ ਟਨ, ਸੋਨਾ 174 ਕਿਲੋਗ੍ਰਾਮ, ਲੋਹਾ 241 ਲੱਖ ਟਨ, ਲੈੱਡ 32 ਹਜ਼ਾਰ ਟਨ, ਮੈਂਗਨੀਜ਼ 282 ਹਜ਼ਾਰ ਟਨ, ਜ਼ਿੰਕ 150 ਹਜ਼ਾਰ ਟਨ, ਚੂਨਾ ਪੱਥਰ 359 ਲੱਖ ਟਨ, ਫਾਸਫੋਰਾਈਟ 196 ਹਜ਼ਾਰ ਟਨ, ਮੈਗਨੀਸਾਈਟ 7 ਹਜ਼ਾਰ ਟਨ ਅਤੇ ਡਾਇਮੰਡ 4 ਕੈਰੇਟ।

ਜਨਵਰੀ, 2022 ਦੇ ਮੁਕਾਬਲੇ ਜਨਵਰੀ, 2023 ਦੌਰਾਨ ਸਕਾਰਾਤਮਕ ਵਾਧਾ ਦਰਸਾਉਣ ਵਾਲੇ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਫਾਸਫੋਰਾਈਟ (64.8%), ਸੋਨਾ (62.6%), ਕੋਲਾ (13.4%), ਲੋਹਾ (12.0%), ਲੈੱਡ ਕੰਸਨਟ੍ਰੇਟ (9.9%), ਕੁਦਰਤੀ ਗੈਸ (5.3%), ਚੂਨਾ ਪੱਥਰ (3.9%), ਕੱਚਾ ਮੈਂਗਨੀਜ਼ (2.9%), ਅਤੇ ਬਾਕਸਾਈਟ (1.6%)। 

ਨਕਾਰਾਤਮਕ ਵਾਧਾ ਦਰਸਾਉਣ ਵਾਲੇ ਹੋਰ ਮਹੱਤਵਪੂਰਨ ਖਣਿਜਾਂ ਵਿੱਚ ਸ਼ਾਮਲ ਹਨ: ਪੈਟਰੋਲੀਅਮ (-1.1%), ਕ੍ਰੋਮਾਈਟ (-2.5%), ਕਾਪਰ ਕੰਸਨਟ੍ਰੇਟ(-4.3%), ਲਿਗਨਾਈਟ (-13.7%), ਮੈਗਨੇਸਾਈਟ (-33.5%) ਅਤੇ ਜ਼ਿੰਕ (-89.7%) 

*********

ਏਐੱਲ/ਏਕੇਐੱਨ/ਆਰਕੇਪੀ 


(Release ID: 1915369)
Read this release in: English , Urdu , Hindi