ਰੱਖਿਆ ਮੰਤਰਾਲਾ
ਚੀਫ ਆਵ੍ ਡਿਫੈਂਸ ਸਟਾਫ ਨੇ ਉੱਤਰ ਬੰਗਾਲ ਦੇ ਮੋਹਰੀ ਖੇਤਰਾਂ ਅਤੇ ਸੈਨਾ ਦੇ ਤ੍ਰਿਸ਼ਕਤੀ ਕੋਰ ਹੈੱਡਕੁਆਟਰ ਦਾ ਦੌਰਾ ਕੀਤਾ
ਬੁਨਿਆਦੀ ਢਾਂਚੇ ਵਿਕਾਸ, ਪਰਿਚਾਲਨ ਅਤੇ ਸੰਚਾਲਨ ਤਿਆਰੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ
Posted On:
09 APR 2023 1:20PM by PIB Chandigarh
ਚੀਫ ਆਵ੍ ਡਿਫੈਂਸ ਸਟਾਫ (ਸੀਡੀਐੱਸ), ਜਨਰਲ ਅਨਿਲ ਚੌਹਾਨ ਨੇ 08 ਅਤੇ 09 ਅਪ੍ਰੈਲ, 2023 ਨੂੰ ਤ੍ਰਿਸ਼ਕਤੀ ਕੋਰ ਦੇ ਜੀਓਸੀ ਦੇ ਨਾਲ ਵਾਯੂ ਸੈਨਾ ਸਟੇਸ਼ਨ ਅਤੇ ਉੱਤਰ ਬੰਗਾਲ ਦੇ ਮੋਹਰੀ ਖੇਤਰਾਂ ਦਾ ਦੌਰਾ ਕੀਤਾ। ਉਨ੍ਹਾਂ ਨੇ ਖੇਤਰ ਵਿੱਚ ਬੁਨਿਆਦੀ ਢਾਂਚਾ ਵਿਕਾਸ, ਪਰਿਚਾਲਨ ਅਤੇ ਸੰਚਾਲਨ ਤਿਆਰੀਆਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਸੀਡੀਐੱਸ ਨੇ ਦੂਰਦਰਾਜ ਦੇ ਇਲਾਕਿਆਂ ਵਿੱਚ ਤੈਨਾਤ ਸੈਨਿਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਉੱਚ ਮਨੋਬਲ ਅਤੇ ਵਪਾਰਕ ਕੁਸ਼ਲਤਾ ਦੀ ਸਰਾਹਨਾ ਕੀਤੀ।

ਜਨਰਲ ਅਨਿਲ ਚੌਹਾਨ ਨੇ ਸੁਕਨਾ ਵਿੱਚ ਤ੍ਰਿਸ਼ਕਤੀ ਕੋਰ ਹੈੱਡਕੁਆਟਰ ਦਾ ਵੀ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਸਿੱਕਮ ਦੀ ਉੱਤਰੀ ਸੀਮਾਵਾਂ ‘ਤੇ ਪਰਿਚਾਲਨ ਸਥਿਤੀ ਦੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਹਾਲ ਹੀ ਵਿੱਚ ਪੂਰਬੀ ਸਿੱਕਮ ਵਿੱਚ ਹੋਏ ਹਿਮਰਖਲਨ ਜਿਹੀਆਂ ਕੁਦਰਤੀ ਆਪਦਾਵਾਂ ਦੇ ਸਮੇਂ ਨਾਗਰਿਕ ਪ੍ਰਸ਼ਾਸਨ ਅਤੇ ਸਥਾਨਕ ਆਬਾਦੀ ਨੂੰ ਸਹਾਇਤਾ ਪਹੁੰਚਾਉਣ ਅਤੇ ਬਲ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸੈਨਾ ਫੋਰਸ ਦੀ ਸਰਾਹਨਾ ਕੀਤੀ।

ਸੀਡੀਐੱਸ ਨੇ ਸੈਨਾ ਦਲ ਨੂੰ ਮਜ਼ਬੂਤ ਟ੍ਰੇਨਿੰਗ ‘ਤੇ ਧਿਆਨ ਕੇਂਦ੍ਰਿਤ ਕਰਨ ਅਤੇ ਹਮੇਸ਼ਾ ਚੌਕਸ ਰਹਿਣ ਦੇ ਲਈ ਕਿਹਾ। ਉਨ੍ਹਾਂ ਨੇ ਇਸ ਗੱਲ ‘ਤੇ ਵੀ ਬਲ ਦਿੱਤਾ ਕਿ ਸੈਨਿਕਾਂ ਨੂੰ ਸੂਚਨਾ ਟੈਕਨੋਲੋਜੀ ਦਾ ਨਵੀਨਤਮ ਰੁਝਾਨਾਂ, ਉਭਰਦੇ ਸਾਈਬਰ ਖਤਰਿਆਂ ਅਤੇ ਜਵਾਬੀ ਉਪਾਵਾਂ ਦੇ ਪ੍ਰਤੀ ਖੁਦ ਨੂੰ ਹਮੇਸ਼ਾ ਸਚੇਤ ਰੱਖਣਾ ਚਾਹੀਦਾ ਹੈ।

******
ABB/Savvy
(Release ID: 1915355)
Visitor Counter : 148